ਹਰ-ਹਰ, ਮਹਾਦੇਵ !
ਮੈਂ ਸ਼ੁਰੂ ਕਰੂੰ ਅਬ ਆਪ ਲੋਕ ਇਜਾਜਤ ਦੇ, ਤੋ ਮੈਂ ਬੋਲਣਾ ਸ਼ੁਰੂ ਕਰੁੰ । ਹਰ-ਹਰ ਮਹਾਦੇਵ, ਬਾਬਾ ਵਿਸ਼ਵਨਾਥ, ਮਾਤਾ ਅੰਨਪੂਰਣਾ ਕੀ ਨਗਰੀ ਕਾਸ਼ੀ ਕੀ ਪੁਣਯ ਭੂਮੀ ਕੇ ਸਭੀ ਬੰਧੂ ਏਵੰਮ ਭਗਿਨੀ ਲੋਗਨ ਕੇ ਪ੍ਰਣਾਮ ਬਾ । ਦੀਪਾਵਾਲੀ, ਦੇਵ ਦੀਪਾਵਲੀ, ਅੰਨਕੂਟ, ਭਈਯਾਦੂਜ, ਪ੍ਰਕਾਸ਼ੋਤਸਵ ਏਵੰਮ ਆਵੈ ਵਾਲੇ ਡਾਲਾ ਛਠ ਕ ਆਪ ਸਬ ਲੋਗਨ ਕੇ ਬਹੁਤ– ਬਹੁਤ ਸ਼ੁਭਕਾਮਨਾ ।
ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਯੂਪੀ ਦੇ ਊਰਜਾਵਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਜੀ, ਯੂਪੀ ਸਰਕਾਰ ਦੇ ਹੋਰ ਮੰਤਰੀਗਣ ਕੇਂਦਰ ਦੇ ਸਾਡੇ ਇੱਕ ਹੋਰ ਸਾਥੀ ਮਹੇਂਦਰਨਾਥ ਪਾਂਡੇ ਜੀ, ਰਾਜ ਦੇ ਇੱਕ ਹੋਰ ਮੰਤਰੀ ਅਨਿਲ ਰਾਜਭਰ ਜੀ, ਨੀਲਕੰਠ ਤਿਵਾਰੀ ਜੀ, ਰਵਿੰਦਰ ਜੈਸਵਾਲ ਜੀ, ਹੋਰ ਮੰਤਰੀਗਣ, ਸਾਂਸਦ ਵਿੱਚ ਸਾਡੀ ਸਾਥੀ ਸ਼੍ਰੀਮਤੀ ਸੀਮਾ ਦਵਿਵੇਦੀ ਜੀ, ਬੀ.ਪੀ.ਸਰੋਜ ਜੀ, ਵਾਰਾਣਸੀ ਦੀ ਮੇਅਰ ਸ਼੍ਰੀਮਤੀ ਮ੍ਰਿਦੁਲਾ ਜਾਯਸਵਾਲ ਜੀ, ਹੋਰ ਜਨਪ੍ਰਤੀਨਿਧਿਗਣ, ਟੈਕਨੋਲੋਜੀ ਦੇ ਮਾਧਿਅਮ ਰਾਹੀਂ ਦੇਸ਼ ਦੇ ਕੋਨੇ-ਕੋਨੇ ਨਾਲ ਜੁੜੇ ਹੈਲਥ ਪ੍ਰੋਫੈਸ਼ਨਲਸ, ਜ਼ਿਲ੍ਹਾ ਹਸਪਤਾਲ, ਮੈਡੀਕਲ ਸੰਸਥਾਨ ਅਤੇ ਇੱਥੇ ਉਪਸਥਿਤ ਬਨਾਰਸ ਦੇ ਮੇਰੇ ਭਾਈਓ ਅਤੇ ਭੈਣੋਂ ।
ਦੇਸ਼ ਨੇ ਕੋਰੋਨਾ ਮਹਾਮਾਰੀ ਨਾਲ ਆਪਣੀ ਲੜਾਈ ਵਿੱਚ 100 ਕਰੋੜ ਵੈਕਸੀਨ ਡੋਜ ਦੇ ਵੱਡੇ ਪੜਾਅ ਨੂੰ ਪੂਰਾ ਕੀਤਾ ਹੈ। ਬਾਬਾ ਵਿਸ਼ਵਨਾਥ ਦੇ ਅਸ਼ੀਰਵਾਦ ਨਾਲ, ਮਾਂ ਗੰਗਾ ਦੇ ਅਵਿਰਲ ਪ੍ਰਤਾਪ ਨਾਲ, ਕਾਸ਼ੀਵਾਸੀਆਂ ਦੇ ਅਖੰਡ ਵਿਸ਼ਵਾਸ ਨਾਲ, ਸਬਕੋ ਵੈਕਸੀਨ- ਮੁਫ਼ਤ ਵੈਕਸੀਨ ਦਾ ਅਭਿਯਾਨ ਸਫ਼ਲਤਾ ਨਾਲ ਅੱਗੇ ਵਧ ਰਿਹਾ ਹੈ। ਮੈਂ ਆਪ ਸਾਰੇ ਸਵਜਨਾਂ ਦਾ ਆਦਰ ਪੂਰਵਕ ਵੰਦਨ ਕਰਦਾ ਹਾਂ । ਅੱਜ ਹੀ ਕੁਝ ਸਮੇਂ ਪਹਿਲਾਂ ਇੱਕ ਪ੍ਰੋਗਰਾਮ ਵਿੱਚ ਮੈਨੂੰ ਉੱਤਰ ਪ੍ਰਦੇਸ਼ ਨੂੰ 9 ਨਵੇਂ ਮੈਡੀਕਲ ਕਾਲਜ ਅਰਪਣ ਕਰਨ ਦਾ ਸੁਭਾਗ ਮਿਲਿਆ ਹੈ। ਇਸ ਤੋਂ ਪੂਰਵਾਂਚਲ ਅਤੇ ਪੂਰੇ ਯੂਪੀ ਦੇ ਕਰੋੜਾਂ ਗ਼ਰੀਬਾਂ, ਦਲਿਤਾਂ- ਪਿਛੜਿਆਂ-ਸ਼ੋਸ਼ਿਤਾਂ-ਵੰਚਿਤਾਂ ਨੂੰ ਅਜਿਹੇ ਸਮਾਜ ਦੇ ਸਭ ਵਰਗਾਂ ਨੂੰ ਬਹੁਤ ਫਾਇਦਾ ਹੋਵੇਗਾ, ਦੂਸਰੇ ਸ਼ਹਿਰਾਂ ਦੇ ਬੜੇ ਹਸਪਤਾਲਾਂ ਲਈ ਉਨ੍ਹਾਂ ਦੀ ਜੋ ਭੱਜਦੌੜ ਹੁੰਦੀ ਸੀ, ਉਹ ਘੱਟ ਹੋਵੋਗੀ ।
ਸਾਥੀਓ,
ਮਾਨਸ ਵਿੱਚ ਇੱਕ ਸੋਰਠਾ ਹੈ –
ਮੁਕਤੀ ਜਨਮ ਮਹਿ ਜਾਨਿ, ਗਿਆਨ ਖਾਨਿਅਘ ਹਾਨਿ ਕਰ ।
ਜਹਂ ਬਸ ਸੰਭੁ ਭਵਾਨਿ, ਸੋ ਕਾਸੀ ਸੇਇਅ ਕਸ ਨ ।।
ਅਰਥਾਤ, ਕਾਸ਼ੀ ਵਿੱਚ ਤਾਂ ਸ਼ਿਵ ਅਤੇ ਸ਼ਕਤੀ ਸਾਕਸ਼ਾਤ ਨਿਵਾਸ ਕਰਦੇ ਹਨ । ਗਿਆਨ ਦਾ ਭੰਡਾਰ ਕਾਸ਼ੀ ਤੋਂ ਕਸ਼ਟ ਅਤੇ ਕਲੇਸ਼ ਦੋਹਾਂ ਤੋਂ ਮੁਕਤ ਕਰਦੀ ਹੈ। ਫਿਰ ਸਿਹਤ ਨਾਲ ਜੁੜੀ ਇਤਨੀ ਬੜੀ ਯੋਜਨਾ, ਬਿਮਾਰੀਆਂ ਕਸ਼ਟਾਂ ਤੋਂ ਮੁਕਤੀ ਦਾ ਇਤਨਾ ਬੜਾ ਸੰਕਲਪ, ਇਸ ਦੀ ਸ਼ੁਰੂਆਤ ਲਈ ਕਾਸ਼ੀ ਤੋਂ ਬਿਹਤਰ ਜਗ੍ਹਾ ਹੋਰ ਕੀ ਹੋ ਸਕਦੀ ਹੈ? ਕਾਸ਼ੀ ਦੇ ਮੇਰੇ ਭਾਈਓ-ਭੈਣੋਂ ਅੱਜ ਇਸ ਮੰਚ ’ਤੇ ਦੋ ਬੜੇ ਪ੍ਰੋਗਰਾਮ ਹੋ ਰਹੇ ਹਨ ।
