“ਆਪਣਾ ਭਾਸ਼ਣ ਦੇਣ ਤੋਂ ਪਹਿਲਾਂ, ਮੈਂ ਲਤਾ ਦੀਦੀ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਚਾਹਾਂਗਾ। ਆਪਣੇ ਸੰਗੀਤ ਰਾਹੀਂ ਉਨ੍ਹਾਂ ਸਾਡੇ ਦੇਸ਼ ਨੂੰ ਇਕਜੁੱਟ ਕੀਤਾ”
"'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਇਹ ਸੋਚਣ ਦਾ ਸਹੀ ਸਮਾਂ ਹੈ ਕਿ ਭਾਰਤ ਆਉਣ ਵਾਲੇ ਸਾਲਾਂ ਵਿੱਚ ਗਲੋਬਲ ਲੀਡਰਸ਼ਿਪ ਦੀ ਭੂਮਿਕਾ ਕਿਵੇਂ ਨਿਭਾ ਸਕਦਾ ਹੈ"
“ਅਸੀਂ ਇਹ ਵੀ ਮੰਨਦੇ ਹਾਂ ਕਿ ਆਲੋਚਨਾ ਲੋਕਤੰਤਰ ਦਾ ਜ਼ਰੂਰੀ ਹਿੱਸਾ ਹੈ। ਪਰ, ਹਰ ਚੀਜ਼ ਦਾ ਅੰਨ੍ਹਾ ਵਿਰੋਧ ਕਦੇ ਵੀ ਅੱਗੇ ਦਾ ਰਾਹ ਨਹੀਂ ਹੁੰਦਾ"
“ਜੇਕਰ ਅਸੀਂ 'ਵੋਕਲ ਫੌਰ ਲੋਕਲ' ਦੀ ਗੱਲ ਕਰਦੇ ਹਾਂ, ਤਾਂ ਕੀ ਅਸੀਂ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਰਹੇ ਹਾਂ? ਫਿਰ ਵਿਰੋਧੀ ਧਿਰ ਵੱਲੋਂ ਇਸ ਦਾ ਮਜ਼ਾਕ ਕਿਉਂ ਉਡਾਇਆ ਜਾ ਰਿਹਾ ਹੈ?
“ਦੁਨੀਆ ਨੇ ਭਾਰਤ ਦੀ ਆਰਥਿਕ ਪ੍ਰਗਤੀ ਨੂੰ ਨੋਟ ਕੀਤਾ ਹੈ ਅਤੇ ਉਹ ਵੀ ਆਲਮੀ ਮਹਾਮਾਰੀ ਦੇ ਮੱਧ ਵਿੱਚ”
“ਭਾਰਤ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਕਿ ਮਹਾਮਾਰੀ ਦੇ ਦੌਰਾਨ 80 ਕਰੋੜ ਤੋਂ ਵੱਧ ਭਾਰਤੀਆਂ ਨੂੰ ਮੁਫ਼ਤ ਰਾਸ਼ਨ ਤੱਕ ਪਹੁੰਚ ਪ੍ਰਾਪਤ ਹੋਵੇ। ਇਹ ਸਾਡੀ ਪ੍ਰਤੀਬੱਧਤਾ ਹੈ ਕਿ ਕੋਈ ਵੀ ਭਾਰਤੀ ਭੁੱਖਾ ਨਾ ਰਹੇ"
“ਭਾਰਤ ਦੀ ਪ੍ਰਗਤੀ ਲਈ, ਛੋਟੇ ਕਿਸਾਨ ਨੂੰ ਸਸ਼ਕਤ ਬਣਾਉਣਾ ਮਹੱਤਵਪੂਰਨ ਹੈ। ਛੋਟਾ ਕਿਸਾਨ ਭਾਰਤ ਦੀ ਪ੍ਰਗਤੀ ਨੂੰ ਮਜ਼ਬੂਤ ਕਰੇਗਾ"
ਪ੍ਰਧਾਨ ਮੰਤਰੀ ਨੇ ਨਵੇਂ ਸੰਕਲਪ ਬਣਾਉਣ ਅਤੇ ਰਾਸ਼ਟਰ ਨਿਰਮਾਣ ਦੇ ਕਾਰਜ ਨੂੰ ਮੁੜ ਸਮਰਪਿਤ ਕਰਨ ਵਿੱਚ ਮੌਜੂਦਾ ਯੁਗ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
“ਜੇਕਰ ਅਸੀਂ 'ਵੋਕਲ ਫੌਰ ਲੋਕਲ' ਦੀ ਗੱਲ ਕਰਦੇ ਹਾਂ, ਤਾਂ ਕੀ ਅਸੀਂ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਰਹੇ ਹਾਂ? ਫਿਰ ਵਿਰੋਧੀ ਧਿਰ ਵੱਲੋਂ ਇਸ ਦਾ ਮਜ਼ਾਕ ਕਿਉਂ ਉਡਾਇਆ ਜਾ ਰਿਹਾ ਹੈ?
ਪ੍ਰਧਾਨ ਮੰਤਰੀ ਨੇ ਵਾਂਝੇ ਅਤੇ ਗ਼ਰੀਬਾਂ ਦੀ ਬਦਲਦੀ ਸਥਿਤੀ ਬਾਰੇ ਦੱਸਿਆ ਜੋ ਸੁਵਿਧਾਵਾਂ ਰਾਹੀਂ ਨਵਾਂ ਮਾਣ ਪ੍ਰਾਪਤ ਕਰ ਰਹੇ ਹਨ।
“ਦੁਨੀਆ ਨੇ ਭਾਰਤ ਦੀ ਆਰਥਿਕ ਪ੍ਰਗਤੀ ਨੂੰ ਨੋਟ ਕੀਤਾ ਹੈ ਅਤੇ ਉਹ ਵੀ ਆਲਮੀ ਮਹਾਮਾਰੀ ਦੇ ਮੱਧ ਵਿੱਚ”
ਪ੍ਰਧਾਨ ਮੰਤਰੀ ਨੇ ਵਾਂਝੇ ਅਤੇ ਗ਼ਰੀਬਾਂ ਦੀ ਬਦਲਦੀ ਸਥਿਤੀ ਬਾਰੇ ਦੱਸਿਆ ਜੋ ਸੁਵਿਧਾਵਾਂ ਰਾਹੀਂ ਨਵਾਂ ਮਾਣ ਪ੍ਰਾਪਤ ਕਰ ਰਹੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਸੰਸਦ ਨੂੰ ਰਾਸ਼ਟਰਪਤੀ ਦੇ ਸੰਬੋਧਨ 'ਤੇ ਧੰਨਵਾਦ ਪ੍ਰਸਤਾਵ ਦਾ ਜਵਾਬ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ, “ਆਪਣਾ ਭਾਸ਼ਣ ਦੇਣ ਤੋਂ ਪਹਿਲਾਂ, ਮੈਂ ਲਤਾ ਦੀਦੀ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਚਾਹਾਂਗਾ। ਆਪਣੇ ਸੰਗੀਤ ਰਾਹੀਂ ਉਨ੍ਹਾਂ ਸਾਡੇ ਦੇਸ਼ ਨੂੰ ਇਕਜੁੱਟ ਕੀਤਾ”।

