A hologram statue of Netaji has been installed at India Gate. The entire nation welcomed this move with great joy: PM Modi
The 'Amar Jawan Jyoti' near India Gate and the eternal flame at the 'National War Memorial' have been merged. This was a touching moment for all: PM
Padma award have been given to the unsung heroes of our country, who have done extraordinary things in ordinary circumstances: PM
Corruption hollows the country like a termite: PM Modi
The vibrancy and spiritual power of Indian culture has always attracted people from all over the world: PM Modi
Ladakh will soon get an impressive Open Synthetic Track and Astro Turf Football Stadium: PM Modi

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ ‘ਮਨ ਕੀ ਬਾਤ’ ਦੇ ਇੱਕ ਹੋਰ ਐਪੀਸੋਡ ਦੇ ਜ਼ਰੀਏ ਅਸੀਂ ਇਕੱਠੇ ਹੋ ਰਹੇ ਹਾਂ। ਇਹ 2022 ਦੀ ਪਹਿਲੀ ‘ਮਨ ਕੀ ਬਾਤ’ ਹੈ। ਅੱਜ ਅਸੀਂ ਫਿਰ ਅਜਿਹੀਆਂ ਚਰਚਾਵਾਂ ਨੂੰ ਅੱਗੇ ਵਧਾਵਾਂਗੇ ਜੋ ਸਾਡੇ ਦੇਸ਼ ਅਤੇ ਦੇਸ਼ਵਾਸੀਆਂ ਦੀਆਂ ਸਕਾਰਾਤਮਕ ਪ੍ਰੇਰਣਾਵਾਂ ਅਤੇ ਸਮੂਹਿਕ ਯਤਨਾਂ ਨਾਲ ਜੁੜੀਆਂ ਹੋਈਆਂ ਹਨ। ਅੱਜ ਸਾਡੇ ਪੂਜਨੀਕ ਬਾਪੂ ਮਹਾਤਮਾ ਗਾਂਧੀ ਜੀ ਦੀ ਬਰਸੀ ਵੀ ਹੈ। 30 ਜਨਵਰੀ ਦਾ ਇਹ ਦਿਨ ਸਾਨੂੰ ਬਾਪੂ ਦੀਆਂ ਸਿੱਖਿਆਵਾਂ ਦੀ ਯਾਦ ਦਿਵਾਉਂਦਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਅਸੀਂ ਗਣਤੰਤਰ ਦਿਵਸ ਵੀ ਮਨਾਇਆ। ਦਿੱਲੀ ਵਿੱਚ ਰਾਜਪਥ ’ਤੇ ਅਸੀਂ ਦੇਸ਼ ਦੀ ਬਹਾਦਰੀ ਅਤੇ ਸਮਰੱਥਾ ਦੀ ਜੋ ਝਾਕੀ ਵੇਖੀ, ਉਸ ਨੇ ਸਾਨੂੰ ਮਾਣ ਅਤੇ ਉਤਸ਼ਾਹ ਨਾਲ ਭਰ ਦਿੱਤਾ ਹੈ। ਇੱਕ ਬਦਲਾਅ ਜੋ ਤੁਸੀਂ ਵੇਖਿਆ ਹੋਵੇਗਾ, ਹੁਣ ਗਣਤੰਤਰ ਦਿਵਸ ਸਮਾਰੋਹ 23 ਜਨਵਰੀ, ਯਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਨਮ ਜਯੰਤੀ ਤੋਂ ਸ਼ੁਰੂ ਹੋਵੇਗਾ ਅਤੇ 30 ਜਨਵਰੀ ਤੱਕ ਯਾਨੀ ਗਾਂਧੀ ਜੀ ਦੀ ਬਰਸੀ ਤੱਕ ਚਲੇਗਾ। ਇੰਡੀਆ ਗੇਟ ’ਤੇ ਨੇਤਾ ਜੀ ਦਾ digital ਬੁੱਤ ਵੀ ਸਥਾਪਿਤ ਕੀਤਾ ਗਿਆ ਹੈ। ਇਸ ਗੱਲ ਦਾ ਜਿਸ ਤਰ੍ਹਾਂ ਨਾਲ ਦੇਸ਼ ਨੇ ਸਵਾਗਤ ਕੀਤਾ, ਦੇਸ਼ ਦੇ ਹਰ ਕੋਨੇ ਤੋਂ ਅਨੰਦ ਦੀ ਜੋ ਲਹਿਰ ਉੱਠੀ, ਹਰ ਦੇਸ਼ਵਾਸੀ ਨੇ ਜਿਸ ਤਰ੍ਹਾਂ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ, ਉਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ।

ਸਾਥੀਓ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਇਨ੍ਹਾਂ ਯਤਨਾਂ ਦੇ ਜ਼ਰੀਏ ਆਪਣੇ ਰਾਸ਼ਟਰੀ ਪ੍ਰਤੀਕਾਂ ਨੂੰ ਫਿਰ ਤੋਂ ਸਥਾਪਿਤ ਕਰ ਰਿਹਾ ਹੈ। ਅਸੀਂ ਦੇਖਿਆ ਕਿ ਇੰਡੀਆ ਗੇਟ ਦੇ ਨੇੜੇ ‘ਅਮਰ ਜਵਾਨ ਜਯੋਤੀ’ ਅਤੇ ਨਜ਼ਦੀਕ ਹੀ ‘National War Memorial’ ਤੇ ਰੋਸ਼ਨ ਜਯੋਤੀ ਨੂੰ ਇੱਕ ਕੀਤਾ ਗਿਆ ਹੈ। ਇਸ ਭਾਵੁਕ ਮੌਕੇ ’ਤੇ ਕਿੰਨੇ ਹੀ ਦੇਸ਼ਵਾਸੀਆਂ ਅਤੇ ਸ਼ਹੀਦ ਪਰਿਵਾਰਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ। ‘National War Memorial’ ਵਿੱਚ ਆਜ਼ਾਦੀ ਤੋਂ ਬਾਅਦ ਸ਼ਹੀਦ ਹੋਏ ਦੇਸ਼ ਦੇ ਸਾਰੇ ਜਾਂਬਾਜ਼ਾਂ ਦੇ ਨਾਮ ਅੰਕਿਤ ਕੀਤੇ ਗਏ ਹਨ। ਮੈਨੂੰ ਫੌਜ ਦੇ ਕੁਝ ਸਾਬਕਾ ਜਵਾਨਾਂ ਨੇ ਪੱਤਰ ਲਿਖ ਕੇ ਕਿਹਾ ਹੈ ਕਿ - ਸ਼ਹੀਦਾਂ ਦੀ ਯਾਦ ਦੇ ਸਾਹਮਣੇ ਰੋਸ਼ਨ ਹੋ ਰਹੀ ‘ਅਮਰ ਜਵਾਨ ਜਯੋਤੀ’ ਸ਼ਹੀਦਾਂ ਦੀ ਅਮਰ ਹੋਣ ਦਾ ਪ੍ਰਤੀਕ ਹੈ। ਸੱਚੀ ‘ਅਮਰ ਜਵਾਨ ਜਯੋਤੀ’ ਦੇ ਵਾਂਗ ਹੀ ਸਾਡੇ ਸ਼ਹੀਦ, ਉਨ੍ਹਾਂ ਦੀ ਪ੍ਰੇਰਣਾ ਅਤੇ ਉਨ੍ਹਾਂ ਦੇ ਯੋਗਦਾਨ ਵੀ ਅਮਰ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ, ਜਦੋਂ ਵੀ ਮੌਕਾ ਮਿਲੇ ‘National War Memorial’ ਜ਼ਰੂਰ ਜਾਓ। ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਜਾਓ। ਇੱਥੇ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦੀ ਊਰਜਾ ਅਤੇ ਪ੍ਰੇਰਣਾ ਦਾ ਅਨੁਭਵ ਹੋਵੇਗਾ।

ਸਾਥੀਓ, ਅੰਮ੍ਰਿਤ ਮਹੋਤਸਵ ਦੇ ਇਨ੍ਹਾਂ ਆਯੋਜਨਾਂ ਦੇ ਦੌਰਾਨ ਦੇਸ਼ ਵਿੱਚ ਕਈ ਮਹੱਤਵਪੂਰਨ ਰਾਸ਼ਟਰੀ ਪੁਰਸਕਾਰ ਵੀ ਦਿੱਤੇ ਗਏ। ਇੱਕ ਹੈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, ਇਹ ਪੁਰਸਕਾਰ ਉਨ੍ਹਾਂ ਬੱਚਿਆਂ ਨੂੰ ਮਿਲੇ, ਜਿਨ੍ਹਾਂ ਨੇ ਛੋਟੀ ਜਿਹੀ ਉਮਰ ਵਿੱਚ ਹੌਸਲੇ ਭਰੇ ਅਤੇ ਪ੍ਰੇਰਣਾਦਾਇਕ ਕੰਮ ਕੀਤੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਇਨ੍ਹਾਂ ਬੱਚਿਆਂ ਦੇ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ। ਇਨ੍ਹਾਂ ਨਾਲ ਸਾਡੇ ਬੱਚਿਆਂ ਨੂੰ ਵੀ ਪ੍ਰੇਰਣਾ ਮਿਲੇਗੀ ਅਤੇ ਉਨ੍ਹਾਂ ਦੇ ਅੰਦਰ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਉਤਸ਼ਾਹ ਜਾਗੇਗਾ। ਦੇਸ਼ ਵਿੱਚ ਹੁਣੇ ਪਦਮ ਸਨਮਾਨ ਦੀ ਵੀ ਘੋਸ਼ਣਾ ਹੋਈ ਹੈ, ਪਦਮ ਪੁਰਸਕਾਰ ਪਾਉਣ ਵਾਲਿਆਂ ਵਿੱਚ ਕਈ ਅਜਿਹੇ ਨਾਮ ਵੀ ਹਨ, ਜਿਨ੍ਹਾਂ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਹ ਸਾਡੇ ਦੇਸ਼ ਦੇ unsung heroes ਹਨ, ਜਿਨ੍ਹਾਂ ਨੇ ਸਾਧਾਰਣ ਹਾਲਾਤ ਵਿੱਚ ਅਸਾਧਾਰਣ ਕੰਮ ਕੀਤੇ ਹਨ, ਜਿਵੇਂ ਕਿ ਉੱਤਰਾਖੰਡ ਦੀ ਬਸੰਤੀ ਦੇਵੀ ਜੀ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਬਸੰਤੀ ਦੇਵੀ ਨੇ ਆਪਣਾ ਪੂਰਾ ਜੀਵਨ ਸੰਘਰਸ਼ਾਂ ਦੇ ਵਿੱਚ ਬਤੀਤ ਕੀਤਾ। ਘੱਟ ਉਮਰ ਵਿੱਚ ਹੀ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਉਹ ਇੱਕ ਆਸ਼ਰਮ ਵਿੱਚ ਰਹਿਣ ਲਗੇ। ਇੱਥੇ ਰਹਿ ਕੇ ਉਨ੍ਹਾਂ ਨੇ ਨਦੀ ਨੂੰ ਬਚਾਉਣ ਦੇ ਲਈ ਸੰਘਰਸ਼ ਕੀਤਾ ਅਤੇ ਵਾਤਾਵਰਣ ਦੇ ਲਈ ਅਸਾਧਾਰਣ ਯੋਗਦਾਨ ਦਿੱਤਾ। ਉਨ੍ਹਾਂ ਨੇ ਔਰਤਾਂ ਦੇ ਸਸ਼ਕਤੀਕਰਣ ਦੇ ਲਈ ਵੀ ਕਾਫੀ ਕੰਮ ਕੀਤਾ ਹੈ। ਇਸੇ ਤਰ੍ਹਾਂ ਮਣੀਪੁਰ ਦੀ 77 ਸਾਲ ਦੀ ਲੌਰੇਮਬਮ ਬੀਨੋ ਦੇਵੀ ਦਹਾਕਿਆਂ ਤੋਂ ਮਣੀਪੁਰ ਦੀ Liba textile art ਦੀ ਸੰਭਾਲ਼ ਕਰ ਰਹੀ ਹੈ। ਉਨ੍ਹਾਂ ਨੂੰ ਵੀ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਦੇ ਅਰਜੁਨ ਸਿੰਘ ਨੂੰ ਬੈਗਾ ਆਦਿਵਾਸੀ ਨਾਚ ਦੀ ਕਲਾ ਨੂੰ ਪਛਾਣ ਦਿਵਾਉਣ ਦੇ ਲਈ ਪਦਮ ਸਨਮਾਨ ਮਿਲਿਆ ਹੈ। ਪਦਮ ਸਨਮਾਨ ਪਾਉਣ ਵਾਲੇ ਇੱਕ ਹੋਰ ਵਿਅਕਤੀ ਹਨ ਸ਼੍ਰੀਮਾਨ ਅਮਾਈ ਮਹਾਲਿੰਗਾ ਨਾਇਕ, ਇਹ ਇੱਕ ਕਿਸਾਨ ਹਨ ਅਤੇ ਕਰਨਾਟਕਾ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਕੁਝ ਲੋਕ Tunnel Man ਵੀ ਕਹਿੰਦੇ ਹਨ। ਇਨ੍ਹਾਂ ਨੇ ਖੇਤੀ ਵਿੱਚ ਅਜਿਹੇ innovation ਕੀਤੇ ਹਨ, ਜਿਨ੍ਹਾਂ ਨੂੰ ਵੇਖ ਕੇ ਕੋਈ ਵੀ ਹੈਰਾਨ ਰਹਿ ਜਾਏ। ਇਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਬਹੁਤ ਵੱਡਾ ਲਾਭ ਛੋਟੇ ਕਿਸਾਨਾਂ ਨੂੰ ਹੋ ਰਿਹਾ ਹੈ। ਅਜਿਹੇ ਹੋਰ ਵੀ ਕਈ unsung heroes ਹਨ, ਜਿਨ੍ਹਾਂ ਨੂੰ ਦੇਸ਼ ਨੇ ਉਨ੍ਹਾਂ ਦੇ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਹੈ। ਤੁਸੀਂ ਜ਼ਰੂਰ ਇਨ੍ਹਾਂ ਦੇ ਬਾਰੇ ਜਾਨਣ ਦੀ ਕੋਸ਼ਿਸ਼ ਕਰੋ। ਇਨ੍ਹਾਂ ਤੋਂ ਸਾਡੇ ਜੀਵਨ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਅੰਮ੍ਰਿਤ ਮਹੋਤਸਵ ’ਤੇ ਤੁਸੀਂ ਸਾਰੇ ਸਾਥੀ ਮੈਨੂੰ ਢੇਰਾਂ ਪੱਤਰ ਅਤੇ message ਭੇਜਦੇ ਹੋ, ਕਈ ਸੁਝਾਅ ਵੀ ਦਿੰਦੇ ਹੋ, ਇਸੇ ਲੜੀ ਤਹਿਤ ਕੁਝ ਅਜਿਹਾ ਹੋਇਆ ਹੈ, ਜਿਸ ਨੂੰ ਮੈਂ ਭੁਲਾ ਨਹੀਂ ਸਕਦਾ। ਮੈਨੂੰ ਇੱਕ ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਆਪਣੇ ‘ਮਨ ਕੀ ਬਾਤ’ ਪੋਸਟ ਕਾਰਡ ਦੇ ਜ਼ਰੀਏ ਲਿਖ ਕੇ ਭੇਜੀ ਹੈ। ਇਹ ਇੱਕ ਕਰੋੜ ਪੋਸਟ ਕਾਰਡ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹਨ, ਵਿਦੇਸ਼ ਤੋਂ ਵੀ ਆਏ ਹਨ, ਸਮਾਂ ਕੱਢ ਕੇ ਇਨ੍ਹਾਂ ਵਿੱਚੋਂ ਕਾਫੀ ਪੋਸਟ ਕਾਰਡਾਂ ਨੂੰ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਇਨ੍ਹਾਂ ਪੋਸਟ ਕਾਰਡਾਂ ਵਿੱਚ ਇਸ ਗੱਲ ਦੇ ਦਰਸ਼ਨ ਹੁੰਦੇ ਹਨ ਕਿ ਦੇਸ਼ ਦੇ ਭਵਿੱਖ ਦੇ ਲਈ ਸਾਡੀ ਨਵੀਂ ਪੀੜ੍ਹੀ ਦੀ ਸੋਚ ਕਿੰਨੀ ਵਿਆਪਕ ਅਤੇ ਕਿੰਨੀ ਵੱਡੀ ਹੈ। ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਦੇ ਲਈ ਕੁਝ ਪੋਸਟ ਕਾਰਡ ਚੁਣੇ ਹਨ, ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ share ਕਰਨਾ ਚਾਹੁੰਦਾ ਹਾਂ, ਜਿਵੇਂ ਇਹ ਇੱਕ ਅਸਾਮ ਦੇ ਗੁਵਾਹਾਟੀ ਤੋਂ ਰਿਧਿਮਾ ਸਵਰਗੀਯਾਰੀ ਦਾ ਪੱਤਰ ਹੈ। ਰਿਧਿਮਾ ਕਲਾਸ 7ਵੀਂ ਦੀ student ਹੈ ਅਤੇ ਇਨ੍ਹਾਂ ਨੇ ਲਿਖਿਆ ਹੈ ਕਿ ਉਹ ਆਜ਼ਾਦੀ ਦੇ 100ਵੇਂ ਸਾਲ ਵਿੱਚ ਇੱਕ ਅਜਿਹਾ ਭਾਰਤ ਵੇਖਣਾ ਚਾਹੁੰਦੀ ਹੈ ਜੋ ਦੁਨੀਆ ਦਾ ਸਭ ਤੋਂ ਸਵੱਛ ਦੇਸ਼ ਹੋਵੇ। ਅਤਿਵਾਦ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਹੋਵੇ। ਸੌ ਫੀਸਦੀ ਸਾਖ਼ਰ ਦੇਸ਼ਾਂ ਵਿੱਚ ਸ਼ਾਮਲ ਹੋਵੇ। Zero accident country ਹੋਵੇ ਅਤੇ Sustainable ਤਕਨੀਕ ਨਾਲ food security ਵਿੱਚ ਸਮਰੱਥ ਹੋਵੇ। ਰਿਧਿਮਾ, ਸਾਡੀਆਂ ਬੇਟੀਆਂ ਜੋ ਸੋਚਦੀਆਂ ਹਨ, ਜੋ ਸੁਪਨੇ ਦੇਸ਼ ਦੇ ਲਈ ਵੇਖਦੀਆਂ ਹਨ, ਉਹ ਤਾਂ ਪੂਰੇ ਹੁੰਦੇ ਹੀ ਹਨ। ਜਦੋਂ ਸਭ ਦੇ ਯਤਨ ਜੁੜਨਗੇ, ਤੁਹਾਡੀ ਨੌਜਵਾਨ ਪੀੜ੍ਹੀ ਇਸ ਨੂੰ ਟੀਚਾ ਮਨ ਕੇ ਕੰਮ ਕਰੇਗੀ ਤਾਂ ਤੁਸੀਂ ਭਾਰਤ ਨੂੰ ਜਿਵੇਂ ਬਣਾਉਣਾ ਚਾਹੁੰਦੇ ਹੋ, ਉਹੋ ਜਿਹਾ ਜ਼ਰੂਰ ਹੋਵੇਗਾ। ਇੱਕ postcard ਮੈਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੀ ਨਵਿਯਾ ਵਰਮਾ ਦਾ ਵੀ ਮਿਲਿਆ ਹੈ। ਨਵਿਯਾ ਨੇ ਲਿਖਿਆ ਹੈ ਕਿ ਉਨ੍ਹਾਂ ਦਾ ਸੁਪਨਾ 2047 ਵਿੱਚ ਅਜਿਹੇ ਭਾਰਤ ਦਾ ਹੈ, ਜਿੱਥੇ ਸਾਰਿਆਂ ਨੂੰ ਸਨਮਾਨਪੂਰਨ ਜੀਵਨ ਮਿਲੇ, ਜਿੱਥੇ ਕਿਸਾਨ ਸਮ੍ਰਿੱਧ ਹੋਣ ਅਤੇ ਭ੍ਰਿਸ਼ਟਾਚਾਰ ਨਾ ਹੋਵੇ। ਨਵਿਯਾ, ਦੇਸ਼ ਦੇ ਲਈ ਤੁਹਾਡਾ ਸੁਪਨਾ ਬਹੁਤ ਸ਼ਲਾਘਾਯੋਗ ਹੈ। ਇਸ ਦਿਸ਼ਾ ਵਿੱਚ ਦੇਸ਼ ਤੇਜ਼ੀ ਨਾਲ ਅੱਗੇ ਵਧ ਵੀ ਰਿਹਾ ਹੈ। ਤੁਸੀਂ ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਗੱਲ ਕੀਤੀ। ਭ੍ਰਿਸ਼ਟਾਚਾਰ ਤਾਂ ਸਿਉਂਕ ਦੀ ਤਰ੍ਹਾਂ ਦੇਸ਼ ਨੂੰ ਖੋਖਲਾ ਕਰਦਾ ਹੈ। ਇਸ ਤੋਂ ਮੁਕਤੀ ਦੇ ਲਈ 2047 ਦਾ ਇੰਤਜ਼ਾਰ ਕਿਉਂ? ਇਹ ਕੰਮ ਅਸੀਂ ਸਾਰੇ ਦੇਸ਼ਵਾਸੀਆਂ ਨੇ, ਅੱਜ ਦੀ ਨੌਜਵਾਨ ਪੀੜ੍ਹੀ ਨੇ ਮਿਲ ਕੇ ਕਰਨਾ ਹੈ। ਜਲਦੀ ਤੋਂ ਜਲਦੀ ਕਰਨਾ ਹੈ ਅਤੇ ਇਸ ਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਪਹਿਲ ਦਈਏ। ਜਿੱਥੇ ਫ਼ਰਜ਼ ਨਿਭਾਉਣ ਦਾ ਅਹਿਸਾਸ ਹੁੰਦਾ ਹੈ, ਫ਼ਰਜ਼ ਸਭ ਤੋਂ ਉੱਪਰ ਹੁੰਦਾ ਹੈ। ਉੱਥੇ ਭ੍ਰਿਸ਼ਟਾਚਾਰ ਫ਼ੜਕ ਵੀ ਨਹੀਂ ਸਕਦਾ।