ਇੱਕ ਭਾਰਤ ਸਰਕਾਰ ਦਾ ਅਤੇ ਪੂਰੇ ਭਾਰਤ ਲਈ 64 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਰਕਮ ਦਾ ਇਹ ਪ੍ਰੋਗਰਾਮ ਅੱਜ ਕਾਸ਼ੀ ਦੀ ਪਵਿੱਤਰ ਧਰਤੀ ਤੋਂ ਲਾਂਚ ਹੋ ਰਿਹਾ ਹੈ। ਅਤੇ ਦੂਸਰਾ ਕਾਸ਼ੀ ਅਤੇ ਪੂਰਵਾਂਚਲ ਦੇ ਵਿਕਾਸ ਦੇ ਹਜ਼ਾਰਾਂ ਕਰੋੜ ਦੇ ਪ੍ਰੋਗਰਾਮਾਂ ਦਾ ਲੋਕਾਰਪਣ ਅਤੇ ਇੱਕ ਤਰ੍ਹਾਂ ਨਾਲ ਮੈਂ ਕਹਾਂ ਕਿ ਪਹਿਲਾਂ ਵਾਲਾ ਪ੍ਰੋਗਰਾਮ ਅਤੇ ਇੱਥੋਂ ਦਾ ਪ੍ਰੋਗਰਾਮ ਸਭ ਮਿਲਾ ਕੇ ਮੈਂ ਕਹਾਂ ਤਾਂ ਅੱਜ ਕਰੀਬ-ਕਰੀਬ 75 ਹਜ਼ਾਰ ਕਰੋੜ ਰੁਪਏ ਦੇ ਕੰਮਾਂ ਦਾ ਅੱਜ ਇੱਥੇ ਫ਼ੈਸਲਾ ਜਾਂ ਲੋਕਾਰਪਣ ਹੋ ਰਿਹਾ ਹੈ। ਕਾਸ਼ੀ ਤੋਂ ਸ਼ੁਰੂ ਹੋਣ ਜਾ ਰਹੀਆਂ ਇਸ ਯੋਜਨਾਵਾਂ ਵਿੱਚ ਮਹਾਦੇਵ ਦਾ ਅਸ਼ੀਰਵਾਦ ਵੀ ਹੈ। ਅਤੇ ਜਿੱਥੇ ਮਹਾਦੇਵ ਦਾ ਅਸ਼ੀਰਵਾਦ ਹੈ ਉੱਥੇ ਤਾਂ ਭਲਾਈ ਹੀ ਭਲਾਈ ਹੈ, ਸਫ਼ਲਤਾ ਹੀ ਸਫ਼ਲਤਾ ਹੈ। ਅਤੇ ਜਦੋਂ ਮਹਾਦੇਵ ਦਾ ਅਸ਼ੀਰਵਾਦ ਹੁੰਦਾ ਹੈ ਤਾਂ ਕਸ਼ਟਾਂ ਤੋਂ ਮੁਕਤੀ ਵੀ ਸੁਭਾਵਕ ਹੈ।
ਸਾਥੀਓ,
ਅੱਜ ਯੂਪੀ ਸਹਿਤ ਪੂਰੇ ਦੇਸ਼ ਦੇ ਹੈਲਥ ਇਨਫ੍ਰਾਸਟ੍ਰਕਚਰ ਨੂੰ ਤਾਕਤ ਦੇਣ ਦੇ ਲਈ, ਭਵਿੱਖ ਵਿੱਚ ਮਹਾਮਾਰੀਆਂ ਤੋਂ ਬਚਾਅ ਲਈ ਸਾਡੀ ਤਿਆਰੀ ਉੱਚ ਪੱਧਰ ਦੀ ਹੋਵੇ, ਪਿੰਡ ਅਤੇ ਬਲਾਕ ਪੱਧਰ ਤੱਕ ਸਾਡੇ ਹੈਲਥ ਸਿਸਟਮ ਵਿੱਚ ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਆਵੇ, ਇਸ ਦੇ ਲਈ ਅੱਜ ਕਾਸ਼ੀ ਤੋਂ ਮੈਨੂੰ 64 ਹਜ਼ਾਰ ਕਰੋੜ ਰੁਪਏ ਦਾ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ। ਅੱਜ ਕਾਸ਼ੀ ਦੇ ਇਨਫ੍ਰਾਸਟ੍ਰਕਚਰ ਨਾਲ ਜੁੜੇ ਕਰੀਬ 5 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਵੀ ਲੋਕਾਰਪਣ ਹੁਣੇ ਕੀਤਾ ਗਿਆ ਹੈ।
ਇਸ ਵਿੱਚ ਸੜਕਾਂ ਤੋਂ ਲੈ ਕੇ ਘਾਟਾਂ ਦੀ ਸੁੰਦਰਤਾ, ਗੰਗਾ ਜੀ ਅਤੇ ਵਰੁਣਾ ਦੀ ਸਾਫ਼-ਸਫਾਈ, ਪੁਲ਼ਾਂ, ਪਾਰਕਿੰਗ ਸਥਲਾਂ, BHU ਵਿੱਚ ਅਨੇਕ ਸੁਵਿਧਾਵਾਂ ਨਾਲ ਜੁੜੇ ਅਨੇਕ ਪ੍ਰੋਜੈਕਟ । ਤਿਉਹਾਰਾਂ ਦੇ ਇਸ ਮੌਸਮ ਵਿੱਚ, ਜੀਵਨ ਨੂੰ ਸੁਗਮ, ਸਵਸਥ ਅਤੇ ਸਮ੍ਰਿੱਧ ਬਣਾਉਣ ਲਈ ਕਾਸ਼ੀ ਵਿੱਚ ਹੋ ਰਿਹਾ ਇਹ ਵਿਕਾਸ ਪੁਰਬ, ਇੱਕ ਤਰ੍ਹਾਂ ਨਾਲ ਪੂਰੇ ਦੇਸ਼ ਨੂੰ ਨਵੀਂ ਊਰਜਾ, ਨਵੀਂ ਸ਼ਕਤੀ, ਨਵਾਂ ਵਿਸ਼ਵਾਸ ਦੇਣ ਵਾਲਾ ਹੈ। ਇਸ ਦੇ ਲਈ ਕਾਸ਼ੀ ਸਹਿਤ ਅੱਜ ਵਿੱਚ ਕਾਸ਼ੀ ਦੀ ਧਰਤੀ ਤੋਂ 130 ਕਰੋੜ ਦੇਸ਼ਵਾਸੀਆਂ ਨੂੰ ਹਿੰਦੁਸਤਾਨ ਦੇ ਕੋਨੇ-ਕੋਨੇ ਨੂੰ ਹਿੰਦੁਸਤਾਨ ਦੇ ਪਿੰਡ ਨੂੰ ਹਿੰਦੁਸਤਾਨ ਦੇ ਸ਼ਹਿਰ ਨੂੰ ਹਰ ਕਿਸੇ ਨੂੰ ਬਹੁਤ -ਬਹੁਤ ਵਧਾਈ !