ਪ੍ਰਧਾਨ ਮੰਤਰੀ ਨੇ ਨਵੇਂ ਸੰਕਲਪ ਬਣਾਉਣ ਅਤੇ ਰਾਸ਼ਟਰ ਨਿਰਮਾਣ ਦੇ ਕਾਰਜ ਨੂੰ ਮੁੜ ਸਮਰਪਿਤ ਕਰਨ ਵਿੱਚ ਮੌਜੂਦਾ ਯੁਗ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। "'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਇਹ ਸੋਚਣ ਦਾ ਸਹੀ ਸਮਾਂ ਹੈ ਕਿ ਭਾਰਤ ਆਉਣ ਵਾਲੇ ਸਾਲਾਂ ਵਿੱਚ ਗਲੋਬਲ ਲੀਡਰਸ਼ਿਪ ਦੀ ਭੂਮਿਕਾ ਕਿਵੇਂ ਨਿਭਾ ਸਕਦਾ ਹੈ। ਇਹ ਵੀ ਓਨਾ ਹੀ ਸੱਚ ਹੈ ਕਿ ਭਾਰਤ ਨੇ ਪਿਛਲੇ ਕੁਝ ਸਾਲਾਂ ਵਿੱਚ ਵਿਕਾਸ ਦੀਆਂ ਕਈ ਪੁਲਾਂਘਾਂ ਪੁੱਟੀਆਂ ਹਨ।" ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਾਅਦ ਦੇ ਸਮੇਂ ਵਿੱਚ ਇੱਕ ਨਵੀਂ ਵਿਸ਼ਵ ਵਿਵਸਥਾ ਤੇਜ਼ੀ ਨਾਲ ਆਕਾਰ ਲੈ ਰਹੀ ਹੈ। ਉਨ੍ਹਾਂ ਅੱਗੇ ਕਿਹਾ, "ਇਹ ਇੱਕ ਅਜਿਹਾ ਮੋੜ ਹੈ ਜਿੱਥੇ ਸਾਨੂੰ ਭਾਰਤ ਦੇ ਰੂਪ ਵਿੱਚ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ"।

