ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਮਈ 2022 ਨੂੰ ਟੋਕੀਓ ਵਿੱਚ ਐੱਨਈਸੀ ਕਾਰਪੋਰੇਸ਼ਨ ਦੇ ਚੇਅਰਮੈਨ ਡਾ. ਨੋਬੁਹਿਰੋ ਐਂਡੋ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਦੇ ਦੂਰਸੰਚਾਰ ਖੇਤਰ ਵਿੱਚ, ਵਿਸ਼ੇਸ਼ ਤੌਰ ’ਤੇ ਚੇਨਈ-ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ (ਸੀਏਐੱਨਆਈ) ਅਤੇ ਕੋਚੀ-ਲਕਸ਼ਦੀਪ ਦੀਪ ਸਮੂਹ (ਕੇਐੱਲਆਈ) ਓਐੱਫਸੀ ਪ੍ਰੋਜੈਕਟਾਂ ਵਿੱਚ ਐੱਨਈਸੀ ਦੀ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀਐੱਲਆਈ) ਸਕੀਮ ਦੇ ਤਹਿਤ ਨਿਵੇਸ਼ ਦੇ ਅਵਸਰਾਂ ’ਤੇ ਵੀ ਚਾਨਣਾ ਪਾਇਆ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਡਾ. ਐਂਡੋ ਨੇ ਇੰਡਸਟ੍ਰੀਅਲ ਵਿਕਾਸ, ਟੈਕਸੇਸ਼ਨ ਅਤੇ ਲੇਬਰ ਸਹਿਤ ਭਾਰਤ ਵਿੱਚ ਕਾਰੋਬਾਰ ਕਰਨਾ ਅਸਾਨ ਬਣਾਉਣ ਦੇ ਲਈ ਕੀਤੇ ਜਾ ਰਹੇ ਵਿਭਿੰਨ ਸੁਧਾਰਾਂ ’ਤੇ ਚਰਚਾ ਕੀਤੀ। ਦੋਹਾਂ ਪ੍ਰਤਿਸ਼ਠਿਤ ਹਸਤੀਆਂ ਨੇ ਨਵੀਆਂ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਖੇਤਰ ਵਿੱਚ ਭਾਰਤ ਵਿੱਚ ਉਪਲਬਧ ਅਵਸਰਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
PM @narendramodi highlighted India's reform trajectory. He talked about opportunities in areas such as digital learning, FinTech, infra and logistics networks. pic.twitter.com/iFNW3L6BLc
— PMO India (@PMOIndia) May 23, 2022
PM @narendramodi met Mr. Nobuhiro Endo, the Chairman of NEC Corporation. Mr. Endo spoke about opportunities in India in areas such as smart cities, emerging technologies and an innovative effort to encourage learning of Japanese in India. pic.twitter.com/UJ4H4R0OOM
— PMO India (@PMOIndia) May 23, 2022