ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਗੁਜਰਾਤ ਦੇ ਬੇਚਰਾਜੀ ਵਿੱਚ ਸ਼੍ਰੀ ਪ੍ਰਹਲਾਦਜੀ ਪਟੇਲ ਦੀ 115ਵੀਂ ਜਨਮ ਜਯੰਤੀ ਅਤੇ ਉਨ੍ਹਾਂ ਦੀ ਜੀਵਨੀ ਦੇ ਜਾਰੀ ਕਰਨ ਸਮੇਂ ਆਯੋਜਿਤ ਸਮਾਗਮ ਨੂੰ ਸੰਬੋਧਨ ਕੀਤਾ। ਇਸ ਅਵਸਰ ’ਤੇ ਹੋਰਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਮੌਜੂਦ ਸਨ।
ਪ੍ਰਧਾਨ ਮੰਤਰੀ ਬੇਚਰਾਜੀ ਦੀ ਗੌਰਵਮਈ ਭੂਮੀ ’ਤੇ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸੁਤੰਤਰਤਾ ਸੈਨਾਨੀ, ਸਮਾਜਿਕ ਕਾਰਜਕਰਤਾ ਸ਼੍ਰੀ ਪ੍ਰਹਲਾਦਜੀ ਪਟੇਲ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਸਮਾਜ ਸੇਵਾ ਵਿੱਚ ਸ਼੍ਰੀ ਪ੍ਰਹਲਾਦਜੀ ਪਟੇਲ ਦੀ ਉਦਾਰਤਾ ਅਤੇ ਉਨ੍ਹਾਂ ਦੇ ਬਲੀਦਾਨ ਦਾ ਜ਼ਿਕਰ ਕੀਤਾ। ਇਸ ਮਹਾਨ ਸੁਤੰਤਰਤਾ ਸੈਨਾਨੀ ਨੇ ਮਹਾਤਮਾ ਗਾਂਧੀ ਦੇ ਸੱਦੇ ’ਤੇ ਸੁਤੰਤਰਤਾ ਸੰਗ੍ਰਾਮ ਵਿੱਚ ਭਾਗੀਦਾਰੀ ਕੀਤੀ ਅਤੇ ਇਸ ਦੇ ਬਾਅਦ ਉਨ੍ਹਾਂ ਨੂੰ ਸਾਬਰਮਤੀ ਅਤੇ ਯਰਵਦਾ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ।
ਪ੍ਰਧਾਨ ਮੰਤਰੀ ਨੇ ਸ਼੍ਰੀ ਪ੍ਰਹਲਾਦਜੀ ਪਟੇਲ ਦੀ ਉਸ ਘਟਨਾ ਦਾ ਵੀ ਵਰਣਨ ਕੀਤਾ ਜੋ ਉਨ੍ਹਾਂ ਦੇ ਅੰਦਰ ਦੀ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਨੂੰ ਦਰਸਾਉਂਦੀ ਹੈ। ਜੇਲ੍ਹ ਵਿੱਚ ਰਹਿਣ ਦੇ ਦੌਰਾਨ ਸ਼੍ਰੀ ਪਟੇਲ ਦੇ ਪਿਤਾ ਦਾ ਅਕਾਲ ਚਲਾਣਾ ਹੋ ਗਿਆ, ਲੇਕਿਨ ਸ਼੍ਰੀ ਪ੍ਰਹਲਾਦਜੀ ਪਟੇਲ ਨੇ ਮਾਫੀ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕੀਤਾ, ਜਿਨ੍ਹਾਂ ਨੇ ਬਸਤੀਵਾਦੀ ਸ਼ਾਸਕਾਂ ਦੁਆਰਾ ਉਨ੍ਹਾਂ ਨੂੰ ਅੰਤਿਮ ਸੰਸਕਾਰ ਕਰਨ ਦੀ ਆਗਿਆ ਦੇਣ ਦੇ ਲਈ ਰੱਖਿਆ ਸੀ। ਉਨ੍ਹਾਂ ਨੇ ਬਹੁਤ ਸਾਰੇ ਅਜਿਹੇ ਸੁਤੰਤਰਤਾ ਸੈਨਾਨੀਆਂ ਦਾ ਵੀ ਸਮਰਥਨ ਕੀਤਾ ਜੋ ਗੁਪਤ ਰੂਪ ਨਾਲ ਸੁਤੰਤਰਤਾ ਦੀ ਲੜਾਈ ਲੜ ਰਹੇ ਸਨ। ਪ੍ਰਧਾਨ ਮੰਤਰੀ ਨੇ ਸੁਤੰਤਰਤਾ ਦੇ ਬਾਅਦ ਰਿਆਸਤਾਂ ਦੇ ਰਲੇਵੇਂ ਵਿੱਚ ਸਰਦਾਰ ਪਟੇਲ ਦੀ ਮਦਦ ਕਰਨ ਵਿੱਚ ਸ਼੍ਰੀ ਪ੍ਰਹਲਾਦਜੀ ਪਟੇਲ ਦੀ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਅਫਸੋਸ ਪ੍ਰਗਟਾਇਆ ਕਿ ਅਜਿਹੇ ਕਈ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ਦੀਆਂ ਪੁਸਤਕਾਂ ਵਿੱਚ ਕੋਈ ਜ਼ਿਕਰ ਨਹੀਂ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀ ਪ੍ਰਹਲਾਦਜੀ ਪਟੇਲ ਦੀ ਪਤਨੀ ਕਾਸ਼ੀ ਬਾਅ ਨੂੰ ਵੀ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਨ ਹਸਤੀਆਂ ਦੇ ਜੀਵਨ ਅਤੇ ਕਾਰਜਸ਼ੈਲੀ ਦਾ ਦਸਤਾਵੇਜ਼ੀਕਰਣ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਸੁਤੰਤਰਤਾ ਸੈਨਾਨੀਆਂ ਦੇ ਅਗਿਆਤ ਪਹਿਲੂਆਂ ’ਤੇ ਖੋਜ ਕਰਨ ਅਤੇ ਇਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸ਼੍ਰੀ ਪ੍ਰਹਲਾਦਜੀ ਪਟੇਲ ਜਿਹੇ ਸੁਤੰਤਰਤਾ ਸੈਨਾਨੀਆਂ ਨੂੰ ਨਵੇਂ ਭਾਰਤ ਦੇ ਨਿਰਮਾਣ ਦੇ ਉੱਦਮੀ ਦੇ ਰੂਪ ਵਿੱਚ ਯਾਦ ਰੱਖਣਾ ਚਾਹੀਦਾ ਹੈ।