ਪ੍ਰਧਾਨ ਮੰਤਰੀ ਨੇ ਵਾਂਝੇ ਅਤੇ ਗ਼ਰੀਬਾਂ ਦੀ ਬਦਲਦੀ ਸਥਿਤੀ ਬਾਰੇ ਦੱਸਿਆ ਜੋ ਸੁਵਿਧਾਵਾਂ ਰਾਹੀਂ ਨਵਾਂ ਮਾਣ ਪ੍ਰਾਪਤ ਕਰ ਰਹੇ ਹਨ। “ਪਹਿਲਾਂ, ਗੈਸ ਕਨੈਕਸ਼ਨ ਇੱਕ ਪ੍ਰਤਿਸ਼ਠਾ ਦਾ ਪ੍ਰਤੀਕ ਸੀ। ਹੁਣ, ਸਭ ਤੋਂ ਗ਼ਰੀਬ ਤੱਕ ਇਸ ਤੱਕ ਪਹੁੰਚ ਹੈ ਅਤੇ ਇਸ ਲਈ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ। ਗ਼ਰੀਬਾਂ ਦੀ ਬੈਂਕ ਖਾਤਿਆਂ ਤੱਕ ਪਹੁੰਚ ਹੈ, ਡੀਬੀਟੀ ਸੇਵਾ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੇ ਹਨ...ਇਹ ਵੱਡੇ ਬਦਲਾਅ ਹਨ"। ਉਨ੍ਹਾਂ ਕਿਹਾ ਕਿ ਜਦੋਂ ਗ਼ਰੀਬ ਆਪਣੇ ਘਰ ਬਿਜਲੀ ਆਉਣ ਕਾਰਨ ਖ਼ੁਸ਼ ਹੁੰਦਾ ਹੈ ਤਾਂ ਉਸ ਦੀ ਖ਼ੁਸ਼ੀ ਦੇਸ਼ ਨੂੰ ਬਲ ਦਿੰਦੀ ਹੈ। ਉਨ੍ਹਾਂ ਗਰੀਬ ਘਰਾਂ ਵਿੱਚ ਮੁਫ਼ਤ ਗੈਸ ਕਨੈਕਸ਼ਨ ਮਿਲਣ ਕਾਰਨ ਧੂੰਏਂ ਤੋਂ ਮੁਕਤ ਰਸੋਈ ਦੀਆਂ ਖੁਸ਼ੀਆਂ ਦੀ ਗੱਲ ਵੀ ਕੀਤੀ।

