ਇੰਡੋਨੇਸ਼ੀਆ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਜੋਕੋ ਵਿਡੋਡੋ (Mr. Joko Widodo) ਦੇ ਸੱਦੇ ‘ਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 06-07 ਸਤੰਬਰ, 2023 ਨੂੰ ਜਕਾਰਤਾ, ਇੰਡੋਨੇਸ਼ੀਆ ਦੀ ਯਾਤਰਾ ਕਰਨਗੇ।
ਆਪਣੀ ਯਾਤਰਾ ਦੇ ਦੌਰਾਨ, ਪ੍ਰਧਾਨ ਮੰਤਰੀ ਆਸੀਆਨ ਦੇ ਵਰਤਮਾਨ ਪ੍ਰਧਾਨ (current Chair of ASEAN) ਦੇ ਰੂਪ ਵਿੱਚ ਇੰਡੋਨੇਸ਼ੀਆ ਦੁਆਰਾ ਆਯੋਜਿਤ 20ਵੇਂ ਆਸੀਆਨ-ਇੰਡੀਆ ਸਮਿਟ (20th ASEAN-India Summit) ਅਤੇ 18ਵੇਂ ਈਸਟ ਏਸ਼ੀਆ ਸਮਿਟ (18th East Asia Summit) ਵਿੱਚ ਹਿੱਸਾ ਲੈਣਗੇ।
ਆਗਾਮੀ ਆਸੀਆਨ-ਇੰਡੀਆ ਸਮਿਟ, 2022 ਵਿੱਚ ਇੰਡੀਆ-ਆਸੀਆਨ ਵਿਆਪਕ ਰਣਨੀਤਕ ਸਾਂਝੇਦਾਰੀ ਸਮਝੌਤੇ ਦੇ ਬਾਅਦ, ਪਹਿਲਾ ਸਮਿਟ ਹੋਵੇਗਾ। ਸਮਿਟ ਇੰਡੀਆ-ਆਸੀਆਨ ਸਬੰਧਾਂ (India-ASEAN relations) ਦੀ ਪ੍ਰਗਤੀ ਦੀ ਸਮੀਖਿਆ ਕਰੇਗਾ ਅਤੇ ਆਪਸੀ ਸਹਿਯੋਗ ਦੀ ਭਵਿੱਖ ਦੀ ਦਿਸ਼ਾ ਤੈਅ ਕਰੇਗਾ।
ਈਸਟ-ਏਸ਼ੀਆ ਸਮਿਟ (East Asia Summit), ਆਸੀਆਨ ਦੇਸ਼ਾਂ ਦੇ ਲੀਡਰਾਂ (Leaders of ASEAN countries) ਅਤੇ ਭਾਰਤ ਸਮੇਤ ਇਸ ਦੇ ਅੱਠ ਸੰਵਾਦ ਭਾਗੀਦਾਰਾਂ ਨੂੰ ਖੇਤਰੀ ਅਤੇ ਆਲਮੀ ਮਹੱਤਵ ਦੇ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਅਵਸਰ ਪ੍ਰਦਾਨ ਕਰੇਗਾ।