Conveys the gratitude of 1.4 billion citizens towards the security personnel for their dedication and sacrifice in serving the nation acknowledging the sacrifices they make in challenging environments
The soldiers represent India's strength and guarantee of security, instilling fear in adversaries: PM
Today there is a government in the country which cannot compromise even an inch of the country's border: PM
India is transitioning from a primarily importing nation to a significant exporter of defense equipment, with defense exports increasing thirtyfold over the past decade: PM
Development of infrastructure in border areas is a top priority:PM
There is a changed vision of recognizing border villages as ‘first villages’ of the country rather than seeing them as remote villages: PM
Border regions have natural advantages and potential for border tourism and economic growth, these areas are being developed to reflect a dynamic and vibrant India under Vibrant Village Scheme: PM

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਕੱਛ ਵਿੱਚ ਸਰ ਕ੍ਰੀਕ ਖੇਤਰ ਦੇ ਲੱਕੀ ਨਾਲਾ (Lakki Nala) ਵਿੱਚ ਭਾਰਤ-ਪਾਕ ਸੀਮਾ ਦੇ ਨੇੜੇ ਸੀਮਾ ਸੁਰੱਖਿਆ ਬਲ, ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਦੇ ਜਵਾਨਾਂ (personnel of the Border Security Force (BSF), Army, Navy and Air Force) ਦੇ ਨਾਲ ਦੀਵਾਲੀ ਮਨਾਈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਹਥਿਆਰਬੰਦ ਬਲਾਂ ਦੇ ਨਾਲ ਤਿਉਹਾਰ ਮਨਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਿਆ। ਪ੍ਰਧਾਨ ਮੰਤਰੀ ਨੇ ਕ੍ਰੀਕ ਖੇਤਰ ਵਿੱਚ ਇੱਕ ਅਸਥਾਈ ਚੌਕੀ (ਬੀਓਪੀ) (ਬੀਓਪੀਜ਼ ਵਿੱਚੋਂ ਇੱਕ -one of the BOPs) ਦਾ ਭੀ ਦੌਰਾ ਕੀਤਾ ਅਤੇ ਬਹਾਦਰ ਸੁਰੱਖਿਆ ਕਰਮੀਆਂ ਨੂੰ ਮਠਿਆਈਆਂ ਵੰਡੀਆਂ। 

