

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਸੰਬੋਧਨ ਵਿੱਚ ਭਾਰਤ ਦੀਆਂ ਉਪਲਬਧੀਆਂ, ਦੁਨੀਆ ਦੀਆਂ ਭਾਰਤ ਤੋਂ ਅਪੇਖਿਆਵਾਂ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਆਮ ਆਦਮੀ ਦਾ ਵਿਸ਼ਵਾਸ ਸਮਾਹਿਤ ਹੈ। ਉਨ੍ਹਾਂ ਨੇ ਕਿਹਾ ਕਿ ਸੰਬੋਧਨ ਪ੍ਰੇਰਕ, ਪ੍ਰਭਾਵੀ ਅਤੇ ਭਵਿੱਖ ਦੇ ਕਾਰਜਾਂ ਦੇ ਲਈ ਮਾਰਗਦਰਸ਼ਨ ਪ੍ਰਦਾਨ ਕਰਨ ਵਾਲਾ ਸੀ। ਉਨ੍ਹਾਂ ਨੇ ਰਾਸ਼ਟਰਪਤੀ ਦੇ ਸੰਬੋਧਨ ਦੇ ਲਈ ਉਨ੍ਹਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ 70 ਤੋਂ ਅਧਿਕ ਮਾਣਯੋਗ ਸਾਂਸਦਾਂ ਨੇ ਆਪਣੇ ਬਹੁਮੁੱਲੇ ਵਿਚਾਰਾਂ ਨਾਲ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਪਾਸਿਆਂ ਤੋਂ ਚਰਚਾ ਹੋਈ ਅਤੇ ਸਾਰਿਆਂ ਨੇ ਰਾਸ਼ਟਰਪਤੀ ਦੇ ਸੰਬੋਧਨ ਨੂੰ ਆਪਣੀ ਸਮਝ ਦੇ ਅਧਾਰ ‘ਤੇ ਸਮਝਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ(Sabka Saath, Sabka Vikas) ਬਾਰੇ ਬਹੁਤ ਕੁਝ ਕਿਹਾ ਗਿਆ ਹੈ ਅਤੇ ਉਹ ਸਮਝ ਨਹੀਂ ਪਾ ਰਹੇ ਹਨ ਕਿ ਇਸ ਵਿੱਚ ਕਠਿਨਾਈਆਂ ਕੀ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਇਸੇ ਲਈ ਦੇਸ਼ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਅਵਸਰ ਦਿੱਤਾ ਹੈ।
ਸੰਨ 2014 ਵਿੱਚ ਲਗਾਤਾਰ ਸੇਵਾ ਕਰਨ ਦਾ ਅਵਸਰ ਦੇਣ ਦੇ ਲਈ ਭਾਰਤ ਦੀ ਜਨਤਾ ਦਾ ਆਭਾਰ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਡੇ ਵਿਕਾਸ ਦੇ ਮਾਡਲ ਦਾ ਪ੍ਰਮਾਣ ਹੈ, ਜਿਸ ਨੂੰ ਜਨਤਾ ਨੇ ਪਰਖਿਆ ਹੈ, ਸਮਝਿਆ ਹੈ ਅਤੇ ਸਹਿਯੋਗ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਨੇਸ਼ਨ ਫਸਟ’ ਵਾਕੰਸ਼ ਉਨ੍ਹਾਂ ਦੇ ਵਿਕਾਸ ਦੇ ਮਾਡਲ ਨੂੰ ਦਰਸਾਉਂਦਾ ਹੈ ਅਤੇ ਇਹ ਸਰਕਾਰ ਦੀਆਂ ਨੀਤੀਆਂ, ਯੋਜਨਾਵਾਂ ਅਤੇ ਕਾਰਜਾਂ ਵਿੱਚ ਸਪਸ਼ਟ ਰੂਪ ‘ਤੇ ਦਿਖਾਈ ਦਿੰਦਾ ਹੈ। ਸੁਤੰਤਰਤਾ ਤੋਂ ਬਾਅਦ 5-6 ਦਹਾਕਿਆਂ ਦੇ ਲੰਬੇ ਅੰਤਰਾਲ ਦੇ ਬਾਅਦ ਸ਼ਾਸਨ ਅਤੇ ਪ੍ਰਸ਼ਾਸਨ ਦੇ ਵਿਕਲਪਕ ਮਾਡਲ ਦੀ ਜ਼ਰੂਰਤ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ 2014 ਤੋਂ ਵਿਕਾਸ ਦਾ ਇੱਕ ਨਵਾਂ ਮਾਡਲ ਦੇਖਣ ਦਾ ਅਵਸਰ ਮਿਲਿਆ ਹੈ, ਜੋ ਤੁਸ਼ਟੀਕਰਣ (appeasement (Tushtikaran)) ਨਹੀਂ, ਸੰਤੁਸ਼ਟੀਕਰਣ (satisfaction (Santushtikaran)) ‘ਤੇ ਅਧਾਰਿਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਕੋਸ਼ਿਸ਼ ਰਹੀ ਹੈ ਕਿ ਭਾਰਤ ਦੇ ਪਾਸ ਜੋ ਭੀ ਸੰਸਾਧਨ ਹਨ, ਉਨ੍ਹਾਂ ਦਾ ਅਧਿਕਤਮ ਉਪਯੋਗ ਕੀਤਾ ਜਾਵੇ।” ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸਮਾਂ ਬਰਬਾਦ ਨਾ ਹੋਵੇ, ਬਲਕਿ ਰਾਸ਼ਟਰ ਦੇ ਵਿਕਾਸ ਅਤੇ ਜਨ ਕਲਿਆਣ ਦੇ ਲਈ ਉਪਯੋਗ ਕੀਤਾ ਜਾਵੇ, ਇਸ ਲਈ, ਉਨ੍ਹਾਂ ਨੇ ਕਿਹਾ, “ਅਸੀਂ ਸੰਤ੍ਰਿਪਤਾ ਦੀ ਪਹੁੰਚ (Saturation Approach) ਅਪਣਾਈ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਪਹੁੰਚ ਦਾ ਉਦੇਸ਼ ਯੋਜਨਾ ਦਾ 100 ਪ੍ਰਤੀਸ਼ਤ ਲਾਭ ਉਸ ਦੇ ਅਸਲ ਲਾਭਾਰਥੀਆਂ ਤੱਕ ਪਹੁੰਚਾਉਣਾ ਸੁਨਿਸ਼ਚਿਤ ਕਰਨਾ ਹੈ। ਪਿਛਲੇ ਦਹਾਕੇ ਵਿੱਚ "ਸਬਕਾ ਸਾਥ, ਸਬਕਾ ਵਿਸ਼ਵਾਸ" (“Sabka Saath, Sabka Vishwas”) ਦੀ ਸੱਚੀ ਭਾਵਨਾ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤੇ ਜਾਣ 'ਤੇ ਬਲ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਹੁਣ ਸਪਸ਼ਟ ਹੈ ਕਿਉਂਕਿ ਉਹ ਪ੍ਰਯਾਸ ਵਿਕਾਸ ਅਤੇ ਪ੍ਰਗਤੀ ਦੇ ਰੂਪ ਵਿੱਚ ਫਲੀਭੂਤ ਹੋਏ ਹਨ। ਉਨ੍ਹਾਂ ਨੇ ਕਿਹਾ, "ਸਬਕਾ ਸਾਥ, ਸਬਕਾ ਵਿਸ਼ਵਾਸ (“Sabka Saath, Sabka Vishwas”) ਸਾਡੇ ਸ਼ਾਸਨ (Governance) ਦਾ ਮੂਲ ਮੰਤਰ (main mantra) ਹੈ।" ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਐੱਸਸੀ, ਐੱਸਟੀ ਐਕਟ (SC, ST Act) ਨੂੰ ਮਜ਼ਬੂਤ ਕਰਕੇ ਆਪਣੀ ਪ੍ਰਤੀਬੱਧਤਾ ਦਰਸਾਈ ਹੈ ਜੋ ਗ਼ਰੀਬਾਂ ਅਤੇ ਆਦਿਵਾਸੀਆਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਵਧਾ ਕੇ ਉਨ੍ਹਾਂ ਨੂੰ ਸਸ਼ਕਤ ਬਣਾਏਗਾ।
ਅੱਜ ਦੇ ਸਮੇਂ ਵਿੱਚ ਜਾਤੀਵਾਦ ਦਾ ਜ਼ਹਿਰ ਫੈਲਾਉਣ ਦੇ ਲਈ ਕੀਤੇ ਜਾ ਰਹੇ ਭਰਪੂਰ ਪ੍ਰਯਾਸਾਂ ‘ਤੇ ਦੁਖ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਕਰਵਾਇਆ ਕਿ ਪਿਛਲੇ 3 ਦਹਾਕਿਆਂ ਤੋਂ ਦੋਹਾਂ ਸਦਨਾਂ ਦੇ ਵੱਖ-ਵੱਖ ਦਲਾਂ ਦੇ ਓਬੀਸੀ ਸਾਂਸਦ(OBC MPs from various parties) ਓਬੀਸੀ ਕਮਿਸ਼ਨ (OBC Commission) ਨੂੰ ਸੰਵਿਧਾਨਕ ਦਰਜਾ ਦੇਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਹੀ ਸੀ ਜਿਸ ਨੇ ਓਬੀਸੀ ਕਮਿਸ਼ਨ (OBC Commission) ਨੂੰ ਸੰਵਿਧਾਨਕ ਦਰਜਾ (constitutional status) ਦਿੱਤਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪਿਛੜੇ ਵਰਗਾਂ ਦਾ ਸਨਮਾਨ ਅਤੇ ਆਦਰ ਭੀ ਉਨ੍ਹਾਂ ਦੀ ਸਰਕਾਰ ਦੇ ਲਈ ਮਹੱਤਵਪੂਰਨ ਹੈ ਕਿਉਂਕਿ ਉਹ 140 ਕਰੋੜ ਭਾਰਤੀ ਜਨਤਾ ਜਨਾਰਦਨ ਦੇ ਰੂਪ ਵਿੱਚ ਪੂਜਣ ਵਾਲੇ ਲੋਕ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਜਦੋਂ-ਜਦੋਂ ਰਾਖਵਾਂਕਰਣ ਦਾ ਮੁੱਦਾ ਉੱਠਿਆ ਹੈ, ਇਸ ਸਮੱਸਿਆ ਨੂੰ ਹੱਲ ਕਰਨ ਲਈ ਠੋਸ ਪ੍ਰਯਾਸ ਨਹੀਂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਰ ਵਾਰ ਦੇਸ਼ ਨੂੰ ਵੰਡਣ, ਤਣਾਅ ਪੈਦਾ ਕਰਨ ਅਤੇ ਇੱਕ ਦੂਸਰੇ ਦੇ ਵਿਰੁੱਧ ਦੁਸ਼ਮਣੀ ਪੈਦਾ ਕਰਨ ਦੇ ਤਰੀਕੇ ਅਪਣਾਏ ਗਏ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਭੀ ਇਸੇ ਤਰ੍ਹਾਂ ਦੇ ਤਰੀਕੇ ਅਪਣਾਏ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਨੇ ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਦੇ ਮੰਤਰ ਤੋਂ ਪ੍ਰੇਰਿਤ ਇੱਕ ਮਾਡਲ ਪੇਸ਼ ਕੀਤਾ, ਜਿਸ ਵਿੱਚ ਆਰਥਿਕ ਰੂਪ ਤੋਂ ਕਮਜ਼ੋਰ ਵਰਗਾਂ ਦੇ ਲਈ ਬਿਨਾ ਕਿਸੇ ਤਣਾਅ ਜਾਂ ਬਿਨਾ ਕਿਸੇ ਤੋਂ ਕੁਝ ਖੋਹੇ ਲਗਭਗ 10 ਪ੍ਰਤੀਸ਼ਤ ਰਾਖਵਾਂਕਰਣ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਫ਼ੈਸਲੇ ਦਾ ਐੱਸਸੀ,ਐੱਸਟੀ ਅਤੇ ਓਬੀਸੀ ਭਾਈਚਾਰੇ ਨੇ ਸੁਆਗਤ ਕੀਤਾ ਅਤੇ ਕਿਸੇ ਨੇ ਭੀ ਕੋਈ ਅਸਹਿਜਤਾ ਨਹੀਂ ਜਤਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਦੇ ਸਿਧਾਂਤ ‘ਤੇ ਅਧਾਰਿਤ ਲਾਗੂਕਰਨ ਪੱਧਤੀ ਨੂੰ ਸਿਹਤ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਲਾਗੂ ਕੀਤਾ ਗਿਆ, ਜਿਸ ਨਾਲ ਇਸ ਫ਼ੈਸਲੇ ਨੂੰ ਦੇਸ਼ ਭਰ ਵਿੱਚ ਸਵੀਕ੍ਰਿਤੀ ਮਿਲੀ।
