Quoteਪਿੰਡਾਂ ਦਾ ਵਿਕਾਸ ਕਰਨਾ, ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ: ਪ੍ਰਧਾਨ ਮੰਤਰੀ
Quoteਪ੍ਰਧਾਨ ਮੰਤਰੀ ਨੇ ਆਧੁਨਿਕਤਾ ਦੇ ਜ਼ਰੀਏ ਸਮੁਦਾਇ ਨੂੰ ਸਸ਼ਕਤ ਬਣਾਉਣ ਦੇ ਲਈ ਸਿੱਖਿਆ ਦੇ ਮਹੱਤਵ ’ਤੇ ਜ਼ੋਰ ਦਿੱਤਾ
Quoteਪ੍ਰਧਾਨ ਮੰਤਰੀ ਨੇ “ਸਬਕਾ ਪ੍ਰਯਾਸ” ( "Sabka Prayas") ਦੇ ਮਹੱਤਵ ’ਤੇ ਪ੍ਰਕਾਸ਼ ਪਾਇਆ, ਜੋ ਰਾਸ਼ਟਰ ਦੀ ਸਭ ਤੋਂ ਬੜੀ ਤਾਕਤ ਹੈ
Quoteਉਨ੍ਹਾਂ ਨੇ ਮਹੰਤ ਸ਼੍ਰੀ ਰਾਮ ਬਾਪੂ ਜੀ (Mahant Shri Ram Bapu ji) ਅਤੇ ਸਮੁਦਾਇ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਉਪਲਬਧੀਆਂ ’ਤੇ ਖੁਸ਼ੀ ਵਿਅਕਤ ਕਰਦੇ ਹੋਏ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਗੁਜਰਾਤ ਦੇ ਭਰਵਾਡ ਸਮਾਜ (Bharwad Samaj of Gujarat) ਨਾਲ ਸਬੰਧਿਤ ਬਾਵਲਿਯਾਲੀ ਧਾਮ (Bavaliyali Dham) ਦੇ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਵਿਅਕਤ ਕੀਤੇ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਮਹੰਤ ਸ਼੍ਰੀ ਰਾਮ ਬਾਪੂ ਜੀ(Mahant Shri Ram Bapu ji), ਸਮੁਦਾਇ ਦੇ ਮੋਹਰੀ ਵਿਅਕਤੀਆਂ ਅਤੇ ਉਪਸਥਿਤ ਹਜ਼ਾਰਾਂ ਭਗਤਾਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਭਰਵਾਡ ਸਮੁਦਾਇ (Bharwad community) ਦੀਆਂ ਪਰੰਪਰਾਵਾਂ ਅਤੇ ਇਨ੍ਹਾਂ ਪਰੰਪਰਾਵਾਂ ਨੂੰ ਕਾਇਮ ਰੱਖਣ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਪੂਜਯ ਸੰਤਾਂ ਅਤੇ ਮਹੰਤਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਇਤਿਹਾਸਿਕ ਮਹਾਕੁੰਭ (historic Mahakumbh) ਨਾਲ ਜੁੜੀ ਅਪਾਰ ਖੁਸ਼ੀ ਅਤੇ ਗੌਰਵ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਪਵਿੱਤਰ ਆਯੋਜਨ ਦੇ ਦੌਰਾਨ ਮਹੰਤ ਸ਼੍ਰੀ ਰਾਮ ਬਾਪੂ ਜੀ ਨੂੰ ਮਹਾਮੰਡਲੇਸ਼ਵਰ ਦੀ ਉਪਾਧੀ (title of Mahamandaleshwar) ਦਿੱਤੇ ਜਾਣ ਦੇ ਮਹੱਤਵਪੂਰਨ ਅਵਸਰ ’ਤੇ ਆਪਣੇ ਵਿਚਾਰ ਰੱਖੇ ਅਤੇ ਇਸ ਨੂੰ ਸਾਰਿਆਂ ਦੇ ਲਈ ਇੱਕ ਬੜੀ ਉਪਲਬਧੀ ਅਤੇ ਅਪਾਰ ਖੁਸ਼ੀ ਦਾ ਸਰੋਤ ਦੱਸਿਆ। ਉਨ੍ਹਾਂ ਨੇ ਮਹੰਤ ਸ਼੍ਰੀ ਰਾਮ ਬਾਪੂ ਜੀ (Mahant Shri Ram Bapu ji) ਅਤੇ ਸਮੁਦਾਇ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਉਪਲਬਧੀਆਂ ’ਤੇ ਖੁਸ਼ੀ ਵਿਅਕਤ ਕਰਦੇ ਹੋਏ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਸਪਤਾਹ ਦੇ ਦੌਰਾਨ, ਭਾਵਨਗਰ ਦੀ ਧਰਤੀ (Bhavnagar's land) ਭਗਵਾਨ ਕ੍ਰਿਸ਼ਨ  ਦੇ ਵ੍ਰਿੰਦਾਵਨ (Lord Krishna's Vrindavan) ਵਿੱਚ ਬਦਲ ਗਈ ਸੀ। ਉਨ੍ਹਾਂ ਨੇ ਸਮੁਦਾਇ ਦੁਆਰਾ ਆਯੋਜਿਤ ਭਾਗਵਤ ਕਥਾ (Bhagwat Katha) ’ਤੇ ਪ੍ਰਕਾਸ਼  ਪਾਉਂਦੇ ਹੋਏ, ਮਾਹੌਲ ਨੂੰ ਭਗਤੀ ਨਾਲ ਭਰਿਆ ਹੋਇਆ ਦੱਸਿਆ, ਜਿੱਥੇ ਲੋਕ ਕ੍ਰਿਸ਼ਨ  ਦੇ ਸਾਰ(Krishna's essence) ਵਿੱਚ ਡੁੱਬ ਗਏ ਸਨ। ਉਨ੍ਹਾਂ ਨੇ ਕਿਹਾ, “ਬਾਵਲਿਯਾਲੀ (Bavaliyali) ਕੇਵਲ ਇੱਕ ਧਾਰਮਿਕ ਸਥਲ ਨਹੀਂ ਹੈ, ਬਲਕਿ ਭਰਵਾਡ ਸਮੁਦਾਇ ਅਤੇ ਕਈ ਹੋਰ ਲੋਕਾਂ ਦੇ ਲਈ ਆਸਥਾ, ਸੰਸਕ੍ਰਿਤੀ ਅਤੇ ਏਕਤਾ ਦਾ ਪ੍ਰਤੀਕ ਹੈ।”

