“ਸਟਾਰਟਅੱਪ ਅਤੇ ਸਪੋਰਟਸ ਦਾ ਸੰਗਮ ਮਹੱਤਵਪੂਰਨ ਹੈ। ਬੈਂਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਇਸ ਸੁੰਦਰ ਸ਼ਹਿਰ ਦੀ ਊਰਜਾ ਵਿੱਚ ਵਾਧਾ ਕਰਨਗੀਆਂ"
"ਮਹਾਮਾਰੀ ਦੀਆਂ ਚੁਣੌਤੀਆਂ ਦੇ ਦਰਮਿਆਨ ਖੇਡਾਂ ਦਾ ਆਯੋਜਨ ਨਿਊ ਇੰਡੀਆ ਦੇ ਦ੍ਰਿੜ੍ਹ ਸੰਕਲਪ ਅਤੇ ਜਨੂੰਨ ਦਾ ਪ੍ਰਤੀਕ ਹੈ। ਇਹ ਯੁਵਾ ਜਨੂੰਨ ਭਾਰਤ ਨੂੰ ਹਰ ਖੇਤਰ ਵਿੱਚ ਨਵੀਂ ਗਤੀ ਦੇ ਰਿਹਾ ਹੈ”
“ਖੇਡਾਂ ਅਤੇ ਜੀਵਨ ਵਿੱਚ ਸਫ਼ਲਤਾ ਲਈ ਮੁੱਖ ਲੋੜਾਂ ਸੰਪੂਰਨ ਅਪਰੋਚ ਅਤੇ 100 ਪ੍ਰਤੀਸ਼ਤ ਸਮਰਪਣ ਹਨ”
“ਜਿੱਤ ਤੋਂ ਬਾਅਦ ਵੀ ਖੇਡ ਭਾਵਨਾ ਨੂੰ ਬਣਾਈ ਰੱਖਣਾ ਅਤੇ ਹਾਰ ਤੋਂ ਸਿੱਖਣਾ ਇੱਕ ਮਹੱਤਵਪੂਰਨ ਕਲਾ ਹੈ, ਜੋ ਅਸੀਂ ਖੇਡ ਦੇ ਖੇਤਰ ਵਿੱਚ ਸਿੱਖਦੇ ਹਾਂ”
"ਬਹੁਤ ਸਾਰੀਆਂ ਪਹਿਲਾਂ ਖੇਡਾਂ ਨੂੰ ਪੁਰਾਣੀ ਸੋਚ ਦੇ ਬੰਧਨਾਂ ਤੋਂ ਮੁਕਤ ਕਰ ਰਹੀਆਂ ਹਨ"
“ਖੇਡਾਂ ਵਿੱਚ ਮਾਨਤਾ ਨਾਲ ਦੇਸ਼ ਦੀ ਮਾਨਤਾ ਵੱਧਦੀ ਹੈ”

ਨਮਸਕਾਰ!

ਖੇਲੋ ਇੰਡੀਆ  ਯੂਨੀਵਰਸਿਟੀ ਗੇਮਜ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ।

