ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਠਬੰਧਨ ਦੇ ਮਾਧਿਅਮ ਰਾਹੀਂ ਜਲਵਾਯੂ ਅਤੇ ਆਪਦਾ ਅਵਰੋਧੀ ਪਹਿਲ ਨੂੰ ਹੁਲਾਰਾ ਦੇਣ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਨੂੰ ਸਵੀਕਾਰ ਕਰਨ ਦੇ ਲਈ ਮੈਡਾਗਾਸਕਰ ਦੇ ਰਾਸ਼ਟਰਪਤੀ ਮਹਾਮਹਿਮ ਆਂਦ੍ਰੇ ਨਿਰਿਨਾ ਰਾਜੋਲਿਨਾ ਦਾ ਧੰਨਵਾਦ ਕੀਤਾ।
ਮੈਡਾਗਾਸਕਰ ਦੇ ਰਾਸ਼ਟਰਪਤੀ ਦੇ ਟਵੀਟ ਉੱਤੇ ਆਪਣੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਧੰਨਵਾਦ ਰਾਸ਼ਟਰਪਤੀ @SE_Rajoelina। ਜਲਵਾਯੂ ਪਰਿਵਰਤਨ ਦੇ ਕਾਰਨ ਟਾਪੂ ਦੇਸ਼ਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਸੀਡੀਆਰਆਈ ਪਹਿਲ ਦੇ ਤਹਿਤ ਅਵਰੋਧੀ ਢਾਂਚੇ ਦੇ ਨਿਰਮਾਣ ਦੇ ਸਾਡੇ ਪ੍ਰਯਤਨਾਂ ਦਾ ਇੱਕ ਪ੍ਰਮੁੱਖ ਕੇਂਦਰ ਬਿੰਦੂ ਹਨ।”
Thank you President @SE_Rajoelina. The challenges faced by Island States due to climate change are a key focus of our efforts under the CDRI initiative to create resilient infrastructure. https://t.co/iMmULZhf0o
— Narendra Modi (@narendramodi) May 5, 2022