Quoteਗ੍ਰੈਂਡ ਫਿਨਾਲੇ ਵਿੱਚ 75 ਕੇਂਦਰਾਂ ’ਤੇ 15,000 ਤੋਂ ਅਧਿਕ ਵਿਦਿਆਰਥੀ ਹਿੱਸਾ ਲੈਣਗੇ
Quoteਇਸ ਫਿਨਾਲੇ ਵਿੱਚ 2900 ਤੋਂ ਅਧਿਕ ਸਕੂਲਾਂ ਅਤੇ 2200 ਉਚੇਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ 53 ਕੇਂਦਰੀ ਮੰਤਰਾਲਿਆਂ ਦੁਆਰਾ ਸਾਹਮਣੇ ਰੱਖੀਆਂ ਗਈਆਂ 476 ਸਮੱਸਿਆਵਾਂ ਦਾ ਸਮਾਧਾਨ ਢੂੰਡਣਗੇ
Quoteਸਮਾਰਟ ਇੰਡੀਆ ਹੈਕਾਥੌਨ ਨੇ ਨੌਜਵਾਨਾਂ ਦੇ ਦਰਮਿਆਨ ਪ੍ਰੋਡਕਟ ਇਨੋਵੇਸ਼ਨ, ਸਮੱਸਿਆ-ਸਮਾਧਾਨ ਅਤੇ ਲੀਕ ਤੋਂ ਹਟ ਕੇ ਸੋਚਣ ਦਾ ਸੱਭਿਆਚਾਰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਅਗਸਤ ਨੂੰ ਰਾਤ ਅੱਠ ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਮਾਰਟ ਇੰਡੀਆ ਹੈਕਾਥੌਨ 2022 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਦਾ ਨਿਰੰਤਰ ਦੇਸ਼ ਵਿੱਚ, ਖਾਸ ਕਰਕੇ ਨੌਜਵਾਨਾਂ ਵਿੱਚ ਇਨੋਵੇਸ਼ਨ ਦੀ ਭਾਵਨਾ ਨੂੰ ਹੁਲਾਰਾ ਦੇਣ ਦਾ ਪ੍ਰਯਾਸ ਰਿਹਾ ਹੈ। ਇਸ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖ ਕੇ, ਸਮਾਰਟ ਇੰਡੀਆ ਹੈਕਾਥੌਨ (ਐੱਸਆਈਐੱਚ) ਦੀ ਸ਼ੁਰੂਆਤ ਸਾਲ 2017 ਵਿੱਚ ਕੀਤੀ ਗਈ ਸੀ। ਐੱਸਆਈਐੱਚ ਵਿਦਿਆਰਥੀਆਂ ਨੂੰ ਸਮਾਜ, ਸੰਗਠਨਾਂ ਅਤੇ ਸਰਕਾਰ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਨ ਦੀ ਇੱਕ ਰਾਸ਼ਟਰਵਿਆਪੀ ਪਹਿਲ ਹੈ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਦੇ ਦਰਮਿਆਨ ਪ੍ਰੋਡਕਟ ਇਨੋਵੇਸ਼ਨ, ਸਮੱਸਿਆ-ਸਮਾਧਾਨ ਅਤੇ ਲੀਕ ਤੋਂ ਹਟ ਕੇ ਸੋਚਣ ਦਾ ਸੱਭਿਆਚਾਰ ਵਿਕਸਿਤ ਕਰਨਾ ਹੈ।

