Excellencies,
ਬ੍ਰਿਕਸ ਬਿਜ਼ਨਸ ਸਮੁਦਾਇ ਦੇ ਲੀਡਰਸ,
ਨਮਸਕਾਰ।
ਮੈਨੂੰ ਖੁਸ਼ੀ ਹੈ ਕਿ ਦੱਖਣ ਅਫਰੀਕਾ ਦੀ ਭੂਮੀ ‘ਤੇ ਪੈਰ ਰੱਖਦੇ ਹੀ ਸਾਡੇ ਕਾਰਜਕ੍ਰਮ ਦੀ ਸ਼ੁਰੂਆਤ ਬ੍ਰਿਕਸ ਬਿਜ਼ਨਸ ਫੋਰਮ ਨਾਲ ਹੋ ਰਹੀ ਹੈ।
ਸਭ ਤੋਂ ਪਹਿਲਾਂ ਮੈਂ ਰਾਸ਼ਟਰਪਤੀ ਰਾਮਾਫੋਸਾ ਦਾ ਉਨ੍ਹਾਂ ਦੇ ਸੱਦੇ ਅਤੇ ਇਸ ਬੈਠਕ ਦੇ ਆਯੋਜਨ ਦੇ ਲਈ ਧੰਨਵਾਦ ਕਰਦਾ ਹਾਂ।
ਬ੍ਰਿਕਸ ਬਿਜ਼ਨਸ ਕੌਂਸਲ ਨੂੰ ਦਸਵੀਂ ਵਰ੍ਹੇਗੰਢ ‘ਤੇ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਪਿਛਲੇ ਦਸ ਵਰ੍ਹਿਆਂ ਵਿੱਚ ਬ੍ਰਿਕਸ ਬਿਜ਼ਨਸ ਕੌਂਸਲ ਨੇ ਸਾਡੇ ਆਰਥਿਕ ਸਹਿਯੋਗ ਨੂੰ ਵਧਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
2009 ਵਿੱਚ ਜਦੋਂ ਬ੍ਰਿਕਸ ਦੀ ਪਹਿਲੀ ਸਮਿਟ ਆਯੋਜਿਤ ਕੀਤੀ ਗਈ ਸੀ, ਤਦ ਵਿਸ਼ਵ ਇੱਕ ਬੜੇ ਆਰਥਿਕ ਸੰਕਟ ਤੋਂ ਬਾਹਰ ਆ ਰਿਹਾ ਸੀ।
ਉਸ ਸਮੇਂ ਬ੍ਰਿਕਸ ਆਲਮੀ ਅਰਥਵਿਵਸਥਾ ਦੇ ਲਈ ਇੱਕ ਆਸ਼ਾ ਦੀ ਕਿਰਨ ਦੇ ਰੂਪ ਵਿੱਚ ਉੱਭਰਿਆ ਸੀ।
ਵਰਤਮਾਨ ਸਮੇਂ ਵਿੱਚ ਭੀ ਕੋਵਿਡ ਮਹਾਮਾਰੀ, ਤਣਾਵਾਂ ਅਤੇ ਵਿਵਾਦਾਂ ਦੇ ਦਰਮਿਆਨ, ਵਿਸ਼ਵ ਆਰਥਿਕ ਚੁਣੌਤੀਆਂ ਨਾਲ ਜੂਝ ਰਿਹਾ ਹੈ।
ਐਸੇ ਸਮੇਂ ਵਿੱਚ ਬ੍ਰਿਕਸ ਦੇਸ਼ਾਂ ਦੀ ਇੱਕ ਵਾਰ ਫਿਰ ਮਹੱਤਵਪੂਰਨ ਭੂਮਿਕਾ ਹੈ।
Friends,
ਆਲਮੀ ਅਰਥਵਿਵਸਥਾ ਵਿੱਚ ਉਥਲ-ਪੁਥਲ ਦੇ ਬਾਵਜੂਦ, ਭਾਰਤ ਅੱਜ ਵਿਸ਼ਵ ਦੀ fastest growing major economy ਹੈ।
ਜਲਦੀ ਹੀ ਭਾਰਤ five ਟ੍ਰਿਲੀਅਨ ਡਾਲਰ economy ਬਣ ਜਾਵੇਗਾ।
ਇਸ ਬਾਤ ਵਿੱਚ ਕੋਈ ਸੰਦੇਹ ਨਹੀਂ ਹੈ, ਕਿ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਵਿਸ਼ਵ ਦਾ Growth Engine ਰਹੇਗਾ।
ਇਹ ਇਸ ਲਈ ਹੈ ਕਿਉਂਕਿ ਭਾਰਤ ਨੇ ਆਪਦਾ ਅਤੇ ਮੁਸ਼ਕਿਲਾਂ ਦੇ ਸਮੇਂ ਨੂੰ ਆਰਥਿਕ ਸੁਧਾਰ ਦੇ ਅਵਸਰ ਵਿੱਚ ਪਰਿਵਰਤਿਤ ਕੀਤਾ।
