ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਜੀ ਦੀ 211ਵੀਂ ਜਯੰਤੀ ਦੇ ਅਵਸਰ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਮਾਰਚ ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ਼੍ਰੀਧਾਮ ਠਾਕੁਰਨਗਰ, ਠਾਕੁਰਬਾੜੀ, ਪੱਛਮ ਬੰਗਾਲ ਵਿਖੇ ਆਯੋਜਿਤ ਮਤੁਆ ਧਰਮ ਮਹਾ ਮੇਲਾ 2022 ਨੂੰ ਸੰਬੋਧਨ ਕਰਨਗੇ।
ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਜੀ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਅਣਵੰਡੇ ਬੰਗਾਲ ਵਿੱਚ ਉਤਪੀੜਿਤ, ਸਮਾਜ ਦੇ ਦੱਬੇ-ਕੁਚਲੇ ਅਤੇ ਬੁਨਿਆਦੀ ਸੁਵਿਧਾਵਾਂ ਤੋਂ ਵੰਚਿਤ ਲੋਕਾਂ ਦੀ ਭਲਾਈ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦੇ ਦੁਆਰਾ ਸ਼ੁਰੂ ਕੀਤਾ ਗਿਆ ਸਮਾਜਿਕ ਤੇ ਧਾਰਮਿਕ ਅੰਦੋਲਨ ਵਰ੍ਹੇ 1860 ਵਿੱਚ ਓਰਕਾਂਡੀ (ਹੁਣ ਬੰਗਲਾਦੇਸ਼ ਵਿੱਚ) ਤੋਂ ਸ਼ੁਰੂ ਹੋਇਆ ਸੀ ਅਤੇ ਫਿਰ ਇਸ ਦੀ ਪਰਿਣਤੀ 'ਮਤੁਆ ਧਰਮ' ਦੀ ਸਥਾਪਨਾ ਦੇ ਰੂਪ ‘ਚ ਹੋਈ ਸੀ।
ਮਤੁਆ ਧਰਮ ਮਹਾ ਮੇਲਾ 2022 ਦਾ ਆਯੋਜਨ ਆਲ ਇੰਡੀਆ ਮਤੁਆ ਮਹਾਸੰਘ ਦੁਆਰਾ 29 ਮਾਰਚ ਤੋਂ 5 ਅਪ੍ਰੈਲ, 2022 ਤੱਕ ਕੀਤਾ ਜਾ ਰਿਹਾ ਹੈ।