ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਛ ਦੇ ਧੋਰਡੋ ਸਥਿਤ ਮਹਿਲਾ ਸੰਤ ਕੈਂਪ ਵਿੱਚ ਆਯੋਜਿਤ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਇੱਕ ਸੈਮੀਨਾਰ ਨੂੰ ਸ਼ਾਮ 6 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕਰਨਗੇ। ਇਸ ਸੈਮੀਨਾਰ ਦਾ ਆਯੋਜਨ ਸਮਾਜ ਵਿੱਚ ਮਹਿਲਾ ਸੰਤਾਂ ਦੀ ਭੂਮਿਕਾ ਅਤੇ ਮਹਿਲਾ ਸਸ਼ਕਤੀਕਰਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਦੇ ਲਈ ਕੀਤਾ ਜਾ ਰਿਹਾ ਹੈ। ਧੋਰਡੋ ਵਿੱਚ ਆਯੋਜਿਤ ਇਸ ਸੈਮੀਨਾਰ ਵਿੱਚ 500 ਤੋਂ ਅਧਿਕ ਮਹਿਲਾ ਸੰਤ ਸ਼ਾਮਲ ਹੋਣਗੇ।
ਇਸ ਸੈਮੀਨਾਰ ਵਿੱਚ ਸੱਭਿਆਚਾਰ, ਧਰਮ, ਮਹਿਲਾ ਉਥਾਨ, ਸੁਰੱਖਿਆ, ਸਮਾਜਿਕ ਸਥਿਤੀ ਅਤੇ ਭਾਰਤੀ ਸੱਭਿਆਚਾਰ ਵਿੱਚ ਮਹਿਲਾਵਾਂ ਦੀ ਭੂਮਿਕਾ ’ਤੇ ਸੈਸ਼ਨ ਹੋਣਗੇ। ਇਸ ਵਿੱਚ ਮਹਿਲਾਵਾਂ ਦੀਆਂ ਉਪਲਬਧੀਆਂ ਦੇ ਨਾਲ-ਨਾਲ ਮਹਿਲਾਵਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਲਿਆਣਕਾਰੀ ਯੋਜਨਾਵਾਂ ’ਤੇ ਚਰਚਾ ਕੀਤੀ ਜਾਵੇਗੀ।
ਇਸ ਸੈਮੀਨਾਰ ਵਿੱਚ ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ, ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ, ਡਾ. ਭਾਰਤੀ ਪ੍ਰਵੀਣ ਪਵਾਰ ਵੀ ਸ਼ਾਮਲ ਹੋਣਗੀਆਂ। ਇਸ ਸਮਾਗਮ ਵਿੱਚ ਸਾਧਵੀ ਰਿਤੰਭਰਾ, ਮਹਾ ਮੰਡਲੇਸ਼ਵਰ ਕੰਕੇਸ਼ਵਰੀ ਦੇਵੀ ਸਹਿਤ ਹੋਰ ਪਤਵੰਤੇ ਸ਼ਾਮਲ ਹੋਣਗੇ।