Quoteਕਾਨਫਰੰਸ ਦਾ ਵਿਆਪਕ ਵਿਸ਼ਾ : ਉੱਦਮਤਾ, ਰੋਜ਼ਗਾਰ ਅਤੇ ਕੌਸ਼ਲ ਨੂੰ ਹੁਲਾਰਾ ਦੇਣਾ ਅਤੇ ਜਨਸੰਖਿਆ ਲਾਭਅੰਸ਼ ਦਾ ਲਾਭ ਉਠਾਉਣਾ' ਹੈ
Quoteਚਰਚਾ ਦੇ ਪ੍ਰਮੁੱਖ ਖੇਤਰਾਂ ਵਿੱਚ ਮੈਨੂਫੈਕਚਰਿੰਗ, ਸੇਵਾਵਾਂ, ਅਖੁੱਟ ਊਰਜਾ, ਸਰਕੂਲਰ ਅਰਥਵਿਵਸਥਾ ਆਦਿ ਸ਼ਾਮਲ ਹਨ
Quoteਵਿਕਸਿਤ ਭਾਰਤ ਦੇ ਮੋਹਰੀ ਟੈਕਨੋਲੋਜੀ, ਆਰਥਿਕ ਵਿਕਾਸ ਕੇਂਦਰਾਂ ਵਜੋਂ ਸ਼ਹਿਰਾਂ ਦਾ ਵਿਕਾਸ, ਮਿਸ਼ਨ ਕਰਮਯੋਗੀ ਦੇ ਮਾਧਿਅਮ ਨਾਲ ਨਿਵੇਸ਼ ਅਤੇ ਵਿਕਾਸ ਅਤੇ ਸਮਰੱਥਾ ਨਿਰਮਾਣ ਦੇ ਲਈ ਰਾਜਾਂ ਵਿੱਚ ਆਰਥਿਕ ਸੁਧਾਰ ‘ਤੇ ਵਿਸ਼ੇਸ਼ ਸੈਸ਼ਨਾਂ ਦਾ ਆਯੋਜਨ ਹੋਵੇਗਾ
Quoteਕਾਨਫਰੰਸ ਵਿੱਚ ਪਾਰਸਪਰਿਕ ਸਿੱਖਿਆ ਨੂੰ ਉਤਸਾਹਿਤ ਕਰਨ ਦੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਬੋਤਮ ਕਾਰਜਪ੍ਰਣਾਲੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਅਤੇ 15 ਦਸੰਬਰ 2024 ਨੂੰ ਦਿੱਲੀ ਵਿੱਚ ਮੁੱਖ ਸਕੱਤਰਾਂ ਦੀ ਚੌਥੀ ਨੈਸ਼ਨਲ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਇਹ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਸਾਂਝੇਦਾਰੀ ਨੂੰ ਹੋਰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੋਵੇਗਾ।

ਮੁੱਖ ਸਕੱਤਰਾਂ ਦਾ ਸੰਮੇਲਨ ਪ੍ਰਧਾਨ ਮੰਤਰੀ ਦੇ ਕੋਆਪ੍ਰੇਟਿਵ ਫੈੱਡਰੇਸ਼ਨ ਨੂੰ ਮਜ਼ਬੂਤ ਕਰਨ ਅਤੇ ਤੁਰੰਤ ਵਿਕਾਸ ਅਤੇ ਪ੍ਰਗਤੀ ਹਾਸਲ ਕਰਨ ਦੀ ਦਿਸ਼ਾ ਵਿੱਚ ਕੇਂਦਰ ਅਤੇ ਰਾਜਾਂ ਦਰਮਿਆਨ ਬਿਹਤਰ ਤਾਲਮੇਲ ਸੁਨਿਸ਼ਚਿਤ ਕਰਨ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ। ਇਹ ਕਾਨਫਰੰਸ ਪਿਛਲੇ 3 ਵਰ੍ਹਿਆਂ ਤੋਂ ਹਰ ਵਰ੍ਹੇ ਆਯੋਜਿਤ ਕੀਤੀ ਜਾ ਰਹੀ ਹੈ। ਪਹਿਲੀ ਮੁੱਖ ਸਕੱਤਰ ਕਾਨਫਰੰਸ ਜੂਨ 2022 ਵਿੱਚ ਧਰਮਸ਼ਾਲਾ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਦੇ ਬਾਅਦ ਦੂਸਰੀ ਅਤੇ ਤੀਸਰੀ ਕਾਨਫਰੰਸ ਲੜੀਵਾਰ ਜਨਵਰੀ 2023 ਅਤੇ ਦਸੰਬਰ 2023 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਸੀ।