ਪ੍ਰਧਾਨ ਮੰਤਰੀ ਨੇ ਲੋਕਤੰਤਰ ਦੇ ਸਹੀ ਕੰਮਕਾਜ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਭਾਰਤ ਦੀ ਸਦੀਆਂ ਪੁਰਾਣੀ ਲੋਕਤਾਂਤਰਿਕ ਪਰੰਪਰਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, “ਅਸੀਂ ਲੋਕਤੰਤਰ ਵਿੱਚ ਪੱਕੇ ਵਿਸ਼ਵਾਸੀ ਹਾਂ ਅਤੇ ਅਸੀਂ ਇਹ ਵੀ ਮੰਨਦੇ ਹਾਂ ਕਿ ਆਲੋਚਨਾ ਲੋਕਤੰਤਰ ਦਾ ਇੱਕ ਜ਼ਰੂਰੀ ਹਿੱਸਾ ਹੈ। ਪਰ, ਹਰ ਚੀਜ਼ ਦਾ ਅੰਨ੍ਹਾ ਵਿਰੋਧ ਕਦੇ ਵੀ ਅੱਗੇ ਦਾ ਰਸਤਾ ਨਹੀਂ ਹੁੰਦਾ”। ਪ੍ਰਧਾਨ ਮੰਤਰੀ ਨੇ ਰਾਜਨੀਤਕ ਉਦੇਸ਼ ਲਈ ਮਹਾਮਾਰੀ ਦੀ ਵਰਤੋਂ ਕਰਨ ਦੇ ਤੱਥ 'ਤੇ ਅਫਸੋਸ ਜਤਾਇਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਨੇ ਲੌਕਡਾਊਨ ਦੌਰਾਨ ਇੱਕ ਸਥਾਨ 'ਤੇ ਟਿਕੇ ਰਹਿਣ ਦੀ ਬਜਾਏ ਲੋਕਾਂ ਨੂੰ ਮੁੰਬਈ ਅਤੇ ਦਿੱਲੀ ਛੱਡਣ ਅਤੇ ਉਨ੍ਹਾਂ ਦੇ ਗ੍ਰਹਿ ਰਾਜਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ਚਲੇ ਜਾਣ ਲਈ ਡਰਾਇਆ ਸੀ।

ਸ਼੍ਰੀ ਮੋਦੀ ਨੇ ਉਨ੍ਹਾਂ ਯਤਨਾਂ ਦੇ ਅੰਨ੍ਹੇ ਵਿਰੋਧ 'ਤੇ ਵੀ ਅਫਸੋਸ ਪ੍ਰਗਟ ਕੀਤਾ, ਜਿਨ੍ਹਾਂ ਦਾ ਵਿਸ਼ਵ ਪੱਧਰ 'ਤੇ ਸਮਰਥਨ ਹੋਣਾ ਚਾਹੀਦਾ ਹੈ। “ਜੇਕਰ ਅਸੀਂ ਵੋਕਲ ਫੌਰ ਲੋਕਲ ਦੀ ਗੱਲ ਕਰਦੇ ਹਾਂ, ਤਾਂ ਕੀ ਅਸੀਂ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਰਹੇ ਹਾਂ? ਫਿਰ ਵਿਰੋਧੀ ਧਿਰ ਵੱਲੋਂ ਇਸ ਦਾ ਮਜ਼ਾਕ ਕਿਉਂ ਉਡਾਇਆ ਜਾ ਰਿਹਾ ਸੀ? ਅਸੀਂ ਯੋਗ ਅਤੇ ਫਿਟ ਇੰਡੀਆ ਬਾਰੇ ਗੱਲ ਕੀਤੀ ਪਰ ਵਿਰੋਧੀ ਧਿਰ ਨੇ ਵੀ ਇਸ ਦਾ ਮਜ਼ਾਕ ਉਡਾਇਆ”। ਉਨ੍ਹਾਂ ਅੱਗੇ ਕਿਹਾ, “ਵਿਸ਼ਵ ਨੇ ਭਾਰਤ ਦੀ ਆਰਥਿਕ ਪ੍ਰਗਤੀ ਨੂੰ ਨੋਟ ਕੀਤਾ ਹੈ ਅਤੇ ਉਹ ਵੀ ਆਲਮੀ ਮਹਾਮਾਰੀ ਦੇ ਮੱਧ ਵਿੱਚ”।

