Quoteਭਾਰਤ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਰਿਸ਼ਤੇ ਸਿਰਫ਼ ਜਿਓ-ਪੌਲਿਟਿਕਲ ਨਹੀਂ ਹਨ, ਬਲਕਿ ਹਜ਼ਾਰਾਂ ਵਰ੍ਹਿਆਂ ਦੀ ਸਾਂਝੀ ਸੰਸਕ੍ਰਿਤੀ ਅਤੇ ਇਤਿਹਾਸ ਵਿੱਚ ਨਿਹਿਤ ਹਨ: ਪ੍ਰਧਾਨ ਮੰਤਰੀ
Quoteਸੱਭਿਆਚਾਰਕ ਕਦਰਾਂ-ਕੀਮਤਾਂ, ਵਿਰਾਸਤ ਅਤੇ ਪਰੰਪਰਾ ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਵਧਾ ਰਹੇ ਹਨ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਸ਼੍ਰੀ ਸਨਾਤਨ ਧਰਮ ਆਲਯਮ  ਦੇ ਮਹਾ ਕੁੰਭ-ਅਭਿਸ਼ੇਖਮ (Maha Kumbabhishegam of Shri Sanathana Dharma Aalayam) ਦੇ ਦੌਰਾਨ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਆਪਣਾ ਬਿਆਨ ਦਿੱਤਾ।  ਉਨ੍ਹਾਂ ਨੇ ਮਹਾਮਹਿਮ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ, ਮੁਰੂਗਨ ਮੰਦਿਰ ਟ੍ਰਸਟ    ਦੇ ਚੇਅਰਮੈਨ ਪਾ ਹਾਸ਼ਿਮ,  ਮੈਨੇਜਿੰਗ ਟ੍ਰਸਟੀ ਡਾ. ਕੋਬਾਲਨ,  ਤਮਿਲਨਾਡੂ ਅਤੇ ਇੰਡੋਨੇਸ਼ੀਆ ਦੇ ਪਤਵੰਤਿਆਂ, ਪੁਜਾਰੀਆਂ ਅਤੇ ਅਚਾਰੀਆਂ,  ਪ੍ਰਵਾਸੀ ਭਾਰਤੀਆਂ,  ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ਦੇ ਸਾਰੇ ਨਾਗਰਿਕਾਂ, ਜੋ ਇਸ ਸ਼ੁਭ ਅਵਸਰ ਦਾ ਹਿੱਸਾ ਸਨ, ਅਤੇ ਇਸ ਦਿੱਬ-ਸ਼ਾਨਦਾਰ ਮੰਦਿਰ ਦੇ ਨਿਰਮਾਣ ਨੂੰ ਮੂਰਤ ਰੂਪ ਦੇਣ ਵਾਲੇ ਸਾਰੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਹਾਰਦਿਕ ਵਧਾਈ ਦਿੱਤੀ।

 

