Excellencies,
ਅੱਜ ਅਸੀਂ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸੁਣਿਆ। ਕੱਲ੍ਹ ਮੇਰੀ ਉਨ੍ਹਾਂ ਨਾਲ ਮੁਲਾਕਾਤ ਵੀ ਹੋਈ ਸੀ। ਮੈਂ ਵਰਤਮਾਨ ਸਥਿਤੀ ਨੂੰ ਰਾਜਨੀਤੀ ਜਾਂ ਅਰਥਵਿਵਸਥਾ ਦਾ ਮੁੱਦਾ ਨਹੀਂ ਮੰਨਦਾ। ਮੇਰਾ ਮੰਨਣਾ ਹੈ ਕਿ ਇਹ ਮਾਨਵਤਾ ਦਾ ਮੁੱਦਾ ਹੈ, ਮਨੁੱਖੀ ਕਦਰਾਂ-ਕੀਮਤਾ ਦਾ ਮੁੱਦਾ ਹੈ। ਅਸੀਂ ਸ਼ੁਰੂ ਤੋਂ ਹੀ ਕਿਹਾ ਹੈ, ਕਿ ਡਾਇਲੌਗ ਅਤੇ ਡਿਪਲੋਮੇਸੀ ਹੀ ਇੱਕੋ-ਇੱਕ ਰਸਤਾ ਹੈ। ਅਤੇ ਇਸ ਪਰਿਸਥਿਤੀ ਦੇ ਸਮਾਧਾਨ ਦੇ ਲਈ, ਭਾਰਤ ਤੋਂ ਜੇ ਕੁਝ ਵੀ ਬਣ ਪਵੇਗਾ, ਅਸੀਂ ਯਥਾਸੰਭਵ ਪ੍ਰਯਾਸ ਕਰਾਂਗੇ।
Excellencies,
ਆਲਮੀ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਸਾਡਾ ਸਭ ਦਾ ਸਾਂਝਾ ਉਦੇਸ਼ ਹੈ। ਅੱਜ ਦੇ inter-connected world ਵਿੱਚ, ਕਿਸੇ ਵੀ ਇੱਕ ਖੇਤਰ ਵਿੱਚ ਤਣਾਅ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰਦਾ ਹੈ। ਅਤੇ, ਵਿਕਾਸ਼ੀਲ ਦੇਸ਼, ਜਿਨ੍ਹਾਂ ਦੇ ਪਾਸ limited resources ਹਨ, ਸਭ ਤੋਂ ਅਧਿਕ ਪ੍ਰਭਾਵਿਤ ਹੁੰਦੇ ਹਨ। ਵਰਤਮਾਨ ਆਲਮੀ ਸਥਿਤੀ ਦੇ ਚਲਦੇ, food, fuel ਅਤੇ fertilizer crisis ਦਾ ਅਧਿਕਤਮ ਅਤੇ ਸਭ ਤੋਂ ਗਹਿਰਾ ਪ੍ਰਭਾਵ ਇਨ੍ਹਾਂ ਦੇਸ਼ਾਂ ਨੂੰ ਭੁਗਤਣਾ ਪੈ ਰਿਹਾ ਹੈ।
Excellencies,
ਇਹ ਸੋਚਣ ਦੀ ਬਾਤ ਹੈ, ਕਿ ਭਲਾ ਸਾਨੂੰ ਸ਼ਾਂਤੀ ਅਤੇ ਸਥਿਰਤਾ ਦੀਆਂ ਬਾਤਾਂ ਅਲੱਗ-ਅਲੱਗ ਫੋਰਮ ਵਿੱਚ ਕਿਉਂ ਕਰਨੀਆਂ ਪੈ ਰਹੀਆਂ ਹਨ? UN ਜਿਸ ਦੀ ਸ਼ੁਰੂਆਤ ਹੀ ਸ਼ਾਂਤੀ ਸਥਾਪਿਤ ਕਰਨ ਦੀ ਕਲਪਨਾ ਨਾਲ ਕੀਤੀ ਗਈ ਸੀ, ਭਲਾ ਅੱਜ conflicts ਨੂੰ ਰੋਕਣ ਵਿੱਚ ਸਫ਼ਲ ਕਿਉਂ ਨਹੀਂ ਹੁੰਦਾ? ਆਖਿਰ ਕਿਉਂ, UN ਵਿੱਚ ਆਤੰਕਵਾਦ ਦੀ ਪਰਿਭਾਸ਼ਾ ਤੱਕ ਮਾਨਯ (ਸਹਿਮਤ) ਨਹੀਂ ਹੋ ਪਾਈ ਹੈ? ਅਗਰ ਆਤਮਚਿੰਤਨ ਕੀਤਾ ਜਾਵੇ, ਤਾਂ ਇੱਕ ਬਾਤ ਸਾਫ਼ ਹੈ। ਪਿਛਲੀ ਸਦੀ ਵਿੱਚ ਬਣਾਏ ਗਏ institutions, ਇੱਕੀਵੀਂ ਸਦੀ ਦੀ ਵਿਵਸਥਾ ਦੇ ਅਨੁਰੂਪ ਨਹੀਂ ਹਨ। ਵਰਤਮਾਨ ਦੀਆਂ realities ਨੂੰ ਰਿਫਲੈਕਟ ਨਹੀਂ ਕਰਦੀਆਂ। ਇਸ ਲਈ ਜ਼ਰੂਰੀ ਹੈ, ਕਿ UN ਜਿਹੀਆਂ ਬੜੀਆਂ institutions ਵਿੱਚ ਰਿਫਾਰਮਸ ਨੂੰ ਮੂਰਤ ਰੂਪ ਦਿੱਤਾ ਜਾਵੇ। ਇਨ੍ਹਾਂ ਨੂੰ ਗਲੋਬਲ ਸਾਊਥ ਦੀ ਆਵਾਜ਼ ਵੀ ਬਣਨਾ ਹੋਵੇਗਾ। ਵਰਨਾ ਅਸੀਂ ਸੰਘਰਸ਼ਾਂ ਨੂੰ ਖ਼ਤਮ ਕਰਨ ‘ਤੇ ਸਿਰਫ਼ ਚਰਚਾ ਹੀ ਕਰਦੇ ਰਹਿ ਜਾਵਾਂਗੇ। UN ਅਤੇ Security Council ਮਾਤਰ ਇੱਕ ਟਾਕ ਸ਼ਾਪ ਬਣ ਕੇ ਰਹਿ ਜਾਣਗੀਆਂ।
Excellencies,
ਇਹ ਜ਼ਰੂਰੀ ਹੈ, ਕਿ ਸਾਰੇ ਦੇਸ਼ UN Charter, ਅੰਤਰਰਾਸ਼ਟਰੀ ਕਾਨੂੰਨ ਅਤੇ ਸਾਰੇ ਦੇਸ਼ਾਂ ਦੀ ਸੌਵਰਨਟੀ ਅਤੇ ਟੈਰੀਟੋਰੀਅਲ ਇੰਟੈਗ੍ਰਿਟੀ ਦਾ ਸਨਮਾਨ ਕਰਨ। ਯਥਾਸਥਿਤੀ ਨੂੰ ਬਦਲਣ ਦੀਆਂ ਇੱਕਤਰਫ਼ਾ ਕੋਸ਼ਿਸ਼ਾਂ ਦੇ ਖ਼ਿਲਾਫ਼ ਮਿਲ ਕੇ ਆਵਾਜ਼ ਉਠਾਉਣ। ਭਾਰਤ ਦਾ ਹਮੇਸ਼ਾ ਇਹ ਮਤਾ ਰਿਹਾ ਹੈ ਕਿ ਕਿਸੇ ਵੀ ਤਣਾਅ, ਕਿਸੇ ਵੀ ਵਿਵਾਦ ਦਾ ਸਮਾਧਾਨ ਸ਼ਾਂਤੀਪੂਰਨ ਤਰੀਕੇ ਨਾਲ, ਬਾਤਚੀਤ ਦੇ ਜ਼ਰੀਏ, ਕੀਤਾ ਜਾਣਾ ਚਾਹੀਦਾ ਹੈ। ਅਤੇ ਅਗਰ ਕਾਨੂੰਨ ਨਾਲ ਕੋਈ ਹੱਲ ਨਿਕਲਦਾ ਹੈ, ਤਾਂ ਉਸ ਨੂੰ ਮੰਨਣਾ ਚਾਹੀਦਾ ਹੈ। ਅਤੇ ਇਸੇ ਭਾਵਨਾ ਨਾਲ ਭਾਰਤ ਨੇ ਬੰਗਲਾਦੇਸ਼ ਦੇ ਨਾਲ ਆਪਣੇ ਲੈਂਡ ਅਤੇ ਮੈਰੀਟਾਈਮ ਬਾਊਂਡਰੀ ਵਿਵਾਦ ਦਾ ਹੱਲ ਕੀਤਾ ਸੀ।
Excellencies,
ਭਾਰਤ ਵਿੱਚ, ਅਤੇ ਇੱਥੇ ਜਪਾਨ ਵਿੱਚ ਵੀ, ਹਜ਼ਾਰਾਂ ਵਰ੍ਹਿਆਂ ਤੋਂ ਭਗਵਾਨ ਬੁੱਧ ਨੂੰ follow ਕੀਤਾ ਜਾਂਦਾ ਹੈ। ਆਧੁਨਿਕ ਯੁਗ ਵਿੱਚ ਐਸੀ ਕੋਈ ਸਮੱਸਿਆ ਨਹੀਂ ਹੈ, ਜਿਸ ਦਾ ਸਮਾਧਾਨ ਅਸੀਂ ਬੁੱਧ ਦੀਆਂ ਸਿੱਖਿਆਵਾਂ ਵਿੱਚ ਨਾ ਖੋਜ ਪਾਈਏ। ਦੁਨੀਆ ਅੱਜ ਜਿਸ ਯੁੱਧ, ਅਸ਼ਾਂਤੀ ਅਤੇ ਅਸਥਿਰਤਾ ਨੂੰ ਝੱਲ ਰਹੀ ਹੈ, ਉਸ ਦਾ ਸਮਾਧਾਨ ਬੁੱਧ ਨੇ ਸਦੀਆਂ ਪਹਿਲਾਂ ਹੀ ਦੇ ਦਿੱਤਾ ਸੀ।
ਭਗਵਾਨ ਬੁੱਧ ਨੇ ਕਿਹਾ ਹੈ:
ਨਹਿ ਵੇਰੇਨ੍ ਵੇਰਾਨੀ,
ਸੰਮਨ ਤੀਧ ਉਦਾਸਨ੍,
ਅਵੇਰੇਨ ਚ ਸੰਮੰਤਿ,
ਐਸ ਧੰਮੋ ਸਨੰਤਨ।
(नहि वेरेन् वेरानी,
सम्मन तीध उदासन्,
अवेरेन च सम्मन्ति,
एस धम्मो सन्नतन।)
ਯਾਨੀ, ਸ਼ੱਤਰੁਤਾ (ਦੁਸ਼ਮਣੀ) ਨਾਲ ਸ਼ੱਤਰੁਤਾ (ਦੁਸ਼ਮਣੀ) ਸ਼ਾਂਤ ਨਹੀਂ ਹੁੰਦੀ। ਅਪਣੱਤਵ ਨਾਲ ਸ਼ਤਰੂਤਾ (ਦੁਸ਼ਮਣੀ) ਸ਼ਾਂਤ ਹੁੰਦੀ ਹੈ।
ਇਸੇ ਭਾਵ ਨਾਲ ਸਾਨੂੰ ਸਭ ਦੇ ਨਾਲ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ।
ਧੰਨਵਾਦ।