ਭਾਈਓ ਅਤੇ ਭੈਣੋਂ,
ਸਾਡੇ ਇੱਥੇ ਹਰ ਕਰਮ ਦਾ ਮੂਲ ਅਧਾਰ ਆਰੋਗਯ ਮੰਨਿਆ ਗਿਆ ਹੈ। ਸਰੀਰ ਨੂੰ ਸਵਸਥ ਰੱਖਣ ਲਈ ਕੀਤਾ ਗਿਆ ਨਿਵੇਸ਼, ਹਮੇਸ਼ਾ ਉੱਤਮ ਨਿਵੇਸ਼ ਮੰਨਿਆ ਗਿਆ ਹੈ। ਲੇਕਿਨ ਆਜ਼ਾਦੀ ਦੇ ਬਾਅਦ ਦੇ ਲੰਬੇ ਕਾਲਖੰਡ ਵਿੱਚ ਆਰੋਗਯ ’ਤੇ, ਸਿਹਤ ਸੁਵਿਧਾਵਾਂ ’ਤੇ ਉਤਨਾ ਧਿਆਨ ਨਹੀਂ ਦਿੱਤਾ ਗਿਆ, ਜਿਤਨੀ ਦੇਸ਼ ਨੂੰ ਜ਼ਰੂਰਤ ਸੀ । ਦੇਸ਼ ਵਿੱਚ ਜਿਨ੍ਹਾਂ ਦੀਆਂ ਲੰਬੇ ਸਮੇਂ ਤੋਂ ਸਰਕਾਰਾਂ ਰਹੀਆਂ, ਉਨ੍ਹਾਂ ਨੇ ਦੇਸ਼ ਦੇ ਹੈਲਥਕੇਅਰ ਸਿਸਟਮ ਦੇ ਸੰਪੂਰਣ ਵਿਕਾਸ ਦੇ ਬਜਾਏ, ਉਸ ਨੂੰ ਸੁਵਿਧਾਵਾਂ ਤੋਂ ਵੰਚਿਤ ਰੱਖਿਆ । ਪਿੰਡ ਵਿੱਚ ਜਾਂ ਤਾਂ ਹਸਪਤਾਲ ਨਹੀਂ, ਹਸਪਤਾਲ ਸਨ ਤਾਂ ਇਲਾਜ ਕਰਨ ਵਾਲਾ ਨਹੀਂ ।
ਬਲਾਕ ਦੇ ਹਸਪਤਾਲ ਵਿੱਚ ਗਏ ਤਾਂ ਟੈਸਟ ਦੀ ਸਹੂਲਤ ਨਹੀਂ । ਟੈਸਟ ਹੋਣ, ਟੈਸਟ ਹੋ ਵੀ ਜਾਣ ਵੀ ਤਾਂ ਨਤੀਜਿਆਂ ਨੂੰ ਲੈ ਕੇ ਭ੍ਰਮ ਰਿਹਾ, ਸਟੀਕ ਹੋਣ ’ਤੇ ਸ਼ੰਕਾ, ਜ਼ਿਲ੍ਹਾ ਹਸਪਤਾਲ ਪਹੁੰਚੇ ਤਾਂ ਪਤਾ ਚਲਿਆ ਕਿ ਜੋ ਗੰਭੀਰ ਬਿਮਾਰੀ ਡਿਟੈਕਟ ਹੋਈ ਹੈ, ਉਸ ਵਿੱਚ ਤਾਂ ਸਰਜਰੀ ਹੋਵੇਗੀ । ਲੇਕਿਨ ਜੋ ਸਰਜਰੀ ਹੋਣੀ ਹੈ ਉਸ ਦੀ ਤਾਂ ਉੱਥੇ ਸੁਵਿਧਾ ਹੀ ਨਹੀਂ ਹੈ, ਇਸ ਲਈ ਫਿਰ ਹੋਰ ਬੜੇ ਹਸਪਤਾਲ ਭੱਜੋ, ਬੜੇ ਹਸਪਤਾਲ ਵਿੱਚ ਉਸ ਤੋਂ ਜ਼ਿਆਦਾ ਭੀੜ, ਲੰਬਾ ਇੰਤਜ਼ਾਰ । ਅਸੀਂ ਸਾਰੇ ਗਵਾਹ ਹਾਂ ਕਿ ਮਰੀਜ਼ ਅਤੇ ਉਸ ਦਾ ਪੂਰਾ ਪਰਿਵਾਰ ਅਜਿਹੀਆਂ ਹੀ ਪਰੇਸ਼ਾਨੀਆਂ ਤੋਂ ਉਲਝਦਾ ਰਹਿੰਦਾ ਸੀ । ਜ਼ਿੰਦਗੀ ਜੂਝਣ ਵਿੱਚ ਚੱਲੀ ਜਾਂਦੀ ਸੀ ਇਸ ਤੋਂ ਇੱਕ ਤਾਂ ਗੰਭੀਰ ਰੋਗ ਬਿਮਾਰੀ ਕਈ ਵਾਰ ਹੋਰ ਜ਼ਿਆਦਾ ਵਿਗੜ ਜਾਂਦੀ ਹੈ, ਉੱਪਰ ਤੋਂ ਗ਼ਰੀਬ ’ਤੇ ਜੋ ਗ਼ੈਰ-ਜ਼ਰੂਰੀ ਆਰਥਕ ਬੋਝ ਪੈਂਦਾ ਹੈ, ਉਹ ਅਲੱਗ ।
ਸਾਥੀਓ,
ਸਾਡੇ ਹੈਲਥਕੇਅਰ ਸਿਸਟਮ ਵਿੱਚ ਜੋ ਬੜੀ ਕਮੀ ਰਹੀ, ਉਸ ਨੇ, ਗ਼ਰੀਬ ਅਤੇ ਮਿਡਲ ਕਲਾਸ ਵਿੱਚ ਇਲਾਜ ਨੂੰ ਲੈ ਕੇ ਹਮੇਸ਼ਾ ਬਣੀ ਰਹਿਣ ਵਾਲੀ ਚਿੰਤਾ ਪੈਦਾ ਕਰ ਦਿੱਤੀ । ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ- ਦੇਸ਼ ਦੇ ਹੈਲਥਕੇਅਰ ਸਿਸਟਮ ਦੇ ਇਸੇ ਕਮੀ ਨੂੰ ਦੂਰ ਦਾ ਇੱਕ ਸਮਾਧਾਨ ਹੈ। ਭਵਿੱਖ ਵਿੱਚ ਕਿਸੇ ਵੀ ਮਹਾਮਾਰੀ ਨਾਲ ਨਿਪਟਨ ਵਿੱਚ ਅਸੀਂ ਤਿਆਰ ਹੋਈਏ, ਸਮਰੱਥਾਵਾਨ ਹੋਈਏ, ਇਸ ਦੇ ਲਈ ਆਪਣੇ ਹੈਲਥ ਸਿਸਟਮ ਨੂੰ ਅੱਜ ਤਿਆਰ ਕੀਤਾ ਜਾ ਰਿਹਾ ਹੈ।
ਕੋਸ਼ਿਸ਼ ਇਹ ਵੀ ਹੈ ਕੀ ਬਿਮਾਰੀ ਜਲਦੀ ਪਕੜ ਵਿੱਚ ਆਵੇ, ਜਾਂਚ ਵਿੱਚ ਦੇਰੀ ਨਾ ਹੋਵੇ । ਲਕਸ਼ ਇਹ ਹੈ ਕਿ ਆਉਣ ਵਾਲੇ 4-5 ਵਰ੍ਹਿਆਂ ਵਿੱਚ ਦੇਸ਼ ਦੇ ਪਿੰਡ ਤੋਂ ਲੈ ਕੇ ਬਲਾਕ, ਜ਼ਿਲ੍ਹਾ, ਰੀਜਨਲ ਅਤੇ ਨੈਸ਼ਨਲ ਲੈਵਲ ਤੱਕ ਕ੍ਰਿਟਿਕਲ ਹੈਲਥ ਕੇਅਰ ਨੈੱਟਵਰਕ ਨੂੰ ਸਸ਼ਕਤ ਕੀਤਾ ਜਾਵੇ । ਵਿਸ਼ੇਸ਼ ਰੂਪ ਤੋਂ ਜਿਨ੍ਹਾਂ ਰਾਜਾਂ ਵਿੱਚ ਸਿਹਤ ਸਹੂਲਤਾਂ ਦਾ ਅਭਾਵ ਅਧਿਕ ਹੈ, ਜੋ ਸਾਡੀ ਪਹਾੜੀ ਅਤੇ ਨੌਰਥ ਈਸਟ ਦੇ ਰਾਜ ਹਨ, ਉਨ੍ਹਾਂ ’ਤੇ ਹੋਰ ਅਧਿਕ ਫੋਕਸ ਕੀਤਾ ਜਾ ਰਿਹਾ ਹੈ। ਜਿਵੇਂ ਉਤਰਾਖੰਡ ਹੈ ਹਿਮਾਚਲ ਹੈ।
ਸਾਥੀਓ,
ਦੇਸ਼ ਦੇ ਹੈਲਥ ਸੈਕਟਰ ਦੇ ਅਲੱਗ-ਅਲੱਗ ਗੈਪਸ ਨੂੰ ਐਡਰੇਸ ਕਰਨ ਲਈ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ 3 ਬੜੇ ਪਹਿਲੂ ਹਨ । ਪਹਿਲਾ, ਡਾਇਅਗਨਾਸਟਿਕ ਅਤੇ ਟ੍ਰੀਟਮੈਂਟ ਲਈ ਵਿਸਤ੍ਰਿਤ ਸੁਵਿਧਾਵਾਂ ਦੇ ਨਿਰਮਾਣ ਨਾਲ ਜੁੜਿਆ ਹੈ। ਇਸ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੈਲਥ ਐਂਡ ਵੈੱਲਨੈੱਸ ਸੈਂਟਰ ਖੋਲ੍ਹੇ ਜਾ ਰਹੇ ਹਨ, ਜਿੱਥੇ ਬਿਮਾਰੀਆਂ ਨੂੰ ਸ਼ੁਰੂਆਤ ਵਿੱਚ ਹੀ ਡਿਟੈਕਟ ਕਰਨ ਦੀ ਸੁਵਿਧਾ ਹੋਵੇਗੀ । ਇਨਾਂ ਸੈਂਟਰਾਂ ਵਿੱਚ ਫ੍ਰੀ ਮੈਡੀਕਲ ਕੰਸਲਟੇਸ਼ਨ, ਫ੍ਰੀ ਟੈਸਟ, ਫ੍ਰੀ ਦਵਾ ਜਿਹੀਆਂ ਸੁਵਿਧਾਵਾਂ ਮਿਲਣਗੀਆਂ । ਸਮੇਂ ’ਤੇ ਬਿਮਾਰੀ ਦਾ ਪਤਾ ਚੱਲੇਗਾ ਤਾਂ ਬਿਮਾਰੀਆਂ ਦੇ ਗੰਭੀਰ ਹੋਣ ਦੀ ਅਸ਼ੰਕਾ ਘੱਟ ਹੋਵੇਗੀ ।
