ਮੈਂ ਮਹਾਮਹਿਮ ਸ਼੍ਰੀ ਜੋਕੋ ਵਿਡੋਡੋ (H.E. Mr. Joko Widodo) ਦੇ ਸੱਦੇ ‘ਤੇ ਆਸੀਆਨ (ASEAN) ਨਾਲ ਸਬੰਧਿਤ ਮੀਟਿੰਗਾਂ ਵਿੱਚ ਹਿੱਸਾ ਲੈਣ ਦੇ ਲਈ ਜਕਾਰਤਾ, ਇੰਡੋਨੇਸ਼ੀਆ ਰਵਾਨਾ ਹੋ ਰਿਹਾ ਹਾਂ।
ਮੇਰਾ ਪਹਿਲਾ ਰੁਝੇਵਾਂ 20ਵੀਂ ਆਸੀਆਨ-ਭਾਰਤ ਸਮਿਟ (20th ASEAN-India Summit) ਹੋਵੇਗਾ। ਮੈਂ ਚੌਥੇ ਦਹਾਕੇ ਵਿੱਚ ਪ੍ਰਵੇਸ਼ ਕਰ ਚੁੱਕੀ ਸਾਡੀ ਸਾਂਝੇਦਾਰੀ ਦੇ ਭਵਿੱਖ ਦੀ ਰੂਪਰੇਖਾ ‘ਤੇ ਆਸੀਆਨ ਲੀਡਰਾਂ ਦੇ ਨਾਲ ਚਰਚਾ ਕਰਨ ਦੇ ਲਈ ਉਤਸੁਕ ਹਾਂ। ਆਸੀਆਨ (ASEAN) ਦੇ ਨਾਲ ਰੁਝੇਵਾਂ ਭਾਰਤ ਦੀ “ਐਕਟ ਈਸਟ” ਨੀਤੀ(“Act East” policy) ਦਾ ਮਹੱਤਵਪੂਰਨ ਅਧਾਰ ਹੈ। ਪਿਛਲੇ ਵਰ੍ਹੇ ਹੋਈ ਵਿਆਪਕ ਰਣਨੀਤਕ ਸਾਂਝੇਦਾਰੀ ਨੇ ਸਾਡੇ ਸਬੰਧਾਂ ਨੂੰ ਨਵਾਂ ਉਤਸ਼ਾਹ ਪ੍ਰਦਾਨ ਕੀਤਾ ਹੈ।
ਇਸ ਦੇ ਉਪਰੰਤ, ਮੈਂ 18ਵੇਂ ਈਸਟ ਏਸ਼ੀਆ ਸਮਿਟ (18th East Asia Summit) ਵਿੱਚ ਸ਼ਿਰਕਤ ਕਰਾਂਗਾ। ਇਹ ਮੰਚ ਖੁਰਾਕ ਅਤੇ ਊਰਜਾ ਸੁਰੱਖਿਆ, ਵਾਤਾਵਰਣ, ਸਿਹਤ ਅਤੇ ਡਿਜੀਟਲ ਪਰਿਵਰਤਨ ਸਹਿਤ ਖੇਤਰ ਦੇ ਲਈ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਉਪਯੋਗੀ ਅਵਸਰ ਪ੍ਰਦਾਨ ਕਰਦਾ ਹੈ। ਮੈਂ ਇਨ੍ਹਾਂ ਆਲਮੀ ਚੁਣੌਤੀਆਂ ਨਾਲ ਸਮੂਹਿਕ ਤੌਰ ‘ਤੇ ਨਜਿੱਠਣ ਲਈ ਹੋਰ ਈਏਐੱਸ ਲੀਡਰਾਂ(EAS Leaders) ਦੇ ਨਾਲ ਵਿਵਹਾਰਕ ਸਹਿਯੋਗ ਦੇ ਉਪਾਵਾਂ ਬਾਰੇ ਵਿਚਾਰਕ ਅਦਾਨ-ਪ੍ਰਦਾਨ ਕਰਨ ਦੇ ਲਈ ਉਤਸੁਕ ਹਾਂ।
ਪਿਛਲੇ ਸਾਲ ਬਾਲੀ ਵਿੱਚ ਆਯੋਜਿਤ ਜੀ-20 ਸਮਿਟ ਵਿੱਚ ਹਿੱਸਾ ਲੈਣ ਦੇ ਲਈ ਇੰਡੋਨੇਸ਼ੀਆ ਦੀ ਮੇਰੀ ਯਾਤਰਾ ਦੀਆਂ ਯਾਦਾਂ ਅੱਜ ਭੀ ਮੇਰੇ ਜਿਹਨ ਵਿੱਚ ਤਾਜ਼ਾ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਯਾਤਰਾ ਨਾਲ ਆਸੀਆਨ ਖੇਤਰ(ASEAN region) ਦੇ ਨਾਲ ਸਾਡਾ ਰੁਝੇਵਾਂ ਹੋਰ ਮਜ਼ਬੂਤ ਹੋਵੇਗਾ।