ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ 15ਵੇਂ ਬ੍ਰਿਕਸ ਸਮਿਟ (15th BRICS Summit) ਦੇ ਮੌਕੇ ’ਤੇ ਸੇਨੇਗਲ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ, ਸ਼੍ਰੀ ਮੈਕੀ ਸਾਲ (H.E. Mr. Macky Sall) ਨਾਲ ਮੁਲਾਕਾਤ ਕੀਤੀ।
ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਊਰਜਾ, ਮਾਈਨਿੰਗ, ਖੇਤੀ, ਫਾਰਮਾਸਿਊਟਿਕਲਸ, ਰੇਲਵੇ, ਸਮਰੱਥਾ ਨਿਰਮਾਣ, ਸੱਭਿਆਚਾਰ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਸਹਿਤ ਵਿਭਿੰਨ ਖੇਤਰਾਂ ਵਿੱਚ ਆਪਣੀ ਦੁਵੱਲੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਸਾਰਥਕ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ‘ਵਾਇਸ ਆਵ੍ ਗਲੋਬਲ ਸਾਊਥ ਸਮਿਟ’ ਵਿੱਚ ਹਿੱਸਾ ਲੈਣ ਅਤੇ ਪਿਛਲੇ ਸਾਲ ਅਫਰੀਕਾ ਯੂਨੀਅਨ ਵਿੱਚ ਉਨ੍ਹਾਂ ਦੀ ਮਜ਼ਬੂਤ ਅਗਵਾਈ ਦੇ ਲਈ ਰਾਸ਼ਟਰਪਤੀ ਸਾਲ ਦੀ ਸਰਾਹਨਾ ਕੀਤੀ।
ਰਾਸ਼ਟਰਪਤੀ ਸਾਲ ਨੇ ਚੰਦ੍ਰਯਾਨ ਮਿਸ਼ਨ ਦੀ ਸਫ਼ਲਤਾ ’ਤੇ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ ਅਤੇ ਜੀ20 ਵਿੱਚ ਅਫਰੀਕਨ ਯੂਨੀਅਨ ਦੀ ਸਥਾਈ ਸਦੱਸਤਾ (ਮੈਂਬਰਸ਼ਿਪ) ਦੇ ਲਈ ਭਾਰਤ ਦੇ ਪ੍ਰਯਾਸਾਂ ਵਾਸਤੇ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਵਿਕਾਸਸ਼ੀਲ ਵਿਸ਼ਵ ਦੀਆਂ ਪ੍ਰਾਥਮਿਕਤਾਵਾਂ ਦਾ ਸਮਰਥਨ ਕਰਨ ਦੇ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਭਾਰਤ ਦੀ ਪ੍ਰਧਾਨਗੀ ਵਿੱਚ ਆਗਾਮੀ ਜੀ20 ਸਮਿਟ ਦੀ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
Held talks with President @Macky_Sall in Johannesburg. India considers Senegal to be a valued developmental partner. We discussed sectors like energy, infrastructure, defence and more in our meeting. pic.twitter.com/keoZjjnjZg
— Narendra Modi (@narendramodi) August 24, 2023