ਸਾਥੀਓ, ਇੱਕ ਹੋਰ ਪੋਸਟ ਕਾਰਡ ਮੇਰੇ ਸਾਹਮਣੇ ਹੈ, ਚੇਨਈ ਤੋਂ ਮੁਹੰਮਦ ਇਬਰਾਹਿਮ ਦਾ, ਇਬਰਾਹਿਮ 2047 ਵਿੱਚ ਭਾਰਤ ਨੂੰ ਰੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਤਾਕਤ ਦੇ ਰੂਪ ’ਚ ਵੇਖਣਾ ਚਾਹੁੰਦੇ ਹਨ, ਉਹ ਚਾਹੁੰਦੇ ਹਨ ਕਿ ਚੰਦਰਮਾ ’ਤੇ ਭਾਰਤ ਦਾ ਆਪਣਾ Research Base ਹੋਵੇ ਅਤੇ ਮੰਗਲ ’ਤੇ ਭਾਰਤ ਮਨੁੱਖੀ ਆਬਾਦੀ ਨੂੰ ਵਸਾਉਣ ਦਾ ਕੰਮ ਸ਼ੁਰੂ ਕਰੇ। ਨਾਲ ਹੀ ਇਬਰਾਹਿਮ ਧਰਤੀ ਨੂੰ ਵੀ ਪ੍ਰਦੂਸ਼ਣ ਤੋਂ ਮੁਕਤ ਕਰਨ ਵਿੱਚ ਭਾਰਤ ਦੀ ਵੱਡੀ ਭੂਮਿਕਾ ਵੇਖਦੇ ਹਨ। ਇਬਰਾਹਿਮ, ਜਿਸ ਦੇਸ਼ ਦੇ ਕੋਲ ਤੁਹਾਡੇ ਵਰਗੇ ਨੌਜਵਾਨ ਹੋਣ ਉਸ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ।

ਸਾਥੀਓ, ਮੇਰੇ ਸਾਹਮਣੇ ਇੱਕ ਹੋਰ ਪੱਤਰ ਹੈ, ਮੱਧ ਪ੍ਰਦੇਸ਼ ਦੇ ਰਾਏ ਸੇਨ ਵਿੱਚ ਸਰਸਵਤੀ ਵਿੱਦਿਆ ਮੰਦਿਰ ਵਿੱਚ class 10th ਦੀ ਵਿਦਿਆਰਥਣ ਭਾਵਨਾ ਦਾ, ਸਭ ਤੋਂ ਪਹਿਲਾਂ ਤਾਂ ਮੈਂ ਭਾਵਨਾ ਨੂੰ ਕਹਾਂਗਾ ਕਿ ਤੁਸੀਂ ਜਿਸ ਤਰ੍ਹਾਂ ਆਪਣੇ postcard ਨੂੰ ਤਿਰੰਗੇ ਨਾਲ ਸਜਾਇਆ ਹੈ, ਉਹ ਮੈਨੂੰ ਬਹੁਤ ਚੰਗਾ ਲੱਗਾ। ਭਾਵਨਾ ਨੇ ਕ੍ਰਾਂਤੀਕਾਰੀ ਸ਼ਿਰੀਸ਼ ਕੁਮਾਰ ਦੇ ਬਾਰੇ ਲਿਖਿਆ ਹੈ।

ਸਾਥੀਓ, ਮੈਨੂੰ ਗੋਆ ਤੋਂ ਲੋਰੇਂਸ਼ੀਓ ਪਰੇਰਾ ਦਾ postcard ਵੀ ਮਿਲਿਆ ਹੈ, ਇਹ class 12ਵੀਂ ਦੀ student ਹੈ। ਇਨ੍ਹਾਂ ਦੇ ਪੱਤਰ ਦਾ ਵੀ ਵਿਸ਼ੇ ਹੈ - ਆਜ਼ਾਦੀ ਦੇ Unsung Heroes. ਮੈਂ ਇਸ ਦਾ ਹਿੰਦੀ ਭਾਵ ਅਰਥ ਤੁਹਾਨੂੰ ਦੱਸ ਰਿਹਾ ਹਾਂ। ਇਨ੍ਹਾਂ ਨੇ ਲਿਖਿਆ ਹੈ - ਭੀਕਾਜੀ ਕਾਮਾ ਭਾਰਤੀ ਸੁਤੰਤਰਤਾ ਸੰਗ੍ਰਾਮ ਵਿੱਚ ਸ਼ਾਮਲ ਰਹੀਆਂ ਸਭ ਤੋਂ ਬਹਾਦੁਰ ਔਰਤਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਬੇਟੀਆਂ ਨੂੰ ਤਾਕਤਵਰ ਬਣਾਉਣ ਦੇ ਲਈ ਦੇਸ਼-ਵਿਦੇਸ਼ ਵਿੱਚ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ। ਅਨੇਕਾਂ ਨੁਮਾਇਸ਼ਾਂ ਲਗਾਈਆਂ। ਨਿਸ਼ਚਿਤ ਤੌਰ ’ਤੇ ਭੀਕਾਜੀ ਕਾਮਾ ਆਜ਼ਾਦੀ ਅੰਦੋਲਨ ਦੀ ਸਭ ਤੋਂ ਜਾਂਬਾਜ਼ ਔਰਤਾਂ ਵਿੱਚੋਂ ਇੱਕ ਸੀ। 1907 ਵਿੱਚ ਉਨ੍ਹਾਂ ਨੇ Germany ਵਿੱਚ ਤਿਰੰਗਾ ਲਹਿਰਾਇਆ ਸੀ। ਇਸ ਤਿਰੰਗੇ ਨੂੰ design ਕਰਨ ਵਿੱਚ ਜਿਸ ਵਿਅਕਤੀ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ, ਉਹ ਸਨ - ਸ਼੍ਰੀ ਸ਼ਾਮਜੀ ਕ੍ਰਿਸ਼ਨ ਵਰਮਾ। ਸ਼੍ਰੀ ਸ਼ਾਮਜੀ ਕ੍ਰਿਸ਼ਨ ਵਰਮਾ ਦੀ ਮੌਤ 1930 ਵਿੱਚ Geneva ’ਚ ਹੋਈ ਸੀ, ਉਨ੍ਹਾਂ ਦੀ ਅੰਤਿਮ ਇੱਛਾ ਸੀ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਜਾਣ, ਵੈਸੇ ਤਾਂ 1947 ਵਿੱਚ ਆਜ਼ਾਦੀ ਦੇ ਦੂਸਰੇ ਹੀ ਦਿਨ ਉਨ੍ਹਾਂ ਦੀਆਂ ਅਸਥੀਆਂ ਭਾਰਤ ਵਾਪਸ ਲਿਆਉਣੀਆਂ ਚਾਹੀਦੀਆਂ ਸਨ, ਲੇਕਿਨ ਇਹ ਕੰਮ ਨਹੀਂ ਹੋਇਆ। ਸ਼ਾਇਦ ਪ੍ਰਮਾਤਮਾ ਦੀ ਇੱਛਾ ਹੋਵੇਗੀ, ਇਹ ਕੰਮ ਮੈਂ ਕਰਾਂ ਅਤੇ ਇਸ ਕੰਮ ਦਾ ਸੁਭਾਗ ਵੀ ਮੈਨੂੰ ਹੀ ਮਿਲਿਆ, ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਸਾਲ 2003 ਵਿੱਚ ਉਨ੍ਹਾਂ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਗਈਆਂ ਸਨ। ਸ਼ਾਮਜੀ ਕ੍ਰਿਸ਼ਨ ਵਰਮਾ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਜਨਮ ਸਥਾਨ ਕੱਛ ਦੇ ਮਾਂਡਵੀ ਵਿੱਚ ਇੱਕ ਸਮਾਰਕ ਦਾ ਨਿਰਮਾਣ ਵੀ ਹੋਇਆ ਹੈ।

ਸਾਥੀਓ, ਭਾਰਤ ਦੀ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਉਤਸ਼ਾਹ ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ ਹੈ, ਮੈਨੂੰ ਭਾਰਤ ਦੇ ਮਿੱਤਰ ਦੇਸ਼ ਕ੍ਰੋਏਸ਼ੀਆ ਤੋਂ ਵੀ 75 postcard ਮਿਲੇ ਹਨ, ਕ੍ਰੋਏਸ਼ੀਆ ਦੇ ਜਾਗ੍ਰੇਵ ਵਿੱਚ School of Applied Arts and Design ਦੇ students ਉਨ੍ਹਾਂ ਨੇ ਇਹ 75 cards ਭਾਰਤ ਦੇ ਲੋਕਾਂ ਲਈ ਭੇਜੇ ਹਨ ਅਤੇ ਅੰਮ੍ਰਿਤ ਮਹੋਤਸਵ ਦੀ ਵਧਾਈ ਦਿੱਤੀ ਹੈ। ਮੈਂ ਤੁਹਾਡੇ ਸਾਰੇ ਦੇਸ਼ਵਾਸੀਆਂ ਦੇ ਵੱਲੋਂ ਕ੍ਰੋਏਸ਼ੀਆ ਅਤੇ ਉੱਥੋਂ ਦੇ ਲੋਕਾਂ ਨੂੰ ਧੰਨਵਾਦ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਸਿੱਖਿਆ ਅਤੇ ਗਿਆਨ ਦੀ ਤਪੋ ਭੂਮੀ ਰਿਹਾ ਹੈ। ਅਸੀਂ ਸਿੱਖਿਆ ਨੂੰ ਕਿਤਾਬੀ ਗਿਆਨ ਤੱਕ ਹੀ ਸੀਮਿਤ ਨਹੀਂ ਰੱਖਿਆ, ਬਲਕਿ ਇਸ ਨੂੰ ਜੀਵਨ ਦੇ ਇੱਕ ਸਮੁੱਚੇ ਅਨੁਭਵ ਦੇ ਤੌਰ ’ਤੇ ਵੇਖਿਆ ਹੈ। ਸਾਡੇ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਦਾ ਵੀ ਸਿੱਖਿਆ ਨਾਲ ਗਹਿਰਾ ਨਾਤਾ ਰਿਹਾ ਹੈ। ਪੰਡਿਤ ਮਦਨ ਮੋਹਨ ਮਾਲਵੀਯ ਜੀ ਨੇ ਜਿੱਥੇ ਬਨਾਰਸ ਹਿੰਦੂ ਵਿਸ਼ਵ ਵਿੱਦਿਆਲਾ ਦੀ ਸਥਾਪਨਾ ਕੀਤੀ, ਉੱਥੇ ਹੀ ਮਹਾਤਮਾ ਗਾਂਧੀ ਨੇ ਗੁਜਰਾਤ ਵਿੱਦਿਆਪੀਠ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ। ਗੁਜਰਾਤ ਦੇ ਆਨੰਦ ਵਿੱਚ ਇੱਕ ਬਹੁਤ ਪਿਆਰੀ ਜਗ੍ਹਾ ਹੈ - ਵੱਲਭ ਵਿੱਦਿਆ ਨਗਰ। ਸਰਦਾਰ ਪਟੇਲ ਦੇ ਅਨੁਰੋਧ ’ਤੇ ਉਨ੍ਹਾਂ ਦੇ ਦੋ ਸਹਿਯੋਗੀਆਂ ਭਾਈ ਕਾਕਾ ਅਤੇ ਭੀਖਾ ਭਾਈ ਨੇ ਉੱਥੇ ਨੌਜਵਾਨਾਂ ਦੇ ਲਈ ਸਿੱਖਿਆ ਕੇਂਦਰਾਂ ਦੀ ਸਥਾਪਨਾ ਕੀਤੀ। ਇਸੇ ਤਰ੍ਹਾਂ ਪੱਛਮ ਬੰਗਾਲ ਵਿੱਚ ਗੁਰੂਦੇਵ ਰਾਬਿੰਦਰਨਾਥ ਟੈਗੋਰ ਨੇ ਸ਼ਾਂਤੀ ਨਿਕੇਤਨ ਦੀ ਸਥਾਪਨਾ ਕੀਤੀ। ਮਹਾਰਾਜਾ ਗਾਇਕਵਾੜ ਵੀ ਸਿੱਖਿਆ ਦੇ ਪ੍ਰਬਲ ਸਮਰਥਕਾਂ ਵਿੱਚੋਂ ਇੱਕ ਸਨ, ਉਨ੍ਹਾਂ ਨੇ ਕਈ ਸਿੱਖਿਆ ਸੰਸਥਾਵਾਂ ਦਾ ਨਿਰਮਾਣ ਕਰਵਾਇਆ ਅਤੇ ਡਾਕਟਰ ਅੰਬੇਡਕਰ ਅਤੇ ਸ਼੍ਰੀ ਓਰੋਬਿੰਦੋ ਸਮੇਤ ਅਨੇਕਾਂ ਸ਼ਖ਼ਸੀਅਤਾਂ ਨੂੰ ਉੱਚ ਸਿੱਖਿਆ ਦੇ ਲਈ ਪ੍ਰੇਰਿਤ ਕੀਤਾ। ਅਜਿਹੇ ਹੀ ਮਹਾਪੁਰਖਾਂ ਦੀ ਸੂਚੀ ਵਿੱਚ ਇੱਕ ਨਾਮ ਰਾਜਾ ਮਹਿੰਦਰ ਪ੍ਰਤਾਪ ਸਿੰਘ ਜੀ ਦਾ ਵੀ ਹੈ। ਰਾਜਾ ਮਹਿੰਦਰ ਪ੍ਰਤਾਪ ਸਿੰਘ ਜੀ ਨੇ ਇੱਕ Technical School ਦੀ ਸਥਾਪਨਾ ਦੇ ਲਈ ਆਪਣਾ ਘਰ ਹੀ ਸੌਂਪ ਦਿੱਤਾ ਸੀ। ਉਨ੍ਹਾਂ ਨੇ ਅਲੀਗੜ੍ਹ ਅਤੇ ਮਥੁਰਾ ਵਿੱਚ ਸਿੱਖਿਆ ਕੇਂਦਰਾਂ ਦੇ ਨਿਰਮਾਣ ਦੇ ਲਈ ਖੂਬ ਆਰਥਿਕ ਮਦਦ ਕੀਤੀ। ਕੁਝ ਸਮਾਂ ਪਹਿਲਾਂ ਮੈਨੂੰ ਅਲੀਗੜ੍ਹ ਵਿੱਚ ਉਨ੍ਹਾਂ ਦੇ ਨਾਮ ’ਤੇ ਇੱਕ University ਦਾ ਨੀਂਹ ਪੱਥਰ ਰੱਖਣ ਦਾ ਵੀ ਸੁਭਾਗ ਪ੍ਰਾਪਤ ਹੋਇਆ। ਮੈਨੂੰ ਖੁਸ਼ੀ ਹੈ ਕਿ ਸਿੱਖਿਆ ਦੀ ਰੋਸ਼ਨੀ ਨੂੰ ਜਨ-ਜਨ ਤੱਕ ਪਹੁੰਚਾਉਣ ਦੀ ਉਹੀ ਜੀਵੰਤ ਭਾਵਨਾ ਭਾਰਤ ਵਿੱਚ ਅੱਜ ਵੀ ਕਾਇਮ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਭਾਵਨਾ ਦੀ ਸਭ ਤੋਂ ਚੰਗੀ ਗੱਲ ਕੀ ਹੈ, ਉਹ ਇਹ ਹੈ ਕਿ ਸਿੱਖਿਆ ਨੂੰ ਲੈ ਕੇ ਇਹ ਜਾਗਰੂਕਤਾ ਸਮਾਜ ਵਿੱਚ ਹਰ ਪੱਧਰ ’ਤੇ ਦਿਸ ਰਹੀ ਹੈ। ਤਮਿਲ ਨਾਡੂ ਵਿੱਚ ਤ੍ਰਿਪੁਰ ਜ਼ਿਲ੍ਹੇ ਦੇ ਓਦੁਮਲਪੇਟ ਬਲਾਕ ਵਿੱਚ ਰਹਿਣ ਵਾਲੀ ਤਾਯੱਮਲ ਜੀ ਦਾ ਉਦਾਹਰਣ ਤਾਂ ਬਹੁਤ ਹੀ ਪ੍ਰੇਰਣਾਦਾਇਕ ਹੈ। ਤਾਯੱਮਲ ਜੀ ਦੇ ਕੋਲ ਆਪਣੀ ਕੋਈ ਜ਼ਮੀਨ ਨਹੀਂ ਹੈ। ਵਰ੍ਹਿਆਂ ਤੋਂ ਇਨ੍ਹਾਂ ਦਾ ਪਰਿਵਾਰ ਨਾਰੀਅਲ ਪਾਣੀ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਆਰਥਿਕ ਸਥਿਤੀ ਭਾਵੇਂ ਚੰਗੀ ਨਾ ਹੋਵੇ, ਲੇਕਿਨ ਤਾਯੱਮਲ ਜੀ ਨੇ ਆਪਣੇ ਬੇਟੇ-ਬੇਟੀ ਨੂੰ ਪੜ੍ਹਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਉਨ੍ਹਾਂ ਦੇ ਬੱਚੇ ਚਿਨਵੀਰਮਪੱਟੀ ਪੰਚਾਇਤ Union Middle School ਵਿੱਚ ਪੜ੍ਹਦੇ ਸਨ। ਉਂਝ ਹੀ ਇੱਕ ਦਿਨ school ਵਿੱਚ ਮਾਪਿਆਂ ਦੇ ਨਾਲ meeting ’ਚ ਇਹ ਗੱਲ ਉੱਠੀ ਕਿ ਜਮਾਤਾਂ ਅਤੇ school ਦੀ ਹਾਲਤ ਨੂੰ ਸੁਧਾਰਿਆ ਜਾਵੇ। School Infrastructure ਨੂੰ ਠੀਕ ਕੀਤਾ ਜਾਵੇ, ਤਾਯੱਮਲ ਜੀ ਵੀ ਇਸ meeting ਵਿੱਚ ਸਨ, ਉਨ੍ਹਾਂ ਨੇ ਸਭ ਕੁਝ ਸੁਣਿਆ। ਇਸ ਬੈਠਕ ਵਿੱਚ ਫਿਰ ਚਰਚਾ ਇਨ੍ਹਾਂ ਕੰਮਾਂ ਦੇ ਲਈ ਪੈਸੇ ਦੀ ਕਮੀ ’ਤੇ ਆ ਕੇ ਟਿਕ ਗਈ। ਇਸ ਤੋਂ ਬਾਅਦ ਤਾਯੱਮਲ ਜੀ ਨੇ ਜੋ ਕੀਤਾ, ਉਸ ਦੀ ਕਲਪਨਾ ਕੋਈ ਨਹੀਂ ਕਰ ਸਕਦਾ ਸੀ, ਜਿਨ੍ਹਾਂ ਤਾਯੱਮਲ ਜੀ ਨੇ ਨਾਰੀਅਲ ਪਾਣੀ ਵੇਚ-ਵੇਚ ਕੇ ਕੁਝ ਰਕਮ ਜਮ੍ਹਾਂ ਕੀਤੀ ਸੀ, ਉਨ੍ਹਾਂ ਨੇ ਇੱਕ ਲੱਖ ਰੁਪਏ school ਦੇ ਲਈ ਦਾਨ ਕਰ ਦਿੱਤੇ। ਵਾਕਈ, ਅਜਿਹਾ ਕਰਨ ਦੇ ਲਈ ਬਹੁਤ ਵੱਡਾ ਦਿਲ ਚਾਹੀਦਾ ਹੈ, ਸੇਵਾ ਭਾਵ ਚਾਹੀਦਾ ਹੈ। ਤਾਯੱਮਲ ਜੀ ਦਾ ਕਹਿਣਾ ਹੈ ਕਿ ਹੁਣ ਜੋ school ਹੈ, ਉਸ ਵਿੱਚ 8ਵੀਂ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਹੈ, ਫਿਰ ਜਦੋਂ school ਦਾ infrastructure ਸੁਧਰ ਜਾਵੇਗਾ ਤਾਂ ਇੱਥੇ Higher Secondary ਤੱਕ ਦੀ ਪੜ੍ਹਾਈ ਹੋਣ ਲਗੇਗੀ। ਸਾਡੇ ਦੇਸ਼ ਵਿੱਚ ਸਿੱਖਿਆ ਨੂੰ ਲੈ ਕੇ ਇਹ ਉਹੀ ਭਾਵਨਾ ਹੈ, ਜਿਸ ਦੀ ਮੈਂ ਚਰਚਾ ਕਰ ਰਿਹਾ ਸੀ। ਮੈਨੂੰ IIT BHU ਦੇ ਇੱਕ Alumnus ਦੇ ਇਸੇ ਤਰ੍ਹਾਂ ਦੇ ਦਾਨ ਦੇ ਬਾਰੇ ਵਿੱਚ ਵੀ ਪਤਾ ਚਲਿਆ ਹੈ। BHU ਦੇ ਸਾਬਕਾ ਵਿਦਿਆਰਥੀ ਜੈ ਚੌਧਰੀ ਜੀ ਨੇ IIT BHU Foundation ਨੂੰ ਇੱਕ ਮਿਲੀਅਨ ਡਾਲਰ ਯਾਨੀ ਲਗਭਗ ਸਾਢੇ 7 ਕਰੋੜ ਰੁਪਏ Donate ਕੀਤੇ।

ਸਾਥੀਓ, ਸਾਡੇ ਦੇਸ਼ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੇ ਬਹੁਤ ਸਾਰੇ ਲੋਕ ਹਨ ਜੋ ਦੂਸਰਿਆਂ ਦੀ ਮਦਦ ਕਰਕੇ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਮੈਨੂੰ ਬੇਹੱਦ ਖੁਸ਼ੀ ਹੈ ਕਿ ਇਸ ਤਰ੍ਹਾਂ ਦੇ ਯਤਨ ਉੱਚ ਸਿੱਖਿਆ ਦੇ ਖੇਤਰ ਵਿੱਚ ਖ਼ਾਸ ਕਰਕੇ ਸਾਡੀਆਂ ਵੱਖ-ਵੱਖ IITs ਵਿੱਚ ਨਿਰੰਤਰ ਵੇਖਣ ਨੂੰ ਮਿਲ ਰਹੇ ਹਨ। ਕੇਂਦਰੀ ਵਿਸ਼ਵ ਵਿੱਦਿਆਲਾ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੇਰਕ ਉਦਾਹਰਣਾਂ ਦੀ ਕਮੀ ਨਹੀਂ ਹੈ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹੋਰ ਵਧਾਉਣ ਦੇ ਲਈ ਪਿਛਲੇ ਸਾਲ ਸਤੰਬਰ ਤੋਂ ਦੇਸ਼ ਵਿੱਚ ਵਿਦਯਾਂਜਲੀ ਮੁਹਿੰਮ ਦੀ ਵੀ ਸ਼ੁਰੂਆਤ ਹੋਈ ਹੈ। ਇਸ ਦਾ ਟੀਚਾ ਵੱਖ-ਵੱਖ ਸੰਗਠਨਾਂ CSR ਅਤੇ ਨਿਜੀ ਖੇਤਰ ਦੀ ਭਾਗੀਦਾਰੀ ਨਾਲ ਦੇਸ਼ ਭਰ ਦੇ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ। ਵਿਦਯਾਂਜਲੀ ਸਮੁਦਾਇਕ ਭਾਗੀਦਾਰੀ Ownership ਦੀ ਭਾਵਨਾ ਨੂੰ ਅੱਗੇ ਵਧਾ ਰਹੀ ਹੈ। ਆਪਣੇ school, college ਨਾਲ ਨਿਰੰਤਰ ਜੁੜੇ ਰਹਿਣਾ, ਆਪਣੀ ਸਮਰੱਥਾ ਦੇ ਅਨੁਸਾਰ ਕੁਝ ਨਾ ਕੁਝ ਯੋਗਦਾਨ ਦੇਣਾ ਇਹ ਇੱਕ ਅਜਿਹੀ ਗੱਲ ਹੈ, ਜਿਸ ਦਾ ਸੰਤੋਸ਼ ਅਤੇ ਅਨੰਦ ਤਜ਼ਰਬੇ ਨਾਲ ਹੀ ਪਤਾ ਚਲਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਕੁਦਰਤ ਨਾਲ ਪਿਆਰ ਅਤੇ ਹਰ ਜੀਵ ਦੇ ਲਈ ਦਇਆ ਇਹ ਸਾਡੀ ਸੰਸਕ੍ਰਿਤੀ ਵੀ ਹੈ ਅਤੇ ਸਹਿਜ ਸੁਭਾਅ ਵੀ ਹੈ। ਸਾਡੇ ਇਨ੍ਹਾਂ ਸੰਸਕਾਰਾਂ ਦੀ ਝਲਕ ਹੁਣੇ ਜਿਹੇ ਹੀ ਉਦੋਂ ਵਿਖਾਈ ਦਿੱਤੀ, ਜਦੋਂ ਮੱਧ ਪ੍ਰਦੇਸ਼ ਦੇ Pench Tiger Reserve ਵਿੱਚ ਇੱਕ ਬਾਘਣ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਸ ਬਾਘਣ ਨੂੰ ਲੋਕ ਕਾਲਰ ਵਾਲੀ ਬਾਘਣ ਕਹਿੰਦੇ ਸਨ। ਵਣ ਵਿਭਾਗ ਨੇ ਇਸ ਨੂੰ T-15 ਨਾਮ ਦਿੱਤਾ ਸੀ। ਇਸ ਬਾਘਣ ਦੀ ਮੌਤ ਨੇ ਲੋਕਾਂ ਨੂੰ ਏਨਾ ਭਾਵੁਕ ਕਰ ਦਿੱਤਾ, ਜਿਵੇਂ ਉਨ੍ਹਾਂ ਦਾ ਕੋਈ ਆਪਣਾ ਦੁਨੀਆ ਛੱਡ ਗਿਆ ਹੋਵੇ। ਲੋਕਾਂ ਨੇ ਬਾਕਾਇਦਾ ਉਸ ਦਾ ਅੰਤਿਮ ਸੰਸਕਾਰ ਕੀਤਾ, ਉਸ ਨੂੰ ਪੂਰੇ ਸਨਮਾਨ ਅਤੇ ਪਿਆਰ ਦੇ ਨਾਲ ਵਿਦਾਈ ਦਿੱਤੀ। ਤੁਸੀਂ ਵੀ ਇਹ ਤਸਵੀਰਾਂ Social Media ’ਤੇ ਜ਼ਰੂਰ ਵੇਖੀਆਂ ਹੋਣਗੀਆਂ। ਪੂਰੀ ਦੁਨੀਆ ਵਿੱਚ ਕੁਦਰਤ ਅਤੇ ਜੀਵਾਂ ਦੇ ਲਈ ਸਾਡੇ ਭਾਰਤੀਆਂ ਦੇ ਇਸ ਪਿਆਰ ਦੀ ਖੂਬ ਸ਼ਲਾਘਾ ਹੋਈ। ਕਾਲਰ ਵਾਲੀ ਬਾਘਣ ਨੇ ਜੀਵਨ ਕਾਲ ਵਿੱਚ 29 ਬੱਚਿਆਂ ਨੂੰ ਜਨਮ ਦਿੱਤਾ ਅਤੇ 25 ਨੂੰ ਪਾਲ-ਪੋਸ ਕੇ ਵੱਡਾ ਵੀ ਕੀਤਾ। ਅਸੀਂ T-15 ਦੇ ਇਸ ਜੀਵਨ ਨੂੰ ਵੀ Celebrate ਕੀਤਾ ਅਤੇ ਜਦੋਂ ਉਸ ਨੇ ਦੁਨੀਆ ਛੱਡੀ ਤਾਂ ਉਸ ਨੂੰ ਭਾਵਭਿੰਨੀ ਵਿਦਾਈ ਵੀ ਦਿੱਤੀ। ਇਹੀ ਤਾਂ ਭਾਰਤ ਦੇ ਲੋਕਾਂ ਦੀ ਖੂਬੀ ਹੈ। ਅਸੀਂ ਹਰ ਚੇਤਨ ਜੀਵ ਨਾਲ ਪਿਆਰ ਦਾ ਸਬੰਧ ਬਣਾ ਲੈਂਦੇ ਹਾਂ। ਅਜਿਹਾ ਹੀ ਇੱਕ ਦ੍ਰਿਸ਼ ਸਾਨੂੰ ਇਸ ਵਾਰੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਵੀ ਵੇਖਣ ਨੂੰ ਮਿਲਿਆ, ਇਸ ਪਰੇਡ ਵਿੱਚ President’s Bodyguards ਦੇ charger ਘੋੜੇ ਵਿਰਾਟ ਨੇ ਆਪਣੀ ਆਖਰੀ ਪਰੇਡ ਵਿੱਚ ਹਿੱਸਾ ਲਿਆ। ਘੋੜਾ ਵਿਰਾਟ 2003 ਵਿੱਚ ਰਾਸ਼ਟਰਪਤੀ ਭਵਨ ਆਇਆ ਸੀ ਅਤੇ ਹਰ ਵਾਰੀ ਗਣਤੰਤਰ ਦਿਵਸ ’ਤੇ commandent charger ਦੇ ਤੌਰ ’ਤੇ ਪਰੇਡ ਨੂੰ Lead ਕਰਦਾ ਸੀ। ਜਦੋਂ ਕਿਸੇ ਵਿਦੇਸ਼ੀ ਰਾਸ਼ਟਰ ਮੁਖੀ ਦਾ ਰਾਸ਼ਟਰਪਤੀ ਭਵਨ ਵਿੱਚ ਸਵਾਗਤ ਹੁੰਦਾ ਸੀ, ਉਦੋਂ ਵੀ ਉਹ ਆਪਣੀ ਇਹ ਭੂਮਿਕਾ ਨਿਭਾਉਂਦਾ ਸੀ। ਇਸ ਸਾਲ Army Day ’ਤੇ ਘੋੜੇ ਵਿਰਾਟ ਨੂੰ ਸੈਨਾ ਮੁਖੀ ਦੁਆਰਾ COAS Commendation Card ਵੀ ਦਿੱਤਾ ਗਿਆ। ਵਿਰਾਟ ਦੀਆਂ ਵਿਰਾਟ ਸੇਵਾਵਾਂ ਨੂੰ ਵੇਖਦੇ ਹੋਏ ਉਸ ਦੀ ਸੇਵਾਮੁਕਤੀ ਦੇ ਬਾਅਦ ਓਨੇ ਹੀ ਸ਼ਾਨਦਾਰ ਤਰੀਕੇ ਨਾਲ ਉਸ ਨੂੰ ਵਿਦਾਈ ਦਿੱਤੀ ਗਈ।

ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਇੱਕ ਨਿਸ਼ਠਾਵਾਨ ਕੋਸ਼ਿਸ਼ ਹੁੰਦੀ ਹੈ, ਨੇਕ ਨੀਅਤ ਨਾਲ ਕੰਮ ਹੁੰਦਾ ਹੈ ਤਾਂ ਉਸ ਦੇ ਨਤੀਜੇ ਵੀ ਮਿਲਦੇ ਹਨ। ਇਸ ਦਾ ਇੱਕ ਬਿਹਤਰੀਨ ਉਦਾਹਰਣ ਸਾਹਮਣੇ ਆਇਆ ਹੈ, ਅਸਾਮ ਤੋਂ। ਅਸਾਮ ਦਾ ਨਾਮ ਲੈਂਦਿਆਂ ਹੀ ਉੱਥੋਂ ਦੇ ਚਾਹ ਬਾਗਾਨਾਂ ਅਤੇ ਬਹੁਤ ਸਾਰੇ national ਪਾਰਕਾਂ ਦਾ ਖਿਆਲ ਆਉਂਦਾ ਹੈ, ਨਾਲ ਹੀ ਇੱਕ ਸਿੰਗ ਵਾਲੇ ਗੈਂਡੇ, ਯਾਨੀ one horn Rhino ਦੀ ਤਸਵੀਰ ਵੀ ਸਾਡੇ ਮਨ ਵਿੱਚ ਉੱਭਰਦੀ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਸਿੰਗ ਵਾਲਾ ਗੈਂਡਾ ਹਮੇਸ਼ਾ ਤੋਂ ਅਸਮੀਆ ਸੰਸਕ੍ਰਿਤੀ ਦਾ ਹਿੱਸਾ ਰਿਹਾ ਹੈ। ਭਾਰਤ ਰਤਨ ਭੁਪੇਨ ਹਜ਼ਾਰਿਕਾ ਜੀ ਦਾ ਇਹ ਗੀਤ ਹਰ ਕੰਨ ਵਿੱਚ ਗੂੰਜਦਾ ਹੋਵੇਗਾ।

