ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ, 2023 ਨੂੰ ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਪ੍ਰਧਾਨ, ਸੁਸ਼੍ਰੀ ਯੇਲ ਬ੍ਰੌਨ-ਪਿਵੇਟ (Yaël Braun-Pivet) ਅਤੇ ਅਸੈਂਬਲੀ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਉਨ੍ਹਾਂ ਦੇ ਅਧਿਕਾਰਕ ਨਿਵਾਸ (ਸਰਕਾਰੀ ਆਵਾਸ), ਪੈਰਿਸ ਦੇ ਹੋਟਲ ਡੀ ਲਾਸੇ ਵਿੱਚ ਦੁਪਹਿਰ ਦੇ ਭੋਜਨ ‘ਤੇ ਹੋਈ।
ਦੋਨਾਂ ਨੇਤਾਵਾਂ ਨੇ ਲੋਕਤੰਤਰ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੋਨਾਂ ਦੇਸ਼ਾਂ ਦੀਆਂ ਸੰਸਦਾਂ ਵਿਚਾਲੇ ਸਹਿਯੋਗ ਨੂੰ ਹੋਰ ਅਧਿਕ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ।
ਫਰਾਂਸ ਦੇ ਪੱਖ ਨੇ ਭਾਰਤ ਦੀ ਵਿਆਪਕ ਨਿਰਵਾਚਨ ਪ੍ਰਕਿਰਿਆ ਦੀ ਪ੍ਰਸ਼ੰਸਾ ਕੀਤੀ। ਇਨ੍ਹਾਂ ਚਰਚਾਵਾਂ ਵਿੱਚ ਵਪਾਰ ਅਤੇ ਅਰਥਵਿਵਸਥਾ, ਵਾਤਾਵਰਣ, ਟੈਕਨੋਲੋਜੀ ਅਤੇ ਸੱਭਿਆਚਾਰ ਸਹਿਤ ਰਣਨੀਤਕ ਸਾਂਝੀਦਾਰੀ ਦੇ ਵਿਭਿੰਨ ਥੰਮ ਵੀ ਸ਼ਾਮਲ ਸਨ। ਦੋਨਾਂ ਨੇਤਾਵਾਂ ਨੇ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਵੀ ਵਿਚਾਰ ਵਿਅਕਤ ਕੀਤੇ।