ਪ੍ਰਧਾਨ ਮੰਤਰੀ ਨੇ ਸੁਰੱਖਿਆ ਕਰਮੀਆਂ ਦੇ ਨਾਲ ਸਰ ਕ੍ਰੀਕ (Sir Creek) ਵਿੱਚ ਦੀਵਾਲੀ ਮਨਾਉਣ ਨੂੰ ਆਪਣਾ ਸੁਭਾਗ ਦੱਸਿਆ ਅਤੇ ਸਭ ਨੂੰ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਵਰ੍ਹੇ ਦਾ ਉਤਸਵ 500 ਵਰ੍ਹਿਆਂ ਦੇ ਬਾਅਦ ਅਯੁੱਧਿਆ ਦੇ ਸ਼ਾਨਦਾਰ  ਮੰਦਿਰ ਵਿੱਚ ਭਗਵਾਨ ਰਾਮ (Lord Ram) ਦੇ ਬਿਰਾਜਮਾਨ ਹੋਣ ਦੇ ਕਾਰਨ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰ ਦੀ ਸੇਵਾ ਵਿੱਚ ਸਮਰਪਣ ਅਤੇ ਬਲੀਦਾਨ ਦੇ ਲਈ ਸੁਰੱਖਿਆ ਕਰਮੀਆਂ ਦੇ ਪ੍ਰਤੀ 1.4 ਬਿਲੀਅਨ ਨਾਗਰਿਕਾਂ ਦੀ ਤਰਫ਼ੋਂ ਆਭਾਰ ਵਿਅਕਤ ਕਰਦੇ ਹੋਏ ਨਾ ਕੇਵਲ ਉਪਸਥਿਤ ਸੈਨਿਕਾਂ, ਬਲਕਿ ਦੇਸ਼ ਭਰ ਦੇ ਸਾਰੇ ਸੈਨਿਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਚੁਣੌਤੀਪੂਰਨ ਵਾਤਾਵਰਣ ਵਿੱਚ ਸੈਨਿਕਾਂ ਦੇ ਬਲੀਦਾਨਾਂ ਨੂੰ ਸਵੀਕਾਰ ਕਰਦੇ ਹੋਏ, ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀ ਸੇਵਾ ਦੀ ਬੇਹੱਦ ਸ਼ਲਾਘਾ ਕੀਤੀ। ਉਨ੍ਹਾਂ ਦੀ ਬਹਾਦਰੀ ਅਤੇ ਦ੍ਰਿੜ੍ਹਤਾ (bravery and resilience) ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਨਿਕ ਭਾਰਤ ਦੀ ਤਾਕਤ ਅਤੇ ਸੁਰੱਖਿਆ ਦੀ ਗਰੰਟੀ ਦੇ ਪ੍ਰਤੀਕ ਹਨ, ਜਿਸ ਨਾਲ ਦੁਸ਼ਮਣਾਂ ਵਿੱਚ ਭੈ ਪੈਦਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਦੁਨੀਆ ਤੁਹਾਨੂੰ ਦੇਖਦੀ ਹੈ, ਤਾਂ ਉਹ ਭਾਰਤ ਦੀ ਤਾਕਤ ਨੂੰ ਦੇਖਦੀ ਹੈ ਅਤੇ ਜਦੋਂ ਦੁਸ਼ਮਣ ਤੁਹਾਨੂੰ ਦੇਖਦਾ ਹੈ, ਤਾਂ ਉਹ ਬੁਰੇ ਇਰਾਦਿਆਂ ਦਾ ਅੰਤ ਦੇਖਦਾ ਹੈ। ਜਦੋਂ ਤੁਸੀਂ ਉਤਸ਼ਾਹ ਵਿੱਚ ਦਹਾੜਦੇ ਹੋ ਤਾਂ ਆਤੰਕ ਦੇ ਆਕਾ ਕੰਬ ਉੱਠਦੇ ਹਨ। ਇਹ ਮੇਰੀ ਸੈਨਾ, ਮੇਰੇ ਸੁਰੱਖਿਆ ਬਲਾਂ ਦਾ ਸ਼ੌਰਯ (ਦੀ ਬਹਾਦਰੀ- valor) ਹੈ। ਮੈਨੂੰ ਗਰਵ (ਮਾਣ) ਹੈ ਕਿ ਸਾਡੇ ਸੈਨਿਕਾਂ ਨੇ ਹਰ ਕਠਿਨ ਪਰਿਸਥਿਤੀ ਵਿੱਚ ਆਪਣੀ ਸਮਰੱਥਾ ਸਾਬਤ ਕੀਤੀ ਹੈ।”