ਗੰਭੀਰ ਬਿਮਾਰੀ ਦੀ ਸਥਿਤੀ ਵਿੱਚ ਉਸ ਦੇ ਇਲਾਜ ਲਈ 600 ਤੋਂ ਅਧਿਕ ਜ਼ਿਲ੍ਹਿਆਂ ਵਿੱਚ, ਕ੍ਰਿਟਿਕਲ ਕੇਅਰ ਨਾਲ ਜੁੜੇ 35 ਹਜ਼ਾਰ ਤੋਂ ਜ਼ਿਆਦਾ ਨਵੇਂ ਬੈਡਸ ਤਿਆਰ ਕੀਤੇ ਜਾਣਗੇ । ਬਾਕੀ ਲਗਭਗ ਸਵਾ ਸੌ ਜ਼ਿਲ੍ਹਿਆਂ ਵਿੱਚ ਰੈਫਰਲ ਦੀ ਸੁਵਿਧਾ ਦਿੱਤੀ ਜਾਵੇਗੀ । ਰਾਸ਼ਟਰੀ ਪੱਧਰ ’ਤੇ ਇਸ ਦੇ ਲਈ ਟ੍ਰੇਨਿੰਗ ਅਤੇ ਦੂਸਰੀ ਕੈਪੇਸਿਟੀ ਬਿਲਡਿੰਗ ਲਈ 12 ਕੇਂਦਰੀ ਹਸਪਤਾਲਾਂ ਵਿੱਚ ਜ਼ਰੂਰੀ ਸੁਵਿਧਾਵਾਂ ਵਿਕਸਿਤ ਕਰਨ ’ਤੇ ਵੀ ਕੰਮ ਹੋ ਰਿਹਾ ਹੈ। ਇਸ ਯੋਜਨਾ ਦੇ ਤਹਿਤ ਰਾਜਾਂ ਵਿੱਚ ਵੀ ਸਰਜਰੀ ਨਾਲ ਜੁੜੇ ਨੈੱਟਵਰਕ ਨੂੰ ਸਸ਼ਕਤ ਕਰਨ ਲਈ 24x7 ਚੱਲਣ ਵਾਲੇ 15 ਐਮਰਜੈਂਸੀ ਆਪਰੇਸ਼ਨ ਸੈਂਟਰਸ ਵੀ ਤਿਆਰ ਕੀਤੇ ਜਾਣਗੇ ।
ਸਾਥੀਓ,
ਯੋਜਨਾ ਦਾ ਦੂਸਰਾ ਪਹਿਲੂ, ਰੋਗਾਂ ਦੀ ਜਾਂਚ ਲਈ ਟੈਸਟਿੰਗ ਨੈੱਟਵਰਕ ਨਾਲ ਜੁੜਿਆ ਹੈ। ਇਸ ਮਿਸ਼ਨ ਦੇ ਤਹਿਤ, ਬਿਮਾਰੀਆਂ ਦੀ ਜਾਂਚ, ਉਨ੍ਹਾਂ ਦੀ ਨਿਗਰਾਨੀ ਕਿਵੇਂ ਹੋਵੇ, ਇਸ ਦੇ ਲਈ ਜ਼ਰੂਰੀ ਇਨਫ੍ਰਾਸਟ੍ਰਕਚਰ ਦਾ ਵਿਕਾਸ ਕੀਤਾ ਜਾਵੇਗਾ । ਦੇਸ਼ ਦੇ 730 ਜ਼ਿਲ੍ਹਿਆਂ ਵਿੱਚ ਇੰਟਿਗ੍ਰੇਟੇਡ ਪਬਲਿਕ ਹੈਲਥ ਲੈਬਸ ਅਤੇ ਦੇਸ਼ ਵਿੱਚ ਚਿੰਨ੍ਹਹਿਤ ਸਾੜ੍ਹੇ 3 ਹਜ਼ਾਰ ਬਲਾਕਸ ਵਿੱਚ, ਬਲਾਕ ਪਬਲਿਕ ਹੈਲਥ ਯੂਨਿਟਸ ਬਣਾਈ ਜਾਵੇਗੀ । 5 ਰੀਜਨਲ ਨੈਸ਼ਨਲ ਸੈਂਟਰਸ ਫਾਰ ਡਿਜੀਜ ਕੰਟਰੋਲ, 20 ਮੈਟ੍ਰੋਪਾਲਿਟਨ ਯੂਨਿਟਸ ਅਤੇ 15 BSL ਲੈਬਸ ਵੀ ਇਸ ਨੈੱਟਵਰਕ ਨੂੰ ਹੋਰ ਸਸ਼ਕਤ ਕਰਣਗੀਆਂ ।
ਭਾਈਓ ਅਤੇ ਭੈਣਾਂ,
ਇਸ ਮਿਸ਼ਨ ਦਾ ਤੀਜਾ ਪਹਿਲੂ ਮਹਾਮਾਰੀ ਨਾਲ ਜੁੜੇ ਰਿਸਰਚ ਸੰਸਥਾਨਾਂ ਦੇ ਵਿਸਤਾਰ ਦਾ ਹੈ, ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਹੈ। ਇਸ ਸਮੇਂ ਦੇਸ਼ ਵਿੱਚ 80 Viral Diagnostics ਅਤੇ research labs ਹਨ । ਇਨ੍ਹਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ । ਮਹਾਮਾਰੀਆਂ ਵਿੱਚ ਬਾਇਓਸੇਫਟੀ ਲੇਵਲ-3 ਦੀ ਲੈਬਸ ਚਾਹੀਦੀ ਹੈ। ਅਜਿਹੀਆਂ 15 ਨਵੀਆਂ ਲੈਬਸ ਨੂੰ ਆਪਰੇਸ਼ਨਲ ਕੀਤਾ ਜਾਵੇਗਾ ।
ਇਸ ਦੇ ਇਲਾਵਾ ਦੇਸ਼ ਵਿੱਚ 4 ਨਵੇਂ National Institutes of Virology ਅਤੇ ਇੱਕ National institute for one health ਵੀ ਸਥਾਪਤ ਕੀਤਾ ਜਾ ਰਿਹਾ ਹੈ। ਦੱਖਣੀ ਏਸ਼ੀਆ ਲਈ WHO ਦਾ ਰੀਜਨਲ ਰਿਸਰਚ ਪਲੇਟਫਾਰਮ ਵੀ ਰਿਸਰਚ ਦੇ ਇਸ ਨੈੱਟਵਰਕ ਨੂੰ ਸਸ਼ਕਤ ਕਰੇਗਾ । ਯਾਨੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਮਾਧਿਅਮ ਰਾਹੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਇਲਾਜ ਲੈ ਕੇ ਕ੍ਰਿਟਿਕਲ ਰਿਸਰਚ ਤੱਕ, ਇੱਕ ਪੂਰਾ ਈਕੋਸਿਸਟਮ ਵਿਕਸਿਤ ਕੀਤਾ ਜਾਵੇਗਾ ।
ਸਾਥੀਓ,