ਬੰਗਲੁਰੂ ਸ਼ਹਿਰ ਆਪਣੇ ਆਪ ਵਿੱਚ ਦੇਸ਼ ਦੇ ਨੌਜਵਾਨ ਜੋਸ਼ ਦੀ ਪਹਿਚਾਣ ਹੈ।  ਬੰਗਲੁਰੂ ਪ੍ਰੋਫੈਸ਼ਨਲਸ ਦੀ ਆਨ ਬਾਨ ਅਤੇ ਸ਼ਾਨ ਹੈ। ਡਿਜੀਟਲ ਇੰਡੀਆ ਵਾਲੇ ਬੰਗਲੁਰੂ ਵਿੱਚ ਖੇਲੋ ਇੰਡੀਆ ਦਾ ਸੱਦਾ ਆਪਣੇ ਆਪ ਵਿੱਚ ਅਹਿਮ ਹੈ। ਸਟਾਰਟ-ਅੱਪਸ ਦੀ ਦੁਨੀਆ ਵਿੱਚ ਸਪੋਰਟਸ ਦਾ ਇਹ ਸੰਗਮ,  ਅਦਭੁੱਤ ਹੈ।  ਬੰਗਲੁਰੂ ਵਿੱਚ ਖੇਲੋ ਇੰਡੀਆ  ਯੂਨੀਵਰਸਿਟੀ ਗੇਮਜ ਦਾ ਹੋਣਾ,  ਇਸ ਖੂਬਸੂਰਤ ਸ਼ਹਿਰ ਦੀ ਐਨਰਜੀ ਨੂੰ ਹੋਰ ਵਧਾਏਗਾ ਅਤੇ ਦੇਸ਼ ਦੇ ਨੌਜਵਾਨ ਵੀ ਇੱਥੋਂ ਨਵੀਂ ਊਰਜਾ ਲੈ ਕੇ ਪਰਤਣਗੇ। ਮੈਂ ਕਰਨਾਟਕਾ ਸਰਕਾਰ ਨੂੰ ਇਨ੍ਹਾਂ ਖੇਡਾਂ ਦੇ ਆਯੋਜਨ ਲਈ ਵਧਾਈ ਦਿੰਦਾ ਹਾਂ। ਗਲੋਬਲ ਪੇਂਡੇਮਿਕ ਦੀਆਂ ਤਮਾਮ ਚੁਣੌਤੀਆਂ  ਦੇ ਵਿੱਚ ਇਹ ਖੇਡ ,  ਭਾਰਤ ਦੇ ਨੌਜਵਾਨਾਂ ਦੇ ਦ੍ਰਿੜ੍ਹ ਸੰਕਲਪ ਅਤੇ ਜਜ਼ਬੇ ਦੀ ਉਦਾਹਰਣ ਹੈ। ਮੈਂ ਤੁਹਾਨੂੰ ਇਨ੍ਹਾਂ ਪ੍ਰਯਤਨਾਂ ਨੂੰ,  ਇਸ ਹੌਂਸਲੇ ਨੂੰ salute ਕਰਦਾ ਹਾਂ।  ਇਹ ਨੌਜਵਾਨ ਹੌਸਲਾ ਅੱਜ ਦੇਸ਼ ਨੂੰ ਹਰ ਖੇਤਰ ਵਿੱਚ ਨਵੀਂ ਗਤੀ ਨਾਲ ਅੱਗੇ ਲੈ ਜਾ ਰਿਹਾ ਹੈ ।

ਮੇਰੇ ਨੌਜਵਾਨ ਸਾਥੀਓ,

ਸਫਲ ਹੋਣ ਦਾ ਪਹਿਲਾ ਮੰਤਰ ਹੁੰਦਾ ਹੈ-

ਟੀਮ ਸਪਿਰਿਟ!

ਸਪੋਰਟਸ ਤੋਂ ਸਾਨੂੰ ਇਹੀ ਟੀਮ ਸਪਿਰਿਟ ਸਿੱਖਣ ਨੂੰ ਮਿਲਦੀ ਹੈ।  ਖੇਲੋ ਇੰਡੀਆ  ਯੂਨੀਵਰਸਿਟੀ ਗੇਮਜ ਵਿੱਚ ਵੀ ਤੁਸੀਂ ਇਸ ਨੂੰ ਸਾਕਸ਼ਾਤ ਅਨੁਭਵ ਕਰੋਗੇ ।  ਇਹੀ ਟੀਮ ਸਪਿਰਿਟ ਤੁਹਾਨੂੰ ਜ਼ਿੰਦਗੀ ਨੂੰ ਦੇਖਣ ਦਾ ਇੱਕ ਨਵਾਂ ਨਜ਼ਰਿਆ ਵੀ ਦਿੰਦੀ ਹੈ।

ਖੇਡ ਵਿੱਚ ਜਿੱਤ ਦਾ ਮਤਲਬ ਹੁੰਦਾ ਹੈ-

holistic approach!  100 percent dedication !

ਹਰ ਦਿਸ਼ਾ ਵਿੱਚ ਪ੍ਰਯਤਨ,  ਅਤੇ ਸ਼ਤ ਪ੍ਰਤੀਸ਼ਤ ਪ੍ਰਯਤਨ !

