5ਵਾਂ ਬਿਮਸਟੈੱਕ ਸਮਿਟ

Published By : Admin | March 30, 2022 | 10:00 IST

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ 5ਵਾਂ ਬਿਮਸਟੈੱਕ (ਬੇ ਆਵ੍ ਬੰਗਾਲ ਇਨੀਸ਼ੀਏਟਿਵ ਫੌਰ ਮਲਟੀ-ਸੈਕਟਰਲ ਟੈਕਨੀਕਲ ਐਂਡ ਇਕਨੌਮਿਕ ਕੋਆਪਰੇਸ਼ਨ) ਸਮਿਟ ਵਿੱਚ ਸ਼ਾਮਲ ਹੋਏ, ਜਿਸ ਦੀ ਮੇਜ਼ਬਾਨੀ ਵਰਚੁਅਲੀ ਸ੍ਰੀ ਲੰਕਾ ਨੇ ਕੀਤੀ, ਜੋ ਇਸ ਸਮੇਂ ਬਿਮਸਟੈੱਕ ਪ੍ਰਧਾਨ ਹੈ।

ਪੰਜਵੇਂ ਬਿਮਸਟੈੱਕ ਸਮਿਟ ਦੇ ਸਾਬਕਾ, ਸੀਨੀਅਰ ਅਧਿਕਾਰੀਆਂ ਤੇ ਵਿਦੇਸ਼ ਮੰਤਰੀਆਂ ਦੇ ਪੱਧਰ ‘ਤੇ ਇੱਕ ਤਿਆਰੀ ਬੈਠਕ ਹਾਈਬ੍ਰਿਡ ਪੱਧਤੀ ਤੋਂ ਕੋਲੰਬੋ ਵਿੱਚ 28 ਅਤੇ 29 ਮਾਰਚ ਨੂੰ ਆਯੋਜਿਤ ਕੀਤੀ ਗਈ ਸੀ। ਸਮਿਟ ਦਾ ਵਿਸ਼ਾ “ਟੂਵਰਡਸ ਏ ਰੈਜ਼ੀਲਿਐਂਟ ਰੀਜਨ, ਪ੍ਰੌਸਪਰਸ ਇਕਨੌਮੀਜ਼, ਹੈਲਦੀ ਪੀਪਲ” ਮੈਂਬਰ ਦੇਸ਼ਾਂ ਦੇ ਲਈ ਪ੍ਰਾਥਮਿਕਤਾ ਵਿਸ਼ਾ ਹੈ। ਇਸ ਦੇ ਇਲਾਵਾ ਬਿਮਸਟੈੱਕ ਦੇ ਪ੍ਰਯਤਨਾਂ ਨਾਲ ਸਹਿਯੋਗੀ ਗਤੀਵਿਧੀਆਂ ਨੂੰ ਵਿਕਸਿਤ ਕਰਨਾ ਵੀ ਇਸ ਵਿੱਚ ਸਾਮਲ ਹੈ, ਤਾਕਿ ਮੈਂਬਰ ਦੇਸ਼ਾਂ ਦੇ ਆਰਥਿਕ ਅਤੇ ਵਿਕਾਸ ਪਰਿਣਾਮਾਂ ‘ਤੇ ਕੋਵਿਡ-19 ਮਹਾਮਾਰੀ ਦੇ ਦੁਸ਼ਪ੍ਰਭਾਵਾਂ ਨਾਲ ਨਿਪਟਿਆ ਜਾ ਸਕੇ। ਸਮਿਟ ਦਾ ਪ੍ਰਮੁੱਖ ਕਦਮ ਬਿਮਸਟੈੱਕ ਚਾਰਟਰ ‘ਤੇ ਦਸਤਖ਼ਤ ਕਰਨਾ ਅਤੇ ਉਸ ਨੂੰ ਪ੍ਰਵਾਨਗੀ ਦੇਣਾ ਹੈ, ਜਿਸ ਦੇ ਤਹਿਤ ਉਨ੍ਹਾਂ ਮੈਂਬਰ ਦੇਸ਼ਾਂ ਦੇ ਸੰਗਠਨ ਨੂੰ ਆਕਾਰ ਦੇਣਾ ਹੈ, ਜੋ ਬੰਗਾਲ ਦੀ ਖਾੜੀ ਦੇ ਕਿਨਾਰੇ ਸਥਿਤ ਹਨ ਅਤੇ ਉਸ ‘ਤੇ ਨਿਰਭਰ ਹਨ।

