ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਸ਼ੀ ਵਿੱਚ ਲਗਣ ਵਾਲੇ ਲਖਾ ਮੇਲੇ ਦੇ ਭਰਤ ਮਿਲਾਪ ਦੀਆਂ ਤਸਵੀਰਾਂ ਸਾਂਝਾ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਇਸ ਆਯੋਜਨ ਨੂੰ ਸਨਾਤਨ ਸੰਸਕ੍ਰਿਤੀ ਦਾ ਅਭਿੰਨ ਅੰਗ ਦੱਸਦੇ ਹੋਏ ਕਿਹਾ ਕਿ ਇਹ ਪੰਜ ਸਦੀਆਂ ਪੁਰਾਣੀ ਪਰੰਪਰਾ ਹੈ। ਉਨ੍ਹਾਂ ਨੇ ਸੰਸਦ ਵਿੱਚ ਕਾਸ਼ੀ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਇਸ ਵਿਲੱਖਣ ਪਰੰਪਰਾ ‘ਤੇ ਵਿਸ਼ੇਸ਼ ਮਾਣ ਦੀ ਅਨੁਭੂਤੀ ਨੂੰ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਕਾਸ਼ੀ ਵਿੱਚ ਲਖਾ ਮੇਲਾ ਦੇ ਤਹਿਤ ਹੋਣ ਵਾਲਾ ਭਰਤ ਮਿਲਾਪ ਭਾਰਤ ਦੀ ਸਨਾਤਨ ਸੰਸਕ੍ਰਿਤੀ ਦਾ ਅਭਿੰਨ ਹਿੱਸਾ ਰਿਹਾ ਹੈ। ਪਿਛਲੀ ਕਰੀਬ ਪੰਜ ਸਦੀਆਂ ਤੋਂ ਚਲੀ ਆ ਰਹੀ ਇਸ ਪ੍ਰਸਤੁਤੀ ਨੇ ਇੱਕ ਵਾਰ ਫਿਰ ਪ੍ਰਭੂ ਸ਼੍ਰੀ ਰਾਮ ਦੇ ਭਗਤਾਂ ਨੂੰ ਭਾਵਵਿਭੋਰ ਕਰ ਦਿੱਤਾ। ਕਾਸ਼ੀ ਦੇ ਸਾਂਸਦ ਹੋਣ ਦੇ ਨਾਤੇ ਮੈਨੂੰ ਇਸ ਪਰੰਪਰਾ ਨੂੰ ਲੈ ਕੇ ਵਿਸ਼ੇਸ਼ ਮਾਣ ਮਹਿਸੂਸ ਹੋ ਰਿਹਾ ਹੈ।
ਅੱਜ ਦੇ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ...”
काशी में लक्खा मेला के तहत होने वाला भरत मिलाप भारत की सनातन संस्कृति का अभिन्न हिस्सा रहा है। पिछली करीब पांच सदियों से चली आ रही इस प्रस्तुति ने एक बार फिर प्रभु श्री राम के भक्तों को भावविभोर कर दिया। काशी के सांसद होने के नाते मुझे इस परंपरा को लेकर विशेष गर्व की अनुभूति हो… pic.twitter.com/NRAIfIExBe
— Narendra Modi (@narendramodi) October 25, 2023