ਪ੍ਰਧਾਨ ਮੰਤਰੀ ਨੇ ਸੌ ਸਾਲ ਪਹਿਲਾਂ ਫਲੂ ਦੀ ਮਹਾਮਾਰੀ ਨੂੰ ਯਾਦ ਕੀਤਾ ਅਤੇ ਨੋਟ ਕੀਤਾ ਕਿ ਜ਼ਿਆਦਾਤਰ ਮੌਤਾਂ ਭੁੱਖ ਕਾਰਨ ਹੋਈਆਂ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਮਹਾਮਾਰੀ ਵਿੱਚ ਕਿਸੇ ਵੀ ਭਾਰਤੀ ਨੂੰ ਭੁੱਖ ਨਾਲ ਮਰਨ ਨਹੀਂ ਦਿੱਤੋ ਗਿਆ ਅਤੇ ਸਭ ਤੋਂ ਵੱਡੇ ਸਮਾਜਿਕ ਸੁਰੱਖਿਆ ਉਪਾਵਾਂ ਵਿੱਚੋਂ ਇੱਕ ਕੀਤਾ ਗਿਆ ਸੀ। “ਭਾਰਤ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਕਿ ਮਹਾਮਾਰੀ ਦੇ ਦੌਰਾਨ 80 ਕਰੋੜ ਤੋਂ ਵੱਧ ਭਾਰਤੀਆਂ ਨੂੰ ਮੁਫ਼ਤ ਰਾਸ਼ਨ ਤੱਕ ਪਹੁੰਚ ਪ੍ਰਾਪਤ ਹੋਵੇ। ਉਨ੍ਹਾਂ ਕਿਹਾ ਕਿ ਇਹ ਸਾਡੀ ਪ੍ਰਤੀਬੱਧਤਾ ਹੈ ਕਿ ਕਿਸੇ ਵੀ ਭਾਰਤੀ ਭੁੱਖਾ ਨਾ ਰਹੇ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਗ਼ਰੀਬੀ ਨਾਲ ਨਜਿੱਠਣ ਦਾ ਇੱਕੋ ਇੱਕ ਪ੍ਰਭਾਵਸ਼ਾਲੀ ਤਰੀਕਾ ਛੋਟੇ ਕਿਸਾਨਾਂ ਦੀਆਂ ਚਿੰਤਾਵਾਂ ਵੱਲ ਧਿਆਨ ਰੱਖਣਾ ਹੈ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਛੋਟੇ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ। “ਜਿਨ੍ਹਾਂ ਲੋਕਾਂ ਨੇ ਦੇਸ਼ 'ਤੇ ਇੰਨੇ ਸਾਲਾਂ ਤੱਕ ਰਾਜ ਕੀਤਾ ਹੈ ਅਤੇ ਮਹਿਲ ਜਿਹੇ ਘਰਾਂ ਵਿੱਚ ਰਹਿਣ ਦੇ ਆਦੀ ਹਨ, ਉਹ ਛੋਟੇ ਕਿਸਾਨ ਦੀ ਭਲਾਈ ਦੀ ਗੱਲ ਕਰਨਾ ਭੁੱਲ ਗਏ ਹਨ। ਭਾਰਤ ਦੀ ਪ੍ਰਗਤੀ ਲਈ ਛੋਟੇ ਕਿਸਾਨ ਨੂੰ ਸਸ਼ਕਤ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਛੋਟਾ ਕਿਸਾਨ ਭਾਰਤ ਦੀ ਪ੍ਰਗਤੀ ਨੂੰ ਮਜ਼ਬੂਤ ਕਰੇਗਾ।

ਪ੍ਰਧਾਨ ਮੰਤਰੀ ਨੇ ਗਵਰਨੈਂਸ ਅਤੇ ਪ੍ਰੋਜੈਕਟ ਡਿਲਿਵਰੀ ਦੀ ਨਵੀਂ ਪਹੁੰਚ 'ਤੇ ਵਿਸਤਾਰ ਨਾਲ ਵਿਚਾਰ ਕੀਤਾ। ਉਨ੍ਹਾਂ ਉੱਤਰ ਪ੍ਰਦੇਸ਼ ਵਿੱਚ ਸਰਯੂ ਨਾਹਰ ਰਾਸ਼ਟਰੀ ਪ੍ਰੋਜੈਕਟ ਵਰਗੇ ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟਾਂ ਦਾ ਹਵਾਲਾ ਦਿੱਤਾ, ਜੋ ਮੌਜੂਦਾ ਸਰਕਾਰ ਦੁਆਰਾ ਪੂਰਾ ਕੀਤਾ ਗਿਆ ਹੈ। ਉਨ੍ਹਾਂ ਪੀਐੱਮ ਗਤੀ ਸ਼ਕਤੀ ਦੀ ਉਦਾਹਰਣ ਦਾ ਵੀ ਹਵਾਲਾ ਦਿੱਤਾ ਜੋ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਇੱਕ ਸੰਪੂਰਨ ਪਹੁੰਚ ਪੇਸ਼ ਕਰਦੀ ਹੈ ਅਤੇ ਉਦਯੋਗ ਦੇ ਲੌਜਿਸਟਿਕ ਵਿਕਲਪ ਨੂੰ ਘਟਾ ਦੇਵੇਗੀ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਸਹੀ ਸੰਪਰਕ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, "ਸਾਡੀ ਸਰਕਾਰ ਨੇ ਐੱਮਐੱਸਐੱਮਈ ਦੀ ਪਰਿਭਾਸ਼ਾ ਬਦਲ ਦਿੱਤੀ ਹੈ ਅਤੇ ਇਸ ਨਾਲ ਸੈਕਟਰ ਦੀ ਮਦਦ ਹੋਈ।"

