ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15 ਜੁਲਾਈ, 2023 ਨੂੰ ਅਬੂ ਧਾਬੀ ਵਿੱਚ ਸੀਓਪੀ 28 ਦੇ ਮਨੋਨੀਤ ਪ੍ਰਧਾਨ ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ ਦੇ ਗਰੁੱਪ ਸੀਈਓ, ਡਾ. ਸੁਲਤਾਨ ਅਲ ਜਾਬੇਰ ਨਾਲ ਮੁਲਾਕਾਤ ਕੀਤੀ।
ਯੂਏਈ ਦੀ ਪ੍ਰਧਾਨਗੀ ਵਿੱਚ ਯੂਐੱਨਐੱਫਸੀਸੀਸੀ ਦੇ ਆਗਾਮੀ ਸੀਓਪੀ28 ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਜਾਬੇਰ ਨੇ ਪ੍ਰਧਾਨ ਮੰਤਰੀ ਨੂੰ ਇਸ ਮਹੱਤਵਪੂਰਨ ਮੀਟਿੰਗ ਦੇ ਲਈ ਯੂਏਈ ਦੇ ਦ੍ਰਿਸ਼ਟੀਕੋਣ ਨਾਲ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਨੂੰ ਸੀਓਪੀ28 ਦੀ ਪ੍ਰਧਾਨਗੀ ਦੇ ਲਈ ਭਾਰਤ ਦੇ ਪੂਰਨ ਸਮਰਥਨ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ, ਆਪਦਾ ਪ੍ਰਤੀਰੋਧੀ ਇਨਫ੍ਰਾਸਟ੍ਰਕਚਰ ਦੇ ਲਈ ਗਠਬੰਧਨ, ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹੇ ਅਤੇ ਵਾਤਾਵਰਣ ਦੇ ਲਈ ਮਿਸ਼ਨ ਜੀਵਨ ਸ਼ੈਲੀ (ਲਾਈਫ) ਸਹਿਤ ਜਲਵਾਯੂ ਪਰਿਵਰਤਨ ‘ਤੇ ਧਿਆਨ ਦੇਣ ਦੇ ਲਈ ਭਾਰਤ ਦੇ ਪ੍ਰਯਤਨਾਂ ਅਤੇ ਪਹਿਲਾਂ ਨੂੰ ਵੀ ਰੇਖਾਂਕਿਤ ਕੀਤਾ।
ਭਾਰਤ ਅਤੇ ਯੂਏਈ ਦਰਮਿਆਨ ਊਰਜਾ ਸਹਿਯੋਗ ‘ਤੇ ਵੀ ਚਰਚਾ ਹੋਈ।