ਪ੍ਰਧਾਨ ਮੰਤਰੀ ਨੇ ਕੱਛ ਦੇ ਰਣਨੀਤਕ ਖੇਤਰ, ਖਾਸ ਤੌਰ ‘ਤੇ ਵਿਆਪਕ ਤੌਰ ‘ਤੇ ਭਾਰਤ-ਵਿਰੋਧੀ ਖ਼ਤਰਿਆਂ (anti-India threats) ਦਾ ਸਾਹਮਣਾ ਕਰਨ ਵਾਲੇ ਇਸ ਦੇ ਸਮੁੰਦਰ ਤਟ, ਨੂੰ ਸੁਰੱਖਿਅਤ ਕਰਨ ਵਿੱਚ ਜਲ ਸੈਨਾ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ। ਭਾਰਤ ਦੀ ਅਖੰਡਤਾ ਦਾ ਪ੍ਰਤੀਕ ਸਰ ਕ੍ਰੀਕ ਅਤੀਤ ਵਿੱਚ ਦੁਸ਼ਮਣ ਦੁਆਰਾ ਸੰਘਰਸ਼ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਦਾ ਕੇਂਦਰ ਬਿੰਦੂ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਲ ਸੈਨਾ ਸਹਿਤ ਹਥਿਆਰਬੰਦ ਬਲਾਂ ਦੀ ਉਪਸਥਿਤੀ ਅਤੇ ਸਤਰਕਤਾ ਰਾਸ਼ਟਰ ਨੂੰ ਆਸਵੰਦ ਕਰਦੀਆਂ ਹਨ ਅਤੇ ਨਾਲ ਹੀ 1971 ਦੇ ਯੁੱਧ ਦੇ ਦੌਰਾਨ ਦੁਸ਼ਮਣ ਨੂੰ ਦਿੱਤੇ ਗਏ ਕਰਾਰੇ ਜਵਾਬ ਦੀ ਭੀ ਯਾਦ ਦਿਵਾਉਂਦੀਆਂ ਹਨ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਰਤਮਾਨ ਸਰਕਾਰ ਦੇਸ਼ ਦੀਆਂ ਸੀਮਾਵਾਂ ਦੀ ਸੁਰੱਖਿਆ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ‘ਤੇ ਅਟੱਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦੇਸ਼ ਵਿੱਚ ਇੱਕ ਐਸੀ ਸਰਕਾਰ ਹੈ ਜੋ ਦੇਸ਼ ਦੀ ਸੀਮਾ ਦਾ ਇੱਕ ਇੰਚ ਭੀ ਸਮਝੌਤਾ ਨਹੀਂ ਕਰ ਸਕਦੀ (which cannot compromise even an inch of the country's border)। ਇੱਕ ਸਮਾਂ ਸੀ ਜਦੋਂ ਕੂਟਨੀਤੀ ਦੇ ਨਾਮ ‘ਤੇ ਛਲ ਨਾਲ ਸਰ ਕ੍ਰੀਕ ਨੂੰ ਹੜੱਪਣ (to grab Sir Creek by deceit) ਦੀ ਨੀਤੀ ‘ਤੇ ਕੰਮ ਕੀਤਾ ਜਾ ਰਿਹਾ ਸੀ। ਮੈਂ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਆਵਾਜ਼ ਉਠਾਈ ਸੀ ਅਤੇ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਮੈਂ ਇਸ ਖੇਤਰ ਵਿੱਚ ਆਇਆ ਹਾਂ।” ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੀਆਂ ਵਰਤਮਾਨ ਨੀਤੀਆਂ ਹਥਿਆਰਬੰਦ ਬਲਾਂ ਦੇ ਦ੍ਰਿੜ੍ਹ ਸੰਕਲਪ ਦੇ ਅਨੁਰੂਪ ਹਨ। ਭਰੋਸਾ ਦੁਸ਼ਮਣ ਦੀਆਂ ਬਾਤਾਂ ‘ਤੇ ਨਹੀਂ, ਬਲਕਿ ਭਾਰਤ ਦੀਆਂ ਸੈਨਾਵਾਂ ਦੇ ਦ੍ਰਿੜ੍ਹ ਸੰਕਲਪ ‘ਤੇ ਹੈ।

 

ਰੱਖਿਆ ਖੇਤਰ ਵਿੱਚ ਆਤਮਨਿਰਭਰਤਾ(self-reliance in defense) ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਭਾਰਤ ਦੇ ਹਥਿਆਰਬੰਦ ਬਲਾਂ ਨੂੰ ਆਧੁਨਿਕ ਬਣਾਉਣ ਦੇ ਸਰਕਾਰ ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਇਆ। ਹਾਲ ਦੀ ਪ੍ਰਗਤੀ ਵਿੱਚ ਵਡੋਦਰਾ ਵਿੱਚ ਸੀ295 ਏਅਰਕ੍ਰਾਫਟ ਫੈਕਟਰੀ (C295 aircraft factory) ਦਾ ਉਦਘਾਟਨ ਅਤੇ ਏਅਰਕ੍ਰਾਫਟ ਕੈਰੀਅਰ ਵਿਕਰਾਂਤ, ਪਣਡੁੱਬੀਆਂ ਅਤੇ ਤੇਜਸ ਲੜਾਕੂ ਜੈੱਟ (aircraft carrier Vikrant, submarines, and the Tejas fighter jet) ਜਿਹੇ ਸਵਦੇਸ਼ੀ ਮਿਲਿਟਰੀ ਅਸਾਸਿਆਂ ਦਾ ਵਿਕਾਸ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮੁੱਖ ਤੌਰ ‘ਤੇ ਰੱਖਿਆ ਉਪਕਰਣਾਂ ਦੇ ਇੱਕ ਆਯਾਤਕ ਦੇਸ਼ ਤੋਂ ਇੱਕ ਮਹੱਤਵਪੂਰਨ ਨਿਰਯਾਤਕ ਦੇਸ਼ ਦੇ ਰੂਪ ਵਿੱਚ ਪਰਿਵਰਤਿਤ ਹੋ ਰਿਹਾ ਹੈ ਅਤੇ ਪਿਛਲੇ ਇੱਕ ਦਹਾਕੇ ਵਿੱਚ ਰੱਖਿਆ ਨਿਰਯਾਤ ਤੀਹ ਗੁਣਾ ਵਧ ਗਿਆ ਹੈ।

