ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਰਾਮਨੌਮੀ ਦੇ ਅਵਸਰ ’ਤੇ 10 ਅਪ੍ਰੈਲ, 2022 ਨੂੰ ਦੁਪਹਿਰ 1 ਵਜੇ ਗੁਜਰਾਤ ਦੇ ਜੂਨਾਗੜ੍ਹ ਦੇ ਗਠਿਲਾ ਸਥਿਤ ਉਮਿਯਾ ਮਾਤਾ ਮੰਦਿਰ ਦੇ 14ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕਰਨਗੇ।
ਮੰਦਿਰ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2008 ਵਿੱਚ ਕੀਤਾ ਸੀ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਪ੍ਰਧਾਨ ਮੰਤਰੀ ਦੁਆਰਾ 2008 ਵਿੱਚ ਦਿੱਤੇ ਗਏ ਸੁਝਾਵਾਂ ਦੇ ਅਧਾਰ ’ਤੇ ਮੰਦਿਰ ਟਰੱਸਟ ਨੇ ਵਿਭਿੰਨ ਸਮਾਜਿਕ ਅਤੇ ਸਿਹਤ ਸਬੰਧੀ ਗਤੀਵਿਧੀਆਂ ਨਾਲ ਸਬੰਧਿਤ ਆਪਣੇ ਦਾਇਰੇ ਦਾ ਵਿਸਤਾਰ ਕੀਤਾ ਹੈ ਜਿਵੇਂ ਮੁਫ਼ਤ ਮੋਤੀਆਬਿੰਦ ਅਪਰੇਸ਼ਨ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਰੋਗੀਆਂ ਲਈ ਮੁਫ਼ਤ ਆਯੁਰਵੈਦਿਕ ਦਵਾਈਆਂ ਦੀ ਵੰਡ ਆਦਿ।
ਉਮਿਯਾ ਮਾਂ ਨੂੰ ਕਦਵਾ ਪਾਟੀਦਾਰਾਂ ਦੀ ਕੁਲਦੇਵੀ ਮੰਨਿਆ ਜਾਂਦਾ ਹੈ।