13 ਤੋਂ 15 ਦਸੰਬਰ, 2024 ਤੱਕ ਆਯੋਜਿਤ ਹੋਣ ਵਾਲੀ ਤਿੰਨ ਦਿਨਾਂ ਕਾਨਫਰੰਸ ਵਿੱਚ ਰਾਜਾਂ ਦੇ ਨਾਲ ਸਾਂਝੇਦਾਰੀ ਵਿੱਚ ਇੱਕ ਸਾਂਝਾ ਵਿਕਾਸ ਏਜੰਡਾ ਅਤੇ ਉਚਿਤ ਕਾਰਵਾਈ ਦੇ ਲਈ ਬਲੂਪ੍ਰਿੰਟ ਤਿਆਰ ਕਰਨ ਅਤੇ ਉਸ ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਇਹ ਉੱਦਮਤਾ ਨੂੰ ਹੁਲਾਰਾ ਦੇਣ, ਕੌਸ਼ਲ ਪਹਿਲਾਂ ਨੂੰ ਵਧਾਉਣ ਅਤੇ ਗ੍ਰਾਮੀਣ ਅਤੇ ਸ਼ਹਿਰੀ ਦੋਨੋਂ ਆਬਾਦੀ ਦੇ ਲਈ ਸਥਾਈ ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਕਰਦੇ ਹੋਏ ਭਾਰਤ ਦੇ ਜਨਸੰਖਿਆ ਲਾਭਅੰਸ਼ ਦੀ ਵਰਤੋਂ ਕਰਨ ਲਈ ਸਹਿਯੋਗੀ ਕਾਰਵਾਈ ਦੇ ਲਈ ਅਧਾਰ ਤਿਆਰ ਕਰੇਗਾ।

ਕੇਂਦਰੀ ਮੰਤਰਾਲਿਆਂ/ਵਿਭਾਗਾਂ, ਨੀਤੀ ਆਯੋਗ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਖੇਤਰ ਮਾਹਰਾਂ ਦਰਮਿਆਨ ਵਿਆਪਕ ਵਿਚਾਰ-ਵਟਾਂਦਰੇ ਦੇ ਅਧਾਰ ‘ਤੇ, ਚੌਥੀ ਨੈਸ਼ਨਲ ਕਾਨਫਰੰਸ, ‘ਉੱਦਮਤਾ, ਰੋਜ਼ਗਾਰ ਅਤੇ ਕੌਸ਼ਲ ਨੂੰ ਹੁਲਾਰਾ ਦੇਣਾ –ਜਨਸੰਖਿਆ ਲਾਭਅੰਸ਼ ਦਾ ਲਾਭ ਉਠਾਉਣਾ’ ਵਿਸ਼ੇ ‘ਤੇ ਕੇਂਦ੍ਰਿਤ ਹੋਵੇਗਾ, ਜਿਸ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਅਪਣਾਏ ਜਾਣ ਵਾਲੀਆਂ ਵਧੀਆ ਕਾਰਜਪ੍ਰਣਾਲੀਆਂ ਅਤੇ ਰਣਨੀਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਵਿਆਪਕ ਵਿਸ਼ੇ ਦੇ ਤਹਿਤ ਛੇ ਖੇਤਰਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਨ੍ਹਾਂ ਦੇ ਤਹਿਤ ਮੈਨੂਫੈਕਚਰਿੰਗ, ਸੇਵਾ, ਗ੍ਰਾਮੀਣ ਗ਼ੈਰ-ਖੇਤੀ, ਸ਼ਹਿਰੀ, ਅਖੁੱਟ ਊਰਜਾ ਅਤੇ ਸਰਕੂਲਰ ਅਰਥਵਿਵਸਥਾ ਨੂੰ ਵਿਸਤ੍ਰਿਤ ਚਰਚਾ ਦੇ ਲਈ ਚਿੰਨ੍ਹਿਤ ਕੀਤਾ ਗਿਆ ਹੈ।

