ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਅਕਤੂਬਰ 2022 ਨੂੰ ਸਵੇਰੇ ਕਰੀਬ ਸਾਢੇ ਦਸ ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਜਾਂ ਦੇ ਗ੍ਰਹਿ ਮੰਤਰੀਆਂ ਦੇ ਚਿੰਤਨ ਸ਼ਿਵਿਰ ਨੂੰ ਸੰਬੋਧਨ ਕਰਨਗੇ। ਇਹ ਚਿੰਤਨ ਸ਼ਿਵਿਰ 27 ਅਤੇ 28 ਅਕਤੂਬਰ, 2022 ਨੂੰ ਹਰਿਆਣਾ ਦੇ ਸੂਰਜਕੁੰਡ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਚਿੰਤਨ ਸ਼ਿਵਿਰ ਵਿੱਚ ਵਿਭਿੰਨ ਰਾਜਾਂ ਦੇ ਗ੍ਰਹਿ ਸਕੱਤਰ ਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਤੇ ਕੇਂਦਰੀ ਪੁਲਿਸ ਸੰਗਠਨਾਂ (ਸੀਪੀਓ) ਦੇ ਡਾਇਰੈਕਟਰ ਜਨਰਲ ਵੀ ਸ਼ਾਮਲ ਹੋਣਗੇ।
ਗ੍ਰਹਿ ਮੰਤਰੀਆਂ ਦਾ ਇਹ ਚਿੰਤਨ ਸ਼ਿਵਿਰ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਐਲਾਨੇ ਪੰਚ ਪ੍ਰਣ ਦੇ ਅਨੁਰੂਪ ਪੁਲਾੜ ਸੁਰੱਖਿਆ ਨਾਲ ਸਬੰਧਿਤ ਮਾਮਲਿਆਂ ‘ਤੇ ਨੀਤੀ ਨਿਰਮਾਣ ਨੂੰ ਰਾਸ਼ਟਰੀ ਪਰਿਪੇਖ ਪ੍ਰਦਾਨ ਕਰਨ ਦਾ ਇੱਕ ਪ੍ਰਯਤਨ ਹੈ। ਸਹਿਕਾਰੀ ਸੰਘਵਾਦ ਦੀ ਭਾਵਨਾ ਦੇ ਅਨੁਰੂਪ ਇਹ ਸ਼ਿਵਿਰ, ਕੇਂਦਰ ਅਤੇ ਰਾਜ ਪੱਧਰ ‘ਤੇ ਵਿਭਿੰਨ ਹਿਤਧਾਰਕਾਂ ਦਰਮਿਆਨ ਯੋਜਨਾ ਤੇ ਤਾਲਮੇਲ ਦੇ ਮਾਮਲੇ ਵਿੱਚ ਅਧਿਕ ਤਾਲਮੇਲ ਸੁਨਿਸ਼ਚਿਤ ਕਰੇਗਾ।
ਇਸ ਸ਼ਿਵਿਰ ਵਿੱਚ ਪੁਲਿਸ ਬਲਾਂ ਦੇ ਆਧੁਨਿਕੀਕਰਣ, ਸਾਈਬਰ ਕ੍ਰਾਈਮ ਮੈਨੇਜਮੈਂਟ, ਕ੍ਰਿਮੀਨਲ ਜਸਟਿਸ ਸਿਸਟਮ ਵਿੱਚ ਆਈਟੀ ਦੇ ਵਧਦੇ ਉਪਯੋਗ, ਭੂਮੀ ਸੀਮਾ ਪ੍ਰਬੰਧਨ, ਤਟੀ ਸੁਰੱਖਿਆ, ਮਹਿਲਾ ਸੁਰੱਖਿਆ, ਮਾਦਕ ਪਦਾਰਥਾਂ ਦੀ ਤਸਕਰੀ ਜਿਹੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।