ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਫਰਵਰੀ ਨੂੰ ਸ਼ਾਮ ਕਰੀਬ 7:40 ਵਜੇ ਦਿਲੀ ਦੇ ਹੋਟਲ ਤਾਜ ਪੈਲੇਸ ਵਿੱਚ ਇਕੋਨੌਮਿਕ ਟਾਈਮਜ਼ ਗਲੋਬਲ ਬਿਜਨਸ ਸਮਿੱਟ ਨੂੰ ਸੰਬੋਧਨ ਕਰਨਗੇ।
ਗਲੋਬਲ ਬਿਜਨਸ ਸਮਿੱਟ-2023 ਦੀ ਥੀਮ “ਮਜ਼ਬੂਤੀ, ਪ੍ਰਭਾਵ, ਪ੍ਰਭੁਤਵ” (ਰੈਜ਼ਿਲੀਐਂਸ, ਇਨਫਿਲੂਐਂਸ, ਡੌਮੀਨੈਂਸ) ਹੈ। ਇਹ ਦੋ ਦਿਨਾਂ ਸਮਿੱਟ 17-18 ਫਰਵਰੀ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਆਲਮੀ ਵਪਾਰਕ ਸਮਿੱਟ ਦੀ ਮੇਜ਼ਬਾਨੀ ਹਰ ਸਾਲ ਦਿ ਟਾਈਮਜ਼ ਗਰੁੱਪ ਦੁਆਰਾ ਕੀਤੀ ਜਾਂਦੀ ਹੈ। ਇਹ ਸੰਮੇਲਨ ਅਜਿਹੇ ਵਿਚਾਰਕਾਂ, ਨੀਤੀ ਨਿਰਮਾਤਾਵਾਂ, ਸਿੱਖਿਆ ਸ਼ਾਸਤਰੀ ਅਤੇ ਕਾਰਪੋਰੇਟ ਪ੍ਰਮੁੱਖਾਂ ਨੂੰ ਇੱਕ ਸਾਂਝੇ ਮੰਚ ’ਤੇ ਇੱਕ ਸਾਥ ਲਿਆਏਗਾ, ਜੋ ਪ੍ਰਮੁਖ ਆਰਥਿਕ ਚੁਣੌਤੀਆਂ ਦਾ ਸਮਾਧਾਨ ਪ੍ਰਦਾਨ ਕਰਨਾ ਚਾਹੁੰਦੇ ਹਨ। ਇਸ ਸਮਿੱਟ ਵਿੱਚ 40 ਸੈਸ਼ਨਾਂ ਵਿੱਚ 200 ਤੋਂ ਅਧਿਕ ਬਿਜਨਸ ਲੀਡਰ ਆਪਣੀ ਗੱਲ ਰੱਖਣਗੇ।