ਰਾਸ਼ਟਰਪਤੀ ਮੈਕ੍ਰੋਂ,
ਮਹਾਨੁਭਾਵ,
ਨਮਸਕਾਰ!
ਮੈਂ ਮਹਾਸਾਗਰਾਂ ਦੇ ਲਈ ਇਸ ਮਹੱਤਵਪੂਰਨ ਆਲਮੀ ਪਹਿਲ ‘ਤੇ ਰਾਸ਼ਟਰਪਤੀ ਮੈਕ੍ਰੋਂ ਨੂੰ ਵਧਾਈ ਦਿੰਦਾ ਹਾਂ।
ਭਾਰਤ ਹਮੇਸ਼ਾ ਤੋਂ ਇੱਕ ਸਮੁੰਦਰੀ ਸੱਭਿਅਤਾ ਰਿਹਾ ਹੈ।
ਸਾਡੇ ਪ੍ਰਾਚੀਨ ਗ੍ਰੰਥ ਅਤੇ ਸਾਹਿਤ ਸਮੁੰਦਰੀ ਜੀਵਨ ਸਮੇਤ ਮਹਾਸਾਗਰਾਂ ਦੇ ਉਪਹਾਰਾਂ ਦਾ ਵਰਣਨ ਕਰਦੇ ਹਨ।
ਅੱਜ, ਸਾਡੀ ਸੁਰੱਖਿਆ ਅਤੇ ਸਮ੍ਰਿੱਧੀ ਮਹਾਸਾਗਰਾਂ ਨਾਲ ਜੁੜੀ ਹੋਈ ਹੈ।
ਭਾਰਤ ਦੇ "ਇੰਡੋ-ਪੈਸਿਫਿਕ ਓਸ਼ਨਸ ਇਨੀਸ਼ੀਏਟਿਵ" ਵਿੱਚ ਸਮੁੰਦਰੀ ਸੰਸਾਧਨਾਂ ਨੂੰ ਇੱਕ ਪ੍ਰਮੁੱਖ ਥੰਮ੍ਹ ਦੇ ਰੂਪ ‘ਚ ਸ਼ਾਮਲ ਕੀਤਾ ਗਿਆ ਹੈ।
ਭਾਰਤ, ਫਰਾਂਸੀਸੀ ਪਹਿਲ ''ਹਾਈ ਐਂਬਿਸ਼ਨ ਕੋਲੀਸ਼ਨ ਔਨ ਬਾਇਓ-ਡਾਇਵਰਸਿਟੀ ਬਿਯੌਂਡ ਨੈਸ਼ਨਲ ਜੁਰਿਸਡਿਕਸ਼ਨ'' ਦਾ ਸਮਰਥਨ ਕਰਦਾ ਹੈ।
ਅਸੀਂ ਇਸ ਸਾਲ ਅੰਤਰਰਾਸ਼ਟਰੀ ਸੰਧੀ ਦੀ ਉਮੀਦ ਕਰਦੇ ਹਾਂ, ਜੋ ਕਾਨੂੰਨੀ ਤੌਰ 'ਤੇ ਪਾਬੰਦ ਹੋਵੇ।
ਭਾਰਤ ਸਿੰਗਲ ਯੂਜ਼ ਪਲਾਸਟਿਕ ਨੂੰ ਸਮਾਪਤ ਕਰਨ ਦੇ ਲਈ ਪ੍ਰਤੀਬੱਧ ਹੈ।
ਭਾਰਤ ਨੇ ਹਾਲ ਹੀ ਵਿੱਚ ਤਟਵਰਤੀ ਖੇਤਰਾਂ ਤੋਂ ਪਲਾਸਟਿਕ ਅਤੇ ਹੋਰ ਕਚਰੇ ਨੂੰ ਸਾਫ਼ ਕਰਨ ਦੇ ਲਈ ਇੱਕ ਰਾਸ਼ਟਰਵਿਆਪੀ ਜਾਗਰੂਕਤਾ ਮੁਹਿੰਮ ਚਲਾਈ ਹੈ।
ਤਿੰਨ ਲੱਖ ਨੌਜਵਾਨਾਂ ਨੇ ਲਗਭਗ 13 ਟਨ ਪਲਾਸਟਿਕ ਕਚਰਾ ਇਕੱਠਾ ਕੀਤਾ।
ਮੈਂ ਆਪਣੀ ਜਲ ਸੈਨਾ ਨੂੰ ਇਸ ਸਾਲ ਸਮੁੰਦਰ ਤੋਂ ਪਲਾਸਟਿਕ ਕਚਰੇ ਨੂੰ ਸਾਫ਼ ਕਰਨ ਦੇ ਲਈ 100 ਜਹਾਜ਼-ਦਿਵਸ ਦਾ ਯੋਗਦਾਨ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।
ਭਾਰਤ ਨੂੰ ਸਿੰਗਲ ਯੂਜ਼ ਪਲਾਸਟਿਕ 'ਤੇ ਇੱਕ ਆਲਮੀ ਪਹਿਲ ਸ਼ੁਰੂ ਕਰਨ ਦੇ ਲਈ ਫਰਾਂਸ ਦੇ ਨਾਲ ਜੁੜਨ ਵਿੱਚ ਖੁਸ਼ੀ ਹੋਵੇਗੀ।
ਧੰਨਵਾਦ, ਰਾਸ਼ਟਰਪਤੀ ਮੈਕ੍ਰੋਂ।