ਪ੍ਰਧਾਨ ਮੰਤਰੀ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਦੇਸ਼ ਵਿੱਚ ਦਿੱਵਯਾਂਗ ਵਿਅਕਤੀਆਂ ‘ਤੇ ਕਦੇ ਭੀ ਉਨ੍ਹਾਂ ਧਿਆਨ ਨਹੀਂ ਦਿੱਤਾ ਗਿਆ ਸੀ, ਜਿਸ ਦੇ ਉਹ ਹੱਕਦਾਰ ਹਨ। ਉਨ੍ਹਾਂ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਦੇ ਮੰਤਰ ਤਹਿਤ ਉਨ੍ਹਾਂ ਦੀ ਸਰਕਾਰ ਨੇ ਦਿੱਵਯਾਂਗਜਨਾਂ ਦੇ ਲਈ ਰਾਖਵਾਂਕਰਣ ਦਾ ਵਿਸਤਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਮਿਸ਼ਨ ਮੋੜ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਇਸ ਬਾਤ ਦਾ ਜ਼ਿਕਰ ਕੀਤਾ ਕਿ ਵਿਸ਼ੇਸ਼ ਰੂਪ ਤੋਂ ਦਿੱਵਯਾਂਗਜਨਾਂ ਦੇ ਲਾਭ ਦੇ ਲਈ ਕਈ ਭਲਾਈਯੋਗ ਯੋਜਨਾਵਾਂ ਬਣਾਈਆਂ ਗਈਆਂ, ਲਾਗੂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਸ਼੍ਰੀ ਮੋਦੀ ਨੇ ਟ੍ਰਾਂਸਜੈਂਡਰ ਸਮੁਦਾਇ ਦੇ ਕਾਨੂੰਨੀ ਅਧਿਕਾਰਾਂ ਦੇ ਲਈ ਕੀਤੇ ਗਏ ਪ੍ਰਯਾਸਾਂ ‘ਤੇ ਜ਼ੋਰ ਦਿੰਦੇ ਹੋਏ, ਪੁਖਤਾ ਕਾਨੂੰਨੀ ਉਪਾਵਾਂ ਦੇ ਰਾਹੀਂ ਉਨ੍ਹਾਂ ਦੇ ਅਧਿਕਾਰਾਂ ਨੂੰ ਸੁਨਿਸ਼ਚਿਤ ਕੀਤੇ ਜਾਣ ਦੀ ਪ੍ਰਤੀਬੱਧਤਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਦੇ ਪ੍ਰਤੀ ਸਰਕਾਰ ਦਾ ਦ੍ਰਿਸ਼ਟੀਕੋਣ ਸਮਾਜ ਦੇ ਵੰਚਿਤ ਵਰਗਾਂ ਦੇ ਪ੍ਰਤੀ ਉਨ੍ਹਾਂ ਦੀ ਦਿਆਲੂ ਸੋਚ ਤੋਂ ਪ੍ਰਦਰਸ਼ਿਤ ਹੁੰਦਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੀ ਪ੍ਰਗਤੀ ਨਾਰੀ ਸ਼ਕਤੀ (Nari Shakti) ਤੋਂ ਪ੍ਰੇਰਿਤ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅਗਰ ਮਹਿਲਾਵਾਂ ਨੂੰ ਅਵਸਰ ਦਿੱਤੇ ਜਾਣ ਅਤੇ ਉਹ ਨੀਤੀ-ਨਿਰਮਾਣ ਦਾ ਹਿੱਸਾ ਬਣਨ, ਤਾਂ ਇਸ ਨਾਲ ਦੇਸ਼ ਦੀ ਪ੍ਰਗਤੀ ਵਿੱਚ ਹੋਰ ਗਤੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਨਵੀਂ ਸੰਸਦ ਵਿੱਚ ਸਰਕਾਰ ਦਾ ਪਹਿਲਾ ਨਿਰਣਾ ਨਾਰੀ ਸ਼ਕਤੀ ਦੇ ਸਨਮਾਨ (honor of Nari Shakti) ਨੂੰ ਸਮਰਪਿਤ ਸੀ। ਸ਼੍ਰੀ ਮੋਦੀ ਨੇ ਇਸ ਬਾਤ ਵੱਲ ਇਸ਼ਾਰਾ ਕੀਤਾ ਕਿ ਨਵੀਂ ਸੰਸਦ ਨੂੰ ਕੇਵਲ ਉਸ ਦੇ ਰੂਪ ਰੰਗ ਦੇ ਲਈ ਨਹੀਂ, ਬਲਕਿ ਇਸ ਦੇ ਪਹਿਲੇ ਨਿਰਣੇ ਦੇ ਲਈ ਭੀ ਯਾਦ ਕੀਤਾ ਜਾਵੇਗਾ, ਜੋ ਨਾਰੀ ਸ਼ਕਤੀ ਦੇ ਸਨਮਾਨ ਦੇ ਲਈ ਸੀ। ਉਨ੍ਹਾਂ ਨੇ ਕਿਹਾ ਕਿ ਵਾਹ-ਵਾਹੀ ਲੈਣ ਦੇ ਲਈ ਨਵੀਂ ਸੰਸਦ ਦੀ ਸ਼ੁਰੂਆਤ ਅਲੱਗ ਤਰੀਕੇ ਨਾਲ ਕੀਤੀ ਜਾ ਸਕਦੀ ਸੀ, ਲੇਕਿਨ ਇਸ ਦੀ ਬਜਾਏ ਇਸ ਨੂੰ ਮਾਤਸ਼ਕਤੀ ਦੀ ਵਾਹ-ਵਾਹੀ ਦੇ ਲਈ ਸਮਰਪਿਤ ਕੀਤਾ ਗਿਆ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸੰਸਦ ਨੇ ਨਾਰੀ ਸ਼ਕਤੀ(Nari Shakti-ਮਾਤਸ਼ਕਤੀ) ਦੇ ਅਸ਼ੀਰਵਾਦ ਨਾਲ ਆਪਣਾ ਕੰਮ ਸ਼ੁਰੂ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਡਾ. ਬਾਬਾ ਸਾਹੇਬ ਅੰਬੇਡਕਰ ਨੂੰ ਕਦੇ ਭੀ ਭਾਰਤ ਰਤਨ ਦੇ ਯੋਗ ਨਹੀਂ ਸਮਝਿਆ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦੇ ਬਾਵਜੂਦ ਦੇਸ਼ ਦੀ ਜਨਤਾ ਨੇ ਹਮੇਸ਼ਾ ਡਾ. ਅੰਬੇਡਕਰ ਦੀ ਭਾਵਨਾ ਅਤੇ ਆਦਰਸ਼ਾਂ ਦਾ ਸਨਮਾਨ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਤੋਂ ਮਿਲੇ ਇਸ ਸਨਮਾਨ ਦੇ ਕਾਰਨ ਹੀ ਹੁਣ ਸਾਰੇ ਦਲਾਂ ਦੇ ਲੋਕ ਬਿਨਾ ਇੱਛਾ ਤੋਂ ਹੀ ਸਹੀ, ਲੇਕਿਨ "ਜੈ ਭੀਮ"("Jai Bhim") ਕਹਿਣ ਨੂੰ ਮਜਬੂਰ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਡਾ. ਬਾਬਾ ਸਾਹੇਬ ਅੰਬੇਡਕਰ ਐੱਸਸੀ ਅਤੇ ਐੱਸਟੀ ਭਾਈਚਾਰਿਆਂ ਦੀਆਂ ਬੁਨਿਆਦੀ ਚੁਣੌਤੀਆਂ ਨੂੰ ਗਹਿਰਾਈ ਨਾਲ ਸਮਝਦੇ ਸਨ, ਕਿਉਂਕਿ ਉਨ੍ਹਾਂ ਦੇ ਦਰਦ ਅਤੇ ਪੀੜਾ ਨੂੰ ਉਨ੍ਹਾਂ ਨੇ ਵਿਅਕਤੀਗਤ ਤੌਰ ‘ਤੇ ਅਨੁਭਵ ਕੀਤਾ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਡਾ. ਅੰਬੇਡਕਰ ਨੇ ਇਨ੍ਹਾਂ ਭਾਈਚਾਰਿਆਂ ਦੀ ਆਰਥਿਕ ਉੱਨਤੀ ਦੇ ਲਈ ਇੱਕ ਸਪਸ਼ਟ ਰੋਡਮੈਪ ਪ੍ਰਸਤੁਤ ਕੀਤਾ। ਡਾ. ਅੰਬੇਡਕਰ ਦੀ ਇੱਕ ਉਦਾਹਰਣ, ਜਿਸ ਵਿੱਚ ਕਿਹਾ ਗਿਆ ਹੈ ਕਿ “ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ, ਲੇਕਿਨ ਦਲਿਤਾਂ ਦੇ ਲਈ ਇਹ ਆਜੀਵਿਕਾ ਦਾ ਮੁੱਖ ਸਾਧਨ ਬਣ ਹੀ ਨਹੀਂ ਸਕਦਾ” ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਅੰਬੇਡਕਰ ਨੇ ਇਸ ਦੇ ਲਈ ਦੋ ਕਾਰਨਾਂ ਦੀ ਪਹਿਚਾਣ ਕੀਤੀ: ਪਹਿਲਾ, ਭੂਮੀ ਖਰੀਦਣਾ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਹੈ, ਦੂਸਰਾ ਅਗਰ ਉਨ੍ਹਾਂ ਦੇ ਪਾਸ ਧਨ ਹੋਵੇ, ਤਾਂ ਭੀ ਉਨ੍ਹਾਂ ਦੇ ਲਈ ਭੂਮੀ ਖਰੀਦਣ ਦਾ ਕੋਈ ਅਵਸਰ ਨਹੀਂ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਡਾ. ਅੰਬੇਡਕਰ ਨੇ ਦਲਿਤਾਂ, ਆਦਿਵਾਸੀਆਂ ਅਤੇ ਵੰਚਿਤ ਵਰਗਾਂ ਦੇ ਨਾਲ ਹੋਣ ਵਾਲੇ ਇਸ ਅਨਿਆਂ ਦੇ ਸਮਾਧਾਨ ਦੇ ਰੂਪ ਵਿੱਚ ਉਦਯੋਗੀਕਰਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਇਸ ਬਾਤ 'ਤੇ ਪ੍ਰਕਾਸ਼ ਪਾਇਆ ਕਿ ਡਾ. ਅੰਬੇਡਕਰ ਆਰਥਿਕ ਆਤਮਨਿਰਭਰਤਾ ਦੇ ਲਈ ਕੌਸ਼ਲ-ਅਧਾਰਿਤ ਨੌਕਰੀਆਂ ਅਤੇ ਉੱਦਮਤਾ (skill-based jobs and entrepreneurship) ਨੂੰ ਹੁਲਾਰਾ ਦੇਣ ਵਿੱਚ ਵਿਸ਼ਵਾਸ ਕਰਦੇ ਸਨ। ਉਨ੍ਹਾਂ ਨੇ ਇਸ ਬਾਤ ਦਾ ਉਲੇਖ ਕੀਤਾ ਕਿ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ‘ਤੇ ਵਿਚਾਰ ਨਹੀਂ ਕੀਤਾ ਗਿਆ ਅਤੇ ਸੁਤੰਤਰਤਾ ਦੇ ਬਾਅਦ ਕਈ ਦਹਾਕਿਆਂ ਤੱਕ ਇਸ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਗਿਆ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਡਾ. ਅੰਬੇਡਕਰ ਦਾ ਉਦੇਸ਼ ਐੱਸਸੀ ਅਤੇ ਐੱਸਟੀ ਭਾਈਚਾਰਿਆਂ (SC and ST communities) ਦੀਆਂ ਆਰਥਿਕ ਕਠਿਨਾਈਆਂ ਨੂੰ ਖ਼ਤਮ ਕਰਨਾ ਸੀ।
ਪ੍ਰਧਾਨ ਮੰਤਰੀ ਨੇ ਇਸ ਬਾਤ ਵੱਲ ਇਸ਼ਾਰਾ ਕੀਤਾ ਕਿ 2014 ਵਿੱਚ ਉਨ੍ਹਾਂ ਦੀ ਸਰਕਾਰ ਨੇ ਕੌਸ਼ਲ ਵਿਕਾਸ, ਵਿੱਤੀ ਸਮਾਵੇਸ਼ਨ ਅਤੇ ਉਦਯੋਗਿਕ ਵਿਕਾਸ ਨੂੰ ਪ੍ਰਾਥਮਿਕਤਾ ਦਿੱਤੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ (PM Vishwakarma Yojana) ਦੀ ਸ਼ੁਰੂਆਤ ਨੂੰ ਰੇਖਾਂਕਿਤ ਕੀਤਾ, ਜਿਸ ਦਾ ਉਦੇਸ਼ ਲੁਹਾਰ ਅਤੇ ਕੁਮਹਾਰ ਜਿਹੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਹੁਲਾਰਾ ਦੇਣਾ ਹੈ, ਜਿਨ੍ਹਾਂ ਦੇ ਬਿਨਾ ਸਮਾਜ ਦੀ ਰਚਨਾ ਹੀ ਸੰਭਵ ਨਹੀਂ ਹੈ ਅਤੇ ਸਾਰੇ ਪਿੰਡਾਂ ਵਿੱਚ ਬਿਖਰੇ ਹੋਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਮਾਜ ਦੇ ਇਸ ਵਰਗ ਦੇ ਲਈ ਪਹਿਲੀ ਵਾਰ ਕੋਈ ਚਿੰਤਾ ਕੀਤੀ ਗਈ ਹੈ, ਉਨ੍ਹਾਂ ਨੂੰ ਟ੍ਰੇਨਿੰਗ, ਤਕਨੀਕੀ ਅੱਪਗ੍ਰੇਡਸ, ਨਵੇਂ ਔਜ਼ਾਰ, ਡਿਜ਼ਾਈਨਿੰਗ ਵਿੱਚ ਸਹਾਇਤਾ, ਵਿੱਤੀ ਸਹਾਇਤਾ ਅਤੇ ਬਜ਼ਾਰਾਂ ਤੱਕ ਪਹੁੰਚ ਪ੍ਰਦਾਨ ਕੀਤੀ ਗਈ ਹੈ, ਉਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਆਕਾਰ ਦੇਣ ਵਿੱਚ ਇਸ ਅਣਗੌਲੇ ਸਮੂਹ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਉਨ੍ਹਾਂ ਦੀ ਸਰਕਾਰ ਨੇ ਇਸ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਇੱਕ ਵਿਸ਼ੇਸ਼ ਅਭਿਯਾਨ ਸ਼ੁਰੂ ਕੀਤਾ ਹੈ।
ਸ਼੍ਰੀ ਮੋਦੀ ਨੇ ਕਿਹਾ, "ਸਾਡੀ ਸਰਕਾਰ ਨੇ ਉੱਦਮ ਦੇ ਖੇਤਰ ਵਿੱਚ ਪਹਿਲੀ ਵਾਰ ਕਦਮ ਰੱਖਣ ਵਾਲਿਆਂ ਨੂੰ ਸੱਦਾ ਦੇਣ ਅਤੇ ਪ੍ਰੋਤਸਾਹਿਤ ਕਰਨ ਦੇ ਲਈ ਮੁਦਰਾ ਯੋਜਨਾ (MUDRA scheme) ਸ਼ੁਰੂ ਕੀਤੀ", ਅਤੇ ਆਤਮਨਿਰਭਰਤਾ (Atmanirbharta) ਪ੍ਰਾਪਤ ਕਰਨ ਦਾ ਸਮਾਜ ਦੇ ਇਸ ਮਹੱਤਵਪੂਰਨ ਵਰਗ ਦਾ ਸੁਪਨਾ ਸਾਕਾਰ ਕਰਨ ਵਿੱਚ ਮਦਦ ਕਰਨ ਲਈ ਬਿਨਾ ਗਰੰਟੀ ਦੇ ਲੋਨਸ ਪ੍ਰਦਾਨ ਕਰਨ ਲਈ ਇੱਕ ਬਹੁਤ ਬੜਾ ਅਭਿਯਾਨ ਚਲਾਇਆ, ਜਿਸ ਵਿੱਚ ਬਹੁਤ ਬੜੀ ਸਫ਼ਲਤਾ ਮਿਲੀ ਹੈ। ਉਨ੍ਹਾਂ ਨੇ ਸਟੈਂਡ ਅਪ ਇੰਡੀਆ ਯੋਜਨਾ (Stand Up India scheme) ਦਾ ਭੀ ਜ਼ਿਕਰ ਕੀਤਾ, ਜਿਸ ਦਾ ਉਦੇਸ਼ ਐੱਸਸੀ,ਐੱਸਟੀ ਅਤੇ ਕਿਸੇ ਭੀ ਭਾਈਚਾਰੇ ਦੀ ਮਹਿਲਾਵਾਂ ਨੂੰ ਉਨ੍ਹਾਂ ਦੇ ਉਦਮਾਂ ਵਿੱਚ ਸਹਾਇਤਾ ਦੇਣ ਦੇ ਲਈ 1 ਕਰੋੜ ਰੁਪਏ ਤੱਕ ਦਾ ਬਿਨਾ ਗਰੰਟੀ ਦੇ ਲੋਨ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਇਸ ਯੋਜਨਾ ਦਾ ਬਜਟ ਡਬਲ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੇਖਿਆ ਹੈ ਕਿ ਪਿਛੜੇ ਭਾਈਚਾਰਿਆਂ ਦੇ ਲੱਖਾਂ ਨੌਜਵਾਨਾਂ ਅਤੇ ਮਹਿਲਾਵਾਂ ਨੇ ਮੁਦਰਾ ਯੋਜਨਾ (MUDRA scheme) ਦੇ ਤਹਿਤ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ, ਉਨ੍ਹਾਂ ਨੇ ਖ਼ੁਦ ਦਾ ਤਾਂ ਰੋਜ਼ਗਾਰ ਪਾਇਆ ਹੀ ਹੈ, ਲੇਕਿਨ ਨਾਲ ਹੀ ਦੂਸਰੇ ਲੋਕਾਂ ਨੂੰ ਭੀ ਰੋਜ਼ਗਾਰ ਦਿੱਤਾ ਹੈ। ਉਨ੍ਹਾਂ ਨੇ ਡਾ. ਬਾਬਾ ਸਾਹੇਬ ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕਰਦੇ ਹੋਏ ਮੁਦਰਾ ਯੋਜਨਾ ਯੋਜਨਾ (MUDRA scheme) ਦੇ ਰਾਹੀਂ ਹਰੇਕ ਕਾਰੀਗਰ ਅਤੇ ਹਰੇਕ ਭਾਈਚਾਰਿਆਂ ਨੂੰ ਸਸ਼ਕਤੀਕਰਣ ਕੀਤੇ ਜਾਣ ਨੂੰ ਰੇਖਾਂਕਿਤ ਕੀਤਾ।
