ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 23 ਮਈ 2022 ਨੂੰ ਟੋਕੀਓ ਵਿੱਚ ਯੂਨੀਕਲੋ (Uniqlo) ਦੀ ਮੂਲ ਕੰਪਨੀ ਫਾਸਟ ਰਿਟੇਲਿੰਗ ਕੰਪਨੀ ਲਿਮਿਟਿਡ ਦੇ ਚੇਅਰਮੈਨ, ਪ੍ਰੈਜ਼ੀਡੈਂਟ ਅਤੇ ਸੀਈਓ, ਸ਼੍ਰੀ ਤਦਾਸ਼ੀ ਯਾਨਾਈ ਨਾਲ ਮੁਲਾਕਾਤ ਕੀਤੀ। ਬੈਠਕ ਵਿੱਚ ਉਨ੍ਹਾਂ ਨੇ ਭਾਰਤ ਦੇ ਤੇਜ਼ੀ ਨਾਲ ਵਧਦੇ ਟੈਕਸਟਾਈਲ ਅਤੇ ਲਿਬਾਸ ਬਜ਼ਾਰ ਅਤੇ ਭਾਰਤ ਵਿੱਚ ਟੈਕਸਟਾਈਲ ਪ੍ਰੋਜੈਕਟ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਸਕੀਮ ਦੇ ਤਹਿਤ ਨਿਵੇਸ਼ ਦੇ ਅਵਸਰਾਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਇੰਡਸਟ੍ਰੀਅਲ ਵਿਕਾਸ, ਇਨਫ੍ਰਾਸਟ੍ਰਕਚਰ, ਟੈਕਸੇਸ਼ਨ ਅਤੇ ਲੇਬਰ ਦੇ ਖੇਤਰਾਂ ਸਮੇਤ ਭਾਰਤ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੇ ਲਈ ਕਾਰੋਬਾਰ ਵਿੱਚ ਅਸਾਨੀ ਨਾਲ ਸਬੰਧਿਤ ਵਿਭਿੰਨ ਸੁਧਾਰਾਂ ’ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਟੈਕਸਟਾਈਲਸ ਲਈ ਮੈਨੂਫੈਕਚਰਿੰਗ ਹੱਬ ਬਣਨ ਦੀ ਭਾਰਤ ਦੀ ਯਾਤਰਾ ਵਿੱਚ, ਵਿਸ਼ੇਸ਼ ਤੌਰ ’ਤੇ ਟੈਕਸਟਾਈਲਸ ਮੈਨੂਫੈਕਚਰਿੰਗ ਵਿੱਚ ਟੈਕਨੋਲੋਜੀਆਂ ਦੇ ਉਪਯੋਗ ਦੇ ਖੇਤਰ ਵਿੱਚ ਯੂਨੀਕਲੋ (Uniqlo) ਨੂੰ ਅਧਿਕ ਭਾਗੀਦਾਰੀ ਦੇ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਟੈਕਸਟਾਈਲਸ ਸੈਕਟਰ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪੀਐੱਮ-ਮਿੱਤ੍ਰ ਸਕੀਮ ਵਿੱਚ ਵੀ ਹਿੱਸਾ ਲੈਣ ਦੇ ਲਈ ਯੂਨੀਕਲੋ (Uniqlo) ਨੂੰ ਸੱਦਾ ਦਿੱਤਾ।
PM @narendramodi interacted with Mr. Tadashi Yanai, Chairman, President and CEO of @UNIQLO_JP. Mr. Yanai appreciated the entrepreneurial zeal of the people of India. PM Modi asked Mr. Yanai to take part in the PM-Mitra scheme aimed at further strengthening the textiles sector. pic.twitter.com/fKCjWwYNH2
— PMO India (@PMOIndia) May 23, 2022