 

ਸਰਕਾਰ ਦੇ ਆਤਮਨਿਰਭਰਤਾ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਹਥਿਆਰਬੰਦ ਬਲਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਦੇਸ਼ ਦੇ ਸੁਰੱਖਿਆ ਬਲਾਂ ਨੂੰ ਵਧਾਈ ਦੇਵਾਂਗਾ ਕਿ ਉਨ੍ਹਾਂ ਨੇ 5000 ਤੋਂ ਅਧਿਕ ਅਜਿਹੇ ਮਿਲਿਟਰੀ ਉਪਕਰਣਾਂ (military equipment) ਦੀ ਇੱਕ ਸੂਚੀ ਬਣਾਈ ਹੈ, ਜਿਨ੍ਹਾਂ ਨੂੰ ਉਹ ਹੁਣ ਵਿਦੇਸ਼ ਤੋਂ ਨਹੀਂ ਖਰੀਦਣਗੇ। ਇਸ ਨਾਲ ਭੀ ਮਿਲਿਟਰੀ ਖੇਤਰ ਵਿੱਚ ਆਤਮਨਿਰਭਰ ਭਾਰਤ ਅਭਿਯਾਨ (Atmanirbhar Bharat Abhiyan) ਨੂੰ ਨਵੀਂ ਗਤੀ ਮਿਲੀ ਹੈ।”

 

ਆਧੁਨਿਕ ਯੁੱਧ ਵਿੱਚ ਡ੍ਰੋਨ ਤਕਨੀਕ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਡ੍ਰੋਨ (Drones) ਪਰੰਪਰਾਗਤ ਵਾਯੂ ਰੱਖਿਆ ਪ੍ਰਣਾਲੀਆਂ (traditional air defense systems) ਦੇ ਲਈ ਨਵੀਆਂ ਚੁਣੌਤੀਆਂ ਪੇਸ਼ ਕਰ ਰਹੇ ਹਨ। ਜਵਾਬ ਵਿੱਚ, ਭਾਰਤ ਡ੍ਰੋਨ ਤਕਨੀਕ ਦੇ ਜ਼ਰੀਏ ਆਪਣੀਆਂ ਮਿਲਿਟਰੀ ਸਮਰੱਥਾਵਾਂ ਨੂੰ ਵਧਾ ਰਿਹਾ ਹੈ ਜਿਸ ਵਿੱਚ ਪ੍ਰੀਡੇਟਰ ਡ੍ਰੋਨਾਂ (Predator drones) ਦਾ ਅਧਿਗ੍ਰਹਿਣ ਭੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਡ੍ਰੋਨ ਦੇ ਉਪਯੋਗ ਦੇ ਲਈ ਇੱਕ ਰਣਨੀਤਕ ਯੋਜਨਾ ਵਿਕਸਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਵਦੇਸ਼ੀ ਡ੍ਰੋਨ ਸਮਾਧਾਨ (indigenous drone solutions) ਵਿਕਸਿਤ ਕਰਨ ਵਿੱਚ ਭਾਰਤੀ ਕੰਪਨੀਆਂ ਅਤੇ ਸਟਾਰਟਅਪਸ ਦੀ ਭਾਗੀਦਾਰੀ ‘ਤੇ (ਗਰਵ) ਮਾਣ ਵਿਅਕਤ ਕੀਤਾ।

 