ਗ਼ਰੀਬਾਂ ਅਤੇ ਵੰਚਿਤਾਂ ਦੇ ਕਲਿਆਣ ਦੇ ਲਈ ਆਪਣੀ ਪ੍ਰਤੀਬੱਧਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ, ਉਨ੍ਹਾਂ ਨੂੰ ਹੁਣ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੌਜੂਦਾ ਬਜਟ ਵਿੱਚ ਚਮੜਾ ਅਤੇ ਫੁੱਟਵੀਅਰ ਉਦਯੋਗ ਜਿਹੇ ਵਿਭਿੰਨ ਛੋਟੇ ਖੇਤਰਾਂ ਨੂੰ ਸਪਰਸ਼ ਗਿਆ ਹੈ, ਜਿਸ ਨਾਲ ਗ਼ਰੀਬਾਂ ਅਤੇ ਵੰਚਿਤਾਂ ਨੂੰ ਲਾਭ ਹੋਇਆ ਹੈ। ਪ੍ਰਧਾਨ ਮੰਤਰੀ ਨੇ ਉਦਾਹਰਣ ਦੇ ਤੌਰ ‘ਤੇ ਖਿਡੌਣਾ ਉਦਯੋਗ ਦਾ ਉਲੇਖ ਕਰਦੇ ਹੋਏ ਕਿਹਾ ਕਿ ਵੰਚਿਤ ਭਾਈਚਾਰਿਆਂ ਦੇ ਅਨੇਕ ਲੋਕ ਖਿਡੌਣੇ ਬਣਾਉਣ ਵਿੱਚ ਲਗੇ ਹੋਏ ਹਨ। ਸਰਕਾਰ ਨੇ ਇਸ ਖੇਤਰ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਗ਼ਰੀਬ ਪਰਿਵਾਰਾਂ ਨੂੰ ਵਿਭਿਨ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਸਦਕਾ ਖਿਡੌਣਿਆਂ ਦੇ ਨਿਰਯਾਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ, ਜੋ ਤਿੰਨ ਗੁਣਾ ਹੋ ਗਿਆ ਹੈ, ਜਿਸ ਨਾਲ ਆਪਣੀ ਆਜੀਵਿਕਾ ਦੇ ਲਈ ਇਸ ਉਦਯੋਗ 'ਤੇ ਨਿਰਭਰ ਰਹਿਣ ਵਾਲੇ ਵੰਚਿਤ ਭਾਈਚਾਰਿਆਂ ਨੂੰ ਲਾਭ ਹੋਇਆ ਹੈ।
ਭਾਰਤ ਵਿੱਚ ਮਛੁਆਰਾ ਸਮੁਦਾਇ ਦੇ ਮਹੱਤਵਪੂਰਨ ਯੋਗਦਾਨ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮਛੁਆਰਿਆਂ ਲਈ ਇੱਕ ਅਲੱਗ ਮੰਤਰਾਲੇ ਦੀ ਸਥਾਪਨਾ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਸਾਨ ਕ੍ਰੈਡਿਟ ਕਾਰਡ (Kisan Credit Card) ਦਾ ਲਾਭ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੱਛੀਪਾਲਣ ਖੇਤਰ ਵਿੱਚ ਲਗਭਗ 40,000 ਕਰੋੜ ਰੁਪਏ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪ੍ਰਯਾਸਾਂ ਨਾਲ ਮੱਛੀ ਉਤਪਾਦਨ ਅਤੇ ਨਿਰਯਾਤ ਡਬਲ ਹੋ ਗਿਆ ਹੈ, ਜਿਸ ਦਾ ਸਿੱਧਾ ਲਾਭ ਮਛੁਆਰਾ ਸਮੁਦਾਇ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਮਾਜ ਦੇ ਸਭ ਤੋਂ ਅਣਗੌਲੇ ਵਰਗਾਂ ਦੇ ਕਲਿਆਣ ਦੇ ਲਈ ਕੰਮ ਕਰਨ ਦੀ ਸਰਕਾਰ ਦੀ ਪ੍ਰਾਥਮਿਕਤਾ ਦੁਹਰਾਈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਤੀਵਾਦ ਦਾ ਜ਼ਹਿਰ ਫੈਲਾਉਣ ਦੇ ਨਵੇਂ ਪ੍ਰਯਾਸ ਹੋ ਰਹੇ ਹਨ, ਜੋ ਸਾਡੇ ਆਦਿਵਾਸੀ ਭਾਈਚਾਰਿਆਂ ਨੂੰ ਵਿਭਿੰਨ ਪੱਧਰਾਂ ‘ਤੇ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਕੁਝ ਸਮੂਹਾਂ ਦੀ ਆਬਾਦੀ ਬਹੁਤ ਘੱਟ ਹੈ, ਜੋ ਦੇਸ਼ ਵਿੱਚ 200-300 ਸਥਾਨਾਂ ‘ਤੇ ਫੈਲੇ ਹੋਏ ਹਨ ਅਤੇ ਅਤਿਅਧਿਕ ਅਣਗੌਲੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਤੋਂ ਪ੍ਰਾਪਤ ਮਾਰਗਦਰਸ਼ਨ ਦੇ ਲਈ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ, ਜੋ ਇਨ੍ਹਾਂ ਭਾਈਚਾਰਿਆਂ ਨੂੰ ਕਾਫੀ ਨਿਕਟ ਤੋਂ ਜਾਣਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਆਦਿਵਾਸੀ ਸਮੂਹਾਂ ਨੂੰ ਵਿਸ਼ੇਸ਼ਟ ਯੋਜਨਾਵਾਂ ਵਿੱਚ ਸ਼ਾਮਲ ਕਰਨ ਦੇ ਪ੍ਰਯਾਸ ਕੀਤੇ ਗਏ ਹਨ। ਉਨ੍ਹਾਂ ਨੇ ਇਨ੍ਹਾਂ ਭਾਈਚਾਰਿਆਂ ਨੂੰ ਸੁਵਿਧਾਵਾਂ ਅਤੇ ਕਲਿਆਣਕਾਰੀ ਉਪਾਅ ਪ੍ਰਦਾਨ ਕਰਨ ਦੇ ਲਈ 24,000 ਕਰੋੜ ਰੁਪਏ ਦੀ ਐਲੋਕੇਸ਼ਨ ਨਾਲ ਪੀਐੱਮ ਜਨਮਨ ਯੋਜਨਾ (PM Janman Yojana) ਦੀ ਸ਼ੁਰੂਆਤ ਦਾ ਉਲੇਖ ਕੀਤਾ। ਇਸ ਦਾ ਲਕਸ਼ ਉਨ੍ਹਾਂ ਨੂੰ ਹੋਰ ਆਦਿਵਾਸੀ ਭਾਈਚਾਰਿਆਂ ਦੇ ਪੱਧਰ 'ਤੇ ਉੱਪਰ ਉਠਾਉਣਾ ਅਤੇ ਆਖਰਕਾਰ ਉਨ੍ਹਾਂ ਨੂੰ ਪੂਰੇ ਸਮਾਜ ਦੇ ਬਰਾਬਰ ਲਿਆਉਣਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਸਾਡੀ ਸਰਕਾਰ ਨੇ ਦੇਸ਼ ਦੇ ਉਨ੍ਹਾਂ ਵਿਭਿੰਨ ਖੇਤਰਾਂ ‘ਤੇ ਧਿਆਨ ਦਿੱਤਾ ਹੈ, ਜਿਨ੍ਹਾਂ ਵਿੱਚ ਬੇਹੱਦ ਪਿਛੜਾਪਣ ਹੈ, ਜਿਵੇਂ ਕਿ ਸੀਮਾਵਰਤੀ ਪਿੰਡ।” ਉਨ੍ਹਾਂ ਨੇ ਸੀਮਾਵਰਤੀ ਗ੍ਰਾਮੀਣਾਂ ਨੂੰ ਪ੍ਰਾਥਮਿਕਤਾ ਦਿੱਤਾ ਜਾਣਾ ਸੁਨਿਸ਼ਚਿਤ ਕਰਦੇ ਹੋਏ ਸਰਕਾਰ ਦੁਆਰਾ ਲਿਆਂਦੇ ਗਏ ਮਨੋਵਿਗਿਆਨਕ ਪਰਿਵਰਤਨ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪਿੰਡਾਂ ਨੂੰ, ਜਿੱਥੇ ਸੂਰਜ ਦੀਆਂ ਪਹਿਲੀਆਂ ਅਤੇ ਆਖਰੀ ਕਿਰਣਾਂ ਪੈਂਦੀਆਂ ਹਨ, ਵਿਸ਼ਿਸ਼ਟ ਵਿਕਾਸ ਯੋਜਨਾਵਾਂ ਦੇ ਨਾਲ “ਪਹਿਲੇ ਪਿੰਡ” ("first villages") ਦੇ ਰੂਪ ਵਿੱਚ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ੍ਰਾਮੀਣਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਸਮਾਧਾਨ ਕਰਨ ਦੇ ਲਈ, ਮੰਤਰੀਆਂ ਨੂੰ ਦੂਰਦਰਾਜ ਦੇ ਪਿੰਡਾਂ ਵਿੱਚ ਮਾਇਨਸ 15 ਡਿਗਰੀ ਜਿਹੀਆਂ ਅਤਿ ਦੀਆਂ ਸਥਿਤੀਆਂ ਵਿੱਚ ਭੀ 24 ਘੰਟੇ ਰਹਿਣ ਲਈ ਭੇਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਜਿਹੇ ਰਾਸ਼ਟਰੀ ਸਮਾਰੋਹਾਂ ਵਿੱਚ ਇਨ੍ਹਾਂ ਸਰਹੱਦੀ ਖੇਤਰਾਂ ਦੇ ਗ੍ਰਾਮ ਪ੍ਰਧਾਨਾਂ ਨੂੰ ਮਹਿਮਾਨ ਦੇ ਰੂਪ ਵਿੱਚ ਸੱਦਿਆਂ ਜਾਂਦਾ ਹੈ। ਉਨ੍ਹਾਂ ਨੇ ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਅਤੇ ਹਰ ਅਣਗੌਲੇ ਸਮੁਦਾਇ ਤੱਕ ਪਹੁੰਚ ਕਾਇਮ ਕਰਨ ਦੇ ਲਈ ਜਾਰੀ ਪ੍ਰਯਾਸਾਂ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਦੇਸ਼ ਦੀ ਸੁਰੱਖਿਆ ਦੇ ਲਈ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ (Vibrant Villages program) ਦੇ ਮਹੱਤਵ ਅਤੇ ਉਪਯੋਗਤਾ ਨੂੰ ਰੇਖਾਂਕਿਤ ਕਰਦੇ ਹੋਏ ਦੱਸਿਆ ਕਿ ਸਰਕਾਰ ਦੁਆਰਾ ਇਸ 'ਤੇ ਨਿਰੰਤਰ ਬਲ ਦਿੱਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਗਣਤੰਤਰ ਦੇ 75 ਵਰ੍ਹੇ ਦੇ ਅਵਸਰ ‘ਤੇ ਸਾਰਿਆਂ ਨੂੰ ਸੰਵਿਧਾਨ ਨਿਰਮਾਤਾਵਾਂ ਤੋਂ ਪ੍ਰੇਰਣਾ ਲੈਣ ਦਾ ਆਗਰਹਿ ਕੀਤਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਸਰਕਾਰ ਸੰਵਿਧਾਨ ਨਿਰਮਾਤਾਵਾਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਅੱਗੇ ਵਧ ਰਹੀ ਹੈ। ਯੂਨੀਫਾਰਮ ਸਿਵਲ ਕੋਡ ( ਯੂਸੀਸੀ-UCC) ਦੇ ਵਿਸ਼ੇ ‘ਤੇ ਬੋਲਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਜੋ ਲੋਕ ਸੰਵਿਧਾਨ ਸਭਾ ਦੀ ਚਰਚਾ ਪੜ੍ਹਨਗੇ, ਉਹ ਉਨ੍ਹਾਂ ਭਾਵਨਾਵਾਂ ਨੂੰ ਸਾਹਮਣੇ ਲਿਆਉਣ ਦੇ ਸਾਡੇ ਪ੍ਰਯਾਸਾਂ ਨੂੰ ਸਮਝਣਗੇ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਕੁਝ ਲੋਕਾਂ ਨੂੰ ਰਾਜਨੀਤਕ ਤੌਰ ‘ਤੇ ਇਤਰਾਜ਼ ਹੋ ਸਕਦਾ ਹੈ, ਲੇਕਿਨ ਸਰਕਾਰ ਸਾਹਸ ਅਤੇ ਸਮਰਪਣ ਦੇ ਨਾਲ ਇਸ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੇ ਲਈ ਪ੍ਰਤੀਬੱਧ ਹੈ।
ਸੰਵਿਧਾਨ ਨਿਰਮਾਤਾਵਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰੇਰਣਾ ਲੈਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਦੁਖ ਵਿਅਕਤ ਕੀਤਾ ਕਿ ਆਜ਼ਾਦੀ ਦੇ ਤੁਰੰਤ ਬਾਅਦ ਹੀ ਸੰਵਿਧਾਨ ਨਿਰਮਾਤਾਵਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕੀਤੀ ਗਈ। ਉਨ੍ਹਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਇੱਕ ਅੰਤਰਿਮ ਵਿਵਸਥਾ ਨੇ, ਜੋ ਚੁਣੀ ਹੋਈ ਸਰਕਾਰ ਨਹੀਂ ਸੀ, ਚੁਣੀ ਹੋਈ ਸਰਕਾਰ ਦੁਆਰਾ ਐਸਾ ਕੀਤੇ ਜਾਣ ਦੀ ਪਰਤੀਖਿਆ ਕੀਤੇ ਬਿਨਾ ਹੀ ਸੰਵਿਧਾਨ ਵਿੱਚ ਸੰਸ਼ੋਧਨ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਤਤਕਾਲੀ ਸਰਕਾਰ ਨੇ ਲੋਕਤੰਤਰ ਨੂੰ ਬਣਾਈ ਰੱਖਣ ਦਾ ਦਾਅਵਾ ਕਰਦੇ ਹੋਏ ਅਭਿਵਿਅਕਤੀ ਦੀ ਸੁਤੰਤਰਤਾ ‘ਤੇ ਅੰਕੁਸ਼ ਲਗਾਇਆ ਅਤੇ ਪ੍ਰੈੱਸ ‘ਤੇ ਪ੍ਰਤੀਬੰਧ ਲਗਾਏ(ਪ੍ਰੈੱਸ 'ਤੇ ਪਾਬੰਦੀਆਂ ਲਗਾਈਆਂ)। ਉਨ੍ਹਾਂ ਨੇ ਕਿਹਾ ਕਿ ਇਹ ਸੰਵਿਧਾਨ ਦੀ ਭਾਵਨਾ ਦਾ ਪੂਰੀ ਤਰ੍ਹਾਂ ਅਨਾਦਰ ਸੀ।
ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਅਗਵਾਈ ਹੇਠ ਸੁਤੰਤਰ ਭਾਰਤ ਦੀ ਪਹਿਲੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਅਭਿਵਿਅਕਤੀ ਦੀ ਸੁਤੰਤਰਤਾ ਦੇ ਦਮਨ ਦੀਆਂ ਕਈ ਉਦਾਹਰਣਾਂ ਸਨ। ਉਨ੍ਹਾਂ ਨੇ ਇਸ ਬਾਤ ਦਾ ਜ਼ਿਕਰ ਕੀਤਾ ਕਿ ਮੁੰਬਈ ਵਿੱਚ ਮਜ਼ਦੂਰਾਂ ਦੀ ਹੜਤਾਲ ਦੇ ਦੌਰਾਨ ਪ੍ਰਸਿੱਧ ਕਵੀ ਸ਼੍ਰੀ ਮਜਰੂਹ ਸੁਲਤਾਨਪੁਰੀ (Shri Majrooh Sultanpuri) ਨੇ ਰਾਸ਼ਟਰਮੰਡਲ ਦੀ ਆਲੋਚਨਾ ਕਰਦੇ ਹੋਏ ਇੱਕ ਕਵਿਤਾ ਗਾਈ ਸੀ, ਜਿਸ ਦੇ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਪ੍ਰਸਿੱਧ ਐਕਟਰ ਸ਼੍ਰੀ ਬਲਰਾਜ ਸਾਹਨੀ (Shri Balraj Sahni) ਨੂੰ ਕੇਵਲ ਅੰਦੋਲਨਕਾਰੀਆਂ ਦੇ ਇੱਕ ਜਲੂਸ ਵਿੱਚ ਹਿਸਾ ਲੈਣ ਦੇ ਲਈ ਜੇਲ੍ਹ ਜਾਣਾ ਪਿਆ ਸੀ। ਉਨ੍ਹਾਂ ਨੇ ਦੱਸਿਆ ਕਿ ਲਤਾ ਮੰਗੇਸ਼ਕਰ ਜੀ ਦੇ ਭਾਈ ਸ਼੍ਰੀ ਹਿਰਦਯਨਾਥ ਮੰਗੇਸ਼ਕਰ (Shri Hridaynath Mangeshkar) ਨੂੰ ਵੀਰ ਸਾਵਰਕਰ ‘ਤੇ ਇੱਕ ਕਵਿਤਾ ਸੁਰਬੱਧ ਕਰਕੇ ਆਕਾਸ਼ਵਾਣੀ ‘ਤੇ ਪ੍ਰਸਤੁਤ ਕਰਨ ਦੀ ਯੋਜਨਾ ਬਣਾਉਣ ਦਾ ਖਮਿਆਜ਼ਾ ਭੁਗਤਣਾ ਪਿਆ। ਉਨ੍ਹਾਂ ਨੇ ਕਿਹਾ ਕਿ ਕੇਵਲ ਇਸੇ ਕਾਰਨ, ਹਿਰਦਯਨਾਥ ਮੰਗੇਸ਼ਕਰ ਨੂੰ ਆਕਾਸ਼ਵਾਣੀ ਤੋਂ ਹਮੇਸ਼ਾ ਦੇ ਲਈ ਬਾਹਰ ਕਰ ਦਿੱਤਾ ਗਿਆ ਸੀ।
ਐਮਰਜੈਂਸੀ ਦੇ ਦੌਰਾਨ ਦੇਸ਼ ਦੇ ਅਨੁਭਵਾਂ ਨੂੰ ਯਾਦ ਕਰਦੇ ਹੋਏ, ਜਿਸ ਦੌਰਾਨ ਸੱਤਾ ਦੀ ਖਾਤਰ ਸੰਵਿਧਾਨ ਨੂੰ ਕੁਚਲਿਆ ਗਿਆ ਅਤੇ ਉਸ ਦੀ ਮੂਲ ਭਾਵਨਾ ਨੂੰ ਕੁਚਲਿਆ ਗਿਆ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਇਹ ਯਾਦ ਹੈ। ਉਨ੍ਹਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਐਮਰਜੈਂਸੀ ਦੇ ਦੌਰਾਨ, ਪ੍ਰਸਿੱਧ ਸੀਨੀਅਰ ਐਕਟਰ ਸ਼੍ਰੀ ਦੇਵ ਆਨੰਦ ਨੂੰ ਐਮਰਜੈਂਸੀ ਦਾ ਜਨਤਕ ਰੂਪ ਤੋਂ ਸਮਰਥਨ ਕਰਨ ਦੀ ਬੇਨਤੀ ਕੀਤੀ ਗਈ ਸੀ। ਸ਼੍ਰੀ ਦੇਵ ਆਨੰਦ ਨੇ ਸਾਹਸ ਦਿਖਾਇਆ ਅਤੇ ਇਸ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਪਰਿਣਾਮਸਰੂਪ ਦੂਰਦਰਸ਼ਨ (Doordarshan) ‘ਤੇ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਨੂੰ ਪ੍ਰਤੀਬੰਧਿਤ ਕਰ ਦਿੱਤਾ ਗਿਆ( 'ਤੇ ਪਾਬੰਦੀ ਲਗਾ ਦਿੱਤੀ ਗਈ)। ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਸੰਵਿਧਾਨ ਦੀ ਬਾਤ ਤਾਂ ਕਰਦੇ ਹਨ ਲੇਕਿਨ ਉਨ੍ਹਾਂ ਨੇ ਵਰ੍ਹਿਆਂ ਤੋਂ ਸੰਵਿਧਾਨ ਨੂੰ ਆਪਣੀ ਜੇਬ ਵਿੱਚ ਰੱਖਿਆ ਹੈ ਅਤੇ ਸੰਵਿਧਾਨ ਦਾ ਸਨਮਾਨ ਨਹੀਂ ਕੀਤਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸ਼੍ਰੀ ਕਿਸ਼ੋਰ ਕੁਮਾਰ ਨੇ ਤਤਕਾਲੀ ਸੱਤਾਧਾਰੀ ਪਾਰਟੀ ਦੇ ਲਈ ਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੇ ਪਰਿਣਾਮਸਰੂਪ, ਆਕਾਸ਼ਵਾਣੀ (All India Radio) ‘ਤੇ ਉਨ੍ਹਾਂ ਦੇ ਸਾਰੇ ਗਾਣਿਆਂ ਨੂੰ ਪ੍ਰਤੀਬੰਧਿਤ ਕਰ ਦਿੱਤਾ ਗਿਆ(ਸਾਰੇ ਗੀਤਾਂ 'ਤੇ ਪਾਬੰਦੀ ਲਗਾ ਦਿੱਤੀ ਗਈ )।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਐਮਰਜੈਂਸੀ ਦੇ ਦਿਨਾਂ ਨੂੰ ਨਹੀਂ ਭੁੱਲ ਸਕਦੇ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਲੋਕਤੰਤਰ ਅਤੇ ਮਾਨਵੀ ਗਰਿਮਾ ਦੀ ਬਾਤ ਕਰਨ ਵਾਲੇ ਲੋਕ ਉਹੀ ਹਨ, ਜਿਨ੍ਹਾਂ ਨੇ ਐਮਰਜੈਂਸੀ ਦੇ ਦੌਰਾਨ ਸ਼੍ਰੀ ਜਾਰਜ ਫਰਨਾਂਡੀਜ਼ (Shri George Fernandes) ਸਹਿਤ ਦੇਸ਼ ਦੇ ਮਹਾਨੁਭਾਵਾਂ ਨੂੰ ਹਥਕੜੀਆਂ ਅਤੇ ਜੰਜੀਰਾਂ ਵਿੱਚ ਜਕੜ ਦਿੱਤਾ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸ ਦੌਰਾਨ ਸੰਸਦ ਦੇ ਮੈਬਰਾਂ ਅਤੇ ਰਾਸ਼ਟਰੀ ਨੇਤਾਵਾਂ ਨੂੰ ਭੀ ਹਥਕੜੀਆਂ ਅਤੇ ਜੰਜੀਰਾਂ ਨਾਲ ਬੰਨ੍ਹਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ "ਸੰਵਿਧਾਨ" ("constitution") ਸ਼ਬਦ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਸੱਤਾ ਸੁਖ ਦੇ ਲਈ, ਸ਼ਾਹੀ ਪਰਿਵਾਰ ਦੇ ਅਹੰਕਾਰ ਦੇ ਲਈ, ਇਸ ਦੇਸ਼ ਦੇ ਲੱਖਾਂ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਦੇਸ਼ ਨੂੰ ਜੇਲ੍ਹਖਾਨਾ ਬਣਾ ਦਿੱਤਾ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਹੁਤ ਲੰਬਾ ਸੰਘਰਸ਼ ਚਲਿਆ, ਜਿਸ ਨੇ ਖ਼ੁਦ ਨੂੰ ਅਜਿੱਤ ਮੰਨਣ ਵਾਲਿਆਂ ਨੂੰ ਜਨਤਾ ਦੀ ਤਾਕਤ ਦੇ ਅੱਗੇ ਝੁਕਣ ‘ਤੇ ਮਜਬੂਰ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਲੋਕਾਂ ਦੀਆਂ ਰਗਾਂ ਵਿੱਚ ਸਮਾਹਿਤ ਲੋਕੰਤਤਰੀ ਭਾਵਨਾ ਦੇ ਕਾਰਨ ਐਮਰਜੈਂਸੀ ਹਟਾਈ ਗਈ। ਉਨ੍ਹਾਂ ਨੇ ਕਿਹਾ ਕਿ ਉਹ ਸੀਨੀਅਰ ਨੇਤਾਵਾਂ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦੀ ਲੰਬੀਆਂ ਜਨਤਕ ਸੇਵਾਵਾਂ ਦਾ ਸਨਮਾਨ ਕਰਦੇ ਹਨ। ਉਨ੍ਹਾਂ ਨੇ ਸ਼੍ਰੀ ਮਲਿਕਾਰਜੁਨ ਖੜਗੇ (Shri Mallikarjun Kharge) ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਦੇਵੇਗੌੜਾ (former Prime Minister Shri Deve Gowda) ਜਿਹੇ ਨੇਤਾਵਾਂ ਦੀਆਂ ਉਪਲਬਧੀਆਂ ਦਾ ਭੀ ਉਲੇਖ ਕੀਤਾ।
ਇਸ ਬਾਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਗ਼ਰੀਬਾਂ ਦਾ ਸਸ਼ਕਤੀਕਰਣ ਅਤੇ ਉਥਾਨ ਜਿਤਨਾ ਵਿਆਪਕ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਵਿੱਚ ਹੋਇਆ ਹੈ, ਉਤਨਾ ਪਹਿਲੇ ਕਦੇ ਨਹੀਂ ਹੋਇਆ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਗ਼ਰੀਬੀ ਤੋਂ ਬਾਹਰ ਨਿਕਲਣ ਦੇ ਸਮਰੱਥ ਬਣਾਉਣ ਦੇ ਉਦੇਸ਼ ਨਾਲ ਯੋਜਨਾਵਾਂ ਬਣਾਈਆਂ ਹਨ। ਉਨ੍ਹਾਂ ਨੇ ਦੇਸ਼ ਦੇ ਗ਼ਰੀਬਾਂ ਦੀ ਸਮਰੱਥਾ ‘ਤੇ ਭਰੋਸਾ ਵਿਅਕਤ ਕਰਦੇ ਹੋਏ ਕਿਹਾ ਕਿ ਅਵਸਰ ਮਿਲਣ ‘ਤੇ ਉਹ ਕਿਸੇ ਭੀ ਚੁਣੌਤੀ ਨੂੰ ਪਾਰ ਕਰ ਸਕਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਗ਼ਰੀਬਾਂ ਨੇ ਇਨ੍ਹਾਂ ਯੋਜਨਾਵਾਂ ਅਤੇ ਅਵਸਰਾਂ ਦਾ ਲਾਭ ਉਠਾ ਕੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ, “ਸਸ਼ਕਤੀਕਰਣ ਦੇ ਮਾਧਿਅਮ ਨਾਲ, 25 ਕਰੋੜ ਲੋਕ ਸਫ਼ਲਤਾਪੂਰਵਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਜੋ ਸਰਕਾਰ ਦੇ ਲਈ ਗਰਵ (ਮਾਣ) ਦੀ ਬਾਤ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ ਗ਼ਰੀਬੀ ਤੋਂ ਨਿਕਲੇ ਹਨ, ਉਹ ਕਠੋਰ ਪਰਿਸ਼੍ਰਮ ਕਰਕੇ, ਸਰਕਾਰ ‘ਤੇ ਭਰੋਸਾ ਕਰਦੇ ਹੋਏ ਅਤੇ ਯੋਜਨਾਵਾਂ ਦਾ ਲਾਭ ਉਠਾ ਕੇ ਨਿਕਲੇ ਹਨ ਅਤੇ ਅੱਜ ਉਨ੍ਹਾਂ ਨੇ ਦੇਸ਼ ਵਿੱਚ ਇੱਕ ਨਵ-ਮੱਧ ਵਰਗ (neo-middle class) ਬਣਾਇਆ ਹੈ।