ਤੁਹਾਡੇ ਵਿੱਚੋਂ ਹੀ ਕਈ ਖਿਡਾਰੀ ਨਿਕਲਣਗੇ ਜੋ ਅੱਗੇ ਰਾਜ ਪੱਧਰ ਉੱਤੇ ਖੇਡਣਗੇ। ਤੁਹਾਡੇ ਵਿੱਚੋਂ ਕਈ ਨੌਜਵਾਨ ਅੱਗੇ ਇੰਟਰਨੈਸ਼ਨਲ ਲੇਵੈਲ ਉੱਤੇ ਦੇਸ਼ ਨੂੰ represent ਕਰਨਗੇ।  Sports field ਦਾ ਤੁਹਾਡਾ ਇਹ ਅਨੁਭਵ ਤੁਹਾਨੂੰ Life ਦੀ ਹਰ field ਵਿੱਚ help ਕਰੇਗਾ ।  ਸਪੋਰਟਸ,  ਸੱਚੇ ਅਰਥ ਵਿੱਚ ਜੀਵਨ ਦਾ ਸੱਚਾ ਸਪੋਰਟ ਸਿਸਟਮ ਹੈ ।  ਜੋ ਸ਼ਕਤੀ ,  ਜੋ ਸਿੱਖਿਆ ਤੁਹਾਨੂੰ ਸਪੋਰਟਸ ਵਿੱਚ ਅੱਗੇ ਲੈ ਜਾਂਦੀ ਹੈ,  ਉਹੀ ਤੁਹਾਨੂੰ ਜੀਵਨ ਵਿੱਚ ਵੀ ਅੱਗੇ ਲੈ ਜਾਂਦੀ ਹੈ ।  ਸਪੋਰਟਸ ਅਤੇ ਲਾਈਫ,  ਦੋਨਾਂ ਵਿੱਚ ਜਜਬੇ ਦਾ,  ਜੋਸ਼ ਦਾ ,  passion ਦਾ ਮਹੱਤਵ ਹੈ ।  ਸਪੋਰਟਸ ਅਤੇ ਲਾਈਫ ,  ਦੋਨਾਂ ਵਿੱਚ ਜੋ ਚੁਣੌਤੀਆਂ ਨੂੰ ਗਲੇ ਲਗਾਉਂਦਾ ਹੈ,  ਉਹੀ ਤਾਂ ਵਿਜੇਤਾ ਹੁੰਦਾ ਹੈ ।  ਸਪੋਰਟਸ ਅਤੇ ਲਾਈਫ,  ਦੋਨਾਂ ਵਿੱਚ ਹਾਰ ਵੀ ਜਿੱਤ ਹੁੰਦੀ ਹੈ,  ਹਾਰ ਵੀ ਸਿੱਖਿਆ ਹੁੰਦੀ ਹੈ ।  ਸਪੋਰਟਸ ਅਤੇ ਲਾਈਫ ,  ਦੋਨਾਂ ਵਿੱਚ ਇਮਨਦਾਰੀ ਤੁਹਾਨੂੰ ਸਭ ਤੋਂ ਅੱਗੇ ਤੱਕ ਲੈ ਕੇ ਜਾਂਦੀ ਹੈ।  ਸਪੋਰਟਸ ਅਤੇ ਲਾਈਫ,  ਦੋਨਾਂ ਵਿੱਚ ਪਲ ਪਲ ਦਾ ਮਹੱਤਵ ਹੈ ਵਰਤਮਾਨ ਪਲ ਦਾ ਅਧਿਕ ਮਹੱਤਵ ਹੈ,  ਇਸ ਪਲ ਵਿੱਚ ਜੀਉਣ,  ਇਸ ਪਲ ਵਿੱਚ ਕੁਝ ਕਰ ਗੁਜਰ ਜਾਣ ਦਾ ਮਹੱਤਵ ਹੈ ।

ਜਿੱਤ ਨੂੰ ਪਚਾਉਣ ਦਾ ਹੁਨਰ ਅਤੇ ਹਾਰ ਤੋਂ ਸਿੱਖਣ ਦੀ ਕਲਾ ,  ਜੀਵਨ ਦੀ ਪ੍ਰਗਤੀ ਦੇ ਸਭ ਤੋਂ ਵੱਡਮੁੱਲੇ ਅੰਗ ਹੁੰਦੇ ਹਨ ।  ਅਤੇ ਇਹ ਅਸੀਂ ਮੈਦਾਨ ਵਿੱਚ ਖੇਡ - ਖੇਡ ਵਿੱਚ ਸਿੱਖ ਲੈਂਦੇ ਹਾਂ ।  ਖੇਡ ਵਿੱਚ ਜਦੋਂ ਇੱਕ ਤਰਫ ਸਰੀਰ ਊਰਜਾ ਨਾਲ ਭਰਿਆ ਹੁੰਦਾ ਹੈ ,  ਖਿਡਾਰੀ  ਦੇ ਐਕਸ਼ਨਸ ਵਿੱਚ ਤੀਬਰਤਾ ਹਾਵੀ ਹੁੰਦੀ ਹੈ ।  ਉਸ ਸਮੇਂ ਚੰਗੇ ਖਿਡਾਰੀ ਦਾ ਦਿਮਾਗ ਸ਼ਾਂਤ ਹੁੰਦਾ ਹੈ ,  ਸਬਰ ਨਾਲ ਭਰਿਆ ਹੁੰਦਾ ਹੈ।  ਇਹ ਜੀਵਨ ਜੀਉਣ ਦੀ ਬਹੁਤ ਵੱਡੀ ਕਲਾ ਹੁੰਦੀ ਹੈ।

ਸਾਥੀਓ,  ਤੁਸੀਂ ਨਵੇਂ ਭਾਰਤ ਦੇ ਨੌਜਵਾਨ ਹੋ।  ਤੁਸੀਂ ਏਕ ਭਾਰਤ - ਸ੍ਰੇਸ਼ਠ ਭਾਰਤ  ਦੇ ਧਵਜਾਵਾਹਕ ਵੀ ਹੋ ।  ਤੁਹਾਡੀ ਨੌਜਵਾਨ ਸੋਚ ਅਤੇ ਤੁਹਾਡੀ ਨੌਜਵਾਨ ਅਪ੍ਰੋਚ ਅੱਜ ਦੇਸ਼ ਦੀਆਂ ਨੀਤੀਆਂ ਨੂੰ ਤੈਅ ਕਰ ਰਹੀ ਹੈ। ਅੱਜ ਨੌਜਵਾਨਾਂ ਨੇ ਫਿਟਨੈੱਸ ਨੂੰ ਦੇਸ਼ ਦੇ ਵਿਕਾਸ ਦਾ ਮੰਤਰ ਬਣਾ ਦਿੱਤਾ ਹੈ ।  ਅੱਜ ਨੌਜਵਾਨਾਂ ਨੇ ਸਪੋਰਟਸ ਨੂੰ ਪੁਰਾਣੀ ਸੋਚ  ਦੇ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ ।

ਨਵੀਂ ਐਜੂਕੇਸ਼ਨ ਪਾਲਿਸੀ ਵਿੱਚ ਸਪੋਰਟਸ ਉੱਤੇ ਬਲ ਹੋਵੇ,  ਜਾਂ ਫਿਰ ਆਧੁਨਿਕ ਸਪੋਰਟਸ ਇਨਫ੍ਰਾਸਟ੍ਰਕਚਰ ਦਾ ਨਿਰਮਾਣ,  ਪਲੇਅਰਸ  ਦੇ ਸਲੈਕਸ਼ਨ ਵਿੱਚ ਟ੍ਰਾਂਸਪੇਰੈਂਸੀ ਹੋਵੇ,  ਜਾਂ ਫਿਰ ਸਪੋਰਟਸ ਵਿੱਚ ਆਧੁਨਿਕ ਟੈਕਨੋਲੋਜੀ ਦਾ ਵਧਦਾ ਇਸਤੇਮਾਲ ,   ਇਹੀ ਹੈ ਨਵੇਂ ਭਾਰਤ ਦੀ ਪਹਿਚਾਣ।

ਭਾਰਤ ਦੇ ਨੌਜਵਾਨਾਂ ਦੀਆਂ ਅਕਾਂਖਿਆਵਾਂ,  ਉਨ੍ਹਾਂ ਦੀਆਂ ਆਸ਼ਾਵਾਂ ,  ਨਵੇਂ ਭਾਰਤ  ਦੇ ਫ਼ੈਸਲਿਆਂ ਦਾ ਅਧਾਰ ਬਣ ਰਹੀਆਂ ਹਨ ।  ਹੁਣ ਦੇਸ਼ ਵਿੱਚ ਨਵੇਂ Sports Science Centres ਸਥਾਪਿਤ ਹੋ ਰਹੇ ਹਨ ।  ਹੁਣ ਦੇਸ਼ ਵਿੱਚ dedicated sports universities ਬਣ ਰਹੀਆਂ ਹਨ।