ਪ੍ਰਧਾਨ ਮੰਤਰੀ ਨੇ ਯੁੱਧ ਦੀ ਬਦਲਦੀ ਪ੍ਰਕ੍ਰਿਤੀ ਅਤੇ ਸੁਰੱਖਿਆ ਸਬੰਧੀ ਨਵੀਆਂ ਚੁਣੌਤੀਆਂ ਦੇ ਉਦਭਵ ਦੇ ਕਾਰਨ ਭਾਰਤੀ ਹਥਿਆਰਬੰਦ ਬਲਾਂ ਦੀਆਂ ਤਿੰਨ ਸ਼ਾਖਾਵਾਂ ਦੇ ਦਰਮਿਆਨ ਬਿਹਤਰ ਏਕੀਕਰਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਏਕੀਕਰਣ ਨਾਲ ਉਨ੍ਹਾਂ ਦੀ ਸਮੂਹਿਕ ਪ੍ਰਭਾਵਸ਼ੀਲਤਾ ਵਿੱਚ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਹੈ। ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਚੀਫ਼ ਆਵ੍ ਡਿਫੈਂਸ ਸਟਾਫ਼ (Chief of Defense Staff) (ਸੀਡੀਐੱਸ-CDS) ਦੀ ਸਥਾਪਨਾ ਇੱਕ ਮਹੱਤਵਪੂਰਨ ਪ੍ਰਗਤੀ ਹੈ। ਇਸ ਦੇ ਇਲਾਵਾ, ਇੰਟੀਗ੍ਰੇਟਡ ਥਿਏਟਰ ਕਮਾਂਡ (Integrated Theater Command) ਦੀ ਤਰਫ਼ ਕਦਮ ਦਾ ਉਦੇਸ਼ ਤਿੰਨਾਂ ਸੇਵਾਵਾਂ ਦੇ ਦਰਮਿਆਨ ਤਾਲਮੇਲ ਅਤੇ ਸਹਿਯੋਗ ਨੂੰ ਬਿਹਤਰ ਬਣਾਉਣਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਸੰਕਲਪ ਰਾਸ਼ਟਰ ਪ੍ਰਥਮ (Nation First) ਦਾ ਹੈ। ਰਾਸ਼ਟਰ ਦੀ ਸ਼ੁਰੂਆਤ ਇਸ ਦੀਆਂ ਸੀਮਾਵਾਂ ਤੋਂ ਹੁੰਦੀ ਹੈ। ਇਸ ਲਈ, ਸੀਮਾ ‘ਤੇ ਬੁਨਿਆਦੀ ਢਾਂਚੇ ਦਾ ਵਿਕਾਸ ਦੇਸ਼ ਦੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।” ਸੀਮਾ ਸੜਕ ਸੰਗਠਨ (ਬੀਆਰਓ-BRO) ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 80.000 ਕਿਲੋਮੀਟਰ ਤੋਂ ਅਧਿਕ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਵਿੱਚ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਰਣਨੀਤਕ ਤੌਰ ‘ਤੇ ਮਹੱਤਵਪੂਰਨ ਮਾਰਗ ਭੀ ਸ਼ਾਮਲ ਹਨ। ਪਿਛਲੇ ਦਹਾਕੇ ਵਿੱਚ, ਅਟਲ ਅਤੇ ਸੇਲਾ ਸੁਰੰਗਾਂ (Atal and Sela tunnels) ਜਿਹੀਆਂ ਪ੍ਰਮੁੱਖ ਸੁਰੰਗਾਂ ਦੇ ਨਾਲ-ਨਾਲ ਲਗਭਗ 400 ਮਹੱਤਵਪੂਰਨ ਪੁਲ਼ ਬਣਾਏ ਗਏ ਹਨ, ਜੋ ਦੂਰਦਰਾਜ ਦੇ ਖੇਤਰਾਂ ਵਿੱਚ ਹਰ ਮੌਸਮ ਵਿੱਚ ਕਨੈਕਟਿਵਿਟੀ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਬੀਆਰਓ (BRO) ਰਣਨੀਤਕ ਸੁਲਭਤਾ ਨੂੰ ਵਧਾਉਣ ਅਤੇ ਹਥਿਆਰਬੰਦ ਬਲਾਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ ਦੇਸ਼ ਭਰ ਵਿੱਚ ਹੋਰ ਅਧਿਕ ਸੁਰੰਗਾਂ ਦੇ ਨਿਰਮਾਣ ਦੇ ਕਾਰਜ ਨੂੰ ਸਰਗਰਮ ਤੌਰ ‘ਤੇ ਅੱਗੇ ਵਧਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਸੀਮਾਵਰਤੀ ਪਿੰਡਾਂ ਨੂੰ ਦੇਸ਼ ਦੇ “ਪਹਿਲੇ ਪਿੰਡਾਂ” ( "first villages") ਦੇ ਰੂਪ ਵਿੱਚ ਮਾਨਤਾ ਦੇਣ ਦੇ ਬਦਲੇ ਹੋਏ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ‘ਵਾਇਬ੍ਰੈਂਟ ਵਿਲੇਜ’ ਯੋਜਨਾ ਦੇ ਜ਼ਰੀਏ, ਇਨ੍ਹਾਂ ਖੇਤਰਾਂ ਨੂੰ ਇੱਕ ਗਤੀਸ਼ੀਲ ਅਤੇ ਜੀਵੰਤ ਭਾਰਤ (dynamic and vibrant India) ਨੂੰ ਦਰਸਾਉਣ ਦੇ ਲਈ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਭਿੰਨ ਸੀਮਾਵਰਤੀ ਖੇਤਰਾਂ ਦੇ ਕੁਦਰਤੀ ਲਾਭਾਂ (natural advantages) ‘ਤੇ ਪ੍ਰਕਾਸ਼ ਪਾਇਆ ਅਤੇ ਬਾਰਡਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਦੀ ਦ੍ਰਿਸ਼ਟੀ ਤੋਂ ਉਨ੍ਹਾਂ ਦੀਆਂ ਸੰਭਾਵਨਾਵਾਂ ‘ਤੇ ਜ਼ੋਰ ਦਿੱਤਾ। ਸਥਾਨਕ ਆਜੀਵਿਕਾ ਅਤੇ ਵਾਤਾਵਰਣਕ ਸਿਹਤ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸਮੁੰਦਰੀ ਸ਼ੈਵਾਲ ਦੀ ਖੇਤਰੀ ਅਤੇ ਮੈਂਗ੍ਰੋਵ ਪੁਨਰਸਥਾਪਨ ਜਿਹੀਆਂ ਪਹਿਲਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਇਹ ਦੇਸ਼ ਦੇ ਵਾਤਾਵਰਣ ਦੇ ਲਈ ਬਹੁਤ ਹੀ ਸੁਨਹਿਰਾ ਅਵਸਰ ਹੈ।” ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਕੱਛ ਦੇ ਸੀਮਾਵਰਤੀ ਪਿੰਡਾਂ ਦੇ ਕਿਨਾਰੇ ਵਿਕਸਿਤ ਕੀਤੇ ਜਾਣ ਵਾਲੇ ਮੈਂਗ੍ਰੋਵ ਦੇ ਵਣ ਪੂਰੇ ਦੇਸ਼ ਅਤੇ ਦੁਨੀਆ ਨੂੰ ਆਕਰਸ਼ਿਤ ਕਰਨ ਵਾਲੇ ਧੋਰਡੋ ਦੇ ਰਣ ਉਤਸਵ (Rann Utsav of Dhordo) ਦੀ ਤਰ੍ਹਾਂ ਹੀ ਟੂਰਿਸਟਾਂ(ਸੈਲਾਨੀਆਂ) ਨੂੰ ਆਕਰਸ਼ਿਤ ਕਰਨਗੇ।

