ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20-21 ਨਵੰਬਰ, 2021 ਨੂੰ ਪੁਲਿਸ ਹੈੱਡਕੁਆਰਟਰ, ਲਖਨਊ ਵਿੱਚ ਪੁਲਿਸ ਡਾਇਰੈਕਟਰ ਜਨਰਲਾਂ (ਡੀਜੀਪੀ) ਅਤੇ ਪੁਲਿਸ ਇੰਸਪੈਕਟਰ ਜਨਰਲਾਂ (ਆਈਜੀਪੀ ) ਦੀ 56ਵੀਂ ਕਾਨਫਰੰਸ ਵਿੱਚ ਹਿੱਸਾ ਲੈਣਗੇ ।
ਦੋ-ਦਿਨਾਂ ਕਾਨਫਰੰਸ ਸੰਯੁਕਤ ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡੀਜੀਪੀ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ ਦੇ ਪ੍ਰਮੁੱਖ ਲਖਨਊ ਵਿੱਚ ਪ੍ਰੋਗਰਾਮ ਸਥਾਨ ‘ਤੇ ਹਾਜ਼ਰ ਹੋ ਕੇ ਹਿੱਸਾ ਲੈਣਗੇ , ਜਦਕਿ ਬਾਕੀ ਸੱਦੇ ਵਿਅਕਤੀ ਆਈਬੀ/ਐੱਸਆਈਬੀ ਹੈੱਡਕੁਆਰਟਰ ਵਿੱਚ 37 ਵਿਭਿੰਨ ਸਥਾਨਾਂ ਤੋਂ ਵਰਚੁਅਲ ਤੌਰ ‘ਤੇ ਇਸ ਵਿੱਚ ਹਿੱਸਾ ਲੈਣਗੇ। ਕਾਨਫਰੰਸ ਵਿੱਚ ਸਾਈਬਰ ਅਪਰਾਧ, ਡੇਟਾ ਗਵਰਨੈਂਸ, ਆਤੰਕਵਾਦ ਵਿਰੋਧੀ ਚੁਣੌਤੀਆਂ , ਖੱਬੇ ਪੱਖੀ ਅਤਿਵਾਦ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਉੱਭਰਦੇ ਰੁਝਾਨ, ਜੇਲ੍ਹ ਸੁਧਾਰ ਸਹਿਤ ਕਈ ਮੁੱਦਿਆਂ ‘ਤੇ ਚਰਚਾ ਹੋਵੇਗੀ ।
ਪ੍ਰਧਾਨ ਮੰਤਰੀ ਨੇ 2014 ਤੋਂ ਡੀਜੀਪੀ ਕਾਨਫਰੰਸ ਵਿੱਚ ਗਹਿਰੀ ਦਿਲਚਸਪੀ ਲਈ ਹੈ । ਪਹਿਲਾਂ ਦੀ ਪ੍ਰਤੀਕਾਤਮਕ ਉਪਸਥਿਤੀ ਦੇ ਉਲਟ , ਉਹ ਕਾਨਫਰੰਸ ਦੇ ਸਾਰੇ ਸੈਸ਼ਨਾਂ ਵਿੱਚ ਹਿੱਸਾ ਲੈ ਕੇ ਸੁਤੰਤਰ ਅਤੇ ਗ਼ੈਰ-ਰਸਮੀ ਚਰਚਾਵਾਂ ਨੂੰ ਪ੍ਰੋਤਸਾਹਿਤ ਕਰਦੇ ਹਨ , ਜਿਸ ਦੇ ਨਾਲ ਸਿਖਰਲੇ ਪੁਲਿਸ ਅਧਿਕਾਰੀਆਂ ਨੂੰ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਨੀਤੀ-ਨਿਰਧਾਰਣ ਅਤੇ ਅੰਦਰੂਨੀ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਸਿੱਧੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇਣ ਦਾ ਅਵਸਰ ਮਿਲਦਾ ਹੈ ।
ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ , 2014 ਤੋਂ ਸਲਾਨਾ ਕਾਨਫਰੰਸ ਨੂੰ ਦਿੱਲੀ ਤੋਂ ਬਾਹਰ ਆਯੋਜਿਤ ਕੀਤਾ ਗਿਆ ਹੈ , ਜਿਸ ਨੂੰ ਪਰੰਪਰਾਗਤ ਰੂਪ ਨਾਲ ਦਿੱਲੀ ਵਿੱਚ ਆਯੋਜਿਤ ਕੀਤਾ ਜਾਂਦਾ ਸੀ । ਇਸ ਵਿੱਚ ਸਾਲ 2020 ਦੀ ਡੀਜੀਪੀ ਕਾਨਫਰੰਸ ਇੱਕ ਅਪਵਾਦ ਹੈ, ਜਿਸ ਨੂੰ ਵਰਚੁਅਲ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ । ਕਾਨਫਰੰਸ ਨੂੰ 2014 ਵਿੱਚ ਗੁਵਾਹਾਟੀ ਵਿੱਚ , 2015 ਵਿੱਚ ਧੋਰਡੋ, ਕੱਛ ਦੀ ਖਾੜ੍ਹੀ , 2016 ਵਿੱਚ ਰਾਸ਼ਟਰੀ ਪੁਲਿਸ ਅਕਾਦਮੀ, ਹੈਦਰਾਬਾਦ, 2017 ਵਿੱਚ ਬੀਐੱਸਐੱਫ ਅਕਾਦਮੀ, ਟੇਕਨਪੁਰ , 2018 ਵਿੱਚ ਕੇਵਡੀਆ ਅਤੇ 2019 ਵਿੱਚ ਆਈਆਈਐੱਸਈਆਰ , ਪੁਣੇ ਵਿੱਚ ਆਯੋਜਿਤ ਕੀਤਾ ਗਿਆ ਸੀ ।