ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਸੌਰਾਸ਼ਟਰ ਤਮਿਲ ਸੰਗਮਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਤੱਥ ਵੱਲ ਧਿਆਨ ਦਿਵਾਇਆ ਕਿ ਮਹਿਮਾਨ ਦੀ ਮੇਜ਼ਬਾਨੀ ਕਰਨਾ ਇੱਕ ਵਿਸ਼ੇਸ਼ ਤਜਰਬਾ ਹੈ ਪਰ ਦਹਾਕਿਆਂ ਬਾਅਦ ਘਰ ਵਾਪਸੀ ਦਾ ਅਨੁਭਵ ਅਤੇ ਖੁਸ਼ੀ ਬੇਮਿਸਾਲ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਸੌਰਾਸ਼ਟਰ ਦੇ ਲੋਕਾਂ ਨੇ ਤਮਿਲ ਨਾਡੂ ਦੇ ਦੋਸਤਾਂ ਲਈ ਰੈਡ ਕਾਰਪੇਟ ਵਿਛਾ ਦਿੱਤਾ ਹੈ ਜੋ ਉਸੇ ਉਤਸ਼ਾਹ ਨਾਲ ਰਾਜ ਦਾ ਦੌਰਾ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਮੁੱਖ ਮੰਤਰੀ ਦੇ ਤੌਰ 'ਤੇ ਉਨ੍ਹਾਂ ਨੇ 2010 ਵਿੱਚ ਮਦੁਰਾਈ ਵਿੱਚ ਸੌਰਾਸ਼ਟਰ ਦੇ 50,000 ਤੋਂ ਵੱਧ ਭਾਗੀਦਾਰਾਂ ਦੇ ਨਾਲ ਇੱਕ ਅਜਿਹਾ ਹੀ ਸੌਰਾਸ਼ਟਰ ਤਮਿਲ ਸੰਗਮਮ ਆਯੋਜਿਤ ਕੀਤਾ ਸੀ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਤੋਂ ਸੌਰਾਸ਼ਟਰ ਆਏ ਮਹਿਮਾਨਾਂ ਵਿੱਚ ਵੀ ਉਸੇ ਪਿਆਰ ਅਤੇ ਉਤਸ਼ਾਹ ਨੂੰ ਨੋਟ ਕੀਤਾ। ਇਹ ਨੋਟ ਕਰਦੇ ਹੋਏ ਕਿ ਮਹਿਮਾਨ ਸੈਰ-ਸਪਾਟੇ ਵਿੱਚ ਰੁੱਝੇ ਹੋਏ ਹਨ ਅਤੇ ਪਹਿਲਾਂ ਹੀ ਕੇਵੜੀਆ ਵਿੱਚ ਸਟੈਚੂ ਆਵੑ ਯੂਨਿਟੀ ਦਾ ਦੌਰਾ ਕਰ ਚੁੱਕੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਸੌਰਾਸ਼ਟਰ ਤਮਿਲ ਸੰਗਮਮ ਵਿੱਚ ਅਤੀਤ ਦੀਆਂ ਅਨਮੋਲ ਯਾਦਾਂ, ਵਰਤਮਾਨ ਲਈ ਪਿਆਰ ਅਤੇ ਅਨੁਭਵ, ਅਤੇ ਭਵਿੱਖ ਲਈ ਸੰਕਲਪਾਂ ਅਤੇ ਪ੍ਰੇਰਨਾਵਾਂ ਦਾ ਗਵਾਹ ਹੋ ਸਕਦਾ ਹੈ। ਉਨ੍ਹਾਂ ਨੇ ਅੱਜ ਦੇ ਮੌਕੇ 'ਤੇ ਸੌਰਾਸ਼ਟਰ ਅਤੇ ਤਮਿਲ ਨਾਡੂ ਦੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਅਸੀਂ ਸੌਰਾਸ਼ਟਰ ਤਮਿਲ ਸੰਗਮਮ ਜਿਹੇ ਮਹੱਤਵਪੂਰਨ ਸੱਭਿਆਚਾਰਕ ਸਮਾਗਮਾਂ ਦੇ ਗਵਾਹ ਹੋ ਰਹੇ ਹਾਂ ਜੋ ਕਿ ਸਿਰਫ਼ ਤਮਿਲ ਨਾਡੂ ਅਤੇ ਸੌਰਾਸ਼ਟਰ ਦਾ ਹੀ ਸੰਗਮ ਨਹੀਂ ਹੈ, ਬਲਕਿ ਦੇਵੀ ਮੀਨਾਕਸ਼ੀ ਅਤੇ ਦੇਵੀ ਪਾਰਵਤੀ ਦੇ ਰੂਪ ਵਿੱਚ ਸ਼ਕਤੀ ਦੀ ਪੂਜਾ ਦਾ ਤਿਉਹਾਰ ਵੀ ਹੈ। ਉਨ੍ਹਾਂ ਕਿਹਾ, ਇਸਦੇ ਨਾਲ ਹੀ, ਇਹ ਭਗਵਾਨ ਸੋਮਨਾਥ ਅਤੇ ਭਗਵਾਨ ਰਾਮਨਾਥ ਦੇ ਰੂਪ ਵਿੱਚ ਸ਼ਿਵ ਦੀ ਆਤਮਾ ਦਾ ਤਿਉਹਾਰ ਹੈ। ਇਸੇ ਤਰ੍ਹਾਂ, ਇਹ ਸੁੰਦਰੇਸ਼ਵਰ ਅਤੇ ਨਾਗੇਸ਼ਵਰ ਦੀ ਧਰਤੀ ਦਾ ਸੰਗਮ ਹੈ, ਇਹ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰੰਗਨਾਥ, ਨਰਮਦਾ ਅਤੇ ਵਗਈ, ਡਾਂਡੀਆ ਅਤੇ ਕੋਲਥਮ ਦਾ ਸੰਗਮ ਹੈ ਅਤੇ ਦਵਾਰਕਾ ਅਤੇ ਪੁਰੀ ਜਿਹੇ ਪੁਰੀ ਦੀ ਪਵਿੱਤਰ ਪਰੰਪਰਾ ਦਾ ਸੰਗਮ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ “ਤਮਿਲ ਸੌਰਾਸ਼ਟਰ ਸੰਗਮਮ ਸਰਦਾਰ ਪਟੇਲ ਅਤੇ ਸੁਬਰਾਮਣੀਅਮ ਭਾਰਤੀ ਦੇ ਦੇਸ਼ਭਗਤੀ ਦੇ ਸੰਕਲਪ ਦਾ ਸੰਗਮ ਹੈ। ਸਾਨੂੰ ਇਸ ਵਿਰਾਸਤ ਨੂੰ ਲੈ ਕੇ ਰਾਸ਼ਟਰ ਨਿਰਮਾਣ ਦੇ ਮਾਰਗ 'ਤੇ ਅੱਗੇ ਵਧਣਾ ਹੋਵੇਗਾ।”
ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀਆਂ ਵਿਭਿੰਨ ਭਾਸ਼ਾਵਾਂ ਅਤੇ ਉਪਭਾਸ਼ਾਵਾਂ, ਕਲਾ ਦੇ ਰੂਪਾਂ ਅਤੇ ਸ਼ੈਲੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ "ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਆਪਣੀ ਵਿਵਿਧਤਾ ਨੂੰ ਇੱਕ ਵਿਸ਼ੇਸ਼ਤਾ ਵਜੋਂ ਵੇਖਦਾ ਹੈ।” ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਆਪਣੇ ਵਿਸ਼ਵਾਸ ਅਤੇ ਅਧਿਆਤਮਿਕਤਾ ਵਿੱਚ ਵਿਵਿਧਤਾ ਦੇਖਦਾ ਹੈ ਅਤੇ ਭਗਵਾਨ ਸ਼ਿਵ ਅਤੇ ਭਗਵਾਨ ਬ੍ਰਹਮਾ ਦੀ ਪੂਜਾ ਕਰਨ ਅਤੇ ਸਾਡੇ ਆਪਣੇ ਵਿਭਿੰਨ ਤਰੀਕਿਆਂ ਨਾਲ ਧਰਤੀ ਦੀਆਂ ਪਵਿੱਤਰ ਨਦੀਆਂ ਵੱਲ ਆਪਣਾ ਸਿਰ ਝੁਕਾਉਣ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਇਹ ਵਿਵਿਧਤਾ ਸਾਨੂੰ ਵੰਡਦੀ ਨਹੀਂ ਬਲਕਿ ਸਾਡੇ ਬੰਧਨਾਂ ਅਤੇ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਵਿਭਿੰਨ ਧਾਰਾਵਾਂ ਦੇ ਇਕੱਠੇ ਹੋਣ 'ਤੇ ਇੱਕ ਸੰਗਮ ਪੈਦਾ ਹੁੰਦਾ ਹੈ ਅਤੇ ਕਿਹਾ ਕਿ ਭਾਰਤ ਕੁੰਭ ਜਿਹੇ ਆਯੋਜਨਾਂ ਵਿੱਚ ਸਦੀਆਂ ਤੋਂ ਨਦੀਆਂ ਦੇ ਸੰਗਮ ਤੋਂ ਵਿਚਾਰਾਂ ਦੇ ਸੰਗਮ ਦੇ ਸੰਕਲਪ ਨੂੰ ਪਾਲਦਾ ਆ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਹ ਸੰਗਮ ਦੀ ਸ਼ਕਤੀ ਹੈ ਜਿਸ ਨੂੰ ਸੌਰਾਸ਼ਟਰ ਤਮਿਲ ਸੰਗਮਮ ਅੱਜ ਇੱਕ ਨਵੇਂ ਰੂਪ ਵਿੱਚ ਅੱਗੇ ਵਧਾ ਰਿਹਾ ਹੈ।" ਉਨ੍ਹਾਂ ਦੱਸਿਆ ਕਿ ਦੇਸ਼ ਦੀ ਏਕਤਾ ਸਰਦਾਰ ਪਟੇਲ ਸਾਹੇਬ ਦੇ ਆਸ਼ੀਰਵਾਦ ਨਾਲ ਅਜਿਹੇ ਮਹਾਨ ਤਿਉਹਾਰਾਂ ਦੇ ਰੂਪ ਵਿੱਚ ਆਕਾਰ ਲੈ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਉਨ੍ਹਾਂ ਲੱਖਾਂ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦੀ ਪੂਰਤੀ ਵੀ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ 'ਏਕ ਭਾਰਤ ਸ੍ਰੇਸ਼ਠ ਭਾਰਤ' ਦਾ ਸੁਪਨਾ ਦੇਖਿਆ।
ਪ੍ਰਧਾਨ ਮੰਤਰੀ ਨੇ ਵਿਰਾਸਤ ਵਿੱਚ ਮਾਣ ਦੇ ‘ਪੰਚ ਪ੍ਰਣ’ ਨੂੰ ਯਾਦ ਕਰਦਿਆਂ ਕਿਹਾ, “ਸਾਡੀ ਵਿਰਾਸਤ ਵਿੱਚ ਮਾਣ ਉਦੋਂ ਵਧੇਗਾ ਜਦੋਂ ਅਸੀਂ ਇਸ ਨੂੰ ਜਾਣਾਂਗੇ, ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋ ਕੇ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ।” ਉਨ੍ਹਾਂ ਕਿਹਾ ਕਿ ਕਾਸ਼ੀ ਤਮਿਲ ਸੰਗਮਮ ਅਤੇ ਸੌਰਾਸ਼ਟਰ ਤਮਿਲ ਸੰਗਮਮ ਜਿਹੀਆਂ ਘਟਨਾਵਾਂ ਇਸ ਦਿਸ਼ਾ ਵਿੱਚ ਇੱਕ ਪ੍ਰਭਾਵੀ ਅੰਦੋਲਨ ਬਣ ਰਹੀਆਂ ਹਨ। ਉਨ੍ਹਾਂ ਨੇ ਗੁਜਰਾਤ ਅਤੇ ਤਮਿਲ ਨਾਡੂ ਦਰਮਿਆਨ ਗਹਿਰੇ ਸਬੰਧਾਂ ਦੀ ਅਣਦੇਖੀ 'ਤੇ ਟਿੱਪਣੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਇਨ੍ਹਾਂ ਦੋਵਾਂ ਰਾਜਾਂ ਦਰਮਿਆਨ ਪੁਰਾਇਕ ਸਮੇਂ ਤੋਂ ਗਹਿਰਾ ਸਬੰਧ ਰਿਹਾ ਹੈ। ਪੱਛਮ ਅਤੇ ਦੱਖਣ ਦੇ ਸੌਰਾਸ਼ਟਰ ਅਤੇ ਤਮਿਲ ਨਾਡੂ ਦਾ ਇਹ ਸੱਭਿਆਚਾਰਕ ਸੰਯੋਜਨ ਇੱਕ ਅਜਿਹਾ ਪ੍ਰਵਾਹ ਹੈ ਜੋ ਹਜ਼ਾਰਾਂ ਵਰ੍ਹਿਆਂ ਤੋਂ ਚਲਦਾ ਆ ਰਿਹਾ ਹੈ।”
2047 ਦੇ ਲਕਸ਼, ਗੁਲਾਮੀ ਦੀਆਂ ਚੁਣੌਤੀਆਂ ਅਤੇ 7 ਦਹਾਕਿਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਗੁਮਰਾਹਕੁੰਨ ਅਤੇ ਵਿਨਾਸ਼ਕਾਰੀ ਤਾਕਤਾਂ ਵਿਰੁੱਧ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ "ਭਾਰਤ ਕੋਲ ਕਠਿਨ ਤੋਂ ਕਠਿਨ ਹਾਲਾਤਾਂ ਵਿੱਚ ਵੀ ਕੁਝ ਨਵਾਂ ਕਰਨ ਦੀ ਤਾਕਤ ਹੈ, ਸੌਰਾਸ਼ਟਰ ਅਤੇ ਤਮਿਲ ਨਾਡੂ ਦਾ ਸਾਂਝਾ ਇਤਿਹਾਸ ਸਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦਾ ਹੈ।”
ਪ੍ਰਧਾਨ ਮੰਤਰੀ ਨੇ ਸੋਮਨਾਥ 'ਤੇ ਹਮਲੇ ਅਤੇ ਇਸ ਦੇ ਨਤੀਜੇ ਵਜੋਂ ਤਮਿਲ ਨਾਡੂ ਵੱਲ ਕੂਚ ਨੂੰ ਯਾਦ ਕੀਤਾ ਅਤੇ ਕਿਹਾ ਕਿ ਦੇਸ਼ ਦੇ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਵਿੱਚ ਜਾਣ ਵਾਲੇ ਲੋਕ ਕਦੇ ਵੀ ਨਵੀਂ ਭਾਸ਼ਾ, ਲੋਕਾਂ ਅਤੇ ਵਾਤਾਵਰਣ ਦੀ ਚਿੰਤਾ ਨਹੀਂ ਕਰਦੇ।ਉਨ੍ਹਾਂ ਦੁਹਰਾਇਆ ਕਿ ਸੌਰਾਸ਼ਟਰ ਤੋਂ ਵੱਡੀ ਗਿਣਤੀ ਵਿੱਚ ਲੋਕ ਆਪਣੀ ਆਸਥਾ ਅਤੇ ਪਹਿਚਾਣ ਦੀ ਰਾਖੀ ਲਈ ਤਮਿਲ ਨਾਡੂ ਆਏ ਅਤੇ ਤਮਿਲ ਨਾਡੂ ਦੇ ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹੇ ਮਨ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਲਈ ਸਾਰੀਆਂ ਸੁਵਿਧਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ, “ਏਕ ਭਾਰਤ, ਸ੍ਰੇਸ਼ਠ ਭਾਰਤ” ਦੀ ਇਸ ਤੋਂ ਵੱਡੀ ਅਤੇ ਉੱਚੀ ਮਿਸਾਲ ਕੀ ਹੋ ਸਕਦੀ ਹੈ?