 

|

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ਨਾਗਾ ਲਾਖਾ ਠਾਕੁਰ (Naga Lakha Thakur) ਦੇ ਅਸ਼ੀਰਵਾਦ ਨਾਲ, ਬਾਵਲਿਯਾਲੀ ਦਾ ਪਵਿੱਤਰ ਸਥਾਨ (sacred place of Bavaliyali) ਹਮੇਸ਼ਾ ਭਰਵਾਡ ਸਮੁਦਾਇ (Bharwad community) ਨੂੰ ਸੱਚੀ ਦਿਸ਼ਾ ਅਤੇ ਅਸੀਮ ਪ੍ਰੇਰਣਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਸ਼੍ਰੀ ਨਾਗਾ ਲਾਖਾ ਠਾਕੁਰ ਮੰਦਿਰ (Shri Naga Lakha Thakur temple) ਦੇ ਦੁਬਾਰਾ ਅਭਿਸ਼ੇਕ (re-consecration) ਦੇ ਸੁਨਹਿਰੀ ਅਵਸਰ ’ਤੇ ਪ੍ਰਕਾਸ਼  ਪਾਇਆ ਅਤੇ ਇਸ ਨੂੰ ਇੱਕ ਮਹੱਤਵਪੂਰਨ ਅਵਸਰ ਦੱਸਿਆ। ਉਨ੍ਹਾਂ ਨੇ ਪਿਛਲੇ ਸਪਤਾਹ ਦੇ ਦੌਰਾਨ ਆਯੋਜਿਤ ਕੀਤੇ ਗਏ ਜੀਵੰਤ ਸਮਾਰੋਹਾਂ ਦਾ ਉਲੇਖ ਕੀਤਾ ਅਤੇ ਸਮੁਦਾਇ ਦੇ ਉਤਸ਼ਾਹ ਅਤੇ ਊਰਜਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਹਜ਼ਾਰਾਂ ਮਹਿਲਾਵਾਂ ਦੁਆਰਾ ਕੀਤੇ ਗਏ ਰਾਸ (Ras) ’ਤੇ ਟਿੱਪਣੀ ਕੀਤੀ ਅਤੇ ਇਸ ਨੂੰ ਵ੍ਰਿੰਦਾਵਨ ਦਾ ਜੀਵੰਤ ਅਵਤਾਰ (living embodiment of Vrindavan) ਅਤੇ ਆਸਥਾ, ਸੰਸਕ੍ਰਿਤੀ ਅਤੇ ਪਰੰਪਰਾ ਦਾ ਤਾਲਮੇਲਪੂਰਨ ਮਿਸ਼ਰਣ ਦੱਸਿਆ। ਉਨ੍ਹਾਂ ਨੇ ਇਸ ਨੂੰ ਅਪਾਰ ਆਨੰਦ ਅਤੇ ਸੰਤੁਸ਼ਟੀ ਦਾ ਸਰੋਤ ਦੱਸਿਆ। ਉਨ੍ਹਾਂ ਨੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਦੇ ਯੋਗਦਾਨ ’ਤੇ ਪ੍ਰਕਾਸ਼ ਪਾਇਆ, ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਜੀਵੰਤ ਬਣਾਇਆ ਅਤੇ ਸਮਾਜ ਨੂੰ ਸਮੇਂ ’ਤੇ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਮੁਦਾਇ ਨੂੰ ਭਾਗਵਤ ਕਥਾ (Bhagwat Katha) ਦੇ ਜ਼ਰੀਏ ਮੁੱਲਵਾਨ ਸੰਦੇਸ਼  ਮਿਲਦੇ ਰਹਿਣਗੇ। ਉਨ੍ਹਾਂ ਨੇ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਹਾਰਦਿਕ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਪ੍ਰਯਾਸ ਅਨੰਤ ਪ੍ਰਸ਼ੰਸਾ ਦੇ ਪਾਤਰ ਹਨ।