ਪਿਛਲੇ ਕੁਝ ਵਰ੍ਹਿਆਂ ਵਿੱਚ ਅਸੀਂ ਮਿਸ਼ਨ ਮੋਡ ਵਿੱਚ ਜੋ reforms ਕੀਤੇ ਹਨ, ਉਨ੍ਹਾਂ ਨਾਲ ਭਾਰਤ ਵਿੱਚ ease of doing business ਵਿੱਚ ਲਗਾਤਾਰ ਵਾਧਾ ਹੋਇਆ ਹੈ।
ਅਸੀਂ Compliance burden ਨੂੰ ਘੱਟ ਕੀਤਾ ਹੈ।
ਰੈੱਡ ਟੇਪ ਨੂੰ ਹਟਾ ਕੇ ਅਸੀਂ ਰੈੱਡ ਕਾਰਪੇਟ ਵਿਛਾ ਰਹੇ ਹਾਂ।
GST ਅਤੇ Insolvency and Bankruptcy Code ਦੇ ਲਾਗੂ ਹੋਣ ਨਾਲ investor confidence ਵਧਿਆ ਹੈ।
ਰੱਖਿਆ ਅਤੇ ਪੁਲਾੜ ਜਿਹੇ ਖੇਤਰ, ਜਿਨ੍ਹਾਂ ਨੂੰ ਪ੍ਰਤੀਬੰਧਿਤ (ਵਰਜਿਤ) ਮੰਨਿਆ ਜਾਂਦਾ ਸੀ, ਅੱਜ private sector ਦੇ ਲਈ ਖੋਲ੍ਹ ਦਿੱਤੇ ਗਏ ਹਨ।
ਅਸੀਂ public service delivery ਅਤੇ good governance ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ।
ਟੈਕਨੋਲੋਜੀ ਦੇ ਇਸਤੇਮਾਲ ਨਾਲ ਭਾਰਤ ਨੇ financial inclusion ਦੀ ਤਰਫ਼ ਇੱਕ ਬੜੀ ਛਲਾਂਗ ਲਗਾਈ ਹੈ।
ਇਸ ਦਾ ਸਭ ਤੋਂ ਅਧਿਕ ਲਾਭ ਸਾਡੀਆਂ ਗ੍ਰਾਮੀਣ ਮਹਿਲਾਵਾਂ ਨੂੰ ਮਿਲਿਆ ਹੈ।
ਅੱਜ ਇੱਕ ਕਲਿੱਕ ਨਾਲ ਭਾਰਤ ਵਿੱਚ ਕਰੋੜਾਂ ਲੋਕਾਂ ਨੂੰ Direct Benefit Transfers ਕੀਤੇ ਜਾਂਦੇ ਹਨ।
ਹੁਣ ਤੱਕ 360 ਬਿਲੀਅਨ ਡਾਲਰ ਤੋਂ ਭੀ ਅਧਿਕ ਦੇ ਐਸੇ Transfers ਕੀਤੇ ਜਾ ਚੁੱਕੇ ਹਨ।
ਇਸ ਨਾਲ service delivery ਵਿੱਚ ਪਾਰਦਰਸ਼ਤਾ ਵਧੀ ਹੈ, ਭ੍ਰਿਸ਼ਟਾਚਾਰ ਅਤੇ middlemen ਘੱਟ ਹੋਏ ਹਨ।
ਪ੍ਰਤੀ ਗੀਗਾਬਾਈਟ ਡਾਟਾ ਦੀ ਕੀਮਤ ਵਿੱਚ ਭਾਰਤ ਸਭ ਤੋਂ ਕਿਫਾਇਤੀ ਦੇਸ਼ਾਂ ਵਿੱਚ ਹੈ।
ਅੱਜ ਭਾਰਤ ਵਿੱਚ ਸਟ੍ਰੀਟ ਵੈਂਡਰਸ ਤੋਂ ਲੈ ਕੇ ਬੜੇ-ਬੜੇ ਸ਼ੌਪਿੰਗ ਮਾਲਸ ਤੱਕ UPI ਯਾਨੀ Unified Payments Interface ਦਾ ਇਸਤੇਮਾਲ ਕੀਤਾ ਜਾਂਦਾ ਹੈ।
ਅੱਜ ਵਿਸ਼ਵ ਦੀਆਂ ਸਭ ਤੋਂ ਅਧਿਕ ਡਿਜੀਟਲ transactions ਵਾਲਾ ਦੇਸ਼ ਭਾਰਤ ਹੈ।
UAE, ਸਿੰਗਾਪੁਰ, ਫਰਾਂਸ ਜਿਹੇ ਦੇਸ਼ ਇਸ ਪਲੈਟਫਾਰਮ ਨਾਲ ਜੁੜ ਰਹੇ ਹਨ।
ਬ੍ਰਿਕਸ ਦੇਸ਼ਾਂ ਦੇ ਨਾਲ ਭੀ ਇਸ ‘ਤੇ ਕੰਮ ਕਰਨ ਦੀਆਂ ਅਨੇਕ ਸੰਭਾਵਨਾਵਾਂ ਹਨ।
ਭਾਰਤ ਦੇ infrastructure ਵਿੱਚ ਬੜੇ ਪੈਮਾਨੇ ‘ਤੇ ਹੋ ਰਹੇ ਨਿਵੇਸ਼ ਨਾਲ ਦੇਸ਼ ਦਾ ਪਰਿਦ੍ਰਿਸ਼ ਬਦਲ ਰਿਹਾ ਹੈ।
ਇਸ ਵਰ੍ਹੇ ਦੇ ਬਜਟ ਵਿੱਚ ਅਸੀਂ infrastructure ਦੇ ਲਈ ਲਗਭਗ 120 ਬਿਲੀਅਨ ਡਾਲਰ ਦਾ ਪ੍ਰਾਵਧਾਨ ਰੱਖਿਆ ਹੈ।
ਇਸ ਨਿਵੇਸ਼ ਦੇ ਮਾਧਿਅਮ ਨਾਲ ਅਸੀਂ ਭਵਿੱਖ ਦੇ ਇੱਕ ਨਵੇਂ ਭਾਰਤ ਦੀ ਮਜ਼ਬੂਤ ਨੀਂਹ ਰੱਖ ਰਹੇ ਹਾਂ।
ਰੇਲ, ਰੋਡ, waterways, ਏਅਰਵੇਜ਼ ਹਰ ਖੇਤਰ ਵਿੱਚ ਤੇਜ਼ ਗਤੀ ਨਾਲ ਬਦਲਾਅ ਆ ਰਿਹਾ ਹੈ।
ਅੱਜ ਭਾਰਤ ਵਿੱਚ ਦਸ ਹਜ਼ਾਰ ਕਿਲੋਮੀਟਰ ਪ੍ਰਤੀ ਵਰ੍ਹੇ ਦੀ ਰਫ਼ਤਾਰ ਨਾਲ ਨਵੇਂ ਹਾਈਵੇਅ ਬਣ ਰਹੇ ਹਨ।
ਪਿਛਲੇ 9 ਵਰ੍ਹਿਆਂ ਵਿੱਚ ਏਅਰਪੋਰਟਸ ਦੀ ਸੰਖਿਆ ਦੁੱਗਣੀ ਹੋ ਗਈ ਹੈ।
ਨਿਵੇਸ਼ ਅਤੇ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਈ ਅਸੀਂ Production Linked Incentives scheme ਲਾਗੂ ਕੀਤੀ ਹੈ।
Logistics cost ਘੱਟ ਹੋਣ ਨਾਲ ਭਾਰਤ ਦਾ manufacturing ਸੈਕਟਰ competitive ਹੋ ਰਿਹਾ ਹੈ।
Renewable Energy ਦੇ ਖੇਤਰ ਵਿੱਚ ਭਾਰਤ world leadersਵਿੱਚੋਂ ਇੱਕ ਹੈ।
ਅਸੀਂ ਭਾਰਤ ਨੂੰ Solar energy, wind energy, ਇਲੈਕਟ੍ਰਿਕ Vehicles, ਗ੍ਰੀਨ hydrogen, ਗ੍ਰੀਨ ammonia ਜਿਹੇ ਖੇਤਰਾਂ ਵਿੱਚ ਗਲੋਬਲ manufacturing hub ਬਣਾਉਣ ਦੇ ਲਈ ਸਰਗਰਮ ਤੌਰ ‘ਤੇ ਕਦਮ ਉਠਾ ਰਹੇ ਹਾਂ।
ਸੁਭਾਵਿਕ ਹੈ ਕਿ ਇਸ ਨਾਲ ਭਾਰਤ ਵਿੱਚ renewable technology ਦੀ ਇੱਕ ਬੜੀ market ਬਣੇਗੀ।
ਅੱਜ ਭਾਰਤ ਵਿੱਚ ਵਿਸ਼ਵ ਦਾ ਤੀਸਰਾ ਸਭ ਤੋਂ ਬੜਾ start-up ecosystem ਹੈ।