|

 ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਮਾਰੋਹ ਦਾ ਹਿੱਸਾ ਬਣਨਾ ਮੇਰੇ ਲਈ ਸੁਭਾਗ ਦੀ ਬਾਤ ਹੈ।  ਨਾਲ ਹੀ ਮਹਾਮਹਿਮ ਰਾਸ਼ਟਰਪਤੀ ਪ੍ਰਬੋਵੋ ਦੀ ਉਪਸਥਿਤੀ ਨੇ ਇਸ ਸਮਾਗਮ ਹੋਰ ਭੀ ਖਾਸ ਬਣਾ ਦਿੱਤਾ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਜਕਾਰਤਾ ਤੋਂ ਵਿਅਕਤੀਗਤ ਤੌਰ ‘ਤੇ ਦੂਰ ਹੋਣ  ਦੇ ਬਾਵਜੂਦ,  ਉਹ ਇਸ ਸਮਾਗਮ ਨਾਲ ਭਾਵਨਾਤਮਕ ਤੌਰ ‘ਤੇ ਜੁੜੇ ਹੋਏ ਹਨ,  ਜੋ ਭਾਰਤ-ਇੰਡੋਨੇਸ਼ੀਆ ਦੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਰਾਸ਼ਟਰਪਤੀ ਪ੍ਰਬੋਵੋ ਹਾਲ ਹੀ ਵਿੱਚ 140 ਕਰੋੜ ਭਾਰਤੀਆਂ ਦਾ ਪਿਆਰ ਲੈ ਕੇ ਇੰਡੋਨੇਸ਼ੀਆ ਆਏ ਹਨ, ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ  ਦੇ ਮਾਧਿਅਮ ਨਾਲ ਇੰਡੋਨੇਸ਼ੀਆ ਵਿੱਚ ਆਪ (ਤੁਸੀਂ) ਸਾਰੇ ਹਰ ਭਾਰਤੀ ਦੀਆਂ ਸ਼ੁਭਕਾਮਨਾਵਾਂ ਨੂੰ ਮਹਿਸੂਸ ਕਰ ਸਕੋਂਗੇ। ਉਨ੍ਹਾਂ ਨੇ ਜਕਾਰਤਾ ਮੰਦਿਰ ਦੇ ਮਹਾ ਕੁੰਭ-ਅਭਿਸ਼ੇਖਮ (Maha Kumbhabhishegam of the Jakarta Temple) ਦੇ ਮੌਕੇ ‘ਤੇ ਇੰਡੋਨੇਸ਼ੀਆ ਅਤੇ ਦੁਨੀਆ ਭਰ ਵਿੱਚ ਭਗਵਾਨ ਮੁਰੂਗਨ ਦੇ ਸਾਰੇ ਭਗਤਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਤਿਰੁੱਪੁਗਾਜ਼ ਦੇ ਭਜਨਾਂ (hymns of Tiruppugazh) ਦੇ ਮਾਧਿਅਮ ਨਾਲ ਭਗਵਾਨ ਮੁਰੂਗਨ ਦੀ ਨਿਰੰਤਰ ਸਤੁਤਿ ਅਤੇ ਸਕੰਦ ਸ਼ਸ਼ਠੀ ਕਵਚਮ੍ (स्तुति और स्कंद षष्ठी कवचम्- Skanda Shasti Kavacham) ਦੇ ਮੰਤਰਾਂ ਦੇ ਮਾਧਿਅਮ ਨਾਲ ਸਾਰੇ ਲੋਕਾਂ ਦੀ ਸੁਰੱਖਿਆ ਦੀ ਕਾਮਨਾ ਕੀਤੀ।  ਉਨ੍ਹਾਂ ਨੇ ਡਾ. ਕੋਬਾਲਨ ਅਤੇ ਉਨ੍ਹਾਂ ਦੀ ਟੀਮ ਨੂੰ ਮੰਦਿਰ ਨਿਰਮਾਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਉਨ੍ਹਾਂ ਦੀ ਸਖ਼ਤ ਮਿਹਨਤ ਦੇ ਲਈ ਵਧਾਈ ਦਿੱਤੀ। 

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਰਿਸ਼ਤੇ ਸਿਰਫ਼ ਜਿਓ-ਪੌਲਿਟਿਕਲ ਨਹੀਂ ਹਨ,  ਬਲਕਿ ਹਜ਼ਾਰਾਂ ਵਰ੍ਹਿਆਂ ਦੀ ਸਾਂਝੀ ਸੰਸਕ੍ਰਿਤੀ ਅਤੇ ਇਤਿਹਾਸ ਵਿੱਚ ਨਿਹਿਤ ਹਨ।”  ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੋਨਾਂ ਦੇਸ਼ਾਂ ਦੇ ਦਰਮਿਆਨ ਸਬੰਧ ਵਿਰਾਸਤ, ਵਿਗਿਆਨ, ਵਿਸ਼ਵਾਸ,  ਸਾਂਝੀ ਆਸਥਾ ਅਤੇ ਅਧਿਆਤਮਿਕਤਾ ‘ਤੇ ਅਧਾਰਿਤ ਹਨ। ਸਾਡਾ ਸਬੰਧ ਭਗਵਾਨ ਮੁਰੂਗਨ,  ਭਗਵਾਨ ਰਾਮ ਅਤੇ ਭਗਵਾਨ ਬੁੱਧ ਦਾ ਭੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਜਦੋਂ ਭਾਰਤ ਤੋਂ ਕੋਈ ਵਿਅਕਤੀ ਇੰਡੋਨੇਸ਼ੀਆ ਦੇ ਪ੍ਰੰਬਾਨਨ ਮੰਦਿਰ ਵਿੱਚ ਜਾਂਦਾ ਹੈ, ਤਾਂ ਉਸ ਨੂੰ ਕਾਸ਼ੀ ਅਤੇ ਕੇਦਾਰਨਾਥ ਜਿਹੀ ਹੀ ਅਧਿਆਤਮਿਕ ਅਨੁਭੂਤੀ ਹੁੰਦੀ ਹੈ।  ਉਨ੍ਹਾਂ ਨੇ ਕਿਹਾ ਕਿ ਕਾਕਾਵਿਨ ਅਤੇ ਸੇਰਾਤ ਰਾਮਾਇਣ ਦੀਆਂ ਕਹਾਣੀਆਂ ਭਾਰਤ ਵਿੱਚ ਵਾਲਮੀਕਿ ਰਾਮਾਇਣ, ਕੰਬ ਰਾਮਾਇਣ ਅਤੇ ਰਾਮਚਰਿਤਮਾਨਸ ਜਿਹੀਆਂ ਹੀ ਭਾਵਨਾਵਾਂ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਅਯੁੱਧਿਆ ਵਿੱਚ ਭੀ ਇੰਡੋਨੇਸ਼ਿਆਈ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬਾਲੀ ਵਿੱਚ “ਓਮ ਸਵਸਤਿ- ਅਸਤੁ” ("Om Swasti-Astu") ਸੁਣਨ ਨਾਲ ਭਾਰਤੀਆਂ ਨੂੰ ਭਾਰਤ ਵਿੱਚ ਵੈਦਿਕ ਵਿਦਵਾਨਾਂ  ਦੇ ਅਸ਼ੀਰਵਾਦ  ਦੀ ਯਾਦ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇੰਡੋਨੇਸ਼ੀਆ ਵਿੱਚ ਬੋਰੋਬੁਦੁਰ ਸਤੂਪ ਭਗਵਾਨ ਬੁੱਧ ਦੀਆਂ ਉਨ੍ਹਾਂ ਹੀ ਸਿੱਖਿਆਵਾਂ ਨੂੰ ਪ੍ਰਤੀਬਿੰਬਿਤ ਕਰਦਾ ਹੈ ਜਿਨ੍ਹਾਂ ਦਾ ਅਨੁਭਵ ਭਾਰਤ ਵਿੱਚ ਸਾਰਨਾਥ ਅਤੇ ਬੋਧਗਯਾ ਵਿੱਚ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਓਡੀਸ਼ਾ ਵਿੱਚ ਬਾਲੀ ਜਾਤਰਾ ਉਤਸਵ (Bali Jatra festival) ਪ੍ਰਾਚੀਨ ਸਮੁੰਦਰੀ ਯਾਤਰਾਵਾਂ ਦਾ ਉਤਸਵ ਮਨਾਉਂਦਾ ਹੈ ਜੋ ਕਦੇ ਭਾਰਤ ਅਤੇ ਇੰਡੋਨੇਸ਼ੀਆ ਨੂੰ ਸੱਭਿਆਚਾਰਕ ਅਤੇ ਵਿਵਸਾਇਕ ਰੂਪ ਨਾਲ ਜੋੜਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਭੀ, ਜਦੋਂ ਭਾਰਤੀ ਗਰੁੜ ਇੰਡੋਨੇਸ਼ੀਆ ਏਅਰਲਾਇਨਸ (Garuda Indonesia Airlines) ਵਿੱਚ ਯਾਤਰਾ ਕਰਦੇ ਹਨ, ਤਾਂ ਉਨ੍ਹਾਂ ਨੂੰ ਸਾਂਝੀ ਸੱਭਿਆਚਾਰਕ ਵਿਰਾਸਤ ਦੇਖਣ ਨੂੰ ਮਿਲਦੀ ਹੈ।

