ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਸਤੰਬਰ 2023 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸ਼ਾਮ 4 ਵਜੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।
ਜੀ20 ਜਨ ਭਾਗੀਦਾਰੀ ਅੰਦੋਲਨ ਵਿੱਚ ਦੇਸ਼ ਭਰ ਦੇ ਵਿਭਿੰਨ ਸਕੂਲਾਂ, ਉੱਚ ਸਿੱਖਿਆ ਸੰਸਥਾਨਾਂ ਅਤੇ ਕੌਸ਼ਲ ਵਿਕਾਸ ਸੰਸਥਾਨਾਂ ਤੋਂ ਰਿਕਾਰਡ 5 ਕਰੋੜ ਤੋਂ ਵੀ ਅਧਿਕ ਨੌਜਵਾਨਾਂ ਨੇ ਹਿੱਸਾ ਲਿਆ ਹੈ। ਜੀ20 ਯੂਨੀਵਰਸਿਟੀ ਕਨੈਕਟ ਪਹਿਲ ਭਾਰਤ ਦੇ ਨੌਜਵਾਨਾਂ ਦੇ ਦਰਮਿਆਨ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਸਮਝ ਬਣਾਉਣ ਅਤੇ ਵਿਭਿੰਨ ਜੀ20 ਆਯੋਜਨਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਇਸ ਪ੍ਰੋਗਰਾਮ ਵਿੱਚ ਸੰਪੂਰਨ ਦੇਸ਼ ਦੀਆਂ ਵਿਭਿੰਨ ਯੂਨੀਵਰਸਿਟੀਆਂ ਦੇ 1 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ। ਸ਼ੁਰੂ ਵਿੱਚ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ 75 ਯੂਨੀਵਰਸਿਟੀਆਂ ਵਿੱਚ ਆਯੋਜਨ ਦੀ ਯੋਜਨਾ ਬਣਾਈ ਗਈ ਸੀ। ਲੇਕਿਨ ਇਸ ਪਹਿਲ ਨੇ ਅੰਤ: ਪੂਰੇ ਭਾਰਤ ਵਿੱਚ 101 ਯੂਨੀਵਰਸਿਟੀਆਂ ਤੱਕ ਆਪਣੀ ਪਹੁੰਚ ਵਧਾ ਦਿੱਤੀ।
ਜੀ20 ਯੂਨੀਵਰਸਿਟੀ ਕਨੈਕਟ ਪਹਿਲ ਦੇ ਤਹਿਤ ਦੇਸ਼ ਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ੍ਹਾਂ ਪ੍ਰੋਗਰਾਮਾਂ ਵਿੱਚ ਉੱਚ ਸਿੱਖਿਆ ਸੰਸਥਾਨਾਂ ਦੀ ਵਿਆਪਕ ਭਾਗੀਦਾਰੀ ਦੇਖੀ ਗਈ। ਸ਼ੁਰੂਆਤ ਵਿੱਚ ਯੂਨੀਵਰਸਿਟੀਆਂ ਦੇ ਲਈ ਇੱਕ ਪ੍ਰੋਗਰਾਮ ਦੇ ਰੂਪ ਵਿੱਚ ਸ਼ੁਰੂ ਹੋਇਆ ਇਹ ਅਭਿਯਾਨ ਤੇਜ਼ੀ ਨਾਲ ਵਧਦਾ ਗਿਆ ਅਤੇ ਇਸ ਵਿੱਚ ਸਕੂਲ ਅਤੇ ਕਾਲਜ ਸ਼ਾਮਲ ਹੋ ਗਏ ਅਤੇ ਵੱਡੀ ਸੰਖਿਆ ਵਿੱਚ ਦਰਸ਼ਕਾਂ ਤੱਕ ਇਸ ਦੀ ਪਹੁੰਚ ਬਣਦੀ ਚਲੀ ਗਈ।
जी20 यूनिवर्सिटी कनेक्ट फिनाले में कार्यक्रम स्थल पर लगभग 3000 छात्र, संकाय सदस्य और भागीदार विश्वविद्यालयों के कुलपति हिस्सा लेंगे। देशभर से छात्र भी इस कार्यक्रम से लाइव जुड़ेंगे।
ਜੀ-20 ਯੂਨੀਵਰਸਿਟੀ ਕਨੈਕਟ ਫਿਨਾਲੇ ਵਿੱਚ ਪ੍ਰੋਗਰਾਮ ਸਥਾਨ ‘ਤੇ ਲਗਭਗ 3000 ਵਿਦਿਆਰਥੀ, ਫੈਕਲਟੀ ਮੈਂਬਰ ਅਤੇ ਭਾਗੀਦਾਰ ਯੂਨੀਵਰਸਿਟੀਆਂ ਦੇ ਕੁਲਪਤੀ ਹਿੱਸਾ ਲੈਣਗੇ। ਦੇਸ਼ ਭਰ ਤੋਂ ਵਿਦਿਆਰਥੀ ਵੀ ਇਸ ਪ੍ਰੋਗਰਾਮ ਤੋਂ ਲਾਈਵ ਜੁੜਣਗੇ।