ਵੈਸੇ ਇਹ ਕੰਮ ਦਹਾਕਿਆਂ ਪਹਿਲਾਂ ਹੋ ਜਾਣਾ ਚਾਹੀਦਾ ਸੀ । ਲੇਕਿਨ ਹਾਲ ਕੀ ਹੈ ਉਸ ਦਾ ਵਰਣਨ ਮੈਨੂੰ ਕਹਿਣ ਦੀ ਮੈਨੂੰ ਜ਼ਰੂਰਤ ਨਹੀਂ ਹੈ ਅਸੀਂ ਪਿਛਲੇ 7 ਸਾਲ ਤੋਂ ਲਗਾਤਾਰ ਸੁਧਾਰ ਕਰ ਰਹੇ ਹਾਂ ਲੇਕਿਨ ਹੁਣ ਇੱਕ ਬਹੁਤ ਬੜੇ ਸਕੇਲ ’ਤੇ, ਬਹੁਤ ਬੜੇ aggressive approach ਦੇ ਨਾਲ ਇਸ ਕੰਮ ਨੂੰ ਕਰਨਾ ਹੈ। ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਮੈਂ ਦਿੱਲੀ ਵਿੱਚ ਪੂਰੇ ਦੇਸ਼ ਲਈ ਇੱਕ ਗਤੀ- ਸ਼ਕਤੀ ਇੱਕ ਬਹੁਤ ਬੜਾ ਦੇਸ਼ਵਿਆਪੀ ਇਨਫ੍ਰਾਸਟ੍ਰਕਚਰ ਨਾਲ ਜੁੜੇ ਪ੍ਰੋਗਰਾਮ ਨੂੰ ਲਾਂਚ ਕੀਤਾ ਸੀ । ਅੱਜ ਇਹ ਦੂਸਰਾ, ਕਰੀਬ 64 ਹਜ਼ਾਰ ਰੁਪਏ ਦਾ ਹੈਲਥ ਨੂੰ ਹੀ ਲੈ ਕੇ, ਆਰੋਗਯ ਨੂੰ ਲੈ ਕੇ, ਬਿਮਾਰੀ ਦੇ ਖ਼ਿਲਾਫ਼ ਲੜਾਈ ਲੜਨ ਲਈ ਦੇਸ਼ ਦੇ ਹਰ ਨਾਗਰਿਕ ਨੂੰ ਸਵਸਥ ਰੱਖਣ ਲਈ ਇਤਨਾ ਬੜਾ ਇੱਕ ਮਿਸ਼ਨ ਲੈ ਕੇ ਅੱਜ ਕਾਸ਼ੀ ਦੀ ਧਰਤੀ ਤੋਂ ਅਸੀਂ ਦੇਸ਼ ਭਰ ਵਿੱਚ ਨਿਕਲ ਰਹੇ ਹਾਂ ।
ਸਾਥੀਓ,
ਜਦੋਂ ਅਜਿਹਾ ਹੈਲਥ ਇਨਫ੍ਰਾਸਟ੍ਰਕਚਰ ਬਣਦਾ ਹੈ, ਤਾਂ ਇਸ ਨਾਲ ਹੈਲਥ ਸਰਵਿਸ ਤਾਂ ਬਿਹਤਰ ਹੰਦੀ ਹੀ ਹੈ, ਇਸ ਨਾਲ ਰੋਜ਼ਗਾਰ ਦਾ ਵੀ ਇੱਕ ਪੂਰਾ ਵਾਤਾਵਰਣ ਵਿਕਸਿਤ ਹੁੰਦਾ ਹੈ। ਡਾਕਟਰ, ਪੈਰਾਮੈਡੀਕਸ, ਲੈਬ, ਫਾਰਮੇਸੀ, ਸਾਫ਼-ਸਫ਼ਈ, ਆਫ਼ਿਸ, ਟ੍ਰੈਵਲ-ਟ੍ਰਾਂਸਪੋਰਟ, ਖਾਨ-ਪਾਨ, ਅਜਿਹੇ ਅਨੇਕ ਪ੍ਰਕਾਰ ਦੇ ਰੋਜ਼ਗਾਰ ਇਸ ਯੋਜਨਾ ਨਾਲ ਬਣਨ ਵਾਲੇ ਹਨ। ਅਸੀਂ ਦੇਖਿਆ ਹੈ ਇੱਕ ਵੱਡਾ ਹਸਪਤਾਲ ਬਣਦਾ ਹੈ ਤਾਂ ਉਸ ਦੇ ਆਸਪਾਸ ਇੱਕ ਪੂਰਾ ਸ਼ਹਿਰ ਬਸ ਜਾਂਦਾ ਹੈ।
ਜੋ ਹਸਤਪਾਲ ਨਾਲ ਜੁੜੀਆਂ ਗਤੀਵਿਧੀਆਂ ਦੇ ਰੋਜੀ ਰੋਟੀ ਦਾ ਕੇਂਦਰ ਬਣ ਜਾਂਦਾ ਹੈ। ਬਹੁਤ ਵੱਡੀ ਆਰਥਿਕ ਗਤੀਵਿਧੀ ਦਾ ਕੇਂਦਰ ਬਣ ਜਾਂਦਾ ਹੈ। ਅਤੇ ਇਸ ਲਈ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ, ਸਿਹਤ ਦੇ ਨਾਲ-ਨਾਲ ਆਰਥਿਕ ਆਤਮਨਿਰਭਰਤਾ ਦਾ ਵੀ ਮਾਧਿਅਮ ਹੈ। ਇਹ ਇੱਕ ਹੋਲਿਸਟਿਕ ਹੈਲਥ ਕੇਅਰ ਦੇ ਲਈ ਹੋ ਰਹੇ ਪ੍ਰਯਤਨਾਂ ਦੀ ਇੱਕ ਕੜੀ ਹੈ। ਹੋਲਿਸਟਿਕ ਹੈਲਥਕੇਅਰ ਯਾਨੀ ਜੋ ਸਾਰਿਆਂ ਦੇ ਲਈ ਸੁਲਭ ਹੋਵੇ, ਜੋ ਸਸਤਾ ਹੋਵੇ ਅਤੇ ਸਭ ਦੀ ਪਹੁੰਚ ਵਿੱਚ ਹੋਵੇ। ਹੋਲਿਸਟਿਕ ਹੈਲਥਕੇਅਰ ਯਾਨੀ ਜਿੱਥੇ ਹੈਲਥ ਦੇ ਨਾਲ ਹੀ ਵੈਲਨੇਸ ‘ਤੇ ਵੀ ਫੋਕਸ ਹੋਵੇ।
ਸਵੱਛ ਭਾਰਤ ਅਭਿਯਾਨ, ਜਲ ਜੀਵਨ ਮਿਸ਼ਨ, ਉੱਜਵਲਾ ਯੋਜਨਾ, ਪੋਸ਼ਣ ਅਭਿਯਾਨ, ਮਿਸ਼ਨ ਇੰਦ੍ਰਧਨੁਸ਼, ਅਜਿਹੇ ਅਨੇਕ ਅਭਿਯਾਨਾਂ ਨੇ ਦੇਸ਼ ਦੇ ਕਰੋੜਾਂ ਗ਼ਰੀਬਾਂ ਨੂੰ ਬਿਮਾਰੀ ਤੋਂ ਬਚਾਇਆ ਹੈ, ਉਨ੍ਹਾਂ ਨੂੰ ਬੀਮਾਰ ਹੋਣ ਤੋਂ ਬਚਾਇਆ ਹੈ। ਆਯੁਸ਼ਮਾਨ ਭਾਰਤ ਯੋਜਨਾ ਨੇ ਦੋ ਕਰੋੜ ਤੋਂ ਜ਼ਿਆਦਾ ਗ਼ਰੀਬਾਂ ਦਾ ਹਸਪਤਾਲ ਵਿੱਚ ਮੁਫਤ ਇਲਾਜ ਵੀ ਕਰਵਾਇਆ ਹੈ। ਇਲਾਜ ਨਾਲ ਜੁੜੀਆਂ ਅਨੇਕ ਪਰੇਸ਼ਾਨੀਆਂ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਜ਼ਰੀਏ ਹੱਲ ਕੀਤਾ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਸਾਡੇ ਤੋਂ ਪਹਿਲਾਂ ਵਰ੍ਹਿਆਂ ਤੱਕ ਜੋ ਸਰਕਾਰ ਵਿੱਚ ਰਹੇ, ਉਨ੍ਹਾਂ ਦੇ ਲਈ ਸਿਹਤ ਸੇਵਾ, ਪੈਸਾ ਕਮਾਉਣ, ਘੋਟਾਲੇ ਦਾ ਜ਼ਰੀਆ ਰਹੀ ਹੈ। ਗ਼ਰੀਬ ਦੀ ਪਰੇਸ਼ਾਨੀ ਦੇਖ ਕੇ ਵੀ, ਉਹ ਉਨ੍ਹਾਂ ਤੋਂ ਦੂਰ ਭੱਜਦੇ ਰਹੇ। ਅੱਜ ਕੇਂਦਰ ਅਤੇ ਰਾਜ ਵਿੱਚ ਉਹ ਸਰਕਾਰ ਹੈ ਜੋ ਗ਼ਰੀਬ, ਦਲਿਤ, ਸ਼ੋਸ਼ਿਤ-ਵੰਚਿਤ, ਪਿਛੜੇ, ਮੱਧ ਵਰਗ, ਸਾਰਿਆਂ ਦਾ ਦਰਦ ਸਮਝਦੀ ਹੈ। ਦੇਸ਼ ਵਿੱਚ ਸਿਹਤ ਸੁਵਿਧਾਵਾਂ ਬਿਹਤਰ ਕਰਨ ਦੇ ਲਈ ਅਸੀਂ ਦਿਨ-ਰਾਤ ਇੱਕ ਕਰ ਰਹੇ ਹਾਂ। ਪਹਿਲਾਂ ਜਨਤਾ ਦਾ ਪੈਸਾ ਘੋਟਾਲਿਆਂ ਵਿੱਚ ਜਾਂਦਾ ਸੀ, ਅਜਿਹੇ ਲੋਕਾਂ ਦੀਆਂ ਤਿਜੋਰੀਆਂ ਵਿੱਚ ਜਾਂਦਾ ਸੀ, ਅੱਜ ਵੱਡੇ-ਵੱਡੇ ਪ੍ਰੋਡਜੈਕਟਸ ਵਿੱਚ ਪੈਸਾ ਲਗ ਰਿਹਾ ਹੈ। ਇਸ ਲਈ ਅੱਜ ਇਤਿਹਸ ਦੀ ਸਭ ਤੋਂ ਵੱਡੀ ਮਹਾਮਾਰੀ ਨਾਲ ਵੀ ਦੇਸ਼ ਨਿਪਟ ਰਿਹਾ ਹੈ ਅਤੇ ਆਤਮਨਿਰਭਰ ਭਾਰਤ ਦੇ ਲਈ ਲੱਖਾਂ ਰੁਪਏ ਦਾ ਇਨਫ੍ਰਾਸਟ੍ਰਕਚਰ ਵੀ ਬਣਾ ਰਿਹਾ ਹੈ।
ਸਾਥੀਓ,
ਮੈਡੀਕਲ ਸੁਵਿਧਾਵਾਂ ਵਧਾਉਣ ਲਈ ਬਹੁਤ ਜ਼ਰੂਰੀ ਹੈ ਕਿ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਸੰਖਿਆ ਵਿੱਚ ਓਨੀ ਹੀ ਤੇਜੀ ਨਾਲ ਵਧਣ। ਯੂਪੀ ਵਿੱਚ ਜਿਸ ਤੇਜੀ ਨਾਲ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ, ਉਸ ਦਾ ਬਹੁਤ ਅੱਛਾ ਪ੍ਰਭਾਵ ਮੈਡੀਕਲ ਦੀਆਂ ਸੀਟਾਂ ਅਤੇ ਡਾਕਟਰਾਂ ਦੀ ਸੰਖਿਆ ‘ਤੇ ਪਵੇਗਾ। ਜ਼ਿਆਦਾ ਸੀਟਾਂ ਹੋਣ ਦੀ ਵਜ੍ਹਾ ਨਾਲ ਹੁਣ ਗ਼ਰੀਬ ਮਾਤਾ-ਪਿਤਾ ਦਾ ਬੱਚਾ ਵੀ ਡਾਕਟਰ ਬਣਨ ਦਾ ਸੁਪਨਾ ਦੇਖ ਸਕੇਗਾ ਅਤੇ ਉਸ ਨੂੰ ਪੂਰਾ ਕਰ ਸਕੇਗਾ।
ਭਾਈਓ ਅਤੇ ਭੈਣੋਂ,
ਆਜ਼ਾਦੀ ਦੇ ਬਾਅਦ 70 ਸਾਲ ਵਿੱਚ ਦੇਸ਼ ਵਿੱਚ ਜਿੰਨੇ ਡਾਕਟਰ ਮੈਡੀਕਲ ਕਾਲਜ ਨਾਲ ਪੜ੍ਹ ਕੇ ਨਿਕਲੇ ਹਨ, ਉਸ ਨਾਲ ਜ਼ਿਆਦਾ ਡਾਕਟਰ ਅਗਲੇ 10-12 ਸਾਲਾਂ ਵਿੱਚ ਦੇਸ਼ ਨੂੰ ਮਿਲਣ ਜਾ ਰਹੇ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੈਡੀਕਲ ਖੇਤਰ ਵਿੱਚ ਕਿੰਨਾ ਵੱਡਾ ਕੰਮ ਦੇਸ਼ ਵਿੱਚ ਹੋ ਰਿਹਾ ਹੈ। ਜਦੋਂ ਜ਼ਿਆਦਾ ਡਾਕਟਰ ਹੋਣਗੇ ਤਾਂ ਦੇਸ਼ ਦੇ ਕੋਨੋ-ਕੋਨੇ ਵਿੱਚ, ਪਿੰਡ-ਪਿੰਡ ਵਿੱਚ ਓਨੀ ਹੀ ਅਸਾਨੀ ਨਾਲ ਡਾਕਟਰ ਉਪਲਬਧ ਹੋਣਗੇ। ਇਹੀ ਨਵਾਂ ਭਾਰਤ ਹੈ ਜਿੱਥੇ ਅਭਾਵ ਨਾਲ ਅੱਗੇ ਵਧ ਕੇ ਹਰ ਆਕਾਂਖਿਆ ਦੀ ਪੂਰਤੀ ਦੇ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਅਤੀਤ ਵਿੱਚ ਚਾਹੇ ਦੇਸ਼ ਵਿੱਚ ਹੋਵੇ ਜਾਂ ਫਿਰ ਉੱਤਰ ਪ੍ਰਦੇਸ਼ ਵਿੱਚ, ਜਿਸ ਪ੍ਰਕਾਰ ਕੰਮ ਹੋਇਆ, ਜੇਕਰ ਵੈਸੇ ਹੀ ਕੰਮ ਹੁੰਦਾ ਤਾਂ ਅੱਜ ਕਾਸ਼ੀ ਦੀ ਸਥਿਤੀ ਕੀ ਹੁੰਦੀ? ਦੁਨੀਆਂ ਦੀ ਸਭ ਤੋਂ ਪ੍ਰਾਚੀਨ ਨਗਰੀ ਨੂੰ, ਭਾਰਤ ਦਾ ਸੱਭਿਆਚਾਰ ਧਰੋਹਰ ਦੀ ਪ੍ਰਤੀਕ ਕਾਸ਼ੀ ਨੂੰ ਇਨ੍ਹਾਂ ਨੇ ਆਪਣੇ ਹਾਲ ‘ਤੇ ਛੱਡ ਰੱਖਿਆ ਸੀ। ਉਹ ਲਟਕਦੇ ਬਿਜਲੀ ਦੇ ਤਾਰ, ਉਬੜ-ਖਾਬੜ ਸੜਕਾਂ, ਘਾਟਾਂ ਅਤੇ ਗੰਗਾ ਮਈਆ ਦੀ ਦੁਰਦਸ਼ਾ, ਜਾਮ, ਪ੍ਰਦੂਸ਼ਣ, ਅਰਥਵਿਵਸਥਾ, ਇਹੀ ਸਭ ਕੁੱਝ ਚਲਦਾ ਰਿਹਾ ਹੈ। ਅੱਜ ਕਾਸ਼ੀ ਦਾ ਹਿਰਦੈ ਉੱਥੇ ਹੀ ਹੈ, ਮਿਨ ਉੱਥੇ ਹੀ ਹੈ, ਲੇਕਿਨ ਕਾਇਆ ਨੂੰ ਸੁਧਾਰਣ ਦਾ ਇਮਾਨਦਾਰੀ ਨਾਲ ਪ੍ਰਯਤਨ ਹੋ ਰਿਹਾ ਹੈ। ਜਿੰਨਾ ਕੰਮ ਵਾਰਾਣਸੀ ਵਿੱਚ ਪਿਛਲੇ 7 ਸਾਲ ਵਿੱਚ ਹੋਇਆ ਹੈ, ਓਨਾ ਪਿਛਲੇ ਕਈ ਦਹਾਕਿਆਂ ਵਿੱਚ ਨਹੀਂ ਹੋਇਆ।
ਭਾਈਓ ਅਤੇ ਭੈਣੋਂ,
ਰਿੰਗ ਰੋਡ ਦੇ ਅਭਾਵ ਵਿੱਚ ਕਾਸ਼ੀ ਵਿੱਚ ਜਾਮ ਦੀ ਕੀ ਸਥਿਤੀ ਹੁੰਦੀ ਸੀ, ਇਸ ਨੂੰ ਤੁਸੀਂ ਸਾਲਾਂ ਸਾਲ ਅਨੁਭਵ ਕੀਤਾ ਹੈ। ‘ਨੋ ਐਂਟਰੀ’ ਦੇ ਖੁੱਲ੍ਹਣ ਦੀ ਉਡੀਕ ਤਾਂ ਬਨਾਰਸ ਵਾਲਿਆਂ ਦੀ ਆਦਤ ਬਣ ਗਈ ਸੀ। ਹੁਣ ਰਿੰਗ ਰੋਡ ਬਣਨ ਨਾਲ ਪ੍ਰਯਾਗਰਾਜ, ਲਖਨਊ, ਸੁਲਤਾਨਪੁਰ, ਆਜਮਗੜ੍ਹ, ਗਾਜੀਪੁਰ, ਗੋਰਖਪੁਰ, ਦਿੱਲੀ, ਕੋਲਕਾਤਾ, ਕੀਤੇ ਵੀ ਆਉਣਾ-ਜਾਣਾ ਹੋਵੇ ਤਾਂ ਸ਼ਹਿਰ ਵਿੱਚ ਆ ਕੇ ਸ਼ਹਿਰ ਵਾਲਿਆਂ ਨੂੰ ਪਰੇਸ਼ਾਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ।
ਇਹੀ ਨਹੀਂ, ਰਿੰਗ ਰੋਡ ਹੁਣ ਗਾਜੀਪੁਰ ਦੇ ਬਿਰਨੋਨ ਤੱਕ ਫੋਰ ਲੇਨ ਨੈਸ਼ਨਲ ਹਾਈਵੇ ਨਾਲ ਜੁੜ ਗਈ ਹੈ। ਜਗ੍ਹਾ-ਜਗ੍ਹਾ ਸਰਵਿਸ ਰੋਡ ਦੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। ਇਸ ਨਾਲ ਅਨੇਕ ਪਿੰਡਾਂ ਦੇ ਨਾਲ-ਨਾਲ ਪ੍ਰਯਾਗਰਾਜ, ਲਖਨਊ, ਗੋਰਖਪੁਰ ਅਤੇ ਬਿਹਾਰ, ਨੇਪਾਲ ਤੱਕ ਆਵਾਜਾਈ ਸੁਵਿਧਾਜਨਕ ਹੋ ਗਈ ਹੈ। ਇਸ ਨਾਲ ਯਾਤਰਾ ਤਾਂ ਅਸਾਨ ਹੋਵੇਗੀ ਹੀ, ਵਪਾਰ-ਕਾਰੋਬਾਰ ਨੂੰ ਗਤੀ ਮਿਲੇਗੀ, ਟ੍ਰਾਂਸਪੋਰਟ ਦੀ ਕੀਮਤ ਘੱਟ ਹੋਵੇਗੀ।