ਇਸ ਪਾਵਨ ਅਵਸਰ ’ਤੇ ਸੱਦਣ ਦੇ ਲਈ ਮਹੰਤ ਸ਼੍ਰੀ ਰਾਮ ਬਾਪੂ ਜੀ (Mahant Shri Ram Bapu ji) ਅਤੇ ਬਾਵਲਿਯਾਲੀ ਧਾਮ ਸਮਾਗਮ (Bavaliyali Dham event) ਦੇ ਆਯੋਜਕਾਂ ਦੇ ਪ੍ਰਤੀ ਆਭਾਰ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸੰਸਦੀ ਪ੍ਰਤੀਬੱਧਤਾਵਾਂ ਦੇ ਕਾਰਨ ਵਿਅਕਤੀਗਤ ਤੌਰ ’ਤੇ ਉਪਸਥਿਤ ਹੋਣ ’ਤੇ ਆਪਣੀ ਅਸਮਰੱਥਤਾ ਵਿਅਕਤ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਉੱਥੇ ਆਉਣਗੇ।

 

ਸ਼੍ਰੀ ਮੋਦੀ ਨੇ ਭਰਵਾਡ ਸਮੁਦਾਇ ਅਤੇ ਬਾਵਲਿਯਾਲੀ ਧਾਮ (Bharwad community and Bavaliyali Dham) ਦੇ ਨਾਲ ਆਪਣੇ ਦੀਰਘਕਾਲੀ ਸਬੰਧਾਂ ’ਤੇ ਪ੍ਰਕਾਸ਼  ਪਾਇਆ ਅਤੇ ਸਮੁਦਾਇ ਦੇ ਸੇਵਾ ਦੇ ਪ੍ਰਤੀ ਸਮਰਪਣ, ਪ੍ਰਕ੍ਰਿਤੀ ਦੇ ਪ੍ਰਤੀ ਉਨ੍ਹਾਂ ਦੇ ਪ੍ਰੇਮ ਅਤੇ ਗਊ ਰੱਖਿਆ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਦੇ ਹੋਏ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸ਼ਬਦਾਂ ਤੋਂ ਪਰੇ  ਦੱਸਿਆ। ਉਨ੍ਹਾਂ ਨੇ ਸਮੁਦਾਇ ਦੇ ਅੰਦਰ ਗਹਿਰਾਈ ਨਾਲ ਗੂੰਜਣ ਵਾਲੀ ਸਾਂਝੀ ਭਾਵਨਾ ’ਤੇ ਟਿੱਪਣੀ ਕੀਤੀ।

 