ਇਹ ਤੁਹਾਡੀ ਸਹੂਲਤ ਦੇ ਲਈ ਹੈ ,  ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੈ ।

ਸਾਥੀਓ ,

ਸਪੋਰਟਸ ਦੀ ਪਾਵਰ,  ਦੇਸ਼ ਦੀ ਪਾਵਰ ਵਧਾਉਂਦੀ ਹੈ।  ਸਪੋਰਟਸ ਵਿੱਚ ਪਹਿਚਾਣ,  ਦੇਸ਼ ਦੀ ਪਹਿਚਾਣ ਵਧਾਉਂਦੀ ਹੈ ।  ਮੈਨੂੰ ਅੱਜ ਵੀ ਯਾਦ ਹੈ ,  ਜਦੋਂ ਮੈਂ ਟੋਕੀਓ ਓਲੰਪਿਕਸ ਤੋਂ ਪਰਤ ਕੇ ਆਏ ਖਿਡਾਰੀਆਂ ਨਾਲ ਮਿਲਿਆ ਸੀ ।  ਉਨ੍ਹਾਂ  ਦੇ  ਚਿਹਰੇ ਉੱਤੇ ਆਪਣੀ ਜਿੱਤ ਤੋਂ ਜ਼ਿਆਦਾ ,  ਦੇਸ਼ ਲਈ ਜਿੱਤਣ ਦਾ ਗਰਵ ਸੀ ।  ਦੇਸ਼ ਦੀ ਜਿੱਤ ਤੋਂ ਮਿਲਣ ਵਾਲੀ ਖੁਸ਼ੀ ਦਾ ਕੋਈ ਮੁਕਾਬਲਾ ਨਹੀਂ।

ਤੁਸੀਂ ਵੀ ਅੱਜ ਸਿਰਫ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਨਹੀਂ ਖੇਡ ਰਹੇ ਹੋ। ਇਹ ਯੂਨੀਵਰਸਿਟੀ ਗੇਮਜ ਭਲੇ ਹੋਣ ਲੇਕਿਨ ਇਹ ਮੰਨ ਕੇ ਖੇਡੋ ਕਿ ਤੁਸੀਂ ਦੇਸ਼ ਲਈ ਖੇਡ ਰਹੇ ਹੋ,  ਦੇਸ਼ ਲਈ ਤੁਹਾਡੇ ਅੰਦਰ ਇੱਕ ਉੱਤਮ ਖਿਡਾਰੀ ਤਿਆਰ ਕਰ ਰਹੇ ਹੋ।  ਇਹੀ ਜਜ਼ਬਾ ਤੁਹਾਨੂੰ ਅੱਗੇ ਲੈ ਕੇ ਜਾਵੇਗਾ ।  ਇਹੀ ਭਾਵਨਾ  ਤੁਹਾਨੂੰ ਮੈਦਾਨ ਉੱਤੇ ਜਿਤਾਏਗੀ ਅਤੇ ਮੈਡਲ ਵੀ ਦਿਵਾਏਗੀ ।

ਮੈਨੂੰ ਪੂਰਾ ਵਿਸ਼ਵਾਸ ਹੈ,  ਤੁਸੀਂ ਸਾਰੇ ਨੌਜਵਾਨ ਸਾਥੀ ਖੂਬ ਖੇਡੋਗੇ,  ਖੂਬ ਖਿੜੋਗੇ।

ਇਸ ਵਿਸ਼ਵਾਸ ਦੇ ਨਾਲ, ਦੇਸ਼ ਭਰ ਤੋਂ ਤੁਹਾਨੂੰ ਸਭ ਨੌਜਵਾਨ ਸਾਥੀਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ।  ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...

Prime Minister Shri Narendra Modi paid homage today to Mahatma Gandhi at his statue in the historic Promenade Gardens in Georgetown, Guyana. He recalled Bapu’s eternal values of peace and non-violence which continue to guide humanity. The statue was installed in commemoration of Gandhiji’s 100th birth anniversary in 1969.

Prime Minister also paid floral tribute at the Arya Samaj monument located close by. This monument was unveiled in 2011 in commemoration of 100 years of the Arya Samaj movement in Guyana.