“ਇਹ ਬਜਟ 100 ਸਾਲ ਦੀ ਭਿਆਨਕ ਆਪਦਾ ਵਿਚਕਾਰ ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ”
“ਇਹ ਬਜਟ ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਆਮ ਮਨੁੱਖ ਲਈ ਅਨੇਕ ਨਵੇਂ ਅਵਸਰ ਪੈਦਾ ਕਰੇਗਾ”
“ਇਹ ਬਜਟ ਮੋਰ ਇਨਫ੍ਰਾਸਟ੍ਰਕਚਰ, ਮੋਰ ਇਨਵੈਸਟਮੈਂਟ, ਮੋਰ ਗ੍ਰੋਥ ਅਤੇ ਮੋਰ ਜੌਬਸ ਦੀਆਂ ਨਵੀਆਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ”
“ਇਸ ਬਜਟ ਦਾ ਇੱਕ ਮਹੱਤਵਪੂਰਨ ਪਹਿਲੂ ਹੈ- ਗ਼ਰੀਬ ਦਾ ਕਲਿਆਣ”
“ਬਜਟ ਦੇ ਪ੍ਰਾਵਧਾਨਾਂ ਦਾ ਉਦੇਸ਼ ਖੇਤੀਬਾੜੀ ਨੂੰ ਆਕਰਸ਼ਕ ਅਤੇ ਨਵੇਂ ਅਵਸਰਾਂ ਨਾਲ ਭਰਪੂਰ ਬਣਾਉਣਾ ਹੈ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਇਹ ਬਜਟ 100 ਸਾਲ ਦੀ ਭਿਆਨਕ ਆਪਦਾ ਵਿਚਕਾਰ ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਬਜਟ ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਆਮ ਮਨੁੱਖ ਲਈ ਅਨੇਕ ਨਵੇਂ ਅਵਸਰ ਪੈਦਾ ਕਰੇਗਾ।”

ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕੀਤੇ ਜਾਣ ਦੇ ਬਾਅਦ ਆਪਣੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ “ਇਹ ਬਜਟ ਮੋਰ ਇਨਫ੍ਰਾਸਟ੍ਰਕਚਰ, ਮੋਰ ਇਨਵੈਸਟਮੈਂਟ, ਮੋਰ ਗ੍ਰੋਥ ਅਤੇ ਮੋਰ ਜੌਬਸ ਦੀਆਂ ਨਵੀਆਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਗ੍ਰੀਨ ਜੌਬਸ ਦਾ ਵੀ ਖੇਤਰ ਹੋਰ ਖੁੱਲ੍ਹੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਨਾ ਕੇਵਲ ਸਮਕਾਲੀ ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ ਬਲਕਿ ਨੌਜਵਾਨਾਂ ਦੇ ਉੱਜਵਲ ਭਵਿੱਖ ਨੂੰ ਵੀ ਸੁਨਿਸ਼ਚਿਤ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਲਈ ਡ੍ਰੋਨ, ਵੰਦੇ ਮਾਤਰਮ ਰੇਲ ਗੰਡੀਆਂ, ਡਿਜੀਟਲ ਮੁਦਰਾ, 5ਜੀ ਸੇਵਾਵਾਂ, ਨੈਸ਼ਨਲ ਡਿਜੀਟਲ ਹੈਲਥ ਈਕੋਸਿਸਟਮ ਜਿਹੇ ਕਦਮਾਂ ਜ਼ਰੀਏ ਜੀਵਨ ਦੇ ਹਰ ਖੇਤਰ ਵਿੱਚ ਆਧੁਨਿਕਤਾ ਅਤੇ ਟੈਕਨੋਲੋਜੀ ਦੀ ਖੋਜ ਨਾਲ ਸਾਡੇ ਨੌਜਵਾਨਾਂ, ਮੱਧ ਵਰਗ, ਗ਼ਰੀਬਾਂ, ਦਲਿਤ ਅਤੇ ਪਿੱਛੜਾ ਵਰਗ ਨੂੰ ਜ਼ਿਆਦਾ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਬਜਟ ਦਾ ਇੱਕ ਮਹੱਤਵਪੂਰਨ ਪਹਿਲੂ ਹੈ-ਗ਼ਰੀਬ ਦਾ ਕਲਿਆਣ। ਹਰ ਗ਼ਰੀਬ ਕੋਲ ਪੱਕਾ ਘਰ ਹੋਵੇ, ਨਲ ਤੋਂ ਜਲ ਆ ਰਿਹਾ ਹੋਵੇ, ਉਸ ਕੋਲ ਸ਼ੌਚਾਲਿਆ ਹੋਵੇ, ਗੈਸ ਦੀ ਸੁਵਿਧਾ ਹੋਵੇ, ਇਨ੍ਹਾਂ ਸਾਰਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਧੁਨਿਕ ਇੰਟਰਨੈੱਟ ਕਨੈਕਟੀਵਿਟੀ ’ਤੇ ਵੀ ਓਨਾ ਹੀ ਜ਼ੋਰ ਹੈ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਹਿਮਾਚਲ, ਉੱਤਰਾਖੰਡ, ਜੰਮੂ-ਕਸ਼ਮੀਰ, ਨੌਰਥ ਈਸਟ, ਅਜਿਹੇ ਖੇਤਰਾਂ ਲਈ ਪਹਿਲੀ ਵਾਰ ਦੇਸ਼ ਵਿੱਚ ਪਰਵਤਮਾਲਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਪਹਾੜਾਂ ’ਤੇ ਟ੍ਰਾਂਸਪੋਰਟੇਸ਼ਨ ਦੀ ਆਧੁਨਿਕ ਵਿਵਸਥਾ ਦਾ ਨਿਰਮਾਣ ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਜਨ ਜਨ ਦੀ ਆਸਥਾ, ਮਾਂ ਗੰਗਾ ਦੀ ਸਫ਼ਾਈ ਦੇ ਨਾਲ ਨਾਲ ਕਿਸਾਨਾਂ ਦੇ ਕਲਿਆਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮ ਬੰਗਾਲ, ਇਨ੍ਹਾਂ ਪੰਜ ਰਾਜਾਂ ਵਿੱਚ ਗੰਗਾ ਕਿਨਾਰੇ ਨੈਚੂਰਲ ਫਾਰਮਿੰਗ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕਿਸਾਨਾਂ ਦੇ ਕਲਿਆਣ ਲਈ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਗੰਗਾ ਨੂੰ ਰਸਾਇਣ ਮੁਕਤ ਬਣਾਉਣ ਵਿੱਚ ਵੀ ਮਦਦ ਮਿਲੇਗੀ।

ਬਜਟ ਦੇ ਪ੍ਰਾਵਧਾਨਾਂ ਦਾ ਉਦੇਸ਼ ਖੇਤੀਬਾੜੀ ਨੂੰ ਆਕਰਸ਼ਕ ਅਤੇ ਨਵੇਂ ਅਵਸਰਾਂ ਨਾਲ ਭਰਪੂਰ ਬਣਾਉਣਾ ਹੈ। ਨਵੇਂ ਖੇਤੀ ਸਟਾਰਟਅੱਪ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਕੋਸ਼ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਲਈ ਪੈਕੇਜ ਜਿਹੇ ਉਪਾਵਾਂ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਮਐੱਸਪੀ ਖਰੀਦ ਜ਼ਰੀਏ 2.25 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਰਹੇ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਇਸ ਬਜਟ ਵਿੱਚ ਕ੍ਰੈਡਿਟ ਗਰੰਟੀ ਵਿੱਚ ਰਿਕਾਰਡ ਵਾਧੇ ਦੇ ਨਾਲ ਹੀ ਕਈ ਹੋਰ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਡਿਫੈਂਸ ਦੇ ਕੈਪੀਟਲ ਬਜਟ ਦਾ 68 ਪ੍ਰਤੀਸ਼ਤ ਡੋਮੈਸਿਟਕ ਇੰਡਸਟ੍ਰੀ ਨੂੰ ਰਿਜ਼ਰਵ ਕਰਨ ਦਾ ਵੀ ਵੱਡਾ ਲਾਭ ਭਾਰਤ ਦੇ ਐੱਮਐੱਮਐੱਮਈ ਸੈਕਟਰ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ, ‘’75 ਲੱਖ ਕਰੋੜ ਰੁਪਏ ਦਾ ਜਨਤਕ ਨਿਵੇਸ਼ ਅਰਥਵਿਵਸਥਾ ਨੂੰ ਨਵੀਂ ਸ਼ਕਤੀ ਪ੍ਰਦਾਨ ਕਰੇਗਾ ਅਤੇ ਛੋਟੇ ਅਤੇ ਹੋਰ ਉਦਯੋਗਾਂ ਲਈ ਨਵੇਂ ਅਵਸਰ ਪੈਦਾ ਕਰੇਗਾ।”

ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਮੈਂ ਵਿੱਤ ਮੰਤਰੀ ਨਿਰਮਲਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਪੀਪਲ ਫ੍ਰੈਂਡਲੀ ਅਤੇ ਪ੍ਰੋਗ੍ਰੈਸਿਵ ਬਜਟ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
5 Honours In 10 Years: How PM Modi Silenced Critics With His Middle East Policy

Media Coverage

5 Honours In 10 Years: How PM Modi Silenced Critics With His Middle East Policy
NM on the go

Nm on the go

Always be the first to hear from the PM. Get the App Now!
...
Prime Minister condoles passing away of veteran filmmaker Shri Shyam Benegal
December 23, 2024

The Prime Minister, Shri Narendra Modi has condoled the passing away of veteran filmmaker Shri Shyam Benegal.

The Prime Minister posted on X:

“Deeply saddened by the passing of Shri Shyam Benegal Ji, whose storytelling had a profound impact on Indian cinema. His works will continue to be admired by people from different walks of life. Condolences to his family and admirers. Om Shanti.”