ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਿਵਲ ਸੇਵਾ ਦਿਵਸ ਦੇ ਅਵਸਰ ’ਤੇ 21 ਅਪ੍ਰੈਲ, 2023 ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸਿਵਲ ਸੇਵਕਾਂ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਵਿੱਚ ਸਿਵਲ ਸੇਵਕਾਂ ਦੇ ਯੋਗਦਾਨ ਦੀ ਲਗਾਤਾਰ ਪ੍ਰਸ਼ੰਸਾ ਕੀਤੀ ਹੈ ਅਤੇ ਉਨ੍ਹਾਂ ਨੂੰ ਹੋਰ ਵੀ ਅਧਿਕ ਮਿਹਨਤ ਕਰਨ ਦੇ ਲਈ ਉਤਸਾਹਿਤ ਕੀਤਾ ਹੈ। ਇਹ ਪ੍ਰੋਗਰਾਮ ਦੇਸ਼ ਭਰ ਦੇ ਸਿਵਲ ਸੇਵਕਾਂ ਨੂੰ ਉਤਸਾਹਿਤ ਅਤੇ ਪ੍ਰੇਰਿਤ ਕਰਨ ਵਿੱਚ ਪ੍ਰਧਾਨ ਮੰਤਰੀ ਦੇ ਲਈ ਇੱਕ ਉਪਯੁਕਤ ਮੰਚ ਦੇ ਰੂਪ ਵਿੱਚ ਕੰਮ ਕਰੇਗਾ, ਤਾਕਿ ਉਹ ਵਿਸ਼ੇਸ਼ ਰੂਪ ਨਾਲ ਅੰਮ੍ਰਿਤ ਕਾਲ ਦੇ ਇਸ ਮਹੱਤਵਪੂਰਨ ਪੜਾਅ ਦੇ ਦੌਰਾਨ ਸਮਾਨ ਉਤਸਾਹ ਦੇ ਨਾਲ ਦੇਸ਼ ਦੀ ਸੇਵਾ ਕਰ ਸਕਣ।
ਪ੍ਰਧਾਨ ਮੰਤਰੀ ਇਸ ਆਯੋਜਨ ਦੇ ਦੌਰਾਨ, ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਵੀ ਪ੍ਰਦਾਨ ਕਰਨਗੇ। ਇਨ੍ਹਾਂ ਆਮ ਨਾਗਰਿਕਾਂ ਦੀ ਭਲਾਈ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੇ ਜ਼ਿਲ੍ਹਿਆਂ ਅਤੇ ਸੰਗਠਨਾਂ ਦੁਆਰਾ ਕੀਤੇ ਗਏ ਅਸਾਧਾਰਨ ਅਤੇ ਇਨੋਵੇਟਿਵ ਕਾਰਜਾਂ ਨੂੰ ਮਾਨਤਾ ਦੇਣ ਦੀ ਦ੍ਰਿਸ਼ਟੀ ਤੋਂ ਸਥਾਪਿਤ ਕੀਤਾ ਗਿਆ ਹੈ।
ਚਾਰ ਪਹਿਚਾਣੀਆਂ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ- ਹਰ ਘਰ ਜਲ ਯੋਜਨਾ ਦੇ ਮਾਧਿਅਮ ਰਾਹੀਂ ਸਵੱਛ ਜਲ ਨੂੰ ਹੁਲਾਰਾ, ਹੈਲਥ ਐਂਡ ਵੈੱਲਨੈੱਸ ਸੈਂਟਰ ਰਾਹੀਂ ਸਵਸਥ ਭਾਰਤ ਨੂੰ ਹੁਲਾਰਾ, ਸਮੁੱਚੀ ਸਿੱਖਿਆ ਦੇ ਰਾਹੀਂ ਇੱਕ ਸਮਾਨ ਅਤੇ ਸਮਾਵੇਸ਼ੀ ਕਲਾਸ ਦੇ ਵਾਤਾਵਰਣ ਦੇ ਨਾਲ ਗੁਣਵੱਤਾਪੂਰਨ ਸਿੱਖਿਆ ਨੂੰ ਹੁਲਾਰਾ, ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਰਾਹੀਂ ਸਮੁੱਚੇ ਵਿਕਾਸ-ਸੰਤ੍ਰਿਪਤ ਦ੍ਰਿਸ਼ਟੀਕੋਣ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਸਮੁੱਚੀ ਪ੍ਰਗਤੀ ਵਿੱਚ ਕੀਤੇ ਗਏ ਮਿਸਾਲੀ ਕਾਰਜਾਂ ਦੇ ਲਈ ਪੇਸ਼ ਕੀਤਾ ਜਾਵੇਗਾ। ਉਪਰੋਕਤ ਚਾਰ ਪਹਿਚਾਣੇ ਪ੍ਰੋਗਰਾਮਾਂ ਦੇ ਲਈ ਅੱਠ ਪੁਰਸਕਾਰ ਦਿੱਤੇ ਜਾਣਗੇ, ਜਦੋ ਕਿ ਇਨੋਵੇਸ਼ਨਾਂ ਦੇ ਲਈ ਸੱਤ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।