ਭਾਈਓ ਅਤੇ ਭੈਣੋਂ,
ਜਦੋਂ ਤੱਕ ਦੇਸ਼ ਵਿੱਚ ਇੱਕ ਡੇਡੀਕੇਟਿਡ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਨਾ ਹੋਵੇ, ਤਦ ਤੱਕ ਵਿਕਾਸ ਦੀ ਗਤੀ ਅਧੂਰੀ ਰਹਿੰਦੀ ਹੈ। ਵਰੂਣਾ ਨਦੀ ‘ਤੇ ਦੋ ਪੁਲ਼ ਬਣਨ ਨਾਲ ਦਰਜਨਾਂ ਪਿੰਡਾਂ ਦੇ ਲਈ ਹੁਣ ਸ਼ਹਿਰ ਆਉਣਾ-ਜਾਣਾ ਅਸਾਨ ਹੋਇਆ ਹੈ। ਇਸ ਨਾਲ ਏਅਰਪੋਰਟ ਆਉਣ-ਜਾਣ ਵਾਲੇ ਪ੍ਰਯਾਗਰਾਜ, ਭਦੋਹੀ ਅਤੇ ਮਿਰਜਾਪੁਰ ਦੇ ਲੋਕਾਂ ਨੂੰ ਬਹੁਤ ਸੁਵਿਧਾ ਹੋਵੇਗੀ। ਕਾਲੀਨ ਉਦਯੋਗ ਨਾਲ ਜੁੜੇ ਸਾਥੀਆਂ ਨੂੰ ਵੀ ਲਾਭ ਹੋਵੇਗਾ ਅਤੇ ਮਾਂ ਵਿਨਧਵਾਸਿਨੀ ਦੇ ਦਰਸ਼ਨ ਕਰਨ ਦੇ ਲਈ ਏਅਰਪੋਰਟ ਤੋਂ ਸਿੱਧੇ ਮਿਰਜਾਪੁਰ ਜਾਣ ਦੇ ਇਛੁੱਕ ਮਾਂ ਭਗਤਾਂ ਨੂੰ ਵੀ ਸੁਵਿਧਾ ਮਿਲੇਗੀ। ਸੜਕਾਂ, ਪੁਲਾਂ, ਪਾਰਕਿੰਗ ਸਥਾਨਾਂ ਨਾਲ ਜੁੜੇ ਅਜਿਹੇ ਅਨੇਕ ਪ੍ਰੋਜੈਕਟਸ ਅੱਜ ਕਾਸ਼ੀਵਾਸੀਆਂ ਨੂੰ ਸਮਰਪਿਤ ਕੀਤੇ ਗਏ ਹਨ, ਜਿਸ ਨਾਲ ਸ਼ਹਿਰ ਅਤੇ ਆਸਪਾਸ ਜੀਵਨ ਹੋਰ ਅਧਿਕ ਸੁਗਮ ਹੋਵੇਗਾ। ਰੇਲਵੇ ਸਟੇਸ਼ਨ ‘ਤੇ ਬਣੇ ਆਧੁਨਿਕ ਐਗਜੀਕਯੂਟਿਵ ਲਾਉਂਜ ਨਾਲ ਯਾਤਰੀਆਂ ਦੀ ਸਹੂਲਤ ਹੋਰ ਵਧੇਗੀ।
ਸਾਥੀਓ,
ਗੰਗਾ ਜੀ ਦੀ ਸਵੱਛਤਾ ਅਤੇ ਨਿਰਮਲਤਾ ਦੇ ਲਈ ਬੀਤੇ ਸਾਲਾਂ ਵਿੱਚ ਵਿਆਪਕ ਕੰਮ ਕੀਤੇ ਜਾ ਰਹੇ ਹਨ, ਜਿਸ ਦਾ ਪਰਿਣਾਮ ਅੱਜ ਅਸੀਂ ਅਨੁਭਵ ਵੀ ਕਰ ਰਹੇ ਹਾਂ। ਘਰਾਂ ਤੋਂ ਗੰਦਾ ਪਾਣੀ ਗੰਗਾ ਜੀ ਵਿੱਚ ਨਾ ਜਾਵੇ, ਇਸ ਲਈ ਨਿਰੰਤਰ ਪ੍ਰਯਤਨ ਕੀਤੇ ਜਾ ਰਹੇ ਹਨ। ਹੁਣ ਰਾਮਨਗਰ ਵਿੱਚ 5 ਨਾਲਿਆਂ ਤੋਂ ਵਹਿਣ ਵਾਲੇ ਸੀਵੇਜ ਨੂੰ ਟ੍ਰੀਟ ਕਰਨ ਲਈ ਆਧੁਨਿਕ ਟ੍ਰੀਟਮੈਂਟ ਪਲਾਂਟ ਕੰਮ ਕਰਨਾ ਸ਼ੁਰੂ ਕਰ ਚੁੱਕਾ ਹੈ। ਇਸ ਨਾਲ ਆਸਪਾਸ ਦੀ 50 ਹਜ਼ਾਰ ਤੋਂ ਅਧਿਕ ਆਬਾਦੀ ਨੂੰ ਸਿੱਧਾ ਲਾਭ ਹੋ ਰਿਹਾ ਹੈ।
ਗੰਗਾ ਜੀ ਹੀ ਨਹੀਂ, ਬਲਕਿ ਵਰੂਣਾ ਦੀ ਸਵੱਛਤਾ ਨੂੰ ਲੈ ਕੇ ਵੀ ਪ੍ਰਾਥਮਿਕਤਾ ਦੇ ਅਧਾਰ ‘ਤੇ ਕੰਮ ਹੋ ਰਿਹਾ ਹੈ। ਲੰਬੇ ਸਮੇਂ ਤੱਕ ਅਪੇਕਸ਼ਾ ਦਾ ਸ਼ਿਕਾਰ ਰਹੀ ਵਰੂਣਾ, ਆਪਣੀ ਹੋਂਦ ਖੋਣ ਦੇ ਕਗਾਰ ‘ਤੇ ਪਹੁੰਚ ਚੁੱਕੀ ਸੀ। ਵਰੂਣਾ ਨੂੰ ਬਚਾਉਣ ਲਈ ਹੀ ਚੈਨਲਾਈਜੇਸ਼ਨ ਦੀ ਯੋਜਨਾ ‘ਤੇ ਕੰਮ ਕੀਤਾ ਗਿਆ। ਅੱਜ ਸਵੱਛ ਜਲ ਵੀ ਵਰੂਣਾ ਵਿੱਚ ਪਹੁੰਚ ਰਿਹਾ ਹੈ, 13 ਛੋਟੇ-ਵੱਡੇ ਨਾਲਿਆਂ ਨੂੰ ਵੀ ਟ੍ਰੀਟ ਕੀਤਾ ਜਾ ਰਿਹਾ ਹੈ। ਵਰੂਣਾ ਦੇ ਦੋਵਾਂ ਕਿਨਾਰਿਆਂ ਪਾਥਵੇ, ਰੇਲਿੰਗ, ਲਾਈਟਿੰਗ, ਪੱਕੇ ਘਾਟ, ਪੌੜੀਆਂ, ਅਜਿਹੀਆਂ ਅਨੇਕ ਸੁਵਿਧਾਵਾਂ ਦਾ ਵੀ ਨਿਰਮਾਣ ਪੂਰਾ ਹੋ ਰਿਹਾ ਹੈ।
ਸਾਥੀਓ,
ਕਾਸ਼ੀ ਆਧਿਆਤਮ ਦੇ ਨਾਲ-ਨਾਲ ਗ੍ਰਾਮੀਣ ਆਰਥਵਿਵਸਥਾ ਦਾ ਵੀ ਇੱਕ ਅਹਿਮ ਕੇਂਦਰ ਹੈ। ਕਾਸ਼ੀ ਸਹਿਤ ਸੰਪੂਰਨ ਪੂਰਵਾਂਚਲ ਦੇ ਕਿਸਾਨਾਂ ਦੀ ਉਪਜ ਨੂੰ ਦੇਸ਼-ਵਿਦੇਸ਼ ਦੇ ਬਜ਼ਾਰਾਂ ਤੱਕ ਪਹੁੰਚਾਉਣ ਲਈ ਬੀਤੇ ਸਾਲਾਂ ਵਿੱਚ ਅਨੇਕ ਸੁਵਿਧਾਵਾਂ ਵਿਕਸਿਤ ਕੀਤੀਆਂ ਗਈਆਂ ਹਨ। ਪੈਰਿਸ਼ੇਬਲ ਕਾਰਗੋ ਸੈਂਟਰਸ ਤੋਂ ਲੈ ਕੇ ਪੈਕੇਜਿੰਗ ਅਤੇ ਪ੍ਰੋਸੇਸਿੰਗ ਦਾ ਆਧੁਨਿਕ ਇਨਫ੍ਰਾਸਟ੍ਰਕਚਰ ਨੂੰ ਇੱਥੇ ਵਿਕਸਿਤ ਕੀਤਾ ਗਿਆ ਹੈ। ਇਸ ਕੜੀ ਵਿੱਚ ਲਾਲ ਬਹਾਦੁਰ ਸ਼ਾਸ਼ਤ੍ਰੀ ਫ੍ਰੂਟ ਐਂਡ ਵੇਜਿਟੇਬਲ ਮਾਰਕੀਟ ਦਾ ਆਧੁਨਿਕੀਕਰਨ ਹੋਇਆ ਹੈ, ਜੋ ਰੇਨੋਵੇਸ਼ਨ ਹੋਇਆ ਹੈ, ਉਸ ਨਾਲ ਕਿਸਾਨਾਂ ਨੂੰ ਬਹੁਤ ਸੁਵਿਧਾ ਹੋਣ ਵਾਲੀ ਹੈ। ਸ਼ਹੰਸ਼ਾਹਪੁਰ ਵਿੱਚ ਬਾਇਓ-ਸੀਐੱਨਜੀ ਪਲਾਂਟ ਦੇ ਬਣਨ ਨਾਲ ਬਾਇਓਗੈਸ ਵੀ ਮਿਲੇਗੀ ਅਤੇ ਹਜਾਰਾਂ ਮੀਟ੍ਰਿਕ ਟਨ ਔਰਗੇਨਿਕ ਖਾਦ ਵੀ ਕਿਸਾਨਾਂ ਨੂੰ ਉਪਲਬਧ ਹੋਵੇਗੀ।
