ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਅਤੇ 17 ਜੂਨ, 2022 ਨੂੰ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿੱਚ ਐੱਚਪੀਸੀਏ ਸਟੇਡੀਅਮ ਵਿੱਚ ਮੁੱਖ ਸਕੱਤਰਾਂ ਦੀ ਪਹਿਲੀ ਰਾਸ਼ਟਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਇਹ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਮੁੱਖ ਸਕੱਤਰਾਂ ਦੀ ਰਾਸ਼ਟਰੀ ਕਾਨਫਰੰਸ 15 ਤੋਂ 17 ਜੂਨ 2022 ਤੱਕ ਆਯੋਜਿਤ ਕੀਤੀ ਜਾਵੇਗੀ। ਕਾਨਫਰੰਸ ਵਿੱਚ ਕੇਂਦਰ ਸਰਕਾਰ, ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਡੋਮੇਨ ਮਾਹਿਰਾਂ ਦੀ ਨੁਮਾਇੰਦਗੀ ਕਰਨ ਵਾਲੇ 200 ਤੋਂ ਵੱਧ ਲੋਕ ਹਿੱਸਾ ਲੈਣਗੇ। ਤਿੰਨ ਦਿਨਾਂ ਤੱਕ ਚਲਣ ਵਾਲੀ ਇਸ ਕਾਨਫਰੰਸ ਵਿੱਚ, ਰਾਜਾਂ ਨਾਲ ਸਾਂਝੇਦਾਰੀ ਵਿੱਚ ਤੇਜ਼ ਅਤੇ ਨਿਰੰਤਰ ਆਰਥਿਕ ਵਿਕਾਸ 'ਤੇ ਧਿਆਨ ਕੇਂਦਰਿਤ ਕਰੇਗਾ। ਟੀਮ ਇੰਡੀਆ ਦੇ ਰੂਪ ਵਿੱਚ ਕੰਮ ਕਰਦੇ ਹੋਏ, ਕਾਨਫਰੰਸ ਸਥਿਰਤਾ, ਨੌਕਰੀਆਂ ਦੀ ਸਿਰਜਣਾ, ਸਿੱਖਿਆ, ਜੀਵਨ ਵਿੱਚ ਅਸਾਨੀ (ਈਜ਼ ਆਵੑ ਲਿਵਿੰਗ) ਅਤੇ ਖੇਤੀਬਾੜੀ ਵਿੱਚ ਆਤਮਨਿਰਭਰਤਾ ਦੇ ਨਾਲ ਉੱਚ ਵਿਕਾਸ ਲਈ ਸਹਿਯੋਗੀ ਕਾਰਵਾਈ ਲਈ ਅਧਾਰ ਬਣਾਏਗੀ। ਕਾਨਫਰੰਸ ਈਵੇਲੂਸ਼ਨ ਅਤੇ ਇੱਕ ਸਾਂਝੇ ਵਿਕਾਸ ਏਜੰਡੇ ਨੂੰ ਲਾਗੂ ਕਰਨ 'ਤੇ ਜ਼ੋਰ ਦੇਵੇਗੀ ਅਤੇ ਲੋਕਾਂ ਦੀਆਂ ਆਸਾਂ-ਉਮੀਦਾਂ ਦੀ ਪ੍ਰਾਪਤੀ ਲਈ ਇਕਸੁਰ ਕਾਰਵਾਈ ਲਈ ਬਲੂਪ੍ਰਿੰਟ 'ਤੇ ਜ਼ੋਰ ਦੇਵੇਗੀ।
ਇਸ ਕਾਨਫਰੰਸ ਲਈ ਸੰਕਲਪ ਅਤੇ ਏਜੰਡਾ ਛੇ ਮਹੀਨਿਆਂ ਵਿੱਚ ਕੀਤੇ ਗਏ 100 ਤੋਂ ਵੱਧ ਦੌਰਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਕਾਨਫਰੰਸ ਵਿੱਚ ਵਿਸਤ੍ਰਿਤ ਵਿਚਾਰ-ਵਟਾਂਦਰੇ ਲਈ ਤਿੰਨ ਵਿਸ਼ਿਆਂ ਦੀ ਪਹਿਚਾਣ ਕੀਤੀ ਗਈ ਹੈ: (i) ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨਾ; (ii) ਸ਼ਹਿਰੀ ਸ਼ਾਸਨ; ਅਤੇ (iii) ਫਸਲੀ ਵਿਵਿਧਤਾ ਅਤੇ ਤੇਲ ਬੀਜਾਂ, ਦਾਲਾਂ ਅਤੇ ਹੋਰ ਖੇਤੀ ਵਸਤਾਂ ਵਿੱਚ ਸਵੈ-ਨਿਰਭਰਤਾ ਪ੍ਰਾਪਤ ਕਰਨਾ। ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ, ਸਕੂਲ ਅਤੇ ਉੱਚ ਸਿੱਖਿਆ ਦੋਵਾਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਹਰ ਇੱਕ ਥੀਮ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਰਵੋਤਮ ਪਿਰਤਾਂ ਨੂੰ ਆਪਸੀ ਸਿੱਖਣ ਲਈ ਕਾਨਫਰੰਸ ਵਿੱਚ ਪੇਸ਼ ਕੀਤਾ ਜਾਵੇਗਾ।
ਅਕਾਂਖੀ ਜ਼ਿਲ੍ਹਾ ਪ੍ਰੋਗਰਾਮ 'ਤੇ ਇੱਕ ਸੈਸ਼ਨ ਹੋਵੇਗਾ ਜਿਸ ਵਿੱਚ ਵਿਸ਼ਿਸ਼ਟ ਜ਼ਿਲ੍ਹਿਆਂ ਵਿੱਚ ਨੌਜਵਾਨ ਕੁਲੈਕਟਰਾਂ ਦੁਆਰਾ ਪੇਸ਼ ਕੀਤੇ ਡੇਟਾ ਅਧਾਰਿਤ ਗਵਰਨੈਂਸ ਸਮੇਤ ਸਫ਼ਲ ਕੇਸ ਅਧਿਐਨਾਂ ਦੇ ਨਾਲ ਹੁਣ ਤੱਕ ਦੀਆਂ ਪ੍ਰਾਪਤੀਆਂ 'ਤੇ ਚਰਚਾ ਕੀਤੀ ਜਾਵੇਗੀ।
'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ: ਰੋਡਮੈਪ ਟੂ 2047' 'ਤੇ ਇੱਕ ਵਿਸ਼ੇਸ਼ ਸੈਸ਼ਨ ਹੋਵੇਗਾ ਅਤੇ ਵਪਾਰ ਕਰਨ ਦੀ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਲਈ ਅਨੁਪਾਲਣ ਬੋਝ ਨੂੰ ਘਟਾਉਣ ਅਤੇ ਛੋਟੇ
ਅਪਰਾਧਾਂ ਦੀ ਡੀਕ੍ਰਿਮੀਨਲਾਈਜ਼ੇਸ਼ਨ; ਸਕੀਮਾਂ ਦੀ ਸੰਤ੍ਰਿਪਤ ਕਵਰੇਜ ਨੂੰ ਪ੍ਰਾਪਤ ਕਰਨ ਅਤੇ ਆਖਰੀ ਮੀਲ ਦੀ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਕੇਂਦਰ - ਰਾਜ
ਤਾਲਮੇਲ; ਪ੍ਰਧਾਨ ਮੰਤਰੀ ਗਤੀ ਸ਼ਕਤੀ ਦੁਆਰਾ ਭਾਰਤ ਦੇ ਬੁਨਿਆਦੀ ਢਾਂਚੇ ਨੂੰ ਬਦਲਣਾ; ਅਤੇ ਸਮਰੱਥਾ ਨਿਰਮਾਣ: ਆਈਜੀਓਟੀ (iGOT) - ਮਿਸ਼ਨ ਕਰਮਯੋਗੀ ਨੂੰ ਲਾਗੂ ਕਰਨ ਵਿਸ਼ੇ 'ਤੇ ਚਾਰ ਅਤਿਰਿਕਤ ਥੀਮੈਟਿਕ ਸੈਸ਼ਨ ਹੋਣਗੇ।
ਕਾਨਫਰੰਸ ਦੇ ਨਤੀਜਿਆਂ ਨੂੰ ਬਾਅਦ ਵਿੱਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ, ਜਿੱਥੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਅਤੇ ਪ੍ਰਸ਼ਾਸਕ ਮੌਜੂਦ ਹੋਣਗੇ, ਵਿੱਚ ਵਿਚਾਰਿਆ ਜਾਵੇਗਾ ਤਾਂ ਜੋ ਉੱਚ ਪੱਧਰਾਂ 'ਤੇ ਵਿਆਪਕ ਸਹਿਮਤੀ ਨਾਲ ਇੱਕ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।