ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਜੁਲਾਈ ਨੂੰ ਸਵੇਰੇ 10 ਵਜੇ ਵਿਗਿਆਨ ਭਵਨ ਵਿੱਚ ਫਸਟ ਆਲ ਇੰਡੀਆ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਿਟੀਜ਼ ਮੀਟ (ਸੰਮੇਲਨ) ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਨਗੇ।
ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ (ਐੱਨਏਐੱਲਐੱਸਏ-ਨਾਲਸਾ) ਦੁਆਰਾ ਵਿਗਿਆਨ ਭਵਨ ਵਿੱਚ 30-31 ਜੁਲਾਈ 2022 ਦੌਰਾਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਿਟੀਜ਼ (ਡੀਐੱਲਐੱਸਏਜ਼) ਦਾ ਪਹਿਲਾ ਰਾਸ਼ਟਰੀ ਪੱਧਰ ਦਾ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਸਾਰੇ ਡੀਐੱਲਐੱਸਏ ਦੇ ਦਰਮਿਆਨ ਇੱਕਰੂਪਤਾ ਲਿਆਉਣ ਅਤੇ ਤਾਲਮੇਲ ਸਥਾਪਿਤ ਕਰਨ ਲਈ ਇੱਕ ਏਕੀਕ੍ਰਿਤ ਪ੍ਰਕਿਰਿਆ ਦੇ ਨਿਰਮਾਣ ‘ਤੇ ਵਿਚਾਰ ਕੀਤਾ ਜਾਵੇਗਾ।
ਦੇਸ਼ ਵਿੱਚ ਕੁੱਲ 676 ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਿਟੀਜ਼ (ਡੀਐੱਲਐੱਸਏਜ਼) ਹਨ। ਇਨ੍ਹਾਂ ਅਥਾਰਿਟੀਆਂ ਦੀ ਅਗਵਾਈ ਡਿਸਟ੍ਰਿਕਟ ਜੱਜ ਦੁਆਰਾ ਕੀਤੀ ਜਾਂਦੀ ਹੈ, ਜੋ ਇਸ ਦੇ ਚੇਅਰਮੈਨ ਦੇ ਰੂਪ ਵਿੱਚ ਕਾਰਜ ਕਰਦੇ ਹਨ। ਡੀਐੱਲਐੱਸਏ ਅਤੇ ਸਟੇਟ ਲੀਗਲ ਸਰਵਿਸਿਜ਼ ਅਥਾਰਿਟੀਜ਼ (ਐੱਸਐੱਲਐੱਸਏਜ਼) ਦੇ ਮਾਧਿਅਮ ਨਾਲ ਐੱਨਏਐੱਲਐੱਸਏ-ਨਾਲਸਾ ਦੁਆਰਾ ਵਿਭਿੰਨ ਕਾਨੂੰਨੀ ਸਹਾਇਤਾ ਤੇ ਜਾਗਰੂਕਤਾ ਪ੍ਰੋਗਰਾਮ ਲਾਗੂ ਕੀਤੇ ਜਾਂਦੇ ਹਨ। ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਿਟੀਜ਼ (ਡੀਐੱਲਐੱਸਏਜ਼), ਐੱਨਏਐੱਲਐੱਸਏ-ਨਾਲਸਾ ਦੁਆਰਾ ਆਯੋਜਿਤ ਲੋਕ ਅਦਾਲਤਾਂ ਨੂੰ ਰੈਗੂਲੇਟ ਕਰਕੇ ਅਦਾਲਤਾਂ ‘ਤੇ ਬੋਝ ਨੂੰ ਘੱਟ ਕਰਨ ਵਿੱਚ ਵੀ ਯੋਗਦਾਨ ਕਰਦੇ ਹਨ।