ਪ੍ਰਧਾਨ ਮੰਤਰੀ ਨੇ ਆਤਮਨਿਰਭਰਤਾ ਦੀ ਨਵੀਂ ਮਾਨਸਿਕਤਾ ਬਾਰੇ ਵੀ ਗੱਲ ਕੀਤੀ, ਜਿਸ ਨੂੰ ਨਵੀਨ ਨੀਤੀਆਂ ਦੁਆਰਾ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਨੇ ਨਵੇਂ ਸੈਕਟਰ ਖੋਲ੍ਹ ਕੇ ਦੇਸ਼ ਦੀ ਪ੍ਰਤਿਭਾ ਅਤੇ ਨੌਜਵਾਨਾਂ ਦੀ ਵਰਤੋਂ ਨੂੰ ਉਜਾਗਰ ਕੀਤਾ। “ਸਾਨੂੰ ਵਿਸ਼ਵਾਸ ਨਹੀਂ ਹੈ ਕਿ ਸਾਰੀਆਂ ਸਮੱਸਿਆਵਾਂ ਨੂੰ ਸਿਰਫ਼ ਸਰਕਾਰਾਂ ਹੀ ਹੱਲ ਕਰ ਸਕਦੀਆਂ ਹਨ। ਅਸੀਂ ਰਾਸ਼ਟਰ ਦੇ ਲੋਕਾਂ, ਰਾਸ਼ਟਰ ਦੇ ਨੌਜਵਾਨਾਂ ਵਿੱਚ ਵਿਸ਼ਵਾਸ਼ ਰੱਖਦੇ ਹਾਂ। ਉਦਾਹਰਣ ਲਈ ਸਟਾਰਟ-ਅੱਪ ਸੈਕਟਰ ਲਓ। ਸਟਾਰਟ-ਅੱਪਸ ਦੀ ਗਿਣਤੀ ਵਧੀ ਹੈ ਅਤੇ ਇਹ ਸਾਡੇ ਲੋਕਾਂ ਦੀ ਤਾਕਤ ਨੂੰ ਦਰਸਾਉਂਦਾ ਹੈ”, ਉਨ੍ਹਾਂ ਹਾਲ ਹੀ ਦੇ ਸਮੇਂ ਵਿੱਚ ਗੁਣਵੱਤਾ ਵਾਲੇ ਯੂਨੀਕੌਰਨ ਦੇ ਉਭਾਰ ਨੂੰ ਵੀ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਆਪਣੇ ਨੌਜਵਾਨਾਂ, ਪੂੰਜੀ ਸਿਰਜਣਹਾਰਾਂ ਅਤੇ ਉੱਦਮੀਆਂ ਨੂੰ ਡਰਾਉਣ ਦੀ ਪਹੁੰਚ ਨਾਲ ਸਹਿਮਤ ਨਹੀਂ ਹਾਂ।" 2014 ਤੋਂ ਪਹਿਲਾਂ ਸਿਰਫ 500 ਸਟਾਰਟਅੱਪ ਸਨ। ਪਿਛਲੇ 7 ਸਾਲਾਂ ਵਿੱਚ 60 ਹਜ਼ਾਰ ਸਟਾਰਟਅੱਪ ਸਾਹਮਣੇ ਆਏ ਹਨ ਅਤੇ ਭਾਰਤ ਯੂਨੀਕੌਰਨ ਦੀ ਸਦੀ ਵੱਲ ਵਧ ਰਿਹਾ ਹੈ। ਸਟਾਰਟਅੱਪ ਦੇ ਮਾਮਲੇ 'ਚ ਭਾਰਤ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।

ਉਨ੍ਹਾਂ ਕਿਹਾ ਕਿ ‘ਮੇਕ ਇਨ ਇੰਡੀਆ’ ਦਾ ਮਜ਼ਾਕ ਉਡਾਉਣਾ ਭਾਰਤ ਦੀ ਉੱਦਮਤਾ, ਭਾਰਤ ਦੇ ਨੌਜਵਾਨਾਂ ਅਤੇ ਮੀਡੀਆ ਦੇ ਉਦਯੋਗ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੱਖਿਆ ਖੇਤਰ ਵਿੱਚ ਆਤਮਨਿਰਭਰ ਹੋਣਾ ਸਭ ਤੋਂ ਵੱਡੀ ਰਾਸ਼ਟਰੀ ਸੇਵਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਵਿੱਚ ਮਹਿੰਗਾਈ ਨੂੰ ਆਲਮੀ ਸਮੱਸਿਆਵਾਂ ਦਾ ਬਹਾਨਾ ਦੇ ਕੇ ਸਮਝਾਇਆ ਜਾਂਦਾ ਸੀ, ਜਦ ਕਿ ਅੱਜ ਭਾਰਤ, ਮੁਸ਼ਕਿਲ ਆਲਮੀ ਸਥਿਤੀ ਦੇ ਬਾਵਜੂਦ ਇਸ ਦਾ ਬਹਾਨਾ ਬਣਾਏ ਬਿਨਾ ਮਹਿੰਗਾਈ ਨਾਲ ਨਜਿੱਠ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਰਾਸ਼ਟਰ, ਸਾਡੇ ਲਈ ਇੱਕ ਜੀਵਤ ਆਤਮਾ ਹੈ, ਨਾ ਕਿ ਸਿਰਫ਼ ਸੱਤਾ ਜਾਂ ਸਰਕਾਰ ਦਾ ਪ੍ਰਬੰਧ"। ਉਨ੍ਹਾਂ ਪੁਰਾਣ ਅਤੇ ਸੁਬਰਮਣਯ ਭਾਰਤੀ ਦਾ ਹਵਾਲਾ ਦਿੱਤਾ ਤਾਂ ਜੋ ਭਾਰਤ ਦੀ ਇੱਕ ਸਰਬ-ਸੁਰੱਖਿਅਤ ਸੰਕਲਪ ਦੀ ਵਿਆਖਿਆ ਕੀਤੀ ਜਾ ਸਕੇ, ਜਿੱਥੇ ਪੂਰੇ ਭਾਰਤ ਨੂੰ ਜੀਵਤ ਆਤਮਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਤਮਿਲ ਨਾਡੂ ਦੇ ਲੋਕਾਂ ਦੁਆਰਾ ਸੀਡੀਏ ਜਨਰਲ ਬਿਪਿਨ ਰਾਵਤ ਨੂੰ ਦਿੱਤੇ ਗਏ ਸਨਮਾਨ ਨੂੰ ਪੂਰੇ ਭਾਰਤ ਦੀ ਰਾਸ਼ਟਰੀ ਭਾਵਨਾ ਦੀ ਉਦਾਹਰਣ ਦੱਸਿਆ।

ਪ੍ਰਧਾਨ ਮੰਤਰੀ ਨੇ ਰਾਜਨੀਤਕ ਪਾਰਟੀਆਂ, ਨਾਗਰਿਕਾਂ ਅਤੇ ਨੌਜਵਾਨਾਂ ਨੂੰ ਅੰਮ੍ਰਿਤ ਕਾਲ ਦੇ ਸ਼ੁਭ ਸਮੇਂ ਦੌਰਾਨ ਸਕਾਰਾਤਮਕ ਭਾਵਨਾ ਨਾਲ ਯੋਗਦਾਨ ਪਾਉਣ ਦਾ ਸੱਦਾ ਦੇ ਕੇ ਸਮਾਪਤ ਕੀਤਾ।

 

 

 

 

 

 

 

 

 

 

 

 

 

 

 

 

 

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi