ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਅਪ੍ਰੈਲ, 2023 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੌਰਾਸ਼ਟਰ ਤਮਿਲ ਸੰਗਮਮ ਦੇ ਸਮਾਪਤ ਸਮਾਰੋਹ ਨੂੰ ਸੰਬੋਧਨ ਕਰਨਗੇ ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਏਕ ਭਾਰਤ- ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਹੁਲਾਰਾ ਦੇਣ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਸੋਚ ਵਿੱਚ ਨਿਹਿਤ ਹੈ, ਜੋ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਲੋਕਾਂ ਦੇ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਨੂੰ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਫਿਰ ਤੋਂ ਲੱਭਣ ਵਿੱਚ ਸਹਾਇਤਾ ਕਰਦਾ ਹੈ। ਇਸ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਤੋਂ ਪਹਿਲਾਂ ਕਾਸ਼ੀ ਤਮਿਲ ਸੰਗਮਮ ਦਾ ਆਯੋਜਨ ਕੀਤਾ ਗਿਆ ਸੀ। ਉੱਥੇ ਹੀ, ਸੌਰਾਸ਼ਟਰ ਤਮਿਲ ਸੰਗਮਮ, ਗੁਜਰਾਤ ਅਤੇ ਤਮਿਲ ਨਾਡੂ ਦੇ ਦਰਮਿਆਨ ਸਾਂਝਾ ਸੰਸਕ੍ਰਿਤੀ ਅਤੇ ਵਿਰਾਸਤ ਦਾ ਉਤਸਵ ਮਨਾ ਕੇ ਇਸ ਸੋਚ ਨੂੰ ਅੱਗੇ ਵਧਾਉਂਦਾ ਹੈ।
ਕਈ ਸਦੀ ਪਹਿਲਾਂ ਵੱਡੀ ਸੰਖਿਆ ਵਿੱਚ ਲੋਕ ਸੌਰਾਸ਼ਟਰ ਖੇਤਰ ਤੋਂ ਤਮਿਲ ਨਾਡੂ ਚਲੇ ਗਏ ਸਨ। ਇਸ ਨੂੰ ਦੇਖਦੇ ਹੋਏ ਸੌਰਾਸ਼ਟਰ ਤਮਿਲ ਸੰਗਮਮ ਨੇ ਸੌਰਾਸ਼ਟਰ ਦੇ ਤਮਿਲਾਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਫਿਰ ਤੋਂ ਜੁੜਣ ਦਾ ਇੱਕ ਅਵਸਰ ਪ੍ਰਦਾਨ ਕੀਤਾ ਹੈ। ਇਸ 10 ਦਿਨਾਂ ਸੰਗਮਮ ਵਿੱਚ ਹਿੱਸਾ ਲੈਣ ਲਈ 3,000 ਤੋਂ ਅਧਿਕ ਸੌਰਾਸ਼ਟਰ ਦੇ ਤਮਿਲ ਇੱਕ ਵਿਸ਼ੇਸ਼ ਟ੍ਰੇਨ ਰਾਹੀਂ ਸੋਮਨਾਥ ਆਏ ਹਨ। ਇਹ ਪ੍ਰੋਗਰਾਮ 17 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਅਤੇ ਇਸ ਦਾ ਸਮਾਪਤੀ ਸਮਾਰੋਹ 26 ਅਪ੍ਰੈਲ ਨੂੰ ਸੋਮਨਾਥ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ।