ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਿਲਿਸਤੀਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਮਹਿਮੂਦ ਅੱਬਾਸ ਨਾਲ ਅੱਜ ਟੈਲੀਫੋਨ ’ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਗਾਜ਼ਾ ਦੇ ਅਲ ਅਹਲੀ ਹਸਪਤਾਲ ਵਿੱਚ ਨਾਗਰਿਕਾਂ ਦੇ ਹੋਏ ਜਾਨੀ ਨੁਕਸਾਨ ’ਤੇ ਗਹਿਰਾ ਸੋਗ ਵਿਅਕਤ ਕੀਤਾ।
ਭਾਰਤ ਅਤੇ ਇਸ ਖੇਤਰ ਦੇ ਦਰਮਿਆਨ ਪਰੰਪਰਾਗਤ ਰੂਪ ਨਾਲ ਗਹਿਰੇ ਅਤੇ ਇਤਿਹਾਸਿਕ ਸਬੰਧਾਂ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਆਤੰਕਵਾਦ, ਹਿੰਸਾ ਅਤੇ ਵਿਗੜਦੀ ਸੁਰੱਖਿਆ ਸਥਿਤੀ ֹ’ਤੇ ਗਹਿਰੀ ਚਿੰਤਾ ਵਿਅਕਤ ਕੀਤੀ।
ਉਨ੍ਹਾਂ ਨੇ ਇਜ਼ਰਾਈਲ-ਫਿਲਿਸਤੀਨ ਮੁੱਦੇ ’ਤੇ ਭਾਰਤ ਦੀ ਦੀਰਘਕਾਲੀ ਅਤੇ ਸਿਧਾਂਤਿਕ ਸਥਿਤੀ ਨੂੰ ਦੁਹਰਾਇਆ।
ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਸਥਿਤੀ ਬਾਰੇ ਆਪਣਾ ਮੁੱਲਾਂਕਣ ਸਾਂਝਾ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਭਾਰਤ ਦੇ ਸਮਰਥਨ ਦੇ ਲਈ ਧੰਨਵਾਦ ਕੀਤਾ ਅਤੇ ਭਾਰਤ ਦੇ ਦ੍ਰਿਸ਼ਟੀਕੋਣ ਦੀ ਸਰਾਹਨਾ ਕੀਤੀ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਫਿਲਿਸਤੀਨੀ ਲੋਕਾਂ ਦੇ ਲਈ ਮਨੁੱਖੀ ਸਹਾਇਤਾ ਭੇਜਣਾ ਜਾਰੀ ਰੱਖੇਗਾ।
ਦੋਨੋਂ ਨੇਤਾ ਸੰਪਰਕ ਬਣਾਏ ਰੱਖਣ ’ਤੇ ਸਹਿਮਤ ਹੋਏ।