ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ ਦੀ ਤਰਫ਼ੋਂ ਇੱਕ ਟੈਲੀਫੋਨ ਕਾਲ ਪ੍ਰਾਪਤ ਹੋਈ।
ਪ੍ਰਧਾਨ ਮੰਤਰੀ ਨੇਤਨਯਾਹੂ ਨੇ ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਦੋਹਾਂ ਨੇਤਾਵਾਂ ਨੇ ਪੱਛਮ ਏਸ਼ੀਆ ਦੀ ਵਰਤਮਾਨ ਸਥਿਤੀ ‘ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੰਘਰਸ਼ ਦੀ ਸਥਿਤੀ ਨੂੰ ਘੱਟ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਸਾਰੇ ਬੰਧਕਾਂ ਦੀ ਤਤਕਾਲ ਰਿਹਾਈ ਅਤੇ ਪ੍ਰਭਾਵਿਤਾਂ ਦੇ ਲਈ ਨਿਰੰਤਰ ਮਾਨਵੀ ਸਹਾਇਤਾ ਦੀ ਜ਼ਰੂਰਤ ਦੇ ਪ੍ਰਤੀ ਭਾਰਤ ਦੇ ਸੱਦੇ ਨੂੰ ਦੁਹਰਾਇਆ। ਉਨ੍ਹਾਂ ਨੇ ਗੱਲਬਾਤ ਅਤੇ ਕੂਟਨੀਤੀ ਦੇ ਜ਼ਰੀਏ ਸੰਘਰਸ਼ ਦੇ ਜਲਦੀ ਅਤੇ ਸ਼ਾਂਤੀਪੂਰਨ ਸਮਾਧਾਨ ਦਾ ਸੱਦਾ ਦਿੱਤਾ।
ਦੋਹਾਂ ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਵਿਭਿੰਨ ਪਹਿਲੂਆਂ ਅਤੇ ਭਾਰਤ-ਇਜ਼ਰਾਈਲ ਰਣਨੀਤਕ ਸਾਂਝੇਦਾਰੀ (India-Israel Strategic Partnership) ਨੂੰ ਹੋਰ ਅਧਿਕ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਭੀ ਚਰਚਾ ਕੀਤੀ।
ਦੋਹਾਂ ਨੇਤਾਵਾਂ ਨੇ ਇੱਕ-ਦੂਸਰੇ ਦੇ ਸੰਪਰਕ ਵਿੱਚ ਬਣੇ ਰਹਿਣ ‘ਤੇ ਸਹਿਮਤੀ ਵਿਅਕਤੀ ਕੀਤੀ।