 

ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਵਾਇਬ੍ਰੈਂਟ ਵਿਲੇਜਜ (Vibrant Villages) ਵਿੱਚ ਸਮਾਂ ਬਿਤਾਉਣ ਦੇ ਲਈ ਪ੍ਰੋਤਸਾਹਿਤ ਕਰਕੇ ਬਾਰਡਰ ਟੂਰਿਜ਼ਮ ਨੂੰ ਹੁਲਾਰਾ ਦੇਣ ਦੀ ਸਰਕਾਰ ਦੀ ਪਹਿਲ ‘ਤੇ ਪ੍ਰਕਾਸ਼ ਪਾਇਆ। ਇਸ ਪਹਿਲ ਨਾਲ ਨਾਗਰਿਕਾਂ ਵਿੱਚ ਇਨ੍ਹਾਂ ਖੇਤਰਾਂ ਦੇ ਪ੍ਰਤੀ ਰੁਚੀ ਵਧ ਰਹੀ ਹੈ। ਉਨ੍ਹਾਂ ਨੇ ਕੱਛ ਦੀ ਸਮ੍ਰਿੱਧ ਵਿਰਾਸਤ, ਆਕਰਸ਼ਣ ਅਤੇ ਕੁਦਰਤੀ ਸੁੰਦਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਟੂਰਿਜ਼ਮ ਡੈਸਟੀਨੇਸ਼ਨ ਦੇ ਰੂਪ ਵਿੱਚ ਇਸ ਦੀਆਂ ਸੰਭਾਵਨਾਵਾਂ ‘ਤੇ ਜ਼ੋਰ ਦਿੱਤਾ। ਗੁਜਰਾਤ ਵਿੱਚ ਕੱਛ ਅਤੇ ਖੰਭਾਤ ਦੀ ਖਾੜੀ (Gulf of Khambhat) ਦੇ ਕਿਨਾਰੇ ਸਥਿਤ ਮੈਂਗ੍ਰੋਵ ਦੇ ਵਣ ਅਤੇ ਸਮੁੰਦਰੀ ਈਕੋਸਿਸਟਮ ਇਸ ਲੈਂਡਸਕੇਪ ਦੇ ਮਹੱਤਵਪੂਰਨ ਘਟਨ ਹਨ। ਸ਼੍ਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਸਰਕਾਰ ਮਿਸ਼ਟੀ ਯੋਜਨਾ (Mishti Yojana) ਜਿਹੀਆਂ ਪਹਿਲਾਂ ਦੇ ਮਾਧਿਅਮ ਨਾਲ ਇਨ੍ਹਾਂ ਮੈਂਗ੍ਰੋਵ ਦੇ ਵਣਾਂ ਦਾ ਵਿਸਤਾਰ ਕਰਨ ਦੇ ਲਈ ਸਰਗਰਮ ਤੌਰ ‘ਤੇ ਕੰਮ ਕਰ ਰਹੀ ਹੈ।

 

 

ਯੂਨੈਸਕੋ ਦੇ ਵਿਸ਼ਵ ਧਰੋਹਰ ਸਥਲ ਧੋਲਾਵੀਰਾ (Dholavira, a UNESCO World Heritage Site) ਦੇ ਮਹੱਤਵ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਦੀ ਪ੍ਰਾਚੀਨ ਤਾਕਤ ਅਤੇ ਸਿੰਧੂ ਘਾਟੀ ਸੱਭਿਅਤਾ ਦੀ ਵਿਵਸਥਿਤ ਬਸਤੀ ਦਾ ਪ੍ਰਮਾਣ ਹੈ। ਕੱਛ ਦੇ ਸਮ੍ਰਿੱਧ ਸੱਭਿਆਚਾਰਕ ਅਤੇ ਇਤਿਹਾਸਿਕ ਆਕਰਸ਼ਣਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਇੱਥੇ ਗੁਜਰਾਤ ਵਿੱਚ ਸਮੁੰਦਰ ਤੋਂ ਕੁਝ ਹੀ ਦੂਰੀ ‘ਤੇ ਸਥਿਤ ਲੋਥਲ (Lothal) ਜਿਹੇ ਵਪਾਰਕ ਕੇਂਦਰਾਂ ਨੇ ਭੀ ਇੱਕ ਸਮੇਂ ਵਿੱਚ ਭਾਰਤ ਦੀ ਸਮ੍ਰਿੱਧੀ ਦੇ ਅਧਿਆਇ  ਲਿਖੇ ਸਨ। ਲਖਪਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਦਚਿੰਨ੍ਹ ਹਨ।(There is the footprint of Guru Nanak Devji in Lakhpat.) ਕੱਛ ਦਾ ਕੋਟੇਸ਼ਵਰ ਮਹਾਦੇਵ ਮੰਦਿਰ ਹੈ। ਮਾਤਾ ਆਸ਼ਾਪੁਰਾ ਦਾ ਮੰਦਿਰ ਹੋਵੇ ਜਾਂ ਕਾਲਾ ਡੂੰਗਰ ਪਹਾੜੀ ‘ਤੇ ਭਗਵਾਨ ਦੱਤਾਤ੍ਰੇਯ ਦੇ ਦਰਸ਼ਨ ਜਾਂ ਕੱਛ ਦਾ ਰਣ ਉਤਸਵ (Rann Utsav of Kutch), ਜਾਂ ਫਿਰ ਸਰ ਕ੍ਰੀਕ (Sir Creek) ਦੇਖਣ ਦਾ ਉਤਸ਼ਾਹ, ਕੱਛ ਦੇ ਇੱਕ ਹੀ ਜ਼ਿਲ੍ਹੇ ਵਿੱਚ ਟੂਰਿਜ਼ਮ ਦੀਆਂ ਇਤਨੀਆਂ ਸੰਭਾਵਨਾਵਾਂ ਹਨ ਕਿ ਇੱਕ ਟੂਰਿਸਟ (ਸੈਲਾਨੀ) ਦੇ ਲਈ ਇੱਕ ਪੂਰਾ ਸਪਤਾਹ ਭੀ ਕਾਫੀ ਨਹੀਂ ਹੋਵੇਗਾ।” ਪ੍ਰਧਾਨ ਮੰਤਰੀ ਨੇ ਨਾਡਾਬੇਟ (Nadabet) ਜਿਹੇ ਸਥਾਨਾਂ ਵਿੱਚ ਬਾਰਡਰ ਟੂਰਿਜ਼ਮ ਦੀ ਸਫ਼ਲਤਾ ਦੀ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਕਿਵੇਂ ਇਸ ਤਰ੍ਹਾਂ ਦੀਆਂ ਪਹਿਲਾਂ ਰਾਸ਼ਟਰੀ ਏਕਤਾ ਨੂੰ ਹੁਲਾਰਾ ਦੇ ਸਕਦੀਆਂ ਹਨ। ਇਸੇ ਤਰ੍ਹਾਂ, ਕੱਛ ਅਤੇ ਹੋਰ ਸੀਮਾਵਰਤੀ ਖੇਤਰਾਂ ਨੂੰ ਵਿਕਸਿਤ ਕਰਨ ਨਾਲ ਨਿਵਾਸੀਆਂ ਅਤੇ ਸੈਨਿਕਾਂ, ਦੋਨਾਂ ਦਾ ਜੀਵਨ ਬਿਹਤਰ ਹੋਵੇਗਾ ਅਤੇ ਆਖਰਕਾਰ ਰਾਸ਼ਟਰੀ ਸੁਰੱਖਿਆ ਮਜ਼ਬੂਤ ਹੋਵੇਗੀ ਅਤੇ ਦੇਸ਼ ਦੇ ਵਿਭਿੰਨ ਹਿੱਸੇ ਆਪਸ ਵਿੱਚ ਜੁੜਨਗੇ।