ਸਮਿਟ ਵਿੱਚ ਬਿਮਸਟੈੱਕ ਕਨੈਕਟੀਵਿਟੀ ਏਜੰਡਾ ਨੂੰ ਪੂਰਾ ਕਰਨ ਦੀ ਜ਼ਿਕਰਯੋਗ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਰਾਸ਼ਟਰ ਮੁਖੀਆਂ ਨੇ ‘ਟ੍ਰਾਂਸਪੋਰਟ ਕਨੈਕਟੀਵਿਟੀ ਦੇ ਲਈ ਮਾਸਟਰ ਪਲਾਨ’ ‘ਤੇ ਵਿਚਾਰ ਕੀਤਾ, ਜਿਸ ਦੇ ਤਹਿਤ ਭਵਿੱਖ ਵਿੱਚ ਇਸ ਇਲਾਕੇ ਵਿੱਚ ਕਨੈਕਟੀਵਿਟੀ ਸਬੰਧੀ ਗਤੀਵਿਧੀਆਂ ਦਾ ਖਾਕਾ ਤਿਆਰ ਕਰਨ ਦੇ ਦਿਸ਼ਾ-ਨਿਰਦੇਸ਼ ਨਿਹਿਤ ਹਨ।

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਬਿਮਸਟੈੱਕ ਦੀ ਰੀਜਨਲ ਕਨੈਕਟੀਵਿਟੀ, ਸਹਿਯੋਗ ਅਤੇ ਸੁਰੱਖਿਆ ਨੂੰ ਵਧਾਏ ਜਾਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਇਸ ਸਬੰਧ ਵਿੱਚ ਉਨ੍ਹਾਂ ਨੇ ਅਨੇਕ ਸੁਝਾਅ ਦਿੱਤੇ। ਪ੍ਰਧਾਨ ਮੰਤਰੀ ਨੇ ਆਪਣੇ ਸਾਥੀ ਲੀਡਰਾਂ ਨੂੰ ਸੱਦਾ ਦਿੱਤਾ ਕਿ ਉਹ ਬੰਗਾਲ ਦੀ ਖਾੜੀ ਨੂੰ ਬਿਮਸਟੈੱਕ ਮੈਂਬਰ ਦੇਸ਼ਾਂ ਦੇ ਦਰਮਿਆਨ ਕਨੈਕਟੀਵਿਟੀ, ਸਮ੍ਰਿੱਧੀ ਅਤੇ ਸੁਰੱਖਿਆ ਪੁਲ਼ ਵਿੱਚ ਬਦਲਣ ਦਾ ਪ੍ਰਯਤਨ ਕਰਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਹੋਰ ਰਾਸ਼ਟਰ ਮੁਖੀਆਂ ਦੇ ਸਾਹਮਣੇ ਤਿੰਨ ਬਿਮਸਟੈੱਕ ਸਮਝੌਤਿਆਂ ‘ਤੇ ਹਸਤਾਖਰ ਹੋਏ। ਇਨ੍ਹਾਂ ਸਮਝੌਤਿਆਂ ਵਿੱਚ ਵਰਤਮਾਨ ਸਹਿਯੋਗ ਗਤੀਵਿਧੀਆਂ ਵਿੱਚ ਹੋਈ ਪ੍ਰਗਤੀ ਦੇ ਵਿਸ਼ੇ ਸ਼ਾਮਲ ਹਨ: 1) ਅਪਰਾਧਕ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਸਹਾਇਤਾ ‘ਤੇ ਬਿਮਸਟੈੱਕ ਸਮਝੌਤਾ, 2). ਡਿਪਲੋਮੈਟਿਕ ਟ੍ਰੇਨਿੰਗ ਦੇ ਖੇਤਰ ਵਿੱਚ ਆਪਸੀ ਸਹਿਯੋਗ ‘ਤੇ ਬਿਮਸਟੈੱਕ ਸਹਿਮਤੀ-ਪੱਤਰ, 3). ਬਿਮਸਟੈੱਕ ਟੈਕਨੋਲੋਜੀ ਟ੍ਰਾਂਸਫਰ ਸੁਵਿਧਾ ਦੀ ਸਥਾਪਨਾ ਦੇ ਲਈ ਮੈਮੋਰੰਡਮ ਆਵ੍ ਐਸੋਸੀਏਸ਼ਨ।

 

 

 

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi