ਪ੍ਰਧਾਨ ਮੰਤਰੀ ਨਰੇਂਦਰ ਮੋਦੀ 25 ਨਵੰਬਰ, 2022 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸਵੇਰੇ 11 ਵਜੇ ਲਚਿਤ ਬਰਫੁਕਨ ਦੀ 400ਵੀਂ ਜਨਮ ਵਰ੍ਹੇਗੰਢ ਦੇ ਸਬੰਧ ਵਿੱਚ ਸਾਲ ਭਰ ਚਲਣ ਵਾਲੇ ਉਤਸਵ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਦਾ ਗੁਮਨਾਮ ਨਾਇਕਾਂ ਨੂੰ ਉਚਿਤ ਤਰੀਕੇ ਨਾਲ ਸਨਮਾਨਿਤ ਕਰਨ ਦਾ ਨਿਰੰਤਰ ਪ੍ਰਯਾਸ ਰਿਹਾ ਹੈ। ਇਸੇ ਭਾਵਨਾ ਦੇ ਅਨੁਰੂਪ ਦੇਸ਼ ਸਾਲ 2022 ਨੂੰ ਲਚਿਤ ਬਰਫੁਕਨ ਦੀ 400ਵੀਂ ਜਨਮ ਵਰ੍ਹੇਗੰਢ ਵਰ੍ਹੇ ਦੇ ਰੂਪ ਵਿੱਚ ਮਨਾ ਰਿਹਾ ਹੈ। ਇਸ ਉਤਸਵ ਦਾ ਉਦਘਾਟਨ ਇਸ ਸਾਲ ਫਰਵਰੀ ਵਿੱਚ ਭਾਰਤ ਦੇ ਤਤਕਾਲੀਨ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਗੁਵਾਹਾਟੀ ਵਿੱਚ ਕੀਤਾ ਗਿਆ ਸੀ।
ਲਚਿਤ ਬਰਫੁਕਨ (24 ਨਵੰਬਰ, 1622 - 25 ਅਪ੍ਰੈਲ, 1672) ਅਸਾਮ ਦੇ ਅਹੋਮ ਸਾਮਰਾਜ ਦੀ ਸ਼ਾਹੀ ਸੈਨਾ ਦੇ ਪ੍ਰਸਿੱਧ ਸੈਨਾਪਤੀ ਸਨ, ਜਿਨ੍ਹਾਂ ਨੇ ਮੁਗ਼ਲਾਂ ਨੂੰ ਹਰਾ ਕੇ ਔਰੰਗਜੇਬ ਦੇ ਅਧੀਨ ਮੁਗ਼ਲਾਂ ਦੀਆਂ ਲਗਾਤਾਰ ਵਧਦੀਆਂ ਆਕਾਂਖਿਆਵਾਂ ਨੂੰ ਸਫ਼ਲਤਾਪੂਰਵਕ ਰੋਕ ਦਿੱਤਾ ਸੀ। ਲਚਿਤ ਬਰਫੁਕਨ ਨੇ 1671 ਵਿੱਚ ਲੜੀ ਗਈ ਸਰਾਇਘਾਟ ਦੀ ਲੜਾਈ ਵਿੱਚ ਅਸਾਮੀ ਸੈਨਿਕਾਂ ਨੂੰ ਪ੍ਰੇਰਿਤ ਕੀਤਾ ਅਤੇ ਮੁਗ਼ਲਾਂ ਨੂੰ ਇੱਕ ਕਰਾਰੀਤੇ ਅਪਮਾਨਜਨਕ ਹਾਰ ਸਵੀਕਾਰ ਕਰਨ ਨੂੰ ਮਜਬੂਰ ਕੀਤਾ। ਲਚਿਤ ਬਰਫੁਕਨ ਅਤੇ ਉਨ੍ਹਾਂ ਦੀ ਸੈਨਾ ਦੀ ਬੀਰਤਾਪੂਰਨ ਲੜਾਈ ਸਾਡੇ ਦੇਸ਼ ਦੇ ਇਤਿਹਾਸ ਵਿੱਚ ਪ੍ਰਤੀਰੋਧ ਦੀਆਂ ਸਭ ਤੋਂ ਪ੍ਰੇਰਕ ਮਿਲਿਟਰੀ ਉਪਲਬਧੀਆਂ ਵਿੱਚੋਂ ਇੱਕ ਹੈ।