ਨਵ-ਮੱਧ ਵਰਗ (neo-middle class) ਅਤੇ ਮੱਧ ਵਰਗ ਦੇ ਪ੍ਰਤੀ ਸਰਕਾਰ ਦੀ ਮਜ਼ਬੂਤ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਆਕਾਂਖਿਆਵਾਂ ਦੇਸ਼ ਦੀ ਪ੍ਰਗਤੀ ਦੇ ਲਈ ਪ੍ਰੇਰਕ ਸ਼ਕਤੀ ਹਨ, ਜੋ ਰਾਸ਼ਟਰੀ ਵਿਕਾਸ ਦੇ ਲਈ ਨਵੀਂ ਊਰਜਾ ਅਤੇ ਠੋਸ ਅਧਾਰ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਮੱਧ ਵਰਗ ਅਤੇ ਨਵ-ਮੱਧ ਵਰਗ ਦੀ ਸਮਰੱਥਾ ਨੂੰ ਵਧਾਉਣ ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਬਜਟ ਵਿੱਚ ਮੱਧ ਵਰਗ ਦੇ ਇੱਕ ਬੜੇ ਹਿੱਸੇ ਨੂੰ ਟੈਕਸਾਂ ਤੋਂ ਛੂਟ ਦਿੱਤੀ ਗਈ ਹੈ। ਸੰਨ 2013 ਵਿੱਚ ਇਨਕਮ ਛੂਟ ਦੀ ਸੀਮਾ 2 ਲੱਖ ਰੁਪਏ ਤੱਕ ਸੀ, ਲੇਕਿਨ ਹੁਣ ਇਸ ਨੂੰ ਵਧਾ ਕੇ 12 ਲੱਖ ਰੁਪਏ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ 70 ਵਰ੍ਹੇ ਤੋਂ ਅਧਿਕ ਉਮਰ ਦੇ ਵਿਅਕਤੀ, ਚਾਹੇ ਉਹ ਕਿਸੇ ਭੀ ਵਰਗ ਜਾਂ ਸਮੁਦਾਇ ਤੋਂ ਹੋਣ, ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਉਠਾ ਰਹੇ ਹਨ, ਜਿਸ ਵਿੱਚ ਮੱਧ ਵਰਗ ਦੇ ਬਜ਼ੁਰਗਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਅਸੀਂ ਨਾਗਰਿਕਾਂ ਦੇ ਲਈ ਚਾਰ ਕਰੋੜ ਘਰ ਬਣਾਏ ਹਨ, ਜਿਨ੍ਹਾਂ ਵਿੱਚੋਂ ਇੱਕ ਕਰੋੜ ਤੋਂ ਜ਼ਿਆਦਾ ਘਰ ਸ਼ਹਿਰਾਂ ਵਿੱਚ ਬਣਾਏ ਗਏ ਹਨ।” ਉਨ੍ਹਾਂ ਨੇ ਕਿਹਾ ਕਿ ਘਰ ਖਰੀਦਣ ਵਾਲਿਆਂ ਦੇ ਨਾਲ ਕਾਫੀ ਧੋਖਾਧੜੀ ਹੁੰਦੀ ਸੀ, ਇਸ ਲਈ ਸੁਰੱਖਿਆ ਪ੍ਰਦਾਨ ਕਰਨਾ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸੰਸਦ ਵਿੱਚ ਰੀਅਲ ਇਸਟੇਟ (ਰੈਗੂਲੇਸ਼ਨ ਅਤੇ ਡਿਵੈਲਪਮੈਂਟ) (ਰੇਰਾ-RERA) ਐਕਟ ਦਾ ਪਾਸ ਹੋਣਾ ਮੱਧ ਵਰਗ ਦੇ ਲਈ ਘਰ ਦੀ ਮਲਕੀਅਤ ਦੇ ਸੁਪਨੇ ਦੇ ਰਾਹ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਇੱਕ ਮਹੱਤਵਪੂਰਨ ਹਥਿਆਰ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਬਜਟ ਵਿੱਚ ਸਵਾਮੀ ਪਹਿਲ (SWAMIH initiative) ਕੀਤੀ ਗਈ ਹੈ ਜਿਸ ਦੇ ਤਹਿਤ ਰੁਕੇ ਹੋਏ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਲਈ 15,000 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ, ਜਿੱਥੇ ਮੱਧ ਵਰਗ ਦਾ ਪੈਸਾ ਅਤੇ ਸੁਵਿਧਾਵਾਂ ਅਟਕਿਆਂ ਹੋਈਆਂ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਪਹਿਲ ਦਾ ਉਦੇਸ਼ ਮੱਧ ਵਰਗ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ।
ਦੁਨੀਆ ਭਰ ਵਿੱਚ ਪਹਿਚਾਣ ਬਣਾ ਚੁੱਕੀ ਸਟਾਰਟਅਪ ਕ੍ਰਾਂਤੀ ਦੀ ਤਰਫ਼ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਟਾਰਟਅਪ ਮੁੱਖ ਤੌਰ ‘ਤੇ ਮੱਧ ਵਰਗ ਦੇ ਨੌਜਵਾਨਾਂ ਦੁਆਰਾ ਸੰਚਾਲਿਤ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ 50-60 ਸਥਾਨਾਂ ‘ਤੇ ਆਯੋਜਿਤ ਜੀ-20 ਬੈਠਕਾਂ ਦੇ ਕਾਰਨ ਦੁਨੀਆ ਤੇਜ਼ੀ ਨਾਲ ਭਾਰਤ ਦੀ ਤਰਫ਼ ਆਕਰਸ਼ਿਤ ਹੋ ਰਹੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਨਾਲ ਦਿੱਲੀ, ਮੁੰਬਈ ਅਤੇ ਬੰਗਲੁਰੂ ਤੋਂ ਪਰੇ ਭਾਰਤ ਦੀ ਵਿਸ਼ਾਲਤਾ ਦਾ ਪਤਾ ਚਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਟੂਰਿਜ਼ਮ ਵਿੱਚ ਦੁਨੀਆ ਦੀ ਵਧਦੀ ਰੁਚੀ ਕਈ ਕਾਰੋਬਾਰੀ ਅਵਸਰ ਲਿਆਉਂਦੀ ਹੈ, ਜੋ ਆਮਦਨ ਦੇ ਵਿਭਿੰਨ ਸਰੋਤ ਪ੍ਰਦਾਨ ਕਰਕੇ ਮੱਧ ਵਰਗ ਨੂੰ ਬਹੁਤ ਲਾਭ ਪਹੁੰਚਾਉਂਦੀ ਹੈ।
ਸ਼੍ਰੀ ਮੋਦੀ ਨੇ ਕਿਹਾ “ਅੱਜ ਮੱਧ ਵਰਗ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ, ਜੋ ਅਭੂਤਪੂਰਵ ਹੈ ਅਤੇ ਰਾਸ਼ਟਰ ਨੂੰ ਬਹੁਤ ਮਜ਼ਬੂਤ ਬਣਾਉਂਦਾ ਹੈ। ” ਉਨ੍ਹਾਂ ਨੇ ਇਸ ਬਾਤ ‘ਤੇ ਦ੍ਰਿੜ੍ਹ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤੀ ਮੱਧ ਵਰਗ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦ੍ਰਿੜ੍ਹ ਸੰਕਲਪਿਤ ਅਤੇ ਪੂਰੀ ਤਰ੍ਹਾਂ ਤਿਆਰ ਹੈ, ਜੋ ਮਜ਼ਬੂਤੀ ਨਾਲ ਖੜ੍ਹਿਆ ਹੈ ਅਤੇ ਇਕੱਠਿਆਂ ਅੱਗੇ ਵਧ ਰਿਹਾ ਹੈ।
ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜਨਸੰਖਿਅਕ ਲਾਭਾਂਸ਼ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਰਤਮਾਨ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਹੀ ਵਿਕਸਿਤ ਰਾਸ਼ਟਰ ਦੇ ਸਭ ਤੋਂ ਬੜੇ ਲਾਭਾਰਥੀ ਬਣਨ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ -ਜਿਵੇਂ ਨੌਜਵਾਨਾਂ ਦੀ ਉਮਰ ਵਧੇਗੀ ਤਿਵੇਂ-ਤਿਵੇਂ ਦੇਸ਼ ਦੀ ਵਿਕਾਸ ਦੀ ਯਾਤਰਾ ਵਧੇਗੀ ਜਿਸ ਨਾਲ ਉਹ ਵਿਕਸਿਤ ਭਾਰਤ ਦੇ ਲਈ ਮਹੱਤਵਪੂਰਨ ਅਧਾਰ ਬਣਨਗੇ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਯੁਵਾ ਅਧਾਰ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਸੋਚੀ ਸਮਝੀ ਰਣਨੀਤੀ ਦੇ ਤਹਿਤ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 30ਵਰ੍ਹਿਆਂ ਤੋਂ 21ਵੀਂ ਸਦੀ ਦੀ ਸਿੱਖਿਆ ਬਾਰੇ ਬਹੁਤ ਘੱਟ ਸੋਚਿਆ ਗਿਆ ਅਤੇ ਪਹਿਲੇ ਦਾ ਰਵੱਈਆ ਇਹ ਸੀ ਕਿ ਜੋ ਚਲਦਾ ਹੈ ਚਲਣ ਦਿਓ । ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਲਗਭਗ ਤਿੰਨ ਦਹਾਕਿਆਂ ਦੇ ਬਾਅਦ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ-NEP) ਪੇਸ਼ ਕੀਤੀ ਗਈ। ਉਨ੍ਹਾਂ ਨੇ ਇਸ ਬਾਤ ਦਾ ਉਲੇਖ ਕੀਤਾ ਕਿ ਇਸ ਨੀਤੀ ਦੇ ਤਹਿਤ ਪੀਐੱਮ ਸ਼੍ਰੀ ਸਕੂਲਾਂ ਦੀ ਸਥਾਪਨਾ ਸਹਿਤ ਵਿਭਿੰਨ ਪਹਿਲਾਂ ਦਾ ਉਦੇਸ਼ ਸਿੱਖਿਆ ਵਿੱਚ ਕ੍ਰਾਂਤੀ ਲਿਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ 10,000 ਤੋਂ 12,000 ਪੀਐੱਮ ਸ਼੍ਰੀ ਸਕੂਲ ਪਹਿਲੇ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ ਭਵਿੱਖ ਵਿੱਚ ਹੋਰ ਭੀ ਸਕੂਲ ਬਣਾਉਣ ਦੀ ਯੋਜਨਾ ਹੈ। ਉਨ੍ਹਾਂ ਨੇ ਸਿੱਖਿਆ ਨੀਤੀ ਵਿੱਚ ਬਦਲਾਵਾਂ ਦੇ ਸਬੰਧ ਵਿੱਚ ਇੱਕ ਮਹੱਤਵਪੂਰਨ ਨਿਰਣੇ ‘ਤੇ ਭੀ ਜ਼ੋਰ ਦਿੱਤਾ, ਜਿਸ ਵਿੱਚ ਹੁਣ ਮਾਤ ਭਾਸ਼ਾ ਵਿੱਚ ਪੜ੍ਹਾਈ ਅਤੇ ਮਾਤ ਭਾਸ਼ਾ ਵਿੱਚ ਪਰੀਖਿਆ ਆਯੋਜਿਤ ਕਰਨ ਦਾ ਪ੍ਰਾਵਧਾਨ ਸ਼ਾਮਲ ਹੈ। ਭਾਰਤ ਵਿੱਚ ਭਾਸ਼ਾ ਬਾਰੇ ਬਸਤੀਵਾਦੀ ਮਾਨਸਿਕਤਾ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਭਾਸ਼ਾ ਦੀਆਂ ਰੁਕਾਵਟਾਂ ਦੇ ਕਾਰਨ ਗ਼ਰੀਬ, ਦਲਿਤ, ਆਦਿਵਾਸੀ ਅਤੇ ਵੰਚਿਤ ਭਾਈਚਾਰਿਆਂ ਦੇ ਬੱਚਿਆਂ ਦੇ ਨਾਲ ਹੋਣ ਵਾਲੇ ਅਨਿਆਂ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੀ ਮਾਤ ਭਾਸ਼ਾ ਵਿੱਚ ਸਿੱਖਿਆ ਦੀ ਜ਼ਰੂਰਤ ਦੇ ਸਬੰਧ ਵਿੱਚ ਟਿੱਪਣੀ ਕਰਦੇ ਹੋਏ ਕਿਹਾ ਕਿ ਅੰਗ੍ਰੇਜ਼ੀ ਵਿੱਚ ਦਕਸ਼ਤਾ ਦੀ ਪਰਵਾਹ ਨਾ ਕਰਦੇ ਹੋਏ ਵਿਦਿਆਰਥੀ ਡਾਕਟਰ ਅਤੇ ਇੰਜੀਨੀਅਰ ਦੇ ਰੂਪ ਵਿੱਚ ਆਪਣਾ ਕਰੀਅਰ ਬਣਾ ਸਕਣ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਕੀਤੇ ਗਏ ਮਹੱਤਵਪੂਰਨ ਸੁਧਾਰਾਂ ‘ਤੇ ਜ਼ੋਰ ਦਿੱਤਾ ਕਿ ਸਾਰੇ ਪਿਛੋਕੜਾਂ ਦੇ ਬੱਚੇ ਡਾਕਟਰ ਅਤੇ ਇੰਜੀਨੀਅਰ ਬਣਨ ਦਾ ਸੁਪਨਾ ਦੇਖ ਸਕਣ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਆਦਿਵਾਸੀ ਨੌਜਵਾਨਾਂ ਦੇ ਲਈ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ (Eklavya Model Residential Schools) ਦੇ ਵਿਸਤਾਰ ਨੂੰ ਰੇਖਾਂਕਿਤ ਕੀਤਾ, 10 ਸਾਲ ਪਹਿਲੇ ਕਰੀਬ ਡੇਢ ਸੌ ਏਕਲਵਯ ਵਿਦਿਆਲਾ ਸਨ, ਜੋ ਅੱਜ ਚਾਰ ਸੌ ਸੱਤਰ ਹੋ ਗਏ ਹਨ, ਅਤੇ 200 ਤੋਂ ਅਧਿਕ ਨਵੇਂ ਸਕੂਲ ਸਥਾਪਿਤ ਕਰਨ ਦੀ ਯੋਜਨਾ ਹੈ।
ਸਿੱਖਿਆ ਸੁਧਾਰਾਂ ਬਾਰੇ ਵਿਸਤਾਰ ਨਾਲ ਚਰਚਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸੈਨਿਕ ਸਕੂਲਾਂ ਵਿੱਚ ਲੜਕੀਆਂ ਦੇ ਦਾਖਲੇ ਦੇ ਪ੍ਰਾਵਧਾਨ ਕਰਦੇ ਹੋਏ ਬੜੇ ਸੁਧਾਰ ਕੀਤੇ ਗਏ ਹਨ। ਇਨ੍ਹਾਂ ਸਕੂਲਾਂ ਦੇ ਮਹੱਤਵ ਅਤੇ ਸਮਰੱਥਾ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਸੈਂਕੜੇ ਲੜਕੀਆਂ ਇਸ ਦੇਸ਼ਭਗਤੀਪੂਰਨ ਮਾਹੌਲ ਵਿੱਚ ਪੜ੍ਹ ਰਹੀਆਂ ਹਨ, ਜਿਸ ਦੇ ਨਾਲ ਦੇਸ਼ ਦੇ ਪ੍ਰਤੀ ਸਮਰਪਣ ਦੀ ਭਾਵਨਾ ਉਨ੍ਹਾਂ ਵਿੱਚ ਸੁਭਾਵਿਕ ਤੌਰ ‘ਤੇ ਪੈਦਾ ਹੋ ਰਹੀ ਹੈ।