|

ਨਾਗਾ ਲਾਖਾ ਠਾਕੁਰ ਦੀ ਗਹਿਰੀ ਵਿਰਾਸਤ (profound legacy of Naga Lakha Thakur) ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਉਨ੍ਹਾਂ ਦੇ ਯੋਗਦਾਨ ਨੂੰ ਸੇਵਾ ਅਤੇ ਪ੍ਰੇਰਣਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਨੇ ਠਾਕੁਰ ਦੇ ਪ੍ਰਯਾਸਾਂ ਨੂੰ ਸਥਾਈ ਪ੍ਰਭਾਵ ’ਤੇ ਪ੍ਰਕਾਸ਼  ਪਾਇਆ, ਜਿਨ੍ਹਾਂ ਨੂੰ ਸਦੀਆਂ ਬਾਅਦ ਭੀ ਯਾਦ ਕੀਤਾ ਜਾਂਦਾ ਹੈ ਅਤੇ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਗੁਜਰਾਤ ਵਿੱਚ ਚੁਣੌਤੀਪੂਰਨ ਸਮੇਂ, ਵਿਸ਼ੇਸ਼ ਤੌਰ ’ਤੇ ਗੰਭੀਰ ਸੋਕੇ ਦੀ ਅਵਧੀ ਦੇ ਦੌਰਾਨ ਪੂਜਯ ਈਸੁ ਬਾਪੂ (Pujya Isu Bapu) ਦੁਆਰਾ ਕੀਤੀਆਂ ਗਈਆਂ ਜ਼ਿਕਰਯੋਗ ਸੇਵਾਵਾਂ ਬਾਰੇ ਆਪਣਾ ਵਿਅਕਤੀਗਤ ਅਨੁਭਵ ਸਾਂਝਾ ਕੀਤਾ। ਉਨ੍ਹਾਂ ਨੇ ਧੰਧੁਕਾ ਅਤੇ ਰਾਮਪੁਰ (Dhandhuka and Rampur,) ਜਿਹੇ ਖੇਤਰਾਂ ਵਿੱਚ ਹੋਣ ਵਾਲੀਆਂ ਭਾਰੀ ਕਠਿਨਾਈਆਂ ਦਾ ਉਲੇਖ ਕੀਤਾ, ਜਿੱਥੇ ਪਾਣੀ ਦੀ ਕਮੀ ਲੰਬੇ ਸਮੇਂ ਤੋਂ ਚਲੀ ਆ ਰਹੀ ਸਮੱਸਿਆ ਸੀ। ਉਨ੍ਹਾਂ ਨੇ ਪੀੜਿਤਾਂ ਦੇ ਲਈ ਪੂਜਯ ਈਸੁ ਬਾਪੂ ਦੀ ਨਿਰਸੁਆਰਥ ਸੇਵਾ (Pujya Isu Bapu's selfless service) ਦੀ ਪ੍ਰਸ਼ੰਸਾ ਕੀਤੀ, ਇਸ ਨੂੰ ਗੁਜਰਾਤ ਭਰ ਵਿੱਚ ਮਾਨਤਾ ਦਿੱਤੀ ਜਾਣ ਵਾਲੀ ਅਤੇ ਪੂਜਣਯੋਗ ਦੈਵੀ ਕਾਰਜ ਦੱਸਿਆ। ਪ੍ਰਧਾਨ ਮੰਤਰੀ ਨੇ ਵਿਸਥਾਪਿਤ ਭਾਈਚਾਰਿਆਂ ਦੇ ਕਲਿਆਣ, ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ, ਵਾਤਾਵਰਣ ਸੰਭਾਲ਼ ਅਤੇ ਗਿਰ ਗਊਆਂ ਦੀ ਸੰਭਾਲ਼ (preservation of Gir cows) ਦੇ ਲਈ ਈਸੁ ਬਾਪੂ ਦੇ ਸਮਰਪਣ (Isu Bapu's dedication)’ਤੇ ਪ੍ਰਕਾਸ਼  ਪਾਇਆ। ਉਨ੍ਹਾਂ ਨੇ ਕਿਹਾ ਕਿ ਈਸੁ ਬਾਪੂ ਦੇ ਕੰਮ ਦਾ ਹਰ ਪਹਿਲੂ ਸੇਵਾ ਅਤੇ ਕਰੁਣਾ ਦੀ ਗਹਿਰੀ ਪਰੰਪਰਾ ਨੂੰ ਦਰਸਾਉਂਦਾ ਹੈ।

 

