ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 28 ਜਨਵਰੀ, 2023 ਨੂੰ ਸ਼ਾਮ ਲਗਭਗ 5:45 ਵਜੇ ਦਿੱਲੀ ਦੇ ਕਰਿਅੱਪਾ ਪਰੇਡ ਗ੍ਰਾਊਂਡ ਵਿੱਚ ਐੱਨਸੀਸੀ ਦੀ ਸਲਾਨਾ ਪੀਐੱਮ ਰੈਲੀ ਨੂੰ ਸੰਬੋਧਨ ਕਰਨਗੇ।
ਇਸ ਸਾਲ ਐੱਨਸੀਸੀ ਆਪਣੀ ਸਥਾਪਨਾ ਦਾ 75ਵਾਂ ਵਰ੍ਹਾ ਮਨਾ ਰਿਹਾ ਹੈ। ਇਸ ਆਯੋਜਨ ਦੇ ਦੌਰਾਨ ਪ੍ਰਧਾਨ ਮੰਤਰੀ ਐੱਨਸੀਸੀ ਦੇ 75 ਸਫ਼ਲ ਵਰ੍ਹਿਆਂ ਦੇ ਸਬੰਧ ਵਿੱਚ ਇੱਕ ਸਪੈਸ਼ਲ ਡੇਅ ਕਵਰ ਅਤੇ 75 ਰੁਪਏ ਮੁੱਲ ਵਰਗ ਦਾ ਵਿਸ਼ੇਸ਼ ਰੂਪ ਨਾਲ ਢਾਲ਼ਿਆ ਹੋਇਆ ਸਮਾਰਕ ਸਿੱਕਾ ਜਾਰੀ ਕਰਨਗੇ। ਇਹ ਰੈਲੀ ਦਿਨ ਅਤੇ ਰਾਤ ਦੇ ਇੱਕ ਹਾਈਬ੍ਰਿਡ ਈਵੈਂਟ ਦੇ ਰੂਪ ਵਿੱਚ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਵਿੱਚ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਥੀਮ ’ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਸ਼ਾਮਲ ਹੋਵੇਗਾ। ‘ਵਸੁਧੈਵ ਕੁਟੁੰਮਬਕਮ’ ਦੀ ਸੱਚੀ ਭਾਰਤੀ ਭਾਵਨਾ ਦੇ ਅਨੁਰੂਪ 19 ਦੇਸ਼ਾਂ ਦੇ 196 ਅਧਿਕਾਰੀਆਂ ਅਤੇ ਕੈਡਿਟਾਂ ਨੂੰ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਗਿਆ ਹੈ।