 

ਕੱਛ ਵਿੱਚ ਸੁਰੱਖਿਆ ਕਰਮੀਆਂ ਨੂੰ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਦੀ ਤੁਲਨਾ ਇੱਕ ਸਜੀਵ ਚੇਤਨਾ ਨਾਲ ਕੀਤੀ, ਜਿਸ ਨੂੰ ਅਸੀਂ ਮਾਂ ਭਾਰਤੀ (Maa Bharati) ਦੇ ਰੂਪ ਵਿੱਚ ਪੂਜਦੇ ਹਾਂ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਸੈਨਿਕਾਂ ਦੇ ਬਲੀਦਾਨ ਅਤੇ ਸਖ਼ਤ ਮਿਹਨਤ ਨੂੰ ਸਵੀਕਾਰ ਕੀਤਾ, ਜੋ ਦੇਸ਼ ਦੀ ਪ੍ਰਗਤੀ ਦੇ ਲਈ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਅੱਜ ਦੇਸ਼ ਦਾ ਹਰ ਨਾਗਰਿਕ ਆਪਣਾ ਸ਼ਤ-ਪ੍ਰਤੀਸ਼ਤ (100%) ਦੇ ਕੇ ਰਾਸ਼ਟਰ ਦੇ ਵਿਕਾਸ (development of the nation) ਵਿੱਚ ਯੋਗਦਾਨ ਦੇ ਰਿਹਾ ਹੈ ਕਿਉਂਕਿ ਉਸ ਨੂੰ ਤੁਹਾਡੇ ‘ਤੇ ਭਰੋਸਾ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਇਹ ਵੀਰਤਾ ਭਾਰਤ ਦੇ ਲਈ ਵਿਕਾਸ ਨੂੰ ਇਸੇ ਤਰ੍ਹਾਂ ਮਜ਼ਬੂਤ ਕਰਦੀ ਰਹੇਗੀ।”

 

 Click here to read full text speech

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi