ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਰਾਹੀਂ ਉੱਤਰ-ਪੂਰਬ ਦੇ ਸੱਤ ਰਾਜਾਂ ਵਿੱਚ ਹੋ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਮਸਕਟ ਯਾਨੀ 'ਅਸ਼ਟਲਕਸ਼ਮੀ' ਨੂੰ ਤਿਤਲੀ ਦੇ ਰੂਪ ਵਿੱਚ ਉਜਾਗਰ ਕੀਤਾ। ਪ੍ਰਧਾਨ ਮੰਤਰੀ, ਜੋ ਅਕਸਰ ਉੱਤਰ-ਪੂਰਬ ਦੇ ਰਾਜਾਂ ਨੂੰ 'ਅਸ਼ਟਲਕਸ਼ਮੀ' ਕਹਿੰਦੇ ਹਨ, ਨੇ ਕਿਹਾ, "ਇਨ੍ਹਾਂ ਖੇਡਾਂ ਵਿੱਚ ਤਿਤਲੀ ਨੂੰ ਸ਼ੁਭੰਕਰ ਬਣਾਉਣਾ ਇਹ ਵੀ ਦਰਸਾਉਂਦਾ ਹੈ ਕਿ ਕਿਵੇਂ ਉੱਤਰ ਪੂਰਬ ਦੀਆਂ ਉਮੀਦਾਂ ਨੂੰ ਨਵੀਂ ਉਡਾਣ ਮਿਲ ਰਹੀ ਹੈ।"
ਅਥਲੀਟਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਗੁਵਾਹਾਟੀ ਵਿੱਚ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਸ਼ਾਨਦਾਰ ਤਸਵੀਰ ਬਣਾਉਣ ਲਈ ਉਨ੍ਹਾਂ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਪੂਰੇ ਦਿਲ ਨਾਲ ਖੇਡੋ, ਨਿਡਰ ਹੋ ਕੇ ਖੇਡੋ, ਆਪਣੇ ਅਤੇ ਆਪਣੀ ਟੀਮ ਲਈ ਜਿੱਤੋ ਅਤੇ ਭਾਵੇਂ ਤੁਸੀਂ ਹਾਰਦੇ ਹੋ, ਨਿਰਾਸ਼ ਨਾ ਹੋਵੋ। ਪ੍ਰਧਾਨ ਮੰਤਰੀ ਨੇ ਕਿਹਾ, "ਹਰ ਅਸਫ਼ਲਤਾ ਸਿੱਖਣ ਦਾ ਮੌਕਾ ਹੁੰਦੀ ਹੈ।"
ਦੇਸ਼ ਵਿਆਪੀ ਖੇਡ ਪਹਿਲਕਦਮੀਆਂ ਨੂੰ ਪ੍ਰਤੀਬਿੰਬਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਉੱਤਰ-ਪੂਰਬ ਵਿੱਚ ਚੱਲ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼, ਲੱਦਾਖ ਵਿੱਚ ਖੇਲੋ ਇੰਡੀਆ ਵਿੰਟਰ ਗੇਮਜ਼, ਤਮਿਲ ਨਾਡੂ ਵਿੱਚ ਖੇਲੋ ਇੰਡੀਆ ਯੂਥ ਗੇਮਜ਼, ਦੀਵ ਵਿੱਚ ਬੀਚ ਗੇਮਜ਼ ਦਾ ਜ਼ਿਕਰ ਕੀਤਾ ਅਤੇ ਟਿੱਪਣੀ ਕੀਤੀ, "ਮੈਨੂੰ ਭਾਰਤ ਦੇ ਹਰ ਕੋਨੇ ਵਿੱਚ, ਉੱਤਰ ਤੋਂ ਦੱਖਣ ਤੱਕ ਅਤੇ ਪੱਛਮ ਤੋਂ ਪੂਰਬ ਤੱਕ ਖੇਡ ਸਮਾਗਮਾਂ ਦੇ ਆਯੋਜਨ ਦਾ ਗਵਾਹ ਬਣਦਿਆਂ ਖੁਸ਼ੀ ਹੋ ਰਹੀ ਹੈ।" ਉਨ੍ਹਾਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨ ਲਈ ਅਸਾਮ ਸਰਕਾਰ ਸਮੇਤ ਵੱਖ-ਵੱਖ ਰਾਜ ਸਰਕਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਖੇਡਾਂ ਪ੍ਰਤੀ ਸਮਾਜ ਦੀ ਬਦਲਦੀ ਧਾਰਨਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਮਾਪਿਆਂ ਦੇ ਰਵੱਈਏ ਵਿੱਚ ਤਬਦੀਲੀ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ, ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਤੋਂ ਇਸ ਕਰਕੇ ਝਿਜਕਦੇ ਸਨ, ਇਹ ਡਰ ਸੀ ਕਿ ਇਹ ਉਨ੍ਹਾਂ ਦਾ ਪੜ੍ਹਾਈ ਤੋਂ ਧਿਆਨ ਭਟਕਾਏਗਾ। ਉਨ੍ਹਾਂ ਨੇ ਵਿਕਸਿਤ ਹੋ ਰਹੀ ਮਾਨਸਿਕਤਾ ਨੂੰ ਉਜਾਗਰ ਕੀਤਾ, ਜਿਸ ਨਾਲ ਮਾਪੇ ਹੁਣ ਖੇਤਰ ਵਿੱਚ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕਰਦੇ ਹਨ, ਭਾਵੇਂ ਇਹ ਰਾਜ ਪੱਧਰੀ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਹੋਣ।
ਪ੍ਰਧਾਨ ਮੰਤਰੀ ਮੋਦੀ ਨੇ ਅਥਲੀਟਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਜਿਸ ਤਰ੍ਹਾਂ ਅਕਾਦਮਿਕ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜਾਂਦਾ ਹੈ, ਸਾਨੂੰ ਖੇਡਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਦੀ ਪਰੰਪਰਾ ਵਿਕਸਿਤ ਕਰਨੀ ਚਾਹੀਦੀ ਹੈ।" ਉਨ੍ਹਾਂ ਨੇ ਉੱਤਰ-ਪੂਰਬੀ ਖੇਤਰ ਦੀ ਸਮ੍ਰਿੱਧ ਖੇਡ ਸੰਸਕ੍ਰਿਤੀ ਤੋਂ ਸਿੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿੱਥੇ ਖੇਡਾਂ ਪ੍ਰਤੀ ਉਤਸ਼ਾਹ ਦਿਖਾਇਆ ਜਾਂਦਾ ਹੈ, ਜੋ ਫੁੱਟਬਾਲ ਤੋਂ ਅਥਲੈਟਿਕਸ, ਬੈਡਮਿੰਟਨ ਤੋਂ ਮੁੱਕੇਬਾਜ਼ੀ, ਵੇਟਲਿਫਟਿੰਗ ਤੋਂ ਸ਼ਤਰੰਜ ਤੱਕ ਦੇ ਅਨੁਸ਼ਾਸਨਾਂ ਵਿੱਚ ਅਥਲੀਟਾਂ ਨੂੰ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਅਥਲੀਟ ਨਾ ਸਿਰਫ਼ ਬਹੁਮੁੱਲੇ ਤਜ਼ਰਬੇ ਹਾਸਲ ਕਰਨਗੇ, ਬਲਕਿ ਪੂਰੇ ਦੇਸ਼ ਵਿੱਚ ਖੇਡ ਸੰਸਕ੍ਰਿਤੀ ਨੂੰ ਅੱਗੇ ਵਧਾਉਣ ਵਿੱਚ ਵੀ ਯੋਗਦਾਨ ਪਾਉਣਗੇ।
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਲਈ ਮੌਕਿਆਂ ਦੇ ਵਿਕਸਿਤ ਹੋ ਰਹੇ ਈਕੋਸਿਸਟਮ ਨੂੰ ਉਜਾਗਰ ਕਰਦੇ ਹੋਏ ਕਿਹਾ, "ਭਾਵੇਂ ਖੇਲੋ ਇੰਡੀਆ, ਟੌਪਸ ਜਾਂ ਹੋਰ ਪਹਿਲਕਦਮੀਆਂ ਹੋਣ, ਸਾਡੀ ਨੌਜਵਾਨ ਪੀੜ੍ਹੀ ਲਈ ਸੰਭਾਵਨਾਵਾਂ ਦਾ ਇੱਕ ਨਵਾਂ ਈਕੋਸਿਸਟਮ ਤਿਆਰ ਕੀਤਾ ਜਾ ਰਿਹਾ ਹੈ।" ਉਨ੍ਹਾਂ ਨੇ ਅਥਲੀਟਾਂ ਲਈ ਟ੍ਰੇਨਿੰਗ ਸਹੂਲਤਾਂ ਤੋਂ ਲੈ ਕੇ ਵਜ਼ੀਫ਼ਿਆਂ ਤੱਕ ਅਨੁਕੂਲ ਮਾਹੌਲ ਸਿਰਜਣ ਲਈ ਸਰਕਾਰ ਦੇ ਯਤਨਾਂ ਅਤੇ ਇਸ ਸਾਲ ਖੇਡਾਂ ਲਈ 3500 ਕਰੋੜ ਰੁਪਏ ਤੋਂ ਵੱਧ ਦੀ ਰਿਕਾਰਡ ਬਜਟ ਵੰਡ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਆਲਮੀ ਖੇਡ ਮੁਕਾਬਲਿਆਂ ਵਿੱਚ ਭਾਰਤ ਦੀ ਸਫ਼ਲਤਾ ਨੂੰ ਮਾਣ ਨਾਲ ਸਾਂਝਾ ਕੀਤਾ। ਉਨ੍ਹਾਂ ਵਿਸ਼ਵ ਯੂਨੀਵਰਸਿਟੀ ਖੇਡਾਂ ਸਮੇਤ ਵੱਖ-ਵੱਖ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ, ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਕਰਨ ਦੀ ਭਾਰਤ ਦੀ ਯੋਗਤਾ 'ਤੇ ਖੁਸ਼ੀ ਪ੍ਰਗਟਾਈ, ਜਿਨ੍ਹਾਂ ਵਿੱਚ ਭਾਰਤੀ ਅਥਲੀਟਾਂ ਨੇ 2023 ਵਿੱਚ ਕੁੱਲ 26 ਮੈਡਲ/ ਤਮਗੇ ਜਿੱਤੇ, ਜਦਕਿ 2019 ਵਿੱਚ ਸਿਰਫ 4 ਦੇ ਮੁਕਾਬਲੇ 2023 ਵਿੱਚ ਕੁੱਲ 26 ਮੈਡਲ/ ਤਮਗੇ ਜਿੱਤੇ। ਉਨ੍ਹਾਂ ਅੱਗੇ ਕਿਹਾ, "ਏਸ਼ੀਆਈ ਖੇਡਾਂ ਵਿੱਚ “ਇਹ ਸਿਰਫ਼ ਮੈਡਲਾਂ ਦੀ ਗਿਣਤੀ ਨਹੀਂ ਹੈ, ਇਹ ਇਸ ਗੱਲ ਦਾ ਸਬੂਤ ਹਨ ਕਿ ਸਾਡੇ ਐਥਲੀਟ ਕੀ ਨਹੀਂ ਹਾਸਲ ਕਰ ਸਕਦੇ ਹਨ, ਜੇਕਰ ਉਨ੍ਹਾਂ ਦੀ ਵਿਗਿਆਨਕ ਪਹੁੰਚ ਨਾਲ ਮਦਦ ਕੀਤੀ ਜਾਂਦੀ ਹੈ।”
ਖੇਡਾਂ ਰਾਹੀਂ ਪੈਦਾ ਕੀਤੀਆਂ ਗਈਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਖੇਡਾਂ ਵਿੱਚ ਸਫ਼ਲਤਾ ਲਈ ਪ੍ਰਤਿਭਾ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੀ ਜ਼ਰੂਰਤ ਹੁੰਦੀ ਹੈ; ਇਹ ਮਿਜਾਜ਼, ਲੀਡਰਸ਼ਿਪ, ਟੀਮ ਵਰਕ ਅਤੇ ਲਚਕਤਾ ਦੀ ਮੰਗ ਕਰਦਾ ਹੈ।" ਉਨ੍ਹਾਂ ਨੇ ਨੌਜਵਾਨਾਂ ਨੂੰ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਬਲਕਿ ਜ਼ਰੂਰੀ ਜੀਵਨ ਹੁਨਰਾਂ ਨੂੰ ਵਿਕਸਿਤ ਕਰਨ ਲਈ ਖੇਡਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ, "ਜੋ ਖੇਡਦੇ ਹਨ, ਉਹ ਵੀ ਵਧਦੇ-ਫੁੱਲਦੇ ਹਨ।"
ਪ੍ਰਧਾਨ ਮੰਤਰੀ ਮੋਦੀ ਨੇ ਅਥਲੀਟਾਂ ਨੂੰ ਖੇਡਾਂ ਦੇ ਖੇਤਰ ਤੋਂ ਪਰ੍ਹੇ ਉੱਤਰ ਪੂਰਬੀ ਖੇਤਰ ਦੀ ਸੁੰਦਰਤਾ ਦੀ ਪੜਚੋਲ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਮਾਗਮ ਤੋਂ ਬਾਅਦ ਦਾ ਰੋਮਾਂਚ ਹਾਸਲ ਕਰਨ, ਯਾਦਾਂ ਨੂੰ ਇਕੱਠੀਆਂ ਕਰਨ, ਅਤੇ #NorthEastMemories ਹੈਸ਼ਟੈਗ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ 'ਤੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਉਨ੍ਹਾਂ ਭਾਈਚਾਰਿਆਂ ਨਾਲ ਜੁੜਨ ਲਈ ਕੁਝ ਸਥਾਨਕ ਵਾਕਾਂਸ਼ਾਂ ਨੂੰ ਸਿੱਖਣ ਦਾ ਸੁਝਾਅ ਦਿੱਤਾ, ਜੋ ਉਨ੍ਹਾਂ ਦੇ ਸੰਸਕ੍ਰਿਤਕ ਅਨੁਭਵ ਨੂੰ ਵਧਾਉਣ ਲਈ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਭਾਸ਼ਿਣੀ ਐਪ ਨਾਲ ਵੀ ਪ੍ਰਯੋਗ ਕਰਨ ਲਈ ਆਖਿਆ।