ਨੌਜਵਾਨਾਂ ਦੀ ਗਰੂਮਿੰਗ ਵਿੱਚ ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ-NCC) ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ ਐੱਨਸੀਸੀ ਨਾਲ ਜੁੜੇ ਰਹੇ ਹਨ, ਉਹ ਜਾਣਦੇ ਹਨ ਕਿ ਇਹ ਉਸ ਮਹੱਤਵਪੂਰਨ ਉਮਰ ਵਿੱਚ ਵਿਆਪਕ ਵਿਕਾਸ ਅਤੇ ਅਨੁਭਵ ਦਾ ਸੁਨਹਿਰਾ ਅਵਸਰ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਹਾਲ ਦੇ ਵਰ੍ਹਿਆਂ ਵਿੱਚ ਐੱਨਸੀਸੀ ਦੇ ਅਭੂਤਪੂਰਵ ਵਿਸਤਾਰ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੈਡਿਟਾਂ ਦੀ ਸੰਖਿਆ 2014 ਵਿੱਚ ਲਗਭਗ 14 ਲੱਖ ਤੋਂ ਵਧ ਕੇ ਅੱਜ 20 ਲੱਖ ਤੋਂ ਅਧਿਕ ਹੋ ਗਈ ਹੈ।
ਦੇਸ਼ ਦੇ ਨੌਜਵਾਨਾਂ ਵਿੱਚ ਉਮੰਗ, ਉਤਸ਼ਾਹ ਅਤੇ ਨਿਯਮਿਤ ਕਾਰਜਾਂ ਤੋਂ ਪਰੇ, ਕੁਝ ਨਵਾਂ ਕਰ ਗੁਜਰਨ ਦੀ ਇੱਛਾ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਸਵੱਛ ਭਾਰਤ ਅਭਿਯਾਨ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਈ ਸ਼ਹਿਰਾਂ ਵਿੱਚ ਯੁਵਾ ਸਮੂਹ ਆਪਣੀ ਸਵੈ ਪ੍ਰੇਰਣਾ ਨਾਲ ਸਵੱਛਤਾ ਅਭਿਯਾਨ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਯੁਵਾ ਝੁੱਗੀਆਂ- ਝੌਂਪੜੀਆਂ ਵਿੱਚ ਸਿੱਖਿਆ ਅਤੇ ਵਿਭਿੰਨ ਹੋਰ ਪਹਿਲਾਂ ਦੇ ਲਈ ਕੰਮ ਕਰਦੇ ਹਨ। ਇਸ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੂੰ ਲਗਿਆ ਕਿ ਨੌਜਵਾਨਾਂ ਨੂੰ ਅਵਸਰ ਮਿਲਣਾ ਚਾਹੀਦਾ ਹੈ ਅਤੇ ਸੰਗਠਿਤ ਪ੍ਰਯਾਸ ਹੋਣਾ ਚਾਹੀਦਾ ਹੈ, ਇਸ ਸਦਕਾ “ਮੇਰਾ ਭਾਰਤ” ਜਾਂ ਮੇਰਾ ਯੁਵਾ ਭਾਰਤ ਮੁਹਿੰਮ ("MY Bharat" or Mera Yuva Bharat movement) ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਕਿਹਾ ਕਿ ਅੱਜ, 1. 5 ਕਰੋੜ ਤੋਂ ਅਧਿਕ ਯੁਵਾ ਉਸ ‘ਤੇ ਰਜਿਸਟਰਡ ਹਨ ਅਤੇ ਵਰਤਮਾਨ ਮੁੱਦਿਆਂ ‘ਤੇ ਚਰਚਾ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ, ਸਮਾਜ ਵਿੱਚ ਜਾਗਰੂਕਤਾ ਵਧਾ ਰਹੇ ਹਨ ਅਤੇ ਬਿਨਾ ਕਿਸੇ ਮਦਦ ਦੇ ਆਪਣੀਆਂ ਸਮਰੱਥਾਵਾਂ ਦੇ ਨਾਲ ਸਕਾਰਾਤਮਕ ਕਾਰਜ ਕਰ ਰਹੇ ਹਨ।
ਖੇਡ ਭਾਵਨਾ ਨੂੰ ਹੁਲਾਰਾ ਦੇਣ ਵਿੱਚ ਖੇਡਾਂ ਦੇ ਮਹੱਤਵ ਅਤੇ ਖੇਡਾਂ ਦਾ ਵਿਆਪਕ ਪ੍ਰਸਾਰ ਹੋਣ ‘ਤੇ ਰਾਸ਼ਟਰ ਦੀ ਭਾਵਨਾ ਦੇ ਵਿਕਸਿਤ ਹੋਣ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡ ਪ੍ਰਤਿਭਾਵਾਂ ਦੀ ਸਹਾਇਤਾ ਦੇ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਅਭੂਤਪੂਰਵ ਵਿੱਤੀ ਸਹਾਇਤਾ ਅਤੇ ਇਨਫ੍ਰਾਸਟ੍ਰਕਚਰ ਦਾ ਵਿਕਾਸ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਟਾਰਗਟ ਓਲੰਪਿਕ ਪੋਡੀਅਮ ਸਕੀਮ (ਟੀਓਪੀਐੱਸ-TOPS) ਅਤੇ ਖੇਲੋ ਇੰਡੀਆ ਅਭਿਯਾਨ ਸਾਡੇ ਸਪੋਰਟਸ ਈਕੋਸਿਸਟਮ ਨੂੰ ਪੂਰੀ ਤਰ੍ਹਾਂ ਬਦਲਣ ਦੀ ਤਾਕਤ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤੀ ਐਥਲੀਟਾਂ ਨੇ ਵਿਭਿੰਨ ਖੇਡ ਆਯੋਜਨਾਂ ਵਿੱਚ ਆਪਣੀ ਸਮਰੱਥਾ ਦਿਖਾਈ ਹੈ, ਜਿਸ ਵਿੱਚ ਮੁਟਿਆਰਾਂ ਸਹਿਤ ਭਾਰਤ ਦੇ ਨੌਜਵਾਨ ਦਮ-ਖਮ ਦੇ ਨਾਲ ਦੁਨੀਆ ਦੇ ਸਾਹਮਣੇ ਭਾਰਤ ਦੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਵਿਕਾਸਸ਼ੀਲ ਰਾਸ਼ਟਰ ਨੂੰ ਵਿਕਸਿਤ ਰਾਸ਼ਟਰ ਵਿੱਚ ਬਦਲਣ ਵਿੱਚ ਇਨਫ੍ਰਾਸਟ੍ਰਕਚਰ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੇਸ਼ ਦੇ ਵਿਦੇ ਕਾਸ ਲਈ ਕਲਿਆਣਕਾਰੀ ਯੋਜਨਾਵਾਂ ਅਤੇ ਇਨਫ੍ਰਾਸਟ੍ਰਕਚਰ ਦੋਨਾਂ ਨੂੰ ਹੀ ਮਹੱਤਵਪੂਰਨ ਕਰਾਰ ਦਿੰਦੇ ਹੋਏ ਢਾਂਚਾਗਤ ਪ੍ਰੋਜੈਕਟਾਂ ਨੂੰ ਸਮੇਂ ‘ਤੇ ਪੂਰਾ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਰੀ ਨਾਲ ਟੈਕਸਪੇਅਰਸ ਦੇ ਪੈਸੇ ਦੀ ਬਰਬਾਦੀ ਹੁੰਦੀ ਹੈ ਅਤੇ ਦੇਸ਼ ਉਸ ਲਾਭ ਤੋਂ ਵੰਚਿਤ ਰਹਿ ਜਾਂਦਾ ਹੈ। ਪ੍ਰੋਜੈਕਟ ਐਗਜ਼ੀਕਿਊਸ਼ਨ ਵਿੱਚ ਦੇਰੀ ਅਤੇ ਰਾਜਨੀਤਕ ਦਖਲਅੰਦਾਜ਼ੀ ਦੀ ਪਿਛਲੀ ਵਿਵਸਥਾ ਦੀ ਸੰਸਕ੍ਰਿਤੀ ਦੀ ਆਲੋਚਨਾ ਕਰਦੇ ਹੋਏ ਸ਼੍ਰੀ ਮੋਦੀ ਨੇ ਪ੍ਰਗਤੀ ਪਲੈਟਫਾਰਮ (PRAGATI platform) ਦੀ ਸਥਾਪਨਾ ਕੀਤੇ ਜਾਣ ਦਾ ਉਲੇਖ ਕੀਤਾ, ਜਿਸ ਵਿੱਚ ਉਹ ਸਵੈ ਡ੍ਰੋਨ ਤੋਂ ਰੀਅਲ ਟਾਇਮ ਵੀਡੀਓਗ੍ਰਾਫੀ ਅਤੇ ਹਿਤਧਾਰਕਾਂ ਦੇ ਨਾਲ ਲਾਇਵ ਬਾਤਚੀਤ ਸਹਿਤ ਢਾਂਚਾਗਤ ਪ੍ਰੋਜੈਕਟਾਂ ਦੀ ਵਿਸਤ੍ਰਤ ਨਿਗਰਾਨੀ ਦੇ ਲਈ ਵਿਅਕਤੀਗਤ ਤੌਰ ‘ਤੇ ਸਮੀਖਿਆ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰਾਂ ਜਾਂ ਵਿਭਿੰਨ ਵਿਭਾਗਾਂ ਦੇ ਦਰਮਿਆਨ ਤਾਲਮੇਲ ਦੇ ਮੁੱਦਿਆਂ ਦੇ ਕਾਰਨ ਲਗਭਗ 19 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਰੁਕੇ ਰਹੇ। ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਦੇ ਇੱਕ ਅਧਿਐਨ ਨੂੰ ਰੇਖਾਂਕਿਤ ਕੀਤਾ ਜਿਸ ਵਿੱਚ ਪ੍ਰਗਤੀ (PRAGATI) ਦੀ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਸੁਝਾਅ ਦਿੱਤਾ ਗਿਆ ਹੈ ਕਿ ਹੋਰ ਵਿਕਾਸਸ਼ੀਲ ਦੇਸ਼ ਇਸ ਦੇ ਅਨੁਭਵਾਂ ਤੋਂ ਲਾਭ ਉਠਾ ਸਕਦੇ ਹਨ। ਅਤੀਤ ਦੀਆਂ ਅਸਮਰੱਥਾਵਾਂ ਨੂੰ ਦਰਸਾਉਣ ਦੇ ਲਈ ਉੱਤਰ ਪ੍ਰਦੇਸ਼ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ 1972 ਵਿੱਚ ਸਵੀਕ੍ਰਿਤ ਸੂਰਯ ਨਹਿਰ ਪ੍ਰੋਜੈਕਟ ਦਾ ਉਲੇਖ ਕੀਤਾ, ਜੋ ਪੰਜ ਦਹਾਕਿਆਂ ਤੱਕ ਅਟਕੇ ਰਹਿਣ ਦੇ ਬਾਅਦ 2021 ਵਿੱਚ ਪੂਰਾ ਹੋਇਆ। ਜੰਮੂ-ਕਸ਼ਮੀਰ ਵਿੱਚ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਾਇਨ ਦੇ ਪੂਰਾ ਹੋਣ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ 1994 ਵਿੱਚ ਮਨਜ਼ੂਰੀ ਦਿੱਤੀ ਗਈ ਸੀ, ਲੇਕਿਨ ਇਹ ਦਹਾਕਿਆਂ ਤੱਕ ਰੁਕਿਆ ਰਿਹਾ। ਉਨ੍ਹਾਂ ਨੇ ਕਿਹਾ ਕਿ ਅੰਤ ਵਿੱਚ, ਤਿੰਨ ਦਹਾਕਿਆਂ ਦੇ ਬਾਅਦ, ਇਹ 2025 ਵਿੱਚ ਪੂਰਾ ਹੋਇਆ। ਸ਼੍ਰੀ ਨਰੇਂਦਰ ਮੋਦੀ ਨੇ ਓਡੀਸ਼ਾ ਵਿੱਚ ਹਰਿਦਾਸਪੁਰ-ਪਾਰਾਦੀਪ ਰੇਲਵੇ ਲਾਇਨ ਦੇ ਪੂਰਾ ਹੋਣ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ 1996 ਵਿੱਚ ਮਨਜ਼ੂਰੀ ਦਿੱਤੀ ਗਈ ਸੀ, ਲੇਕਿਨ ਇਹ ਵਰ੍ਹਿਆਂ ਤੱਕ ਰੁਕਿਆ ਰਿਹਾ ਜਿਸ ਨੂੰ ਆਖਰਕਾਰ ਵਰਤਮਾਨ ਪ੍ਰਸ਼ਾਸਨ ਦੇ ਕਾਰਜਕਾਲ ਦੇ ਦੌਰਾਨ 2019 ਵਿੱਚ ਪੂਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਅਸਾਮ ਵਿੱਚ ਬੋਗੀਬੀਲ ਪੁਲ਼ ਦੇ ਪੂਰੇ ਹੋਣ ਨੂੰ ਰੇਖਾਂਕਿਤ ਕੀਤਾ, ਜਿਸ ਨੂੰ 1998 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਅਤੇ ਉਨ੍ਹਾਂ ਦੀ ਸਰਕਾਰ ਨੇ 2018 ਵਿੱਚ ਪੂਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਅਤੀਤ ਵਿੱਚ ਪ੍ਰਚਲਿਤ ਦੇਰੀ ਦੀ ਹਾਨੀਕਾਰਕ ਸੰਸਕ੍ਰਿਤੀ ਨੂੰ ਦਰਸਾਉਣ ਵਾਲੇ ਸੈਂਕੜੇ ਉਦਾਹਰਣਾਂ ਦੇ ਸਕਦੇ ਹਨ। ਉਨ੍ਹਾਂ ਨੇ ਐਸੇ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਸਮੇਂ ‘ਤੇ ਪੂਰਾ ਕਰਨ ਦੇ ਲਈ ਸੰਸਕ੍ਰਿਤੀ ਵਿੱਚ ਬਦਲਾਅ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪਿਛਲੀ ਵਿਵਸਥਾ ਦੇ ਦੌਰਾਨ ਇਸ ਸੰਸਕ੍ਰਿਤੀ ਦੇ ਕਾਰਨ ਕਾਫੀ ਰੁਕਾਵਟਾਂ ਆਈਆਂ, ਜਿਸ ਦੇ ਨਾਲ ਦੇਸ਼ ਆਪਣੀ ਸਹੀ ਪ੍ਰਗਤੀ ਤੋਂ ਵੰਚਿਤ ਰਿਹਾ। ਢਾਂਚਾਗਤ ਪ੍ਰੋਜੈਕਟਾਂ ਦੀ ਉਚਿਤ ਯੋਜਨਾ ਅਤੇ ਸਮੇਂ ‘ਤੇ ਲਾਗੂਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਹੱਲ ਕਰਨ ਦੇ ਲਈ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਬਣਾਇਆ ਗਿਆ। ਉਨ੍ਹਾਂ ਨੇ ਰਾਜਾਂ ਨੂੰ ਨਿਰਣੇ ਲੈਣ ਨੂੰ ਸੁਵਿਵਸਥਿਤ ਬਣਾਉਣ ਅਤੇ ਪ੍ਰੋਜੈਕਟ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਲਈ 1,600 ਡੇਟਾ ਲੇਅਰਸ ਨਾਲ ਲੈਸ ਪੀਐੱਮ ਗਤੀ ਸ਼ਕਤੀ ਪਲੈਟਫਾਰਮ ਦਾ ਉਪਯੋਗ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪਲੈਟਫਾਰਮ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਦੇ ਕੰਮ ਨੂੰ ਗਤੀ ਦੇਣ ਵਾਲਾ ਮਹੱਤਵਪੂਰਨ ਅਧਾਰ ਬਣ ਗਿਆ ਹੈ।
