Quote"ਸਰਦਾਰ ਪਟੇਲ ਸਿਰਫ਼ ਇੱਕ ਇਤਿਹਾਸਿਕ ਸ਼ਖ਼ਸ਼ੀਅਤ ਹੀ ਨਹੀਂ ਹਨ, ਸਗੋਂ ਹਰ ਦੇਸ਼ਵਾਸੀ ਦੇ ਦਿਲ ਵਿੱਚ ਵਸਦੇ ਹਨ"
Quote“ਇਹ ਧਰਤੀ ਜਿੱਥੇ 130 ਕਰੋੜ ਭਾਰਤੀ ਰਹਿੰਦੇ ਹਨ, ਸਾਡੀ ਆਤਮਾ, ਸੁਪਨਿਆਂ ਅਤੇ ਇੱਛਾਵਾਂ ਦਾ ਅਭਿੰਨ ਅੰਗ ਹੈ।”
Quote"ਸਰਦਾਰ ਪਟੇਲ ਇੱਕ ਮਜ਼ਬੂਤ, ਸਮਾਵੇਸ਼ੀ, ਸੰਵੇਦਨਸ਼ੀਲ ਅਤੇ ਸੁਚੇਤ ਭਾਰਤ ਚਾਹੁੰਦੇ ਸਨ"
Quote"ਸਰਦਾਰ ਪਟੇਲ ਤੋਂ ਪ੍ਰੇਰਿਤ ਭਾਰਤ ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਬਣ ਰਿਹਾ ਹੈ"
Quote"ਜਲ, ਆਕਾਸ਼, ਜ਼ਮੀਨ ਅਤੇ ਪੁਲਾੜ ਵਿੱਚ ਦੇਸ਼ ਦੇ ਸੰਕਲਪ ਅਤੇ ਸਮਰੱਥਾਵਾਂ ਬੇਮਿਸਾਲ ਹਨ ਅਤੇ ਰਾਸ਼ਟਰ ਨੇ ਆਤਮਨਿਰਭਰਤਾ ਦੇ ਨਵੇਂ ਮਿਸ਼ਨ ਦੇ ਮਾਰਗ 'ਤੇ ਵਧਣਾ ਸ਼ੁਰੂ ਕਰ ਦਿੱਤਾ ਹੈ"
Quote"ਇਹ 'ਆਜ਼ਾਦੀ ਕਾ ਅੰਮ੍ਰਿਤ ਕਾਲ' ਬੇਮਿਸਾਲ ਵਿਕਾਸ, ਕਠਿਨ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਸਰਦਾਰ ਸਾਹਿਬ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਦਾ ਹੈ"
Quote"ਜੇਕਰ ਸਰਕਾਰ ਦੇ ਨਾਲ-ਨਾਲ ਲੋਕਾਂ ਦੀ 'ਗਤੀਸ਼ਕਤੀ' ਦਾ ਵੀ ਲਾਭ ਲਿਆ ਜਾਵੇ ਤਾਂ ਕੁਝ ਵੀ ਅਸੰਭਵ ਨਹੀਂ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀਯ ਏਕਤਾ ਦਿਵਸ ਦੇ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਆਦਰਸ਼ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸਰਦਾਰ ਪਟੇਲ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਸਿਰਫ਼ ਇੱਕ ਇਤਿਹਾਸਿਕ ਸ਼ਖ਼ਸ਼ੀਅਤ ਹੀ ਨਹੀਂ, ਸਗੋਂ ਹਰ ਦੇਸ਼ਵਾਸੀ ਦੇ ਦਿਲ ਵਿੱਚ ਵਸਦੇ ਹਨ ਅਤੇ ਜੋ ਲੋਕ ਉਨ੍ਹਾਂ ਦੇ ਏਕਤਾ ਦੇ ਸੰਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਹਨ, ਉਹ ਏਕਤਾ ਦੀ ਅਟੁੱਟ ਭਾਵਨਾ ਦੇ ਅਸਲੀ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਰਾਸ਼ਟਰੀਯ ਏਕਤਾ ਪਰੇਡਾਂ ਅਤੇ ਸਟੈਚੂ ਆਵ੍ ਯੂਨਿਟੀ ਵਿਖੇ ਹੋਣ ਵਾਲੇ ਸਮਾਗਮ ਉਸੇ ਭਾਵਨਾ ਨੂੰ ਦਰਸਾਉਂਦੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਸਿਰਫ਼ ਇੱਕ ਭੂਗੋਲਿਕ ਏਕਤਾ ਨਹੀਂ ਹੈ, ਬਲਕਿ ਆਦਰਸ਼ਾਂ, ਧਾਰਨਾਵਾਂ, ਸੱਭਿਅਤਾ ਅਤੇ ਸੱਭਿਆਚਾਰ ਦੇ ਉਦਾਰ ਮਿਆਰਾਂ ਨਾਲ ਭਰਪੂਰ ਦੇਸ਼ ਹੈ। ਉਨ੍ਹਾਂ ਕਿਹਾ, ''ਇਹ ਧਰਤੀ ਜਿੱਥੇ 130 ਕਰੋੜ ਭਾਰਤੀ ਰਹਿੰਦੇ ਹਨ, ਸਾਡੀ ਆਤਮਾ, ਸੁਪਨਿਆਂ ਅਤੇ ਇੱਛਾਵਾਂ ਦਾ ਅਭਿੰਨ ਅੰਗ ਹੈ।”

|

ਇੱਕ ਭਾਰਤ ਦੀ ਭਾਵਨਾ ਨਾਲ ਭਾਰਤ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਮਜ਼ਬੂਤ ਕਰਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਹਰੇਕ ਨਾਗਰਿਕ ਨੂੰ ਸਮੂਹਿਕ ਪ੍ਰਯਤਨ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਦਾਰ ਪਟੇਲ ਇੱਕ ਮਜ਼ਬੂਤ, ਸਮਾਵੇਸ਼ੀ, ਸੰਵੇਦਨਸ਼ੀਲ ਅਤੇ ਸੁਚੇਤ ਭਾਰਤ ਚਾਹੁੰਦੇ ਸਨ। ਅਜਿਹਾ ਭਾਰਤ ਜਿਸ ਵਿੱਚ ਨਿਮਰਤਾ ਦੇ ਨਾਲ-ਨਾਲ ਵਿਕਾਸ ਵੀ ਹੋਵੇ। ਉਨ੍ਹਾਂ ਅੱਗੇ ਕਿਹਾ “ਸਰਦਾਰ ਪਟੇਲ ਤੋਂ ਪ੍ਰੇਰਿਤ ਹੋ ਕੇ ਭਾਰਤ ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਬਣ ਰਿਹਾ ਹੈ।”

ਪਿਛਲੇ 7 ਸਾਲਾਂ ਵਿੱਚ ਦੇਸ਼ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਨੇ ਬੇਲੋੜੇ ਪੁਰਾਣੇ ਕਾਨੂੰਨਾਂ ਤੋਂ ਛੁਟਕਾਰਾ ਪਾਇਆ, ਏਕਤਾ ਦੇ ਆਦਰਸ਼ਾਂ ਨੂੰ ਮਜ਼ਬੂਤ ਕੀਤਾ ਅਤੇ ਸੰਪਰਕ ਅਤੇ ਬੁਨਿਆਦੀ ਢਾਂਚੇ 'ਤੇ ਜ਼ੋਰ ਦਿੱਤੇ ਜਾਣ ਦੇ ਨਾਲ ਭੂਗੋਲਿਕ ਅਤੇ ਸੱਭਿਆਚਾਰਕ ਦੂਰੀਆਂ ਘਟੀਆਂ ਹਨ।

“ਅੱਜ, ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹੋਏ, ਸਮਾਜਿਕ, ਆਰਥਿਕ ਅਤੇ ਸੰਵਿਧਾਨਕ ਏਕੀਕਰਣ ਦਾ ‘ਮਹਾਯੱਗ’ ਚੱਲ ਰਿਹਾ ਹੈ” ਅਤੇ ਜਲ, ਆਕਾਸ਼, ਜ਼ਮੀਨ ਅਤੇ ਪੁਲਾੜ ਵਿੱਚ ਦੇਸ਼ ਦਾ ਸੰਕਲਪ ਅਤੇ ਸਮਰੱਥਾ ਬੇਮਿਸਾਲ ਹੈ ਅਤੇ ਰਾਸ਼ਟਰ ਨੇ ਆਤਮਨਿਰਭਰਤਾ ਦੇ ਨਵੇਂ ਮਿਸ਼ਨ ਦੇ ਮਾਰਗ 'ਤੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ 'ਸਬਕਾ ਪ੍ਰਯਾਸ' ਹੋਰ ਵੀ ਪ੍ਰਸੰਗਿਕ ਹੈ। ਉਨ੍ਹਾਂ ਕਿਹਾ "ਇਹ 'ਆਜ਼ਾਦੀ ਕਾ ਅੰਮ੍ਰਿਤ ਕਾਲ' ਬੇਮਿਸਾਲ ਵਿਕਾਸ, ਕਠਿਨ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਸਰਦਾਰ ਸਾਹਿਬ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਲਈ ‘ਏਕ ਭਾਰਤ’ ਦਾ ਅਰਥ ਸਾਰਿਆਂ ਲਈ ਬਰਾਬਰ ਅਵਸਰ ਹੈ। ਪ੍ਰਧਾਨ ਮੰਤਰੀ ਨੇ ਇਸ ਸੰਕਲਪ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ 'ਇਕ ਭਾਰਤ' ਅਜਿਹਾ ਭਾਰਤ ਹੈ ਜੋ ਮਹਿਲਾਵਾਂ, ਦਲਿਤਾਂ, ਵੰਚਿਤ ਲੋਕਾਂ, ਆਦਿਵਾਸੀਆਂ ਅਤੇ ਜੰਗਲ ਵਾਸੀਆਂ ਨੂੰ ਬਰਾਬਰ ਦੇ ਅਵਸਰ ਪ੍ਰਦਾਨ ਕਰਦਾ ਹੈ, ਜਿੱਥੇ ਬਿਨਾਂ ਕਿਸੇ ਭੇਦਭਾਵ ਦੇ ਘਰ, ਬਿਜਲੀ ਅਤੇ ਪਾਣੀ ਸਾਰਿਆਂ ਲਈ ਉਪਲਬਧ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ‘ਸਬਕਾ ਪ੍ਰਯਾਸ’ ਨਾਲ ਅਜਿਹਾ ਹੀ ਕਰ ਰਿਹਾ ਹੈ।

|

ਪ੍ਰਧਾਨ ਮੰਤਰੀ ਨੇ ਕੋਰੋਨਾ ਵਿਰੁੱਧ ਲੜਾਈ ਵਿੱਚ 'ਸਬਕਾ ਪ੍ਰਯਾਸ' ਦੀ ਸ਼ਕਤੀ ਨੂੰ ਦੁਹਰਾਇਆ ਜਿੱਥੇ ਹਰੇਕ ਨਾਗਰਿਕ ਦੇ ਸਮੂਹਿਕ ਪ੍ਰਯਤਨਾਂ ਨੇ ਨਵੇਂ ਕੋਵਿਡ ਹਸਪਤਾਲ, ਜ਼ਰੂਰੀ ਦਵਾਈਆਂ, ਟੀਕਿਆਂ ਦੀਆਂ 100 ਕਰੋੜ ਖੁਰਾਕਾਂ ਨੂੰ ਸੰਭਵ ਬਣਾਇਆ।

ਸਰਕਾਰੀ ਵਿਭਾਗਾਂ ਦੀ ਸਮੂਹਿਕ ਸ਼ਕਤੀ ਦੀ ਵਰਤੋਂ ਕਰਨ ਲਈ ਹਾਲ ਹੀ ਵਿੱਚ ਸ਼ੁਰੂ ਕੀਤੀ ਗਏ ਪ੍ਰਧਾਨ ਮੰਤਰੀ ਗਤੀ-ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਰਕਾਰ ਦੇ ਨਾਲ-ਨਾਲ ਲੋਕਾਂ ਦੀ ‘ਗਤੀ ਸ਼ਕਤੀ’ ਦਾ ਵੀ ਲਾਭ ਲਿਆ ਜਾਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਇਸ ਲਈ, ਉਨ੍ਹਾਂ ਕਿਹਾ, ਕਿ ਸਾਡੀ ਹਰੇਕ ਕਾਰਵਾਈ ਨੂੰ ਵਿਆਪਕ ਰਾਸ਼ਟਰੀ ਟੀਚਿਆਂ ਲਈ ਵਿਚਾਰ ਦੁਆਰਾ ਚਿੰਨ੍ਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅਜਿਹੇ ਵਿਦਿਆਰਥੀਆਂ ਦੀ ਉਦਾਹਰਣ ਦਿੱਤੀ ਜੋ ਆਪਣੇ ਅਧਿਐਨ ਦੀ ਸਟ੍ਰੀਮ ਦੀ ਚੋਣ ਕਰਦੇ ਸਮੇਂ ਖੇਤਰ ਦੀਆਂ ਵਿਸ਼ੇਸ਼ ਖੋਜਾਂ 'ਤੇ ਵਿਚਾਰ ਕਰ ਸਕਦੇ ਹਨ ਜਾਂ ਖਰੀਦਦਾਰੀ ਕਰਦੇ ਸਮੇਂ, ਲੋਕਾਂ ਨੂੰ ਆਪਣੀ ਨਿਜੀ ਪਸੰਦ ਦੇ ਨਾਲ-ਨਾਲ ਆਤਮਨਿਰਭਰਤਾ ਦੇ ਟੀਚੇ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਉਦਯੋਗ ਅਤੇ ਕਿਸਾਨ, ਸਹਿਕਾਰੀ ਅਦਾਰੇ ਆਪਣੀ ਚੋਣ ਕਰਦੇ ਸਮੇਂ ਦੇਸ਼ ਦੇ ਟੀਚਿਆਂ ਨੂੰ ਧਿਆਨ ਵਿੱਚ ਰੱਖ ਸਕਦੇ ਹਨ।

ਸਵੱਛ ਭਾਰਤ ਅਭਿਯਾਨ ਦੀ ਉਦਾਹਰਣ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਭਾਗੀਦਾਰੀ ਨੂੰ ਦੇਸ਼ ਦੀ ਤਾਕਤ ਬਣਾਇਆ ਹੈ। ਇਹ ਕਹਿ ਕੇ ਉਨ੍ਹਾਂ ਸਮਾਪਤੀ ਕੀਤੀ ਕਿ "ਜਦੋਂ ਵੀ 'ਏਕ ਭਾਰਤ' ਅੱਗੇ ਵਧਦਾ ਹੈ, ਅਸੀਂ ਸਫ਼ਲਤਾ ਪ੍ਰਾਪਤ ਕਰਦੇ ਹਾਂ ਅਤੇ 'ਸ਼੍ਰੇਸ਼ਟ ਭਾਰਤ' ਲਈ ਯੋਗਦਾਨ ਪਾਉਂਦੇ ਹਾਂ।”

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • MANDA SRINIVAS March 07, 2024

    jaisriram
  • Pushkar Mishra Dinanath March 06, 2024

    Bharat Mata ki Jai 🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🔥🌺🔥🔥🌺🌺
  • Pushkar Mishra Dinanath March 06, 2024

    Bharat Mata ki Jai 🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🔥🌺🔥🔥🌺🌺
  • Mahendra singh Solanki Loksabha Sansad Dewas Shajapur mp December 11, 2023

    नमो नमो नमो नमो नमो नमो नमो नमो
  • SHRI NIVAS MISHRA January 21, 2022

    हर यादव की पोस्ट पर आया करो मित्रो..! ताकि उसे ऐसा न लगे कि वो अकेला है, हम उसका साथ देंगे तभी वो हमारा साथ देगा 🚩🙏 जय भाजपा, विजय भाजपा 🌹🌹
  • G.shankar Srivastav January 03, 2022

    नमो
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
For PM Modi, women’s empowerment has always been much more than a slogan

Media Coverage

For PM Modi, women’s empowerment has always been much more than a slogan
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਮਾਰਚ 2025
March 08, 2025

Citizens Appreciate PM Efforts to Empower Women Through Opportunities