ਵਿਕਸਿਤ ਭਾਰਤ ਲਈ ਮੋਹਰੀ ਟੈਕਨੋਲੋਜੀ, ਆਰਥਿਕ ਵਿਕਾਸ ਕੇਂਦਰਾਂ ਵਜੋਂ ਸ਼ਹਿਰਾਂ ਦਾ ਵਿਕਾਸ, ਨਿਵੇਸ਼ ਦੇ ਲਈ ਰਾਜਾਂ ਵਿੱਚ ਆਰਥਿਕ ਸੁਧਾਰ ਅਤੇ ਮਿਸ਼ਨ ਕਰਮਯੋਗੀ ਦੇ ਜ਼ਰੀਏ ਸਮਰੱਥਾ ਨਿਰਮਾਣ ‘ਤੇ ਚਾਰ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ।

ਇਸ ਤੋਂ ਇਲਾਵਾ, ਭੋਜਨ ਦੇ ਦੌਰਾਨ ਖੇਤੀ ਵਿੱਚ ਆਤਮਨਿਰਭਰਤਾ; ਖੁਰਾਕ ਤੇਲ ਅਤੇ ਦਾਲਾਂ, ਬਜ਼ੁਰਗ ਆਬਾਦੀ ਲਈ ਦੇਖ਼ਭਾਲ ਅਰਥਵਿਵਸਥਾ, ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਲਾਗੂਕਰਨ ਅਤੇ ਭਾਰਤੀ ਗਿਆਨ ਪਰੰਪਰਾ ‘ਤੇ ਕੇਂਦ੍ਰਿਤ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਕਾਨਫਰੰਸ ਵਿੱਚ ਹਰੇਕ ਵਿਸ਼ੇ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਬੋਤਮ ਕਾਰਜਪ੍ਰਣਾਲੀਆਂ ਨੂੰ ਵੀ ਪੇਸ਼ ਕੀਤਾ ਜਾਵੇਗਾ, ਤਾਕਿ ਰਾਜਾਂ ਵਿੱਚ ਪਾਰਸਪਰਿਕ ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।

ਕਾਨਫਰੰਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ, ਸੀਨੀਅਰ ਅਧਿਕਾਰੀ, ਡੋਮੇਨ ਮਾਹਰ ਅਤੇ ਹੋਰ ਪਤਵੰਤੇ ਮੌਜੂਦ ਰਹਿਣਗੇ।

 

  • kranthi modi February 22, 2025

    ram ram 🚩🙏
  • रीना चौरसिया February 17, 2025

    Thanks...
  • Bhushan Vilasrao Dandade February 10, 2025

    जय हिंद
  • Vivek Kumar Gupta February 10, 2025

    नमो ..🙏🙏🙏🙏🙏
  • Vivek Kumar Gupta February 10, 2025

    नमो ..............................🙏🙏🙏🙏🙏
  • Dr Mukesh Ludanan February 08, 2025

    Jai ho
  • Yash Wilankar January 29, 2025

    Namo 🙏
  • amar nath pandey January 11, 2025

    Jai ho
  • MAHESWARI K January 07, 2025

    👏🙌👍
  • ram Sagar pandey January 02, 2025

    🌹🙏🏻🌹जय श्रीराम🙏💐🌹जय माता दी 🚩🙏🙏🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Visited ‘Mini India’: A Look Back At His 1998 Mauritius Visit

Media Coverage

When PM Modi Visited ‘Mini India’: A Look Back At His 1998 Mauritius Visit
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਮਾਰਚ 2025
March 11, 2025

Appreciation for PM Modi’s Push for Maintaining Global Relations