ਅੱਜ ਦੇ ਨੌਜਵਾਨਾਂ ਦੇ ਲਈ ਆਪਣੇ ਮਾਤਾ-ਪਿਤਾ ਦੁਆਰਾ ਝੱਲੀਆਂ ਗਈਆਂ ਕਠਿਨਾਈਆਂ ਅਤੇ ਦੇਸ਼ ਦੀ ਪਿਛਲੀ ਸਥਿਤੀ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰ ਬੀਤੇ ਦਹਾਕੇ ਵਿੱਚ ਅਸੀਂ ਡਿਜੀਟਲ ਇੰਡੀਆ ਦੇ ਲਈ ਸਰਗਰਮੀ ਨਾਲ ਨਿਰਣੇ ਨਾ ਲੈਂਦੇ ਅਤੇ ਕਦਮ ਨਾ ਉਠਾਉਂਦੇ, ਤਾਂ ਅੱਜ ਜਿਹੀਆਂ ਸੁਵਿਧਾਵਾਂ ਲੈਣ ਵਿੱਚ ਵਰ੍ਹੇ ਲਗ ਜਾਂਦੇ। ਉਨ੍ਹਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਸਰਗਰਮੀ ਨਾਲ ਨਿਰਣੇ ਲੈਣ ਅਤੇ ਕਦਮ ਉਠਾਉਣ ਨਾਲ ਕੁਝ ਮਾਮਲਿਆਂ ਵਿੱਚ ਭਾਰਤ ਸਮੇਂ ‘ਤੇ ਅਤੇ ਕਿਤੇ-ਕਿਤੇ ਸਮੇਂ ਤੋਂ ਪਹਿਲੇ ਕੰਮ ਕਰਨ ਦੇ ਸਮਰੱਥ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ 5ਜੀ ਟੈਕਨੋਲੋਜੀ (5G technology) ਹੁਣ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਭਾਰਤ ਵਿੱਚ ਅਧਿਕ ਵਿਆਪਕ ਰੂਪ ਵਿੱਚ ਉਪਲਬਧ ਹੈ।
ਸ਼੍ਰੀ ਮੋਦੀ ਨੇ ਪਿਛਲੇ ਅਨੁਭਵਾਂ ਦੀ ਤਰਫ਼ ਆਕਰਸ਼ਿਤ ਕਰਦੇ ਹੋਏ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕੰਪਿਊਟਰ, ਮੋਬਾਈਲ ਫੋਨ ਅਤੇ ਏਟੀਐੱਮ (computers, mobile phones, and ATMs) ਜਿਹੀਆਂ ਟੈਕਨੋਲੋਜੀਆਂ ਭਾਰਤ ਤੋਂ ਬਹੁਤ ਪਹਿਲੇ ਅਨੇਕ ਦੇਸ਼ਾਂ ਵਿੱਚ ਪਹੁੰਚ ਗਈਆਂ ਸਨ, ਜਿਨ੍ਹਾਂ ਨੂੰ ਆਉਣ ਵਿੱਚ ਅਕਸਰ ਦਹਾਕੇ ਲਗ ਗਏ। ਉਨ੍ਹਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਸਿਹਤ ਖੇਤਰ ਵਿੱਚ ਭੀ, ਚੇਚਕ ਅਤੇ ਬੀਸੀਜੀ (smallpox and BCG) ਜਿਹੀਆਂ ਬਿਮਾਰੀਆਂ ਦੇ ਟੀਕੇ ਆਲਮੀ ਪੱਧਰ ‘ਤੇ ਉਪਲਬਧ ਸਨ, ਜਦਕਿ ਪ੍ਰਣਾਲੀਗਤ ਅਸਮਰੱਥਾਵਾਂ ਦੇ ਕਾਰਨ ਭਾਰਤ ਪਿਛੜ ਗਿਆ। ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦੀ ਦੇਰੀ ਦੇ ਲਈ ਅਤੀਤ ਦੇ ਖਰਾਬ ਸ਼ਾਸਨ ਨੂੰ ਜ਼ਿੰਮੇਦਾਰ ਠਹਿਰਾਇਆ, ਜਿੱਥੇ ਮਹੱਤਵਪੂਰਨ ਗਿਆਨ ਅਤੇ ਲਾਗੂਕਰਨ ‘ਤੇ ਸਖ਼ਤ ਨਿਯੰਤ੍ਰਣ ਸੀ ਜਿਸ ਦਾ ਸਿੱਟਾ, ‘ਲਾਇਸੰਸ ਪਰਮਿਟ ਰਾਜ’ ("license permit raj") ਵਿੱਚ ਹੋਇਆ, ਜਿਸ ਨੇ ਪ੍ਰਗਤੀ ਨੂੰ ਰੋਕ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਪਾਉਣ ਵਾਲੀ ਇਸ ਪ੍ਰਣਾਲੀ ਦੀ ਦਮਨਕਾਰੀ ਪ੍ਰਕ੍ਰਿਤੀ ਬਾਰੇ ਦੱਸਿਆ।
ਕੰਪਿਊਟਰ ਆਯਾਤ ਦੇ ਸ਼ੁਰੂਆਤੀ ਦਿਨਾਂ ‘ਤੇ ਟਿੱਪਣੀ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਕੰਪਿਊਟਰ ਆਯਾਤ ਕਰਨ ਦੇ ਲਈ ਲਾਇਸੰਸ ਪ੍ਰਾਪਤ ਕਰਨਾ ਇੱਕ ਲੰਬੀ ਪ੍ਰਕਿਰਿਆ ਸੀ ਜਿਸ ਵਿੱਚ ਕਈ ਸਾਲ ਲਗ ਜਾਂਦੇ ਸਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਜ਼ਰੂਰਤ ਦੇ ਕਾਰਨ ਭਾਰਤ ਵਿੱਚ ਨਵੀਂ ਟੈਕਨੋਲੋਜੀ ਨੂੰ ਅਪਣਾਉਣ ਵਿੱਚ ਕਾਫੀ ਦੇਰ ਹੋਈ।
ਅਤੀਤ ਦੀਆਂ ਨੌਕਰਸ਼ਾਹੀ ਸਬੰਧੀ ਚੁਣੌਤੀਆਂ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਮਕਾਨ ਬਣਾਉਣ ਦੇ ਲਈ ਸੀਮਿੰਟ ਪ੍ਰਾਪਤ ਕਰਨ ਦੇ ਲਈ ਭੀ ਆਗਿਆ ਦੀ ਜ਼ਰੂਰਤ ਹੁੰਦੀ ਸੀ ਅਤੇ ਸ਼ਾਦੀ ਵਿਆਹ ਦੇ ਦੌਰਾਨ, ਚਾਹ ਦੇ ਲਈ ਚੀਨੀ ਪ੍ਰਾਪਤ ਕਰਨ ਦੇ ਲਈ ਭੀ ਲਾਇਸੰਸ ਦੀ ਜ਼ਰੂਰਤ ਹੁੰਦੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਚੁਣੌਤੀਆਂ ਆਜ਼ਾਦੀ ਦੇ ਬਾਅਦ ਭਾਰਤ ਵਿੱਚ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਯੁਵਾ ਇਸ ਦੇ ਨਿਹਿਤਾਰਥਾਂ(ਪ੍ਰਭਾਵਾਂ-implications) ਨੂੰ ਸਮਝ ਸਕਦੇ ਹਨ, ਸਵਾਲ ਕਰ ਸਕਦੇ ਹਨ ਕਿ ਰਿਸ਼ਵਤ ਦੇ ਲਈ ਕੌਣ ਜ਼ਿੰਮੇਦਾਰ ਸੀ ਅਤੇ ਪੈਸਾ ਕਿੱਥੇ ਜਾਂਦਾ ਸੀ।
ਅਤੀਤ ਦੀਆਂ ਨੌਕਰਸ਼ਾਹੀ ਸਬੰਧੀ ਰੁਕਾਵਟਾਂ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਕੂਟਰ ਖਰੀਦਣ ਦੇ ਲਈ ਬੁਕਿੰਗ ਅਤੇ ਭੁਗਤਾਨ ਦੀ ਜ਼ਰੂਰਤ ਹੁੰਦੀ ਸੀ, ਜਿਸ ਦੇ ਬਾਅਦ 8-10 ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਸਕੂਟਰ ਵੇਚਣ ਦੇ ਲਈ ਭੀ ਸਰਕਾਰੀ ਆਗਿਆ ਦੀ ਜ਼ਰੂਰਤ ਹੁੰਦੀ ਸੀ। ਉਨ੍ਹਾਂ ਨੇ ਜ਼ਰੂਰੀ ਵਸਤਾਂ ਨੂੰ ਪ੍ਰਾਪਤ ਕਰਨ ਵਿੱਚ ਅਸਮਰੱਥਾ ਨੂੰ ਰੇਖਾਂਕਿਤ ਕੀਤਾ, ਜਿਵੇਂ ਕਿ ਗੈਸ ਸਿਲੰਡਰ, ਜਿਨ੍ਹਾਂ ਨੂੰ ਸਾਂਸਦਾਂ ਦੇ ਕੂਪਨ ਦੇ ਜ਼ਰੀਏ ਵੰਡਿਆ ਜਾਂਦਾ ਸੀ, ਅਤੇ ਗੈਸ ਕਨੈਕਸ਼ਨ ਦੇ ਲਈ ਲੰਬੀਆਂ ਕਤਾਰਾਂ ਲਗਦੀਆਂ ਸਨ। ਉਨ੍ਹਾਂ ਨੇ ਟੈਲੀਫੋਨ ਕਨੈਕਸ਼ਨ ਪ੍ਰਾਪਤ ਕਰਨ ਦੀ ਲੰਬੀ ਪ੍ਰਕਿਰਿਆ ਦਾ ਉਲੇਖ ਕਰਦੇ ਹੋਏ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਦੇ ਨੌਜਵਾਨਾਂ ਨੂੰ ਇਨ੍ਹਾਂ ਚੁਣੌਤੀਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਬੜੇ-ਬੜੇ ਭਾਸ਼ਣ ਦੇਣ ਵਾਲਿਆਂ ਨੂੰ ਆਪਣੇ ਪਿਛਲੇ ਸ਼ਾਸਨ ਅਤੇ ਰਾਸ਼ਟਰ ‘ਤੇ ਉਸ ਦੇ ਪ੍ਰਭਾਵ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਪਾਬੰਦੀਆਂ ਅਤੇ ਲਾਇਸੰਸ ਰਾਜ ਦੀਆਂ ਨੀਤੀਆਂ ਨੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਧੀਮੀ ਆਰਥਿਕ ਵਾਧਾ ਦਰ ਵਿੱਚ ਧਕੇਲ ਦਿੱਤਾ।” ਉਨ੍ਹਾਂ ਨੇ ਕਿਹਾ ਕਿ ਇਸ ਕਮਜ਼ੋਰ ਵਾਧਾ ਦਰ ਨੂੰ “ਹਿੰਦੂ ਵਾਧਾ ਦਰ” ("Hindu rate of growth") ਦੇ ਰੂਪ ਵਿੱਚ ਜਾਣਿਆ ਜਾਣ ਲਗਿਆ, ਜੋ ਇੱਕ ਬੜੇ ਸਮੁਦਾਇ ਦਾ ਅਪਮਾਨ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਵਿਫ਼ਲਤਾ ਸੱਤਾ ਵਿੱਚ ਬੈਠੇ ਲੋਕਾਂ ਦੀ ਅਸਮਰੱਥਾ, ਸਮਝ ਦੀ ਕਮੀ ਅਤੇ ਭ੍ਰਿਸ਼ਟਾਚਾਰ ਦੇ ਕਾਰਨ ਸੀ, ਜਿਸ ਦੇ ਕਾਰਨ ਪੂਰੇ ਸਮਾਜ ਨੂੰ ਧੀਮੇ ਵਾਧੇ ਦੇ ਲਈ ਜ਼ਿੰਮੇਦਾਰ ਠਹਿਰਾਇਆ ਗਿਆ।
ਅਤੀਤ ਦੇ ਆਰਥਿਕ ਕੁਪ੍ਰਬੰਧਨ ਅਤੇ ਦੋਸ਼ਪੂਰਨ ਨੀਤੀਆਂ, ਜਿਨ੍ਹਾਂ ਦੇ ਕਾਰਨ ਪੂਰੇ ਸਮਾਜ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਦੁਨੀਆ ਭਰ ਵਿੱਚ ਬਦਨਾਮ ਕੀਤਾ ਗਿਆ, ਦੀ ਆਲੋਚਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸਿਕ ਤੌਰ ‘ਤੇ, ਭਾਰਤ ਦਾ ਸੱਭਿਆਚਾਰ ਅਤੇ ਨੀਤੀਆਂ ਵਿੱਚ ਪਾਬੰਦੀਸ਼ੁਦਾ ਲਾਇਸੰਸ ਰਾਜ ਸ਼ਾਮਲ ਨਹੀਂ ਸੀ, ਜਦਕਿ ਭਾਰਤੀ ਖੁੱਲ੍ਹੇਪਣ ਵਿੱਚ ਵਿਸ਼ਵਾਸ ਕਰਦੇ ਸਨ ਅਤੇ ਆਲਮੀ ਪੱਧਰ ‘ਤੇ ਮੁਕਤ ਵਪਾਰ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਲੋਕਾਂ ਵਿੱਚੋਂ ਸਨ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਭਾਰਤੀ ਵਪਾਰੀ ਬਿਨਾ ਕਿਸੇ ਪਾਬੰਦੀ ਦੇ ਵਪਾਰ ਦੇ ਲਈ ਦੂਰ-ਦੂਰ ਤੱਕ ਜਾਂਦੇ ਸਨ, ਜੋ ਭਾਰਤ ਦੇ ਸੁਭਾਵਿਕ ਸੱਭਿਆਚਾਰ ਦਾ ਹਿੱਸਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਦੀ ਆਰਥਿਕ ਸਮਰੱਥਾ ਅਤੇ ਤੇਜ਼ ਗਤੀ ਨਾਲ ਅੱਗੇ ਵਧਣ ਵਾਲੇ ਦੇਸ਼ ਦੇ ਰੂਪ ਵਿੱਚ ਉਸ ਨੂੰ ਪਹਿਚਾਣਨ ਲਗੀ ਹੈ ਅਤੇ ਹਰ ਭਾਰਤੀ ਨੂੰ ਇਸ ‘ਤੇ ਮਾਣ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਨੂੰ ਹੁਣ ਸਭ ਤੋਂ ਤੇਜ਼ੀ ਨਾਲ ਵਧਦੇ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਅਤੇ ਦੇਸ਼ ਦੀ ਅਰਥਵਿਵਸਥਾ ਕਾਫੀ ਤੇਜ਼ੀ ਨਾਲ ਵਧ ਰਹੀ ਹੈ।”
ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਦੇਸ਼ (ਰਾਸ਼ਟਰ) ਹੁਣ ਲਾਇਸੰਸ ਰਾਜ ਅਤੇ ਉਸ ਦੀਆਂ ਕੁਨੀਤੀਆਂ ਤੋਂ ਬਾਹਰ ਨਿਕਲ ਕੇ ਚੈਨ ਦਾ ਸਾਹ ਲੈ ਰਿਹਾ ਹੈ ਅਤੇ ਉੱਚੀ ਉਡਾਣ ਭਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਮੈਨੂਫੈਕਚਰਿੰਗ ਵਧਾਉਣ ਦੇ ਉਦੇਸ਼ ਨਾਲ “ਮੇਕ ਇਨ ਇੰਡੀਆ” ਪਹਿਲ("Make in India" initiative) ਨੂੰ ਹੁਲਾਰਾ ਦੇਣ ਬਾਰੇ ਟਿੱਪਣੀ ਕੀਤੀ। ਉਨ੍ਹਾਂ ਨੇ ਉਤਪਾਦਨ ਅਧਾਰਿਤ ਪ੍ਰੋਤਸਾਹਨ (Production Linked Incentive (ਪੀਐੱਲਆਈ-PLI) ਯੋਜਨਾ ਦੀ ਸ਼ੁਰੂਆਤ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ (Foreign Direct Investment –ਐੱਫਡੀਆਈ-FDI) ਨਾਲ ਸਬੰਧਿਤ ਸੁਧਾਰਾਂ ਦਾ ਉਲੇਖ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਅੱਜ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੋਬਾਈਲ ਫੋਨ ਉਤਪਾਦਕ ਬਣ ਗਿਆ ਹੈ, ਜੋ ਮੁੱਖ ਤੌਰ ‘ਤੇ ਮੋਬਾਈਲ ਫੋਨ ਦੇ ਆਯਾਤਕ ਤੋਂ ਨਿਰਯਾਤਕ ਵਿੱਚ ਪਰਿਵਰਤਿਤ ਹੋ ਗਿਆ ਹੈ।
ਡਿਫੈਂਸ ਮੈਨੂਫੈਕਚਰਿੰਗ ਵਿੱਚ ਭਾਰਤ ਦੀਆਂ ਉਪਲਬਧੀਆਂ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਰੱਖਿਆ ਉਤਪਾਦ ਨਿਰਯਾਤ ਵਿੱਚ ਦਸ ਗੁਣਾ ਵਾਧਾ ਹੋਇਆ ਹੈ, ਨਾਲ ਹੀ ਸੋਲਰ ਮੌਡਿਊਲ ਮੈਨੂਫੈਕਚਰਿੰਗ ਵਿੱਚ ਭੀ ਦਸ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ, “ਭਾਰਤ ਹੂਣ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਇਸਪਾਤ ਉਤਪਾਦਕ ਹੈ” ਜਦਕਿ ਪਿਛਲੇ ਇੱਕ ਦਹਾਕੇ ਵਿੱਚ ਮਸ਼ੀਨਰੀ ਅਤੇ ਇਲੈਕਟ੍ਰੌਨਿਕ ਨਿਰਯਾਤ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਖਿਡੌਣਿਆਂ ਦਾ ਨਿਰਯਾਤ ਤਿੰਨ ਗੁਣਾ ਤੋਂ ਅਧਿਕ ਹੋ ਗਿਆ ਹੈ, ਅਤੇ ਐਗਰੋਕੈਮੀਕਲ ਐਕਸਪੋਰਟ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਕੋਵਿਡ -19 ਮਹਾਮਾਰੀ ਦੌਰਾਨ, ਭਾਰਤ ਨੇ ‘ਮੇਡ ਇਨ ਇੰਡੀਆ’ ਪਹਿਲ ਦੇ ਤਹਿਤ 150 ਤੋਂ ਅਧਿਕ ਦੇਸ਼ਾਂ ਨੂੰ ਟੀਕਿਆਂ ਅਤੇ ਦਵਾਈਆਂ ਦੀ ਸਪਲਾਈ ਕੀਤੀ।” ਉਨ੍ਹਾਂ ਨੇ ਆਯੁਸ਼ ਅਤੇ ਹਰਬਲ ਉਤਪਾਦਾਂ (AYUSH and herbal products) ਦੇ ਨਿਰਯਾਤ ਵਿੱਚ ਭੀ ਤੇਜ਼ੀ ਨਾਲ ਹੋ ਰਹੇ ਵਾਧੇ ‘ਤੇ ਪ੍ਰਕਾਸ਼ ਪਾਇਆ।
ਖਾਦੀ ਨੂੰ ਹੁਲਾਰਾ ਦੇਣ ਵਿੱਚ ਪਿਛਲੀ ਸਰਕਾਰ ਦੇ ਪ੍ਰਯਾਸਾਂ ਦੀ ਕਮੀ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਸ਼ੁਰੂ ਕੀਤਾ ਗਿਆ ਅੰਦੋਲਨ ਭੀ ਅੱਗੇ ਨਹੀਂ ਵਧ ਸਕਿਆ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਖਾਦੀ ਅਤੇ ਗ੍ਰਾਮ ਉਦਯੋਗ (Khadi and Village Industries) ਦਾ ਕਾਰੋਬਾਰ ਪਹਿਲੀ ਵਾਰ ਡੇਢ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੇਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਇਸ ਦਾ ਉਤਪਾਦਨ ਚਾਰ ਗੁਣਾ ਵਧ ਗਿਆ ਹੈ, ਜਿਸ ਨਾਲ ਐੱਮਐੱਸਐੱਮਈ ਖੇਤਰ ਨੂੰ ਕਾਫੀ ਲਾਭ ਹੋਇਆ ਹੈ ਅਤੇ ਦੇਸ਼ ਭਰ ਵਿੱਚ ਰੋਜ਼ਗਾਰ ਦੇ ਕਈ ਅਵਸਰ ਤਿਆਰ ਹੋਏ ਹਨ।
ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਸਾਰੇ ਚੁਣੇ ਹੋਏ ਪ੍ਰਤੀਨਿਧੀ ਜਨਤਾ ਦੇ ਸੇਵਕ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਜਨ ਪ੍ਰਤੀਨਿਧੀਆਂ ਦੇ ਲਈ ਦੇਸ਼ ਅਤੇ ਸਮਾਜ ਦਾ ਮਿਸ਼ਨ ਹੀ ਸਭ ਕੁਝ ਹੁੰਦਾ ਹੈ ਅਤੇ ਸੇਵਾ ਵਰਤ (ਸੇਵਾ ਦਾ ਪ੍ਰਣ) ਲੈ ਕੇ ਕੰਮ ਕਰਨਾ ਹੀ ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ।
ਵਿਕਸਿਤ ਭਾਰਤ ਦੇ ਵਿਜ਼ਨ ਨੂੰ ਆਤਮਸਾਤ ਕਰਨ ਦੀ ਸਾਰੇ ਭਾਰਤੀਆਂ ਦੀ ਸਮੂਹਿਕ ਜ਼ਿੰਮੇਦਾਰੀ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਇੱਕ ਸਰਕਾਰ ਜਾਂ ਇੱਕ ਵਿਅਕਤੀ ਦਾ ਸੰਕਲਪ ਨਹੀਂ ਹੈ, ਬਲਕਿ 140 ਕਰੋੜ ਦੇਸ਼ਵਾਸੀਆਂ ਦਾ ਸੰਕਲਪ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਲੋਕ ਇਸ ਮਿਸ਼ਨ ਦੇ ਪ੍ਰਤੀ ਉਦਾਸੀਨ ਰਹਿਣਗੇ, ਉਹ ਰਾਸ਼ਟਰ ਤੋਂ ਪਿੱਛੇ ਛੁਟ ਜਾਣਗੇ। ਉਨ੍ਹਾਂ ਨੇ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਭਾਰਤ ਦੇ ਮੱਧ ਵਰਗ ਅਤੇ ਨੌਜਵਾਨਾਂ ਦੇ ਅਟੁੱਟ ਦ੍ਰਿੜ੍ਹ ਸੰਕਲਪ ਨੂੰ ਰੇਖਾਂਕਿਤ ਕੀਤਾ।
ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਹੇ ਰਾਸ਼ਟਰ ਦੀ ਪ੍ਰਗਤੀ ਵਿੱਚ ਸਾਰਿਆਂ ਦੀ ਭੂਮਿਕਾ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰਾਂ ਵਿੱਚ ਵਿਰੋਧ ਹੋਣਾ, ਲੋਕਤੰਤਰ ਦਾ ਸੁਭਾਅ ਹੈ। ਨੀਤੀਆਂ ਦਾ ਵਿਰੋਧ ਹੋਣਾ, ਲੋਕਤੰਤਰ ਦੀ ਜ਼ਿੰਮੇਦਾਰੀ ਭੀ ਹੈ, ਲੇਕਿਨ, ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅਤਿਅਧਿਕ ਨਕਾਰਾਤਮਕਤਾ ਅਤੇ ਆਪਣੇ ਯੋਗਦਾਨ ਨੂੰ ਵਧਾਉਣ ਦੀ ਬਜਾਏ ਦੂਸਰਿਆਂ ਨੂੰ ਕਮਤਰ ਆਂਕਣ ਦਾ ਪ੍ਰਯਾਸ ਭਾਰਤ ਦੇ ਵਿਕਾਸ ਵਿੱਚ ਰੁਕਾਵਟ ਬਣ ਸਕਦਾ ਹੈ। ਉਨ੍ਹਾਂ ਨੇ ਖ਼ੁਦ ਨੂੰ ਐਸੀ ਨਕਾਰਾਤਮਕਤਾ ਤੋਂ ਮੁਕਤ ਕਰਨ ਅਤੇ ਨਿਰੰਤਰ ਆਤਮਚਿੰਤਨ ਅਤੇ ਆਤਮਨਿਰੀਖਣ ਵਿੱਚ ਲਗਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਦਨ ਵਿੱਚ ਜੋ ਚਰਚਾ ਹੋਈ ਹੈ, ਉਸ ਵਿੱਚੋਂ ਉੱਤਮ ਬਾਤਾਂ ਨੂੰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਨੇ ਰਾਸ਼ਟਰਪਤੀ ਦੇ ਸੰਬੋਧਨ ਤੋਂ ਪ੍ਰਾਪਤ ਨਿਰੰਤਰ ਪ੍ਰੇਰਣਾ ਨੂੰ ਸਵੀਕਾਰ ਕਰਦੇ ਹੋਏ, ਰਾਸ਼ਟਰਪਤੀ ਅਤੇ ਸਾਰੇ ਮਾਣਯੋਗ ਸਾਂਸਦਾਂ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕੀਤਾ।
Click here to read full text speech
Sabka Saath, Sabka Vikas is our collective responsibility. pic.twitter.com/j7mNeSiiyC
— PMO India (@PMOIndia) February 6, 2025
The people of the country have understood, tested and supported our model of development. pic.twitter.com/YVuNTSMgZY
— PMO India (@PMOIndia) February 6, 2025
Santushtikaran over Tushtikaran. pic.twitter.com/CbXeCWerM7
— PMO India (@PMOIndia) February 6, 2025
The mantra of our governance is – Sabka Saath, Sabka Vikas. pic.twitter.com/8w9qmoUfhy
— PMO India (@PMOIndia) February 6, 2025
India's progress is powered by Nari Shakti. pic.twitter.com/1bIFRlfBcC
— PMO India (@PMOIndia) February 6, 2025
Prioritising the welfare of the poor and marginalised. pic.twitter.com/lqBg0oqCQc
— PMO India (@PMOIndia) February 6, 2025
Empowering the tribal communities with PM-JANMAN. pic.twitter.com/QKppDDRbaY
— PMO India (@PMOIndia) February 6, 2025
25 crore people of the country have moved out of poverty and become part of the neo middle class. Today, their aspirations are the strongest foundation for the nation's progress. pic.twitter.com/0AIXj8znqC
— PMO India (@PMOIndia) February 6, 2025
The middle class is confident and determined to drive India's journey towards development. pic.twitter.com/VPilrdUE9l
— PMO India (@PMOIndia) February 6, 2025
We have focused on strengthening infrastructure across the country. pic.twitter.com/yUhe2xKuK7
— PMO India (@PMOIndia) February 6, 2025
Today, the world recognises India's economic potential. pic.twitter.com/JrhzIUox5Z
— PMO India (@PMOIndia) February 6, 2025