ਮਹਾਨ ਰਿਸ਼ੀ ਤਿਰੂਵੱਲਵਰ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁੱਖ, ਸਮ੍ਰਿੱਧੀ ਅਤੇ ਸੌਭਾਗ ਉਨ੍ਹਾਂ ਨੂੰ ਮਿਲਦਾ ਹੈ ਜੋ ਦੂਸਰਿਆਂ ਦਾ ਆਪਣੇ ਘਰਾਂ ਵਿੱਚ ਖੁਸ਼ੀ ਨਾਲ ਸੁਆਗਤ ਕਰਦੇ ਹਨ। ਉਨ੍ਹਾਂ ਸਦਭਾਵਨਾ ਕਾਇਮ ਰੱਖਣ ਅਤੇ ਸੱਭਿਆਚਾਰਕ ਟਕਰਾਅ ਤੋਂ ਬਚਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਲੋਕਾਂ ਦਾ ਜ਼ਿਕਰ ਕਰਦੇ ਹੋਏ ਕਿਹਾ, ਜਿਨ੍ਹਾਂ ਨੇ ਸੌਰਾਸ਼ਟਰ ਮੂਲ ਦੇ ਲੋਕਾਂ ਦਾ ਤਮਿਲ ਨਾਡੂ ਵਿੱਚ ਵਸਣ ਲਈ ਸਵਾਗਤ ਕੀਤਾ ਸੀ, “ਸਾਨੂੰ ਸੰਘਰਸ਼ਾਂ ਨੂੰ ਅੱਗੇ ਨਹੀਂ ਵਧਾਉਣਾ ਹੈ, ਸਾਨੂੰ ਸੰਗਮਾਂ ਅਤੇ ਸਮਾਗਮਾਂ ਨੂੰ ਅੱਗੇ ਵਧਾਉਣਾ ਹੈ। ਅਸੀਂ ਮਤਭੇਦ ਨਹੀਂ ਲੱਭਣਾ ਚਾਹੁੰਦੇ, ਅਸੀਂ ਭਾਵਨਾਤਮਕ ਸਬੰਧ ਬਣਾਉਣਾ ਚਾਹੁੰਦੇ ਹਾਂ।” ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅੱਗੇ ਲੈ ਕੇ ਜਾਣ ਦੀ ਭਾਰਤ ਦੀ ਅਮਰ ਪਰੰਪਰਾ ਉਨ੍ਹਾਂ ਲੋਕਾਂ ਦੁਆਰਾ ਦਿਖਾਈ ਗਈ ਹੈ ਜਿਨ੍ਹਾਂ ਨੇ ਤਮਿਲ ਸੱਭਿਆਚਾਰ ਨੂੰ ਅਪਣਾਇਆ ਪਰ ਇਸ ਦੇ ਨਾਲ ਹੀ ਸੌਰਾਸ਼ਟਰ ਦੀ ਭਾਸ਼ਾ, ਖਾਣ-ਪੀਣ ਅਤੇ ਰੀਤੀ-ਰਿਵਾਜਾਂ ਨੂੰ ਧਿਆਨ ਵਿੱਚ ਰੱਖਿਆ। ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸਾਡੇ ਪੂਰਵਜਾਂ ਦੇ ਯੋਗਦਾਨ ਨੂੰ ਫਰਜ਼ ਦੀ ਭਾਵਨਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਭ ਨੂੰ ਸਥਾਨਕ ਪੱਧਰ ਦੀ ਤਰ੍ਹਾਂ ਦੇਸ਼ ਦੇ ਵੱਖੋ-ਵੱਖ ਹਿੱਸਿਆਂ ਦੇ ਲੋਕਾਂ ਨੂੰ ਸੱਦਾ ਦੇਣ ਅਤੇ ਉਨ੍ਹਾਂ ਨੂੰ ਭਾਰਤ ਵਿਚ ਰਹਿਣ ਅਤੇ ਸਾਹ ਲੈਣ ਦਾ ਮੌਕਾ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੌਰਾਸ਼ਟਰ ਤਮਿਲ ਸੰਗਮਮ ਇਸ ਦਿਸ਼ਾ ਵਿੱਚ ਇੱਕ ਇਤਿਹਾਸਕ ਪਹਿਲ ਸਾਬਤ ਹੋਵੇਗਾ।
ਪਿਛੋਕੜ
ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਦੀ ਪਹਿਲ ਜ਼ਰੀਏ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਵਿਜ਼ਨ ਵਿੱਚ ਨਿਹਿਤ ਹੈ ਜੋ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਲੋਕਾਂ ਦਰਮਿਆਨ ਸਦੀਆਂ ਪੁਰਾਣੇ ਰਿਸ਼ਤਿਆਂ ਨੂੰ ਸਾਹਮਣੇ ਲਿਆਉਣ ਅਤੇ ਮੁੜ ਖੋਜਣ ਵਿੱਚ ਮਦਦ ਕਰਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਇਸ ਤੋਂ ਪਹਿਲਾਂ ਕਾਸ਼ੀ ਤਮਿਲ ਸੰਗਮਮ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਹ ਸੌਰਾਸ਼ਟਰ ਤਮਿਲ ਸੰਗਮਮ ਗੁਜਰਾਤ ਅਤੇ ਤਮਿਲ ਨਾਡੂ ਦਰਮਿਆਨ ਸਾਂਝੇ ਸੱਭਿਆਚਾਰ ਅਤੇ ਵਿਰਾਸਤ ਦੇ ਉੱਤਸਵ ਨੂੰ ਮਨਾ ਕੇ ਇਸ ਵਿਜ਼ਨ ਨੂੰ ਅੱਗੇ ਵਧਾ ਰਿਹਾ ਹੈ।
ਸਦੀਆਂ ਪਹਿਲਾਂ, ਬਹੁਤ ਸਾਰੇ ਲੋਕ ਸੌਰਾਸ਼ਟਰ ਖੇਤਰ ਤੋਂ ਤਮਿਲ ਨਾਡੂ ਚਲੇ ਗਏ ਸਨ। ਸੌਰਾਸ਼ਟਰ ਤਮਿਲ ਸੰਗਮਮ ਨੇ ਸੌਰਾਸ਼ਟਰੀ ਤਮਿਲਾਂ ਨੂੰ ਆਪਣੀਆਂ ਜੜ੍ਹਾਂ ਨਾਲ ਮੁੜ ਜੁੜਨ ਦਾ ਮੌਕਾ ਪ੍ਰਦਾਨ ਕੀਤਾ ਹੈ। 10 ਦਿਨਾਂ ਦੇ ਸੰਗਮ ਵਿੱਚ 3000 ਤੋਂ ਵੱਧ ਸੌਰਾਸ਼ਟਰੀ ਤਮਿਲ ਇੱਕ ਵਿਸ਼ੇਸ਼ ਟ੍ਰੇਨ ਰਾਹੀਂ ਸੋਮਨਾਥ ਆਏ। ਇਹ ਪ੍ਰੋਗਰਾਮ 17 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ, ਜਿਸਦਾ ਸਮਾਪਤੀ ਸਮਾਰੋਹ ਹੁਣ 26 ਅਪ੍ਰੈਲ ਨੂੰ ਸੋਮਨਾਥ ਵਿਖੇ ਹੋ ਰਿਹਾ ਹੈ।
आज आजादी के अमृतकाल में हम सौराष्ट्र-तमिल संगमम् जैसे सांस्कृतिक आयोजनों की एक नई परंपरा के गवाह बन रहे हैं। pic.twitter.com/YEybyX7sZb
— PMO India (@PMOIndia) April 26, 2023
भारत विविधता को विशेषता के रूप में जीने वाला देश है। pic.twitter.com/xcU41P34xD
— PMO India (@PMOIndia) April 26, 2023
देश ने अपनी ‘विरासत पर गर्व’ के ‘पंच प्राण’ का आवाहन किया है। pic.twitter.com/fWfJka9Dqu
— PMO India (@PMOIndia) April 26, 2023
भारत कठिन से कठिन हालातों में भी कुछ नया करने की ताकत रखता है। pic.twitter.com/iVHtCgemJ4
— PMO India (@PMOIndia) April 26, 2023
भारत की अमर परंपरा है - सबको साथ लेकर समावेश के साथ आगे बढ़ने की, सबको स्वीकार करके आगे बढ़ने की। pic.twitter.com/LIJzKnlpwL
— PMO India (@PMOIndia) April 26, 2023