Your Excellencies,
ਪ੍ਰਧਾਨ ਮੰਤਰੀ ਅਲਬਨੀਸ, ਪ੍ਰਧਾਨ ਮੰਤਰੀ ਕਿਸ਼ੀਦਾ, ਅਤੇ ਰਾਸ਼ਟਰਪਤੀ ਬਾਇਡਨ,
ਅੱਜ ਮਿੱਤਰਾਂ ਦੇ ਦਰਮਿਆਨ ਇਸ Quad ਸਮਿਟ ਵਿੱਚ ਹਿੱਸਾ ਲੈਂਦੇ ਹੋਏ ਮੈਨੂੰ ਪ੍ਰਸੰਨਤਾ ਹੈ। Quad ਸਮੂਹ Indo-Pacific ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਸੁਨਿਸ਼ਚਿਤ ਕਰਨ ਦੇ ਲਈ ਇੱਕ ਮਹੱਤਵਪੂਰਨ platform ਦੇ ਰੂਪ ਵਿੱਚ ਸਥਾਪਿਤ ਹੋ ਚੁੱਕਿਆ ਹੈ। ਇਸ ਵਿੱਚ ਕੋਈ ਸੰਦੇਹ ਨਹੀਂ ਕਿ Indo-Pacific ਖੇਤਰ ਆਲਮੀ ਵਪਾਰ, ਇਨੋਵੇਸ਼ਨ ਅਤੇ ਵਿਕਾਸ ਦਾ ਇੰਜਣ ਹੈ। ਅਸੀਂ ਇੱਕਮਤ ਹਾਂ ਕਿ Indo-Pacific ਦੀ ਸੁਰੱਖਿਆ ਅਤੇ ਸਫ਼ਲਤਾ ਕੇਵਲ ਇਸ ਖੇਤਰ ਦੇ ਲਈ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਲਈ ਮਹੱਤਵਪੂਰਨ ਹੈ। ਰਚਨਾਤਕ ਏਜੰਡੇ ਦੇ ਨਾਲ, ਸਾਂਝੀ ਲੋਕਤਾਂਤਰਿਕ ਕਰਦਾਂ-ਕੀਮਤਾਂ ਦੇ ਅਧਾਰ ‘ਤੇ, ਅਸੀਂ ਅੱਗੇ ਵਧ ਰਹੇ ਹਾਂ।
ਸਾਂਝੇ ਪ੍ਰਯਤਨਾਂ ਨਾਲ ਅਸੀਂ free, open ਅਤੇ inclusive Indo-Pacific ਦੇ ਸਾਡੇ vision ਨੂੰ practical dimension ਦੇ ਰਹੇ ਹਾਂ। Climate action, disaster management, strategic technologies, ਰਿਲਾਏਬਲ supply chain, ਹੈਲਥ ਸਕਿਓਰਿਟੀ, ਮੈਰੀਟਾਈਮ ਸਕਿਓਰਿਟੀ, counter-terrorism ਜਿਹੇ ਖੇਤਰਾਂ ਵਿੱਚ ਸਾਡਾ ਸਕਾਰਾਤਮਕ ਸਹਿਯੋਗ ਵਧ ਰਿਹਾ ਹੈ। ਕਈ ਦੇਸ਼ ਅਤੇ ਸਮੂਹ ਆਪਣੀ Indo-Pacific ਰਣਨੀਤੀ ਅਤੇ vision ਦੀ ਘੋਸ਼ਣਾ ਕਰ ਰਹੇ ਹਨ। ਅੱਜ ਦੀ ਸਾਡੀ ਬੈਠਕ ਵਿੱਚ ਇਸ ਪੂਰੇ ਖੇਤਰ ਦੇ ਸਮਾਵੇਸ਼ੀ ਅਤੇ people centric ਵਿਕਾਸ ਨਾਲ ਜੁੜੇ ਵਿਸ਼ਿਆਂ ‘ਤੇ ਚਰਚਾ ਕਰਨ ਦਾ ਅਵਸਰ ਮਿਲੇਗਾ।
ਮੇਰਾ ਮੰਨਣਾ ਹੈ ਕਿ QUAD ਆਲਮੀ ਭਲਾਈ, ਮਾਨਵ ਕਲਿਆਣ, ਸ਼ਾਂਤੀ ਅਤੇ ਸਮ੍ਰਿੱਧੀ ਦੇ ਲਈ ਨਿਰੰਤਰ ਕਾਰਜਕਾਰੀ ਰਹੇਗਾ। ਪ੍ਰਧਾਨ ਮੰਤਰੀ ਅਲਬਨੀਸੀ ਨੂੰ ਇਸ ਸਮਿਟ ਦੀ ਸਫ਼ਲ ਪ੍ਰਧਾਨਗੀ ਦੇ ਲਈ ਅਭਿੰਨਦਨ ਅਤੇ ਵਧਾਈ ਦਿੰਦਾ ਹਾਂ। 2023 ਵਿੱਚ, QUAD ਲੀਡਰ ਸਮਿਟ ਦਾ ਆਯੋਜਨ ਭਾਰਤ ਵਿੱਚ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ।
ਧੰਨਵਾਦ।