ਸਖ਼ਤ ਮਿਹਨਤ ਅਤੇ ਤਿਆਗ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਦੇ ਲਈ ਭਰਵਾਡ ਸਮੁਦਾਇ ਦੀ ਸ਼ਲਾਘਾ  ਕਰਦੇ ਹੋਏ ਅਤੇ ਉਨ੍ਹਾਂ ਦੀ ਨਿਰੰਤਰ ਪ੍ਰਗਤੀ ਅਤੇ ਸਹਿਣਸ਼ੀਲਤਾ ’ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸਮੁਦਾਇ ਦੇ ਨਾਲ ਆਪਣੇ ਪਿਛਲੇ ਸੰਵਾਦਾਂ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ਉਨ੍ਹਾਂ ਨੂੰ ਲਾਠੀ ਚਲਾਉਣ ਦੇ ਬਦਲੇ ਕਲਮ ਪਕੜਨ ਦੇ ਲਈ ਪ੍ਰੋਤਸਾਹਿਤ ਕੀਤਾ, ਜੋ ਸਿੱਖਿਆ ਦੇ ਮਹੱਤਵ ਦਾ ਪ੍ਰਤੀਕ ਹੈ। ਉਨ੍ਹਾਂ ਨੇ ਇਸ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੇ ਲਈ ਭਰਵਾਡ ਸਮੁਦਾਇ ਦੀ ਨਵੀਂ ਪੀੜ੍ਹੀ ’ਤੇ ਗਰਵ(ਮਾਣ) ਵਿਅਕਤ ਕੀਤਾ, ਜਿਸ ਵਿੱਚ ਬੱਚੇ ਸਿੱਖਿਆ ਦੇ ਜ਼ਰੀਏ  ਅੱਗੇ ਵਧ ਰਹੇ ਹਨ। ਸ਼੍ਰੀ ਮੋਦੀ ਨੇ ਅੱਗੇ ਦੀ ਪ੍ਰਗਤੀ ’ਤੇ ਪ੍ਰਕਾਸ਼  ਪਾਇਆ ਅਤੇ ਕਿਹਾ ਕਿ ਹੁਣ ਸਮੁਦਾਇ ਦੀਆਂ ਬੇਟੀਆਂ ਨੂੰ ਭੀ ਆਪਣੇ ਹੱਥਾਂ ਵਿੱਚ ਕੰਪਿਊਟਰ ਪਕੜਨਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਕ੍ਰਿਤੀ ਅਤੇ ਸੰਸਕ੍ਰਿਤੀ ਦੇ ਰੱਖਿਅਕ ਦੇ ਰੂਪ ਵਿੱਚ ਸਮੁਦਾਇ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਦੀ “ਅਤਿਥਿ ਦੇਵੋ ਭਵ” ("Atithi Devo Bhava")ਪਰੰਪਰਾ ਦੇ ਸਾਖਿਆਤ ਸਰੂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਰਵਾਡ ਸਮੁਦਾਇ ਦੀਆਂ ਅਨੂਠੀਆਂ ਕਦਰਾਂ-ਕੀਮਤਾਂ ਦਾ ਉਲੇਖ ਕੀਤਾ, ਜਿੱਥੇ ਸੰਯੁਕਤ ਪਰਿਵਾਰਾਂ ਵਿੱਚ ਬਜ਼ੁਰਗਾਂ ਦੀ ਦੇਖਭਾਲ਼ ਕੀਤੀ ਜਾਂਦੀ ਹੈ, ਜੋ ਈਸ਼ਵਰ ਦੀ ਸੇਵਾ ਦੇ ਸਮਾਨ ਸੇਵਾ ਦੀ ਭਾਵਨਾ ਨੂੰ ਦਰਸਾਉਂਦਾ ਹੈ। ਆਧੁਨਿਕਤਾ ਨੂੰ ਅਪਣਾਉਂਦੇ ਹੋਏ ਪਰੰਪਰਾਵਾਂ ਦੀ ਸੰਭਾਲ਼ ਕਰਨ ਵਿੱਚ ਸਮੁਦਾਇ ਦੇ ਪ੍ਰਯਾਸਾਂ ਨੂੰ ਸਵੀਕਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਵਿਸਥਾਪਿਤ ਪਰਿਵਾਰਾਂ ਦੇ ਬੱਚਿਆਂ ਦੇ ਲਈ ਹੋਸਟਲ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਸਮੁਦਾਇ ਨੂੰ ਆਲਮੀ ਪੱਧਰ ’ਤੇ ਨਵੇਂ ਅਵਸਰਾਂ ਨਾਲ ਜੋੜਨ ਜਿਹੇ ਪਹਿਲੂਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਮੁਦਾਇ ਦੀਆਂ ਲੜਕੀਆਂ ਦੇ ਖੇਡਾਂ ਵਿੱਚ ਅੱਗੇ ਵਧਣ ਦੀ ਇੱਛਾ ਵਿਅਕਤ ਕੀਤੀ ਅਤੇ ਗੁਜਰਾਤ ਦੇ ਖੇਲ ਮਹਾਕੁੰਭ (Gujarat's Khel Mahakumbh) ਦੇ ਦੌਰਾਨ ਸਾਹਮਣੇ ਆਈ ਉਨ੍ਹਾਂ ਦੀ ਸਮਰੱਥਾ ’ਤੇ ਪ੍ਰਕਾਸ਼  ਪਾਇਆ। ਉਨ੍ਹਾਂ ਨੇ ਮਵੇਸ਼ੀ ਪਾਲਣ ਦੇ ਪ੍ਰਤੀ ਸਮੁਦਾਇ ਦੇ ਸਮਰਪਣ ’ਤੇ ਭੀ ਜ਼ੋਰ ਦਿੱਤਾ, ਵਿਸ਼ੇਸ਼ ਤੌਰ ’ਤੇ ਗਿਰ ਗਊ ਦੀ ਨਸਲ (Gir cow breed) ਦੀ ਸੰਭਾਲ਼ ਕਰਨ ਵਿੱਚ ਉਨ੍ਹਾਂ ਦੇ ਪ੍ਰਯਾਸਾਂ  ਦੀ ਸ਼ਲਾਘਾ  ਕੀਤੀ, ਜਿਸ ਨੇ ਦੇਸ਼ ਨੂੰ ਗੌਰਵ ਦਿਵਾਇਆ ਹੈ। ਉਨ੍ਹਾਂ ਨੇ ਗਿਰ ਗਊਆਂ ਦੀ ਆਲਮੀ  ਮਾਨਤਾ ’ਤੇ ਟਿੱਪਣੀ ਕੀਤੀ ਅਤੇ ਸਮੁਦਾਇ ਨੂੰ ਆਪਣੇ ਬੱਚਿਆਂ ਦੇ ਪ੍ਰਤੀ ਵੈਸੀ ਹੀ ਦੇਖਭਾਲ਼ ਅਤੇ ਚਿੰਤਾ ਦਿਖਾਉਣ ਦਾ ਆਗਰਹਿ ਕੀਤਾ, ਜੈਸੀ ਉਹ ਆਪਣੇ ਪਸ਼ੂਆਂ ਦੇ ਪ੍ਰਤੀ ਦਿਖਾਉਂਦੇ ਹਨ।

 

|

ਸ਼੍ਰੀ ਮੋਦੀ ਨੇ ਭਰਵਾਡ ਸਮੁਦਾਇ ਦੇ ਨਾਲ ਆਪਣੇ ਗਹਿਰੇ ਸਬੰਧਾਂ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੂੰ ਆਪਣਾ ਪਰਿਵਾਰ ਅਤੇ ਭਾਗੀਦਾਰ ਦੱਸਿਆ। ਉਨ੍ਹਾਂ ਨੇ ਬਾਵਲਿਯਾਲੀ ਧਾਮ (Bavaliyali Dham) ਵਿੱਚ ਇਕੱਤਰ ਲੋਕਾਂ ਬਾਰੇ ਵਿਸ਼ਵਾਸ ਵਿਅਕਤ ਕੀਤਾ ਕਿ ਸਮੁਦਾਇ ਅਗਲੇ 25 ਵਰ੍ਹਿਆਂ ਵਿੱਚ ਉਨ੍ਹਾਂ ਦੇ ਵਿਕਸਿਤ ਭਾਰਤ (Viksit Bharat) ਦੇ ਸੁਪਨੇ ਦਾ ਸਮਰਥਨ ਕਰੇਗਾ। ਉਨ੍ਹਾਂ ਨੇ ਸਮੂਹਿਕ ਪ੍ਰਯਾਸਾਂ ਦੇ ਮਹੱਤਵ ’ਤੇ ਪ੍ਰਕਾਸ਼  ਪਾਇਆ ਅਤੇ ਲਾਲ ਕਿਲੇ ਤੋਂ ਆਪਣੇ ਬਿਆਨ ਨੂੰ ਦੁਹਰਾਉਂਦੇ ਹੋਏ ਕਿਹਾ ਕਿ “ਸਬਕਾ ਪ੍ਰਯਾਸ”( "Sabka Prayas") ਦੇਸ਼ ਦੀ ਸਭ ਤੋਂ ਬੜੀ  ਤਾਕਤ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਦਿਸ਼ਾ ਵਿੱਚ ਪਹਿਲੇ ਕਦਮ ਦੇ ਰੂਪ ਵਿੱਚ ਪਿੰਡਾਂ ਨੂੰ ਵਿਕਸਿਤ ਕਰਨ ਦੀ  ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੁਰਪਕਾ ਅਤੇ ਮੂੰਹਪਕਾ ਰੋਗ (Foot and Mouth Disease) ਨਾਲ ਨਿਪਟਣ ਹਿਤ ਪਸ਼ੂਆਂ ਦੇ ਲਈ ਸਰਕਾਰ ਨੇ ਮੁਫ਼ਤ ਟੀਕਾਕਰਣ ਪ੍ਰੋਗਰਾਮ ’ਤੇ ਪ੍ਰਕਾਸ਼  ਪਾਇਆ ਅਤੇ ਸਮੁਦਾਇ ਨੂੰ ਆਪਣੇ ਪਸ਼ੂਆਂ ਦੇ ਲਈ ਨਿਯਮਿਤ ਟੀਕਾਕਰਣ ਸੁਨਿਸ਼ਚਿਤ ਕਰਨ ਦਾ ਆਗਰਹਿ ਕੀਤਾ। ਉਨ੍ਹਾਂ ਨੇ ਇਸ ਪਹਿਲ ਨੂੰ ਕਰੁਣਾ ਦਾ ਕਾਰਜ ਅਤੇ ਈਸ਼ਵਰੀ ਅਸ਼ੀਰਵਾਦ ਪ੍ਰਾਪਤ ਕਰਨ ਦਾ ਇੱਕ ਤਰੀਕਾ ਦੱਸਿਆ। ਸ਼੍ਰੀ ਮੋਦੀ ਨੇ ਪਸ਼ੂਪਾਲਕਾਂ ਦੇ ਲਈ ਕਿਸਾਨ ਕ੍ਰੈਡਿਟ ਕਾਰਡ (Kisan Credit Cards) ਦੀ ਸ਼ੁਰੂਆਤ ਦਾ ਭੀ ਉਲੇਖ ਕੀਤਾ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰਾਂ ਦੇ ਵਿਸਤਾਰ ਦੇ ਲਈ ਘੱਟ ਵਿਆਜ ਵਾਲੇ ਰਿਣ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਦੇਸੀ ਮਵੇਸ਼ੀਆਂ ਦੀਆਂ ਨਸਲਾਂ ਦੀ ਸੰਭਾਲ਼ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ਼ ਅਤੇ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਪਹਿਲ ਦੇ ਰੂਪ ਵਿੱਚ ਰਾਸ਼ਟਰੀਯ ਗੋਕੁਲ ਮਿਸ਼ਨ (National Gokul Mission) ’ਤੇ ਪ੍ਰਕਾਸ਼  ਪਾਇਆ। ਉਨ੍ਹਾਂ ਨੇ ਸਮੁਦਾਇ ਨੂੰ ਇਨ੍ਹਾਂ ਪ੍ਰੋਗਰਾਮਾਂ ਦਾ ਪੂਰਾ ਲਾਭ ਉਠਾਉਣ ਦਾ ਆਗਰਹਿ ਕੀਤਾ। ਪ੍ਰਧਾਨ ਮੰਤਰੀ ਨੇ ਰੁੱਖ ਲਗਾਉਣ ਦੇ ਮਹੱਤਵ ਨੂੰ ਦੁਹਰਾਇਆ ਅਤੇ ਸਮੁਦਾਇ ਨੂੰ ਆਪਣੀਆਂ ਮਾਤਾਵਾਂ ਦੇ ਸਨਮਾਨ ਵਿੱਚ ਰੁੱਖ ਲਗਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਇਸ ਨੂੰ ਧਰਤੀ ਮਾਤਾ ਦੀ ਸਿਹਤ (health of Mother Earth) ਨੂੰ ਬਹਾਲ ਕਰਨ ਦਾ ਇੱਕ ਤਰੀਕਾ ਦੱਸਿਆ, ਜੋ ਅਤਿਅਧਿਕ ਉਪਯੋਗ ਅਤੇ ਰਸਾਇਣਿਕ ਇਸਤੇਮਾਲ ਦੇ ਕਾਰਨ ਪੀੜਿਤ ਹੈ। ਉਨ੍ਹਾਂ ਨੇ ਪ੍ਰਾਕ੍ਰਿਤਕ ਖੇਤੀ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਸਮੁਦਾਇ ਨੂੰ ਭੂਮੀ ਨੂੰ ਫਿਰ ਤੋਂ ਜੀਵੰਤ ਕਰਨ ਦੇ ਲਈ ਇਸ ਪ੍ਰਥਾ ਨੂੰ ਅਪਣਾਉਣ ਦਾ ਆਗਰਹਿ ਕੀਤਾ। ਸ਼੍ਰੀ ਮੋਦੀ ਨੇ ਭਰਵਾਡ ਸਮੁਦਾਇ ਦੇ ਸੇਵਾ ਦੇ ਪ੍ਰਤੀ ਸਮਪਰਣ ਦੀ ਪ੍ਰਸ਼ੰਸਾ ਕੀਤੀ ਅਤੇ ਮਿੱਟੀ ਨੂੰ ਮਜ਼ਬੂਤ ਕਰਨ ਦੇ ਲਈ ਪਸ਼ੂਆਂ ਦੇ ਗੋਬਰ ਦੀ ਸਮਰੱਥਾ ’ਤੇ ਪ੍ਰਕਾਸ਼  ਪਾਇਆ। ਉਨ੍ਹਾਂ ਨੇ ਪ੍ਰਾਕ੍ਰਿਤਿਕ ਖੇਤੀ ਨੂੰ ਹੁਲਾਰਾ ਦੇਣ ਵਿੱਚ ਗੁਜਰਾਤ ਦੇ ਰਾਜਪਾਲ, ਸ਼੍ਰੀ ਅਚਾਰੀਆ ਦੇਵਵ੍ਰਤ (Gujarat's Governor, Shri Acharya Devvrat) ਦੇ ਪ੍ਰਯਾਸਾਂ ਦੀ ਸ਼ਲਾਘਾ  ਕੀਤੀ ਅਤੇ ਸਮੁਦਾਇ ਨੂੰ ਇਸ ਉਦੇਸ਼ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ।