 

|

 ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਸਬੰਧ ਕਈ ਮਜ਼ਬੂਤ ਧਾਗਿਆਂ (strong threads) ਨਾਲ ਬੁਣੇ ਹੋਏ ਹਨ। ਉਨ੍ਹਾਂ ਨੇ ਉਲੇਖ ਕੀਤਾ ਕਿ ਰਾਸ਼ਟਰਪਤੀ ਪ੍ਰਬੋਵੋ ਦੀ ਹਾਲ ਦੀ ਭਾਰਤ ਯਾਤਰਾ ਦੇ ਦੌਰਾਨ,  ਉਨ੍ਹਾਂ ਨੇ ਇਸ ਸਾਂਝੀ ਵਿਰਾਸਤ ਦੇ ਕਈ ਪਹਿਲੂਆਂ ‘ਤੇ ਬਾਤ ਕੀਤੀ।  ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਜਕਾਰਤਾ ਵਿੱਚ ਨਵਾਂ ਸ਼ਾਨਦਾਰ ਮੁਰੂਗਨ ਮੰਦਿਰ ਸਦੀਆਂ ਪੁਰਾਣੀ ਵਿਰਾਸਤ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਇ ਜੋੜਦਾ ਹੈ।  ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਮੰਦਿਰ  ਆਸਥਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੋਨਾਂ ਦਾ ਨਵਾਂ ਕੇਂਦਰ ਬਣੇਗਾ।

 ਜਕਾਰਤਾ ਦੇ ਮੁਰੂਗਨ ਮੰਦਿਰ ਵਿੱਚ ਨਾ ਕੇਵਲ ਭਗਵਾਨ ਮੁਰੂਗਨ ਬਲਕਿ ਕਈ ਹੋਰ ਦੇਵੀ-ਦੇਵਤਿਆਂ ਦੀ ਭੀ ਪੂਜਾ ਕੀਤੀ ਜਾਂਦੀ ਹੈ, ਇਸ ਬਾਤ ‘ਤੇ ਧਿਆਨ ਦਿਵਾਉਂਦੇ ਹੋਏ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਿਵਿਧਤਾ ਅਤੇ ਬਹੁਲਤਾ ਸਾਡੀ ਸੰਸਕ੍ਰਿਤੀ ਦੀ ਬੁਨਿਆਦ ਹੈ। ਉਨ੍ਹਾਂ ਨੇ ਕਿਹਾ ਕਿ ਇੰਡੋਨੇਸ਼ੀਆ ਵਿੱਚ ਵਿਵਿਧਤਾ ਦੀ ਇਸ ਪਰੰਪਰਾ ਨੂੰ “ਭਿੰਨਿਕਾ ਤੁੰਗਗਲ ਇਕਾ” ("Bhinneka Tunggal Ika") ਕਿਹਾ ਜਾਂਦਾ ਹੈ,  ਜਦਕਿ ਭਾਰਤ ਵਿੱਚ ਇਸ ਨੂੰ “ਵਿਵਿਧਤਾ ਵਿੱਚ ਏਕਤਾ” ("Unity in Diversity") ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।  ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਵਿਧਤਾ ਦੀ ਇਹ ਸਵੀਕਾਰਤਾ ਹੀ ਉਹ ਕਾਰਨ ਹੈ ਜਿਸ ਦੇ ਨਾਲ ਇੰਡੋਨੇਸ਼ੀਆ ਅਤੇ ਭਾਰਤ ਦੋਨਾਂ ਵਿੱਚ ਵਿਭਿੰਨ ਧਰਮਾਂ ਦੇ ਲੋਕ ਇਤਨੇ ਸਦਭਾਵ ਦੇ ਨਾਲ ਰਹਿੰਦੇ ਹਨ।  ਉਨ੍ਹਾਂ ਨੇ ਕਿਹਾ ਕਿ ਇਹ ਸ਼ੁਭ ਦਿਨ ਸਾਨੂੰ ਵਿਵਿਧਤਾ ਵਿੱਚ ਏਕਤਾ(Unity in Diversity) ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰਦਾ ਹੈ।

 

|

 ਸ਼੍ਰੀ ਮੋਦੀ ਨੇ ਕਿਹਾ,“ਸੱਭਿਆਚਾਰਕ ਕਦਰਾਂ-ਕੀਮਤਾਂ, ਵਿਰਾਸਤ ਅਤੇ ਪਰੰਪਰਾ ਭਾਰਤ ਅਤੇ ਇੰਡੋਨੇਸ਼ੀਆ ਦੇ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਵਧਾ ਰਹੇ ਹਨ।” ਉਨ੍ਹਾਂ ਨੇ ਪ੍ਰੰਬਾਨਨ ਮੰਦਿਰ (Prambanan Temple) ਦੀ ਸੰਭਾਲ਼ ਦੇ ਸੰਯੁਕਤ ਨਿਰਣੇ ਅਤੇ ਬੋਰੋਬੁਦੁਰ ਬੋਧੀ ਮੰਦਿਰ ਦੇ ਲਈ ਸਾਂਝੀ ਪ੍ਰਤੀਬੱਧਤਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਅਯੁੱਧਿਆ ਵਿੱਚ ਇੰਡੋਨੇਸ਼ਿਆਈ ਰਾਮਲੀਲਾ (Indonesian Ramleela in Ayodhya) ਦਾ ਉਲੇਖ ਕੀਤਾ ਅਤੇ ਅਜਿਹੇ ਹੋਰ ਅਧਿਕ ਪ੍ਰੋਗਰਾਮਾਂ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਸ਼ਟਰਪਤੀ ਪ੍ਰਬੋਵੋ  ਦੇ ਨਾਲ ਮਿਲ ਕੇ ਉਹ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧਣਗੇ। ਉਨ੍ਹਾਂ ਨੇ ਕਿਹਾ ਕਿ ਅਤੀਤ ਇੱਕ ਸੁਨਹਿਰੀ ਭਵਿੱਖ ਦਾ ਅਧਾਰ ਬਣੇਗਾ।  ਉਨ੍ਹਾਂ ਨੇ ਰਾਸ਼ਟਰਪਤੀ ਪ੍ਰਬੋਵੋ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਅਤੇ ਮੰਦਿਰ  ਦੇ ਮਹਾ ਕੁੰਭ-ਅਭਿਸ਼ੇਖਮ (Maha Kumbhabhishegam) ‘ਤੇ ਸਭ ਨੂੰ ਵਧਾਈ ਦਿੰਦੇ ਹੋਏ ਆਪਣਾ ਸੰਬੋਧਨ ਸਮਾਪਤ ਕੀਤਾ।

 

Click here to read full text speech

  • கார்த்திக் March 03, 2025

    Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🙏🏻
  • अमित प्रेमजी | Amit Premji March 03, 2025

    nice👍
  • Sushil Tripathi March 03, 2025

    नमो नमो
  • கார்த்திக் February 23, 2025

    Jai Shree Ram 🚩Jai Shree Ram 🌼Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🌼
  • Rambabu Gupta BJP IT February 23, 2025

    जय हिन्द
  • கார்த்திக் February 21, 2025

    Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🌼
  • Vivek Kumar Gupta February 21, 2025

    जयश्रीराम ......................🙏🙏🙏🙏🙏
  • Vivek Kumar Gupta February 21, 2025

    नमो ..🙏🙏🙏🙏🙏
  • Vivek Kumar Gupta February 21, 2025

    जय जयश्रीराम ..................🙏🙏🙏🙏🙏
  • Mithun Sarkar February 20, 2025

    Jay Shree Ram
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India eyes potential to become a hub for submarine cables, global backbone

Media Coverage

India eyes potential to become a hub for submarine cables, global backbone
NM on the go

Nm on the go

Always be the first to hear from the PM. Get the App Now!
...
Prime Minister congratulates Indian cricket team on winning ICC Champions Trophy
March 09, 2025

The Prime Minister, Shri Narendra Modi today congratulated Indian cricket team for victory in the ICC Champions Trophy.

Prime Minister posted on X :

"An exceptional game and an exceptional result!

Proud of our cricket team for bringing home the ICC Champions Trophy. They’ve played wonderfully through the tournament. Congratulations to our team for the splendid all around display."