ਭਾਰਤ ਵਿੱਚ ਇਸ ਸਮੇਂ ਸੌ ਤੋਂ ਭੀ ਅਧਿਕ unicorns ਹਨ।
IT, Telecom, FinTech, AI ਅਤੇ semiconductors ਜਿਹੇ ਖੇਤਰਾਂ ਵਿੱਚ ਅਸੀਂ "Make in India, Make for the World” ਦੇ ਵਿਜ਼ਨ ਨੂੰ ਅੱਗੇ ਵਧਾ ਰਹੇ ਹਾਂ।
ਇਨ੍ਹਾਂ ਸਾਰੇ ਪ੍ਰਯਾਸਾਂ ਦਾ ਸਾਧਾਰਣ ਜਨ ਦੇ ਜੀਵਨ ‘ਤੇ ਪ੍ਰਤੱਖ ਰੂਪ ਨਾਲ ਸਕਾਰਾਤਮਕ ਪ੍ਰਭਾਵ ਪਿਆ ਹੈ।
ਪਿਛਲੇ ਨੌ ਵਰ੍ਹਿਆਂ ਵਿੱਚ ਲੋਕਾਂ ਦੀ ਆਮਦਨ ਵਿੱਚ ਲਗਭਗ ਤਿੰਨ ਗੁਣਾ ਵਾਧਾ ਹੋਇਆ ਹੈ।
ਭਾਰਤ ਦੇ ਆਰਥਿਕ ਵਿਕਾਸ ਵਿੱਚ ਮਹਿਲਾਵਾਂ ਦੀ ਸਸ਼ਕਤ ਭਾਗੀਦਾਰੀ ਰਹੀ ਹੈ।
IT ਤੋਂ ਲੈ ਕੇ Space ਤੱਕ, banking ਤੋਂ ਲੈ ਕੇ healthcare ਤੱਕ,
ਮਹਿਲਾਵਾਂ ਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਦੇਸ਼ ਦੀ ਪ੍ਰਗਤੀ ਵਿੱਚ ਯੋਗਦਾਨ ਦੇ ਰਹੀਆਂ ਹਨ।
ਭਾਰਤ ਦੇ ਲੋਕਾਂ ਨੇ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦਾ ਸੰਕਲਪ ਲਿਆ ਹੈ।
Friends,
ਮੈਂ ਆਪ ਸਭ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੰਦਾ ਹਾਂ।
ਕੋਵਿਡ ਮਹਾਮਾਰੀ ਨੇ ਸਾਨੂੰ resilient ਅਤੇ inclusive supply chains ਦੇ ਮਹੱਤਵ ਨੂੰ ਸਿਖਾਇਆ ਹੈ।
ਇਸ ਦੇ ਲਈ ਆਪਸੀ ਵਿਸ਼ਵਾਸ ਅਤੇ ਪਾਰਦਰਸ਼ਤਾ ਬਹੁਤ ਹੀ ਮਹੱਤਵਪੂਰਨ ਹਨ।
ਅਸੀਂ ਇੱਕ ਦੂਸਰੇ ਦੀਆਂ ਤਾਕਤਾਂ ਨੂੰ ਜੋੜ ਕੇ ਪੂਰੇ ਵਿਸ਼ਵ, ਖ਼ਾਸ ਤੌਰ ‘ਤੇ ਗਲੋਬਲ ਸਾਊਥ ਦੇ ਕਲਿਆਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ।
Excellencies
ਮੈਂ ਇੱਕ ਵਾਰ ਫਿਰ ਬ੍ਰਿਕਸ ਬਿਜ਼ਨਸ ਜਗਤ ਦੇ ਲੀਡਰਸ ਨੂੰ ਉਨ੍ਹਾਂ ਦੇ ਯੋਗਦਾਨ ਦੇ ਲਈ ਵਧਾਈ ਦਿੰਦਾ ਹਾਂ।
ਇਸ ਮੀਟਿੰਗ ਦੇ ਸ਼ਾਨਦਾਰ ਆਯੋਜਨ ਦੇ ਲਈ ਮੈਂ ਮੇਰੇ ਮਿੱਤਰ ਰਾਸ਼ਟਰਪਤੀ ਰਾਮਾਫੋਸਾ ਦਾ ਭੀ ਆਭਾਰ ਵਿਅਕਤ ਕਰਦਾ ਹਾਂ।
ਧੰਨਵਾਦ।