ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 5 ਫਰਵਰੀ, 2023 ਨੂੰ ਦੁਪਹਿਰ 1 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜੈਪੁਰ ਮਹਾਖੇਲ ਦੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਨਗੇ।
ਜੈਪੁਰ ਮਹਾਖੇਲ ਦਾ ਆਯੋਜਨ, ਜੈਪੁਰ ਗ੍ਰਾਮੀਣ ਤੋਂ ਲੋਕ ਸਭਾ ਸਾਂਸਦ, ਸ਼੍ਰੀ ਰਾਜਵਰਧਨ ਸਿੰਘ ਰਾਠੌਰ ਦੁਆਰਾ 2017 ਤੋਂ ਜੈਪੁਰ ਵਿੱਚ ਕੀਤਾ ਜਾ ਰਿਹਾ ਹੈ।
ਮਹਾਖੇਲ, ਜਿਸ ਵਿੱਚ ਇਸ ਸਾਲ ਕਬੱਡੀ ਪ੍ਰਤੀਯੋਗਿਤਾ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, 12 ਜਨਵਰੀ, 2023 ਨੂੰ ਰਾਸ਼ਟਰੀ ਯੁਵਾ ਦਿਵਸ ਦੇ ਦਿਨ ਸ਼ੁਰੂ ਹੋਇਆ। ਇਸ ਆਯੋਜਨ ਵਿੱਚ 450 ਤੋਂ ਅਧਿਕ ਗ੍ਰਾਮੀਣ ਪੰਚਾਇਤਾਂ, ਨਗਰਪਾਲਿਕਾਵਾਂ ਅਤੇ ਸਾਰੇ 8 ਵਿਧਾਨ ਸਭਾ ਖੇਤਰਾਂ ਦੇ ਵਾਰਡਾਂ ਦੇ 6400 ਤੋਂ ਅਧਿਕ ਨੌਜਵਾਨਾਂ ਅਤੇ ਖਿਡਾਰੀਆਂ ਦੀ ਭਾਗੀਦਾਰੀ ਦੇਖੀ ਗਈ ਹੈ। ਜੈਪੁਰ ਗ੍ਰਾਮੀਣ ਲੋਕ ਸਭਾ ਹਲਕੇ ਦੇ ਮਹਾਖੇਲ ਦਾ ਆਯੋਜਨ, ਜੈਪੁਰ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਅਵਸਰ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਖੇਡ ਨੂੰ ਕਰੀਅਰ ਵਿਕਲਪ ਦੇ ਰੂਪ ਵਿੱਚ ਅਪਣਾਉਣ ਦੇ ਲਈ ਪ੍ਰੇਰਿਤ ਵੀ ਕਰਦਾ ਹੈ।