ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਮਾਰਚ 2023 ਨੂੰ ਸਿਡਨੀ, ਆਸਟ੍ਰੇਲੀਆ ਵਿੱਚ ਪ੍ਰਮੁੱਖ ਆਸਟ੍ਰੇਲਿਆਈ ਉਦਯੋਗਪਤੀ ਅਤੇ ਫੋਰਟਸਕਿਊ ਮੇਟਲਸ ਗਰੁੱਪ ਅਤੇ ਫੋਰਟਸਕਿਊ ਫਯੂਚਰ ਇੰਡਸਟ੍ਰੀਜ ਦੇ ਕਾਰਜਕਾਰੀ ਚੇਅਰਮੈਨ ਡਾ. ਐਂਡਰਿਊ ਫੋਰੈਸਟ ਦੇ ਸੰਸਥਾਪਕ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਹਰਿਤ ਹਾਈਡ੍ਰੋਜਨ ਦੇ ਖੇਤਰ ਵਿੱਚ ਭਾਰਤੀ ਕੰਪਨੀਆਂ ਦੇ ਨਾਲ ਕੰਮ ਕਰਨ ਦੀ ਫੋਰਟਸਕਿਊ ਗਰੁੱਪ ਦੀਆਂ ਯੋਜਨਾਵਾਂ ਦਾ ਸੁਆਗਤ ਕੀਤਾ। ਭਾਰਤ ਦੀਆਂ ਆਕਾਂਖੀ ਅਖੁੱਟ ਊਰਜਾ ਯੋਜਨਾਵਾਂ ’ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਹਰਿਤ ਹਾਈਡ੍ਰੋਜਨ ਮਿਸ਼ਨ ਜਿਹੇ ਪਰਿਵਰਤਨਕਾਰੀ ਸੁਧਾਰਾਂ ਅਤੇ ਪਹਿਲਾਂ ’ਤੇ ਚਾਨਣਾ ਪਾਇਆ।
ਡਾ. ਫੋਰੈਸਟ ਨੇ ਪ੍ਰਧਾਨ ਮੰਤਰੀ ਨੂੰ ਭਾਰਤ ਵਿੱਚ ਫੋਰਟਸਕਿਊ ਫਯੂਚਰ ਇੰਡਸਟ੍ਰੀਜ ਦੀਆਂ ਯੋਜਨਾਵਾਂ ਅਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।