 

ਪ੍ਰਧਾਨ ਮੰਤਰੀ ਨੇ ਭਰਵਾਡ ਸਮੁਦਾਇ (Bharwad community) ਨੂੰ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ’ਤੇ ਨਾਗਾ ਲਾਖਾ ਠਾਕੁਰ (Naga Lakha Thakur) ਦਾ ਅਸ਼ੀਰਵਾਦ ਬਣੇ ਰਹਿਣ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਬਾਵਲਿਯਾਲੀ ਧਾਮ (Bavaliyali Dham)  ਨਾਲ ਜੁੜੇ ਸਾਰੇ ਵਿਅਕਤੀਆਂ ਦੀ ਭਲਾਈ ਅਤੇ ਪ੍ਰਗਤੀ ਦੀ ਆਸ਼ਾ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਸਿੱਖਿਆ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਸਮੁਦਾਇ ਦੇ ਬੱਚਿਆਂ, ਵਿਸ਼ੇਸ਼ ਕਰਕੇ ਬੇਟੀਆਂ ਨੂੰ ਅਕਾਦਮਿਕ ਤੌਰ ‘ਤੇ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਅਤੇ ਇੱਕ ਮਜ਼ਬੂਤ ਸਮਾਜ ਵਿੱਚ ਯੋਗਦਾਨ ਦੇਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਆਧੁਨਿਕਤਾ ਅਤੇ ਤਾਕਤ ਦੇ ਜ਼ਰੀਏ ਸਮੁਦਾਇ ਨੂੰ ਸਸ਼ਕਤ ਬਣਾਉਣਾ ਹੀ ਅੱਗੇ ਦਾ ਰਸਤਾ ਹੈ। ਉਨ੍ਹਾਂ ਨੇ ਇਸ ਸ਼ੁਭ ਅਵਸਰ ਦਾ ਹਿੱਸਾ ਬਣਨ ਦੇ ਲਈ  ਖੁਸ਼ੀ ਅਤੇ ਆਭਾਰ ਵਿਅਕਤ ਕਰਦੇ ਹੋਏ ਆਪਣੇ ਭਾਸ਼ਣ ਦਾ ਸਮਾਪਨ ਕੀਤਾ ਅਤੇ ਸਵੀਕਾਰ ਕੀਤਾ ਕਿ ਵਿਅਕਤੀਗਤ ਤੌਰ ‘ਤੇ ਉਨ੍ਹਾਂ ਦੀ ਉਪਸਥਿਤੀ ਨਾਲ ਉਨ੍ਹਾਂ ਨੂੰ ਹੋਰ ਭੀ ਅਧਿਕ  ਖੁਸ਼ੀ ਮਿਲਦੀ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • रीना चौरसिया June 19, 2025

    https://youtu.be/dzum9ZT_gVQ?si=GAo2Zk8UGPVuzY8s
  • Gaurav munday May 24, 2025

    🤣💘😘😘
  • Vijay Kadam May 20, 2025

    🌺
  • Vijay Kadam May 20, 2025

    🌺🌺
  • Vijay Kadam May 20, 2025

    🌺🌺🌺
  • Vijay Kadam May 20, 2025

    🌺🌺🌺🌺
  • Vijay Kadam May 20, 2025

    🌺🌺🌺🌺🌺
  • Vijay Kadam May 20, 2025

    🌺🌺🌺🌺🌺🌺
  • Vijay Kadam May 20, 2025

    🌺🌺🌺🌺🌺🌺🌺
  • Vijay Kadam May 20, 2025

    🌺🌺🌺🌺🌺🌺🌺🌺
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Agri and processed foods exports rise 7% to $ 5.9 billion in Q1

Media Coverage

Agri and processed foods exports rise 7% to $ 5.9 billion in Q1
NM on the go

Nm on the go

Always be the first to hear from the PM. Get the App Now!
...
Prime Minister meets Swami Shakti Sharananand Saraswati Ji Maharaj in Motihari, Bihar
July 18, 2025

The Prime Minister, Shri Narendra Modi met Swami Shakti Sharananand Saraswati Ji Maharaj in Motihari, Bihar today. Shri Modi received blessings and expressed gratitude for the Maharaj Ji’s warmth, affection, and guidance.

In a post on X, he wrote:

“आज मोतिहारी में स्वामी शक्ति शरणानंद सरस्वती जी महाराज से आशीर्वाद लेने का सौभाग्य मिला। उनके व्यक्तित्व में जहां तेज और ओज का वास है, वहीं वाणी में आध्यात्मिकता रची-बसी है। महाराज जी की आत्मीयता, स्नेह और मार्गदर्शन से अभिभूत हूं!”