Your Majesty,
Excellencies,
ਨਮਸਕਾਰ!
ਇਸ ਸਾਲ ਵੀ ਅਸੀਂ ਆਪਣੀ ਪਰੰਪਰਾਗਤ family photo ਤਾਂ ਨਹੀਂ ਲੈ ਪਾਏ, ਪਰੰਤੂ ਵਰਚੁਅਲ ਰੂਪ ਵਿੱਚ ਹੀ ਸਹੀ, ਅਸੀਂ ਆਸੀਆਨ-ਇੰਡੀਆ summit ਦੀ ਪਰੰਪਰਾ ਨੂੰ ਬਰਕਰਾਰ ਰੱਖਿਆ ਹੈ। ਮੈਂ His Majesty ਬਰੂਨੇਈ ਦੇ ਸੁਲਤਾਨ ਦਾ 2021 ਵਿੱਚ ਆਸੀਆਨ ਦੀ ਸਫ਼ਲ ਪ੍ਰਧਾਨਗੀ ਦੇ ਲਈ ਅਭਿਨੰਦਨ ਕਰਦਾ ਹਾਂ।
Your Majesty,
Excellencies,
Covid-19 ਮਹਾਮਾਰੀ ਦੇ ਕਾਰਨ ਸਾਨੂੰ ਸਭ ਨੂੰ ਅਨੇਕ ਚੁਣੌਤੀਆਂ ਨਾਲ ਜੂਝਣਾ ਪਿਆ। ਲੇਕਿਨ ਇਹ ਚੁਣੌਤੀਪੂਰਨ ਸਮਾਂ ਭਾਰਤ-ਆਸੀਆਨ ਮਿੱਤਰਤਾ ਦੀ ਕਸੌਟੀ ਵੀ ਰਿਹਾ। Covid ਦੇ ਕਾਲ ਵਿੱਚ ਸਾਡਾ ਆਪਸੀ ਸਹਿਯੋਗ, ਆਪਸੀ ਸੰਵੇਦਨਾ, ਭਵਿੱਖ ਵਿੱਚ ਸਾਡੇ ਸਬੰਧਾਂ ਨੂੰ ਬਲ ਦਿੰਦੇ ਰਹਿਣਗੇ, ਸਾਡੇ ਲੋਕਾਂ ਦੇ ਦਰਮਿਆਨ ਸਦਭਾਵਨਾ ਦਾ ਅਧਾਰ ਰਹਿਣਗੇ। ਇਤਿਹਾਸ ਗਵਾਹ ਹੈ ਕਿ ਭਾਰਤ ਅਤੇ ਆਸੀਆਨ ਦੇ ਦਰਮਿਆਨ ਹਜ਼ਾਰਾਂ ਸਾਲ ਤੋਂ ਜੀਵੰਤ ਸਬੰਧ ਰਹੇ ਹਨ। ਇਨ੍ਹਾਂ ਦੀ ਝਲਕ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ, ਪਰੰਪਰਾਵਾਂ, ਭਾਸ਼ਾਵਾਂ, ਗ੍ਰੰਥ, ਵਾਸਤੂਕਲਾ, ਸੱਭਿਆਚਾਰ, ਖਾਨ- ਪਾਨ, ਹਰ ਜਗ੍ਹਾ ‘ਤੇ ਦਿਖਦੀ ਹੈ। ਅਤੇ ਇਸ ਲਈ, ਆਸੀਆਨ ਦੀ unity ਅਤੇ centrality ਭਾਰਤ ਲਈ ਸਦਾ ਇੱਕ ਮਹੱਤਵਪੂਰਨ ਪ੍ਰਾਥਮਿਕਤਾ ਰਹੀ ਹੈ। ਆਸੀਆਨ ਦੀ ਇਹ ਵਿਸ਼ੇਸ਼ ਭੂਮਿਕਾ, ਭਾਰਤ ਦੀ Act East Policy ਜੋ ਸਾਡੀ Security and Growth for All in the Region ਯਾਨੀ ਸਾਗਰ ਨੀਤੀ–ਵਿੱਚ ਨਿਹਿਤ ਹੈ। ਭਾਰਤ ਦੇ Indo Pacific Oceans Initiative ਅਤੇ ਆਸੀਆਨ ਦੇ Outlook for the Indo-Pacific, ਇੰਡੋ-ਪੈਸਿਫ਼ਿਕ ਖੇਤਰ ਵਿੱਚ ਸਾਡੇ ਸਾਂਝੇ ਵਿਜ਼ਨ ਅਤੇ ਆਪਸੀ ਸਹਿਯੋਗ ਦੇ ਢਾਂਚੇ ਹਨ।
Your Majesty,
Excellencies,
ਸਾਲ 2022 ਵਿੱਚ ਸਾਡੀ ਪਾਰਟਨਰਸ਼ਿਪ ਦੇ 30 ਸਾਲ ਪੂਰੇ ਹੋਣਗੇ। ਭਾਰਤ ਵੀ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰੇਗਾ। ਮੈਨੂੰ ਬਹੁਤ ਹਰਸ਼ (ਖੁਸ਼ੀ) ਹੈ ਕਿ ਇਸ ਮਹੱਤਵਪੂਰਨ ਪੜਾਅ ਨੂੰ ਅਸੀਂ ‘ਆਸੀਆਨ-ਭਾਰਤ ਮਿੱਤਰਤਾ ਵਰ੍ਹੇ’ ਦੇ ਰੂਪ ਵਿੱਚ ਮਨਾਵਾਂਗੇ। ਭਾਰਤ ਅਗਲੇ ਪ੍ਰਧਾਨ ਕੰਬੋਡੀਆ ਅਤੇ ਸਾਡੇ ਕੰਟ੍ਰੀ ਕੋ-ਆਰਡੀਨੇਟਰ ਸਿੰਗਾਪੁਰ ਦੇ ਨਾਲ ਮਿਲ ਕੇ ਆਪਸੀ ਸਬੰਧਾਂ ਨੂੰ ਹੋਰ ਗਹਿਰਾ ਬਣਾਉਣ ਲਈ ਪ੍ਰਤੀਬੱਧ ਹੈ। ਹੁਣ ਮੈਂ ਆਪ ਸਭ ਦੇ ਵਿਚਾਰ ਸੁਣਨ ਲਈ ਆਤੁਰ ਹਾਂ।
ਬਹੁਤ-ਬਹੁਤ ਧੰਨਵਾਦ!
इतिहास गवाह है कि भारत और आसियान के बीच हजारों साल से जीवंत संबंध रहे हैं।
— PMO India (@PMOIndia) October 28, 2021
इनकी झलक हमारे साझा मूल्य, परम्पराएँ, भाषाएँ, ग्रन्थ, वास्तुकला, संस्कृति, खान-पान, दिखाते हैं।
और इसलिए आसियान की unity और centrality भारत के लिए सदैव एक महत्वपूर्ण प्राथमिकता रही है: PM @narendramodi
वर्ष 2022 में हमारी पार्टनरशिप के 30 वर्ष पूरे होंगे।
— PMO India (@PMOIndia) October 28, 2021
भारत भी अपनी आज़ादी के 75 वर्ष पूरे करेगा।
मुझे बहुत हर्ष है कि इस महत्वपूर्ण पड़ाव को हम 'आसियान-भारत मित्रता वर्ष' के रूप में मनाएंगे: PM @narendramodi