ਐੱਸਆਈਐੱਚ ਦੀ ਵਧਦੀ ਮਕੂਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਐੱਸਆਈਐੱਚ ਦੇ ਲਈ ਰਜਿਸਟਰਡ ਟੀਮਾਂ ਦੀ ਸੰਖਿਆ ਪਹਿਲੇ ਸੰਸਕਰਣ ਵਿੱਚ ਲਗਭਗ 7500 ਤੋਂ ਚਾਰ ਗੁਣਾ ਵਧ ਕੇ ਵਰਤਮਾਨ ਵਿੱਚ ਚਲ ਰਹੇ ਪੰਜਵੇਂ ਸੰਸਕਰਣ ਵਿੱਚ ਲਗਭਗ 29,000 ਹੋ ਗਈ ਹੈ। ਇਸ ਸਾਲ ਐੱਸਆਈਐੱਚ 2022 ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਦੇ ਲਈ 15,000  ਤੋਂ ਅਧਿਕ ਵਿਦਿਆਰਥੀ ਅਤੇ ਮੈਂਟਰ ਨੋਡਲ ਕੇਂਦਰਾਂ ’ਤੇ ਪਹੁੰਚ ਰਹੇ ਹਨ। ਇਸ ਫਿਨਾਲੇ ਵਿੱਚ 2900 ਤੋਂ ਅਧਿਕ ਸਕੂਲਾਂ ਅਤੇ 2200  ਉਚੇਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ 53 ਕੇਂਦਰੀ ਮੰਤਰਾਲਿਆਂ ਦੁਆਰਾ ਸਾਹਮਣੇ ਰੱਖੀਆਂ ਗਈਆਂ 476 ਸਮੱਸਿਆਵਾਂ ਦਾ ਸਮਾਧਾਨ ਢੂੰਡਣਗੇ। ਇਨ੍ਹਾਂ ਵਿੱਚ ਮੰਦਿਰ ਵਿੱਚ ਉੱਕਰੇ ਸ਼ਿਲਾਲੇਖ ਅਤੇ ਦੇਵਨਗਰੀ ਲਿਪੀ ਵਿੱਚ ਉਨ੍ਹਾਂ ਦੇ ਅਨੁਵਾਦਾਂ ਦੇ ਔਪਟੀਕਲ ਕਰੈਕਟਰ ਰਿਕੋਗੀਨੇਸ਼ਨ (ਓਸੀਆਰ), ਜਲਦੀ ਖਰਾਬ ਹੋਣ ਵਾਲੇ ਖੁਰਾਕੀ ਪਦਾਰਥਾਂ ਦੀ ਕੋਲਡ ਸਪਲਾਈ ਚੇਨ  ਵਿੱਚ ਆਈਓਟੀ-ਅਧਾਰਿਤ ਜੋਖਮ ਨਿਗਰਾਨੀ ਪ੍ਰਣਾਲੀ, ਕਿਸੇ ਇਲਾਕੇ ਦੇ ਹਾਈ ਰੈਜ਼ੋਲਿਊਏਸ਼ਨ ਵਾਲੇ 3ਡੀ ਮਾਡਲ, ਆਪਦਾ ਪ੍ਰਭਾਵਿਤ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਅਤੇ ਸੜਕਾਂ ਦੀ ਸਥਿਤੀ ਆਦਿ ਨਾਲ ਜੁੜੀਆਂ ਸਮੱਸਿਆਵਾਂ ਸ਼ਾਮਲ ਹਨ।

ਇਸ ਸਾਲ, ਸਕੂਲੀ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਦੇ ਸੱਭਿਆਚਾਰ ਦਾ ਨਿਰਮਾਣ ਕਰਨ ਅਤੇ ਸਕੂਲ ਦੇ ਪੱਧਰ ’ਤੇ ਸਮੱਸਿਆ-ਸਮਾਧਾਨ ਦੀ ਮਨੋਬਿਰਤੀ ਵਿਕਸਿਤ ਕਰਨ ਦੇ ਉਦੇਸ਼ ਨਾਲ ਇੱਕ ਪ੍ਰਯੋਗ ਦੇ ਤੌਰ ’ਤੇ ਸਮਾਰਟ ਇੰਡੀਆ ਹੈਕਾਥੌਨ-ਜੂਨੀਅਰ ਦੀ ਸ਼ੁਰੂਆਤ ਵੀ ਕੀਤੀ ਗਈ ਹੈ। 

 

  • Chowkidar Margang Tapo September 15, 2022

    Jai jai jai shree ram 🐏🐏🐏🐏🐏
  • Manda krishna BJP Telangana Mahabubabad District mahabubabad September 12, 2022

    🚩✍️🚩✍️🚩✍️
  • Manda krishna BJP Telangana Mahabubabad District mahabubabad September 12, 2022

    🚩✍️🚩✍️🚩✍️
  • Manda krishna BJP Telangana Mahabubabad District mahabubabad September 12, 2022

    🚩✍️🚩✍️🚩✍️
  • Manda krishna BJP Telangana Mahabubabad District mahabubabad September 12, 2022

    🚩✍️🚩✍️🚩✍️
  • Anil Nama sudra September 04, 2022

    anil
  • Chowkidar Margang Tapo September 02, 2022

    namo namo namo namo namo..
  • ranjeet kumar August 31, 2022

    nmo
  • Jayantilal Parejiya August 30, 2022

    Jay Hind 4
  • Md.Ahiduzzaman August 29, 2022

    jai Hind
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
How the makhana can take Bihar to the world

Media Coverage

How the makhana can take Bihar to the world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਫਰਵਰੀ 2025
February 25, 2025

Appreciation for PM Modi’s Effort to Promote Holistic Growth Across Various Sectors