ਭਾਈਓ ਅਤੇ ਭੈਣੋਂ,
ਬੀਤੇ ਸਾਲਾਂ ਦੇ ਇੱਕ ਪਾਸੇ ਬੜੀ ਉਪਲਬਧੀ ਜੇਕਰ ਕਾਸ਼ੀ ਦੀ ਰਹੀ ਹੈ, ਤਾਂ ਉਹ ਹੈ BHU ਦਾ ਫਿਰ ਤੋਂ ਦੁਨੀਆਂ ਵਿੱਚ ਸ਼੍ਰੇਸ਼ਠਤਾ ਵੱਲ ਅਗ੍ਰਸਰ ਹੋਣ। ਅੱਜ ਟੈਕਨੋਲੋਜੀ ਤੋਂ ਲੈ ਕੇ ਹੈਲਥ ਤੱਕ, BHU ਵਿੱਚ ਅਭੂਤਪੂਰਵ ਸੁਵਿਧਾਵਾਂ ਤਿਆਰ ਹੋ ਰਹੀਆਂ ਹਨ। ਦੇਸ਼ਭਰ ਤੋਂ ਇੱਥੇ ਯੁਵਾ ਸਾਥੀ ਪੜ੍ਹਾਈ ਦੇ ਲਈ ਆ ਰਹੇ ਹਨ। ਇੱਥੇ ਸੈਂਕੜਾਂ ਵਿਦਿਆਰਥੀਆਂ ਦੇ ਲਈ ਜੋ ਆਵਾਸੀਯ ਸੁਵਿਧਾਵਾਂ ਬਣੀਆਂ ਹਨ, ਉਹ ਯੁਵਾ ਸਾਥੀਆਂ ਨੂੰ ਬਿਹਤਰ ਕਰਨ ਵਿੱਚ ਮਦਦਗਾਰ ਸਿੱਧ ਹੋਣਗੀਆਂ। ਵਿਸ਼ੇਸ਼ ਰੂਪ ਨਾਲ ਸੈਂਕੜਾ ਵਿਦਿਆਰਥੀਆਂ ਦੇ ਲਈ ਜੋ ਹੋਸਟਲ ਦੀ ਸੁਵਿਧਾ ਤਿਆਰ ਹੋਈ ਹੈ, ਉਸ ਨਾਲ ਮਾਲਦੀ ਜੀ ਦੀ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਹੋਰ ਬਲ ਮਿਲੇਗਾ। ਬੇਟੀਆਂ ਨੂੰ ਉੱਚ ਅਤੇ ਆਧੁਨਿਕ ਸਿੱਖਿਆ ਦੇਣ ਦੇ ਲਈ ਜਿਸ ਸੰਕਲਪ ਦੇ ਨਾਲ ਉਹ ਜੀਏ, ਉਸ ਨੂੰ ਸਿੱਧ ਕਰਨ ਵਿੱਚ ਸਾਨੂੰ ਮਦਦ ਮਿਲੇਗੀ।
ਭਾਈਓ ਅਤੇ ਭੈਣੋਂ,
ਵਿਕਾਸ ਦੇ ਇਹ ਸਾਰੇ ਪ੍ਰੋਜੈਕਟ ਆਤਮਨਿਰਭਰਤਾ ਦੇ ਸਾਡੇ ਸੰਕਲਪ ਨੂੰ ਸਿੱਧ ਕਰਨ ਵਾਲੇ ਹਨ। ਕਾਸ਼ੀ ਅਤੇ ਇਹ ਪੂਰਾ ਖੇਤਰ ਤਾਂ ਮਿੱਟੀ ਦੇ ਅਦਭੂਤ ਕਲਾਕਾਰਾਂ, ਕਾਰੀਗਰਾਂ ਅਤੇ ਕੱਪੜੇ ‘ਤੇ ਜਾਦੂਗਰੀ ਬਿਖੇਰਨ ਵਾਲਿਆਂ ਬੁਣਕਰਾਂ ਦੇ ਲਈ ਜਾਣਾ ਜਾਂਦਾ ਹੈ। ਸਰਕਾਰ ਦੇ ਪ੍ਰਯਤਨਾਂ ਨਾਲ ਬੀਤੇ 5 ਸਾਲ ਵਿੱਚ ਵਾਰਾਣਸੀ ਵਿੱਚ ਖਾਦੀ ਅਤੇ ਦੂਸਰੇ ਕੁਟੀਰ ਉਦਯੋਗਾਂ ਦੇ ਉਤਪਾਦਨ ਵਿੱਚ ਲਗਭਗ 60 ਪ੍ਰਤੀਸ਼ਤ ਅਤੇ ਵਿਕਰੀ ਵਿੱਚ ਲਗਭਗ 90 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਇਸ ਲਈ ਇੱਕ ਵਾਰ ਫਿਰ ਮੈਂ ਇੱਥੋਂ ਸਾਰੇ ਦੇਸ਼ਵਾਸੀਆਂ ਨੂੰ ਤਾਕੀਦ ਕਰਾਂਗਾ ਕਿ ਇਸ ਦੀਵਾਲੀ ਸਾਨੂੰ, ਆਪਣੇ ਇਨ੍ਹਾਂ ਸਾਥੀਆਂ ਦੀ ਦੀਪਾਵਲੀ ਦਾ ਵੀ ਧਿਆਨ ਰੱਖਣਾ ਹੈ। ਆਪਣੇ ਘਰ ਦੀ ਸਜਾਵਟ ਤੋਂ ਲੈ ਕੇ, ਆਪਣੇ ਕਪੜਿਆਂ ਅਤੇ ਦੀਵਾਲੀ ਦੇ ਦੀਵਿਆਂ ਤੱਕ, ਲੋਕ ਦੇ ਲਈ ਸਾਨੂੰ ਵੋਕਲ ਰਹਿਣਾ ਹੈ। ਧਨ ਤੇਰਸ ਤੋਂ ਲੈ ਕੇ ਦੀਵਾਲੀ ਤੱਕ ਲੋਕਲ ਦੀ ਜਮ ਕੇ ਖਰੀਦਾਰੀ ਕਰਾਂਗੇ ਤਾਂ, ਸਭ ਦੀ ਦੀਵਾਲੀ ਖੁਸ਼ੀਆਂ ਨਾਲ ਭਰ ਜਾਵੇਗੀ। ਅਤੇ ਜਦੋਂ ਮੈਂ ਲੋਕਲ ਤੋਂ ਵੋਕਲ ਦੀ ਗੱਲ ਕਰਦਾ ਹਾਂ, ਤਾਂ ਮੈਂ ਦੇਖਿਆ ਹੈ ਕਿ ਸਾਡੇ ਟੀਵੀ ਵਾਲੇ ਵੀ ਸਿਰਫ਼ ਮਿੱਟੀ ਦੇ ਦੀਵੇ ਦਿਖਾਉਂਦੇ ਹਨ।
ਵੋਕਲ ਫੌਰ ਲੋਕਲ ਸਿਰਫ ਦੀਵਿਆਂ ਤੱਕ ਸੀਮਤ ਨਹੀਂ ਹੈ ਭਾਈ, ਹਰ ਚੀਜ਼ ਵਿੱਚ ਉਹ ਉਤਪਾਦਨ ਜਿਸ ਵਿੱਚ ਮੇਰੇ ਦੇਸ਼ਵਾਸੀਆਂ ਦਾ ਪਸੀਨਾ ਹੈ, ਜਿਸ ਉਤਪਾਦਨ ਵਿੱਚ ਮੇਰੇ ਦੇਸ਼ ਦੀ ਮਿੱਟੀ ਦੀ ਸੁਗੰਧ ਹੈ, ਉਹ ਮੇਰੇ ਲਈ ਹੈ। ਅਤੇ ਇੱਕ ਵਾਰ ਸਾਡੀ ਆਦਤ ਬਣ ਜਾਵੇਗੀ ਦੇਸ਼ ਦੀਆਂ ਚੀਜਾਂ ਖਰੀਦਣ ਦੀ ਤਾਂ ਉਤਪਾਦਨ ਵੀ ਵਧੇਗਾ, ਰੋਜ਼ਗਾਰ ਵੀ ਵਧੇਗਾ, ਗ਼ਰੀਬ ਤੋਂ ਗ਼ਰੀਬ ਨੂੰ ਕੰਮ ਵੀ ਮਿਲੇਗਾ ਅਤੇ ਇਹ ਕੰਮ ਸਭ ਮਿਲ ਕੇ ਕਰ ਸਕਦੇ ਹਨ, ਸਭ ਦੇ ਪ੍ਰਯਤਨ ਨਾਲ ਬਹੁਤ ਵੱਡਾ ਪਰਿਵਰਤਨ ਹੁਣ ਲੋਕ ਲਿਆ ਸਕਦੇ ਹਨ।
ਸਾਥੀਓ,
ਇੱਕ ਵਾਰ ਫਿਰ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਲਈ ਪੂਰੇ ਦੇਸ਼ ਨੂੰ ਹੋਰ ਵਿਕਾਸ ਦੇ ਅਨੇਕ ਪ੍ਰੋਜੈਕਟਸ ਦੇ ਲਈ ਕਾਸ਼ੀ ਨੂੰ, ਬਹੁਤ-ਬਹੁਤ ਵਧਾਈ। ਤੁਹਾਨੂੰ ਸਭ ਨੂੰ ਆਉਣ ਵਾਲੇ ਸਾਰੇ ਤਿਉਹਾਰਾਂ ਦੀ ਫਿਰ ਤੋਂ ਇੱਕ ਵਾਰ ਅਨੇਕ-ਅਨੇਕ ਆਗ੍ਰਿਮ ਸ਼ੁਭਕਾਮਨਾਵਾਂ ਬਹੁਤ-ਬਹੁਤ ਧੰਨਵਾਦ!