ਸਾਥੀਓ, ਇਸ ਗੀਤ ਦਾ ਜੋ ਅਰਥ ਹੈ, ਉਹ ਬਹੁਤ ਸਟੀਕ ਹੈ। ਇਸ ਗੀਤ ਵਿੱਚ ਕਿਹਾ ਗਿਆ ਹੈ ਕਾਜੀਰੰਗਾ ਦਾ ਹਰਾ-ਭਰਾ ਮਾਹੌਲ, ਹਾਥੀ ਅਤੇ ਬਾਘ ਦਾ ਨਿਵਾਸ, ਇੱਕ ਸਿੰਗ ਵਾਲੇ ਗੈਂਡੇ ਨੂੰ ਧਰਤੀ ਵੇਖੇ, ਪੰਛੀਆਂ ਦਾ ਮਿੱਠਾ ਸ਼ੋਰ ਸੁਣੇ। ਅਸਾਮ ਦੀ ਵਿਸ਼ਵ ਪ੍ਰਸਿੱਧ ਹੱਥ-ਖੱਡੀ ’ਤੇ ਉਣੀ ਹੋਈ ਮੁੰਗਾ ਅਤੇ ਏਰੀ ਦੀਆਂ ਪੁਸ਼ਾਕਾਂ ਵਿੱਚ ਵੀ ਗੈਂਡੇ ਦੀ ਆਕ੍ਰਿਤੀ ਵਿਖਾਈ ਦਿੰਦੀ ਹੈ। ਅਸਾਮ ਦੀ ਸੰਸਕ੍ਰਿਤੀ ਵਿੱਚ ਜਿਸ ਗੈਂਡੇ ਦੀ ਇੰਨੀ ਵੱਡੀ ਮਹਿਮਾ ਹੈ, ਉਸ ਨੂੰ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਾਲ 2013 ਵਿੱਚ 37 ਅਤੇ 2014 ਵਿੱਚ 32 ਗੈਂਡਿਆਂ ਨੂੰ ਤਸਕਰਾਂ ਨੇ ਮਾਰ ਸੁੱਟਿਆ ਸੀ। ਇਸ ਚੁਣੌਤੀ ਨਾਲ ਨਜਿੱਠਣ ਦੇ ਲਈ ਪਿਛਲੇ 7 ਸਾਲਾਂ ਵਿੱਚ ਅਸਾਮ ਸਰਕਾਰ ਦੇ ਖਾਸ ਯਤਨਾਂ ਨਾਲ ਗੈਂਡਿਆਂ ਦੇ ਸ਼ਿਕਾਰ ਦੇ ਖ਼ਿਲਾਫ਼ ਇੱਕ ਬਹੁਤ ਵੱਡੀ ਮੁਹਿੰਮ ਚਲਾਈ ਗਈ ਸੀ, ਪਿਛਲੀ 22 ਸਤੰਬਰ ਨੂੰ World Rhino Day ਦੇ ਮੌਕੇ ’ਤੇ ਤਸਕਰਾਂ ਤੋਂ ਜ਼ਬਤ ਕੀਤੇ ਗਏ 2400 ਤੋਂ ਜ਼ਿਆਦਾ ਸਿੰਗਾਂ ਨੂੰ ਸਾੜ ਦਿੱਤਾ ਗਿਆ ਸੀ। ਇਹ ਤਸਕਰਾਂ ਦੇ ਲਈ ਇੱਕ ਸਖਤ ਸੰਦੇਸ਼ ਸੀ। ਅਜਿਹੇ ਹੀ ਯਤਨਾਂ ਦਾ ਨਤੀਜਾ ਹੈ ਕਿ ਹੁਣ ਅਸਾਮ ਵਿੱਚ ਗੈਂਡਿਆਂ ਦੇ ਸ਼ਿਕਾਰ ਵਿੱਚ ਲਗਾਤਾਰ ਕਮੀ ਆ ਰਹੀ ਹੈ। ਜਿੱਥੇ 2013 ਵਿੱਚ 37 ਗੈਂਡੇ ਮਾਰੇ ਗਏ ਸਨ, ਉੱਥੇ ਹੀ 2020 ਵਿੱਚ 2 ਅਤੇ 2021 ਵਿੱਚ ਸਿਰਫ਼ ਇੱਕ ਗੈਂਡੇ ਦੇ ਸ਼ਿਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੈਂ ਗੈਂਡਿਆਂ ਨੂੰ ਬਚਾਉਣ ਦੇ ਲਈ ਅਸਾਮ ਦੇ ਲੋਕਾਂ ਦੇ ਸੰਕਲਪ ਦੀ ਸ਼ਲਾਘਾ ਕਰਦਾ ਹਾਂ।

ਸਾਥੀਓ, ਭਾਰਤੀ ਸੰਸਕ੍ਰਿਤੀ ਦੇ ਵਿਭਿੰਨ ਰੰਗਾਂ ਅਤੇ ਅਧਿਆਤਮਿਕ ਸ਼ਕਤੀ ਨੇ ਹਮੇਸ਼ਾ ਤੋਂ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਜੇਕਰ ਮੈਂ ਤੁਹਾਨੂੰ ਕਹਾਂ ਕਿ ਭਾਰਤੀ ਸੰਸਕ੍ਰਿਤੀ ਅਮਰੀਕਾ, ਕੈਨੇਡਾ, ਦੁਬਈ, ਸਿੰਗਾਪੁਰ, ਪੱਛਮੀ ਯੂਰਪ ਅਤੇ ਜਾਪਾਨ ਵਿੱਚ ਬਹੁਤ ਹੀ ਹਰਮਨਪਿਆਰੀ ਹੈ ਤਾਂ ਇਹ ਗੱਲ ਤੁਹਾਨੂੰ ਬਹੁਤ ਆਮ ਲਗੇਗੀ। ਤੁਹਾਨੂੰ ਕੋਈ ਹੈਰਾਨੀ ਨਹੀਂ ਹੋਵੇਗੀ, ਲੇਕਿਨ ਜੇਕਰ ਮੈਂ ਕਹਾਂ ਕਿ ਭਾਰਤੀ ਸੰਸਕ੍ਰਿਤੀ ਦੀ Latin America ਅਤੇ South America ਵਿੱਚ ਵੀ ਵੱਡੀ ਖਿੱਚ ਹੈ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਸੋਚ ਵਿੱਚ ਪੈ ਜਾਓਗੇ। Mexico ਵਿੱਚ ਖਾਦੀ ਨੂੰ ਵਧਾਵਾ ਦੇਣ ਦੀ ਗੱਲ ਹੋਵੇ ਜਾਂ ਫਿਰ Brazil ਵਿੱਚ ਭਾਰਤੀ ਪਰੰਪਰਾਵਾਂ ਨੂੰ ਹਰਮਨਪਿਆਰਾ ਬਣਾਉਣ ਦੀ ਕੋਸ਼ਿਸ਼, ‘ਮਨ ਕੀ ਬਾਤ’ ਵਿੱਚ ਅਸੀਂ ਇਨ੍ਹਾਂ ਵਿਸ਼ਿਆਂ ’ਤੇ ਪਹਿਲਾਂ ਚਰਚਾ ਕਰ ਚੁੱਕੇ ਹਾਂ। ਅੱਜ ਮੈਂ ਤੁਹਾਨੂੰ Argentina ਵਿੱਚ ਲਹਿਰਾ ਰਹੇ ਭਾਰਤੀ ਸੰਸਕ੍ਰਿਤੀ ਦੇ ਝੰਡੇ ਦੇ ਬਾਰੇ ਦੱਸਾਂਗਾ। Argentina ਵਿੱਚ ਸਾਡੀ ਸੰਸਕ੍ਰਿਤੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। 2018 ਵਿੱਚ, ਮੈਂ Argentina ਦੀ ਆਪਣੀ ਯਾਤਰਾ ਦੇ ਦੌਰਾਨ ਯੋਗ ਦੇ ਪ੍ਰੋਗਰਾਮ - ‘Yoga For Peace’ ਵਿੱਚ ਹਿੱਸਾ ਲਿਆ ਸੀ। ਇੱਥੇ Argentina ਵਿੱਚ ਇੱਕ ਸੰਸਥਾ ਹੈ - ‘ਹਸਤਿਨਾਪੁਰ ਫਾਊਂਡੇਸ਼ਨ’ ਤੁਹਾਨੂੰ ਸੁਣ ਕੇ ਹੈਰਾਨੀ ਹੁੰਦੀ ਹੈ ਨਾ ਕਿੱਥੇ Argentina ਅਤੇ ਉੱਥੇ ਵੀ ਹਸਤਿਨਾਪੁਰ ਫਾਊਂਡੇਸ਼ਨ, ਇਹ ਫਾਊਂਡੇਸ਼ਨ Argentina ਵਿੱਚ ਭਾਰਤੀ ਵੈਦਿਕ ਪਰੰਪਰਾਵਾਂ ਦੇ ਪ੍ਰਸਾਰ ਵਿੱਚ ਜੁਟਿਆ ਹੈ। ਇਸ ਦੀ ਸਥਾਪਨਾ 40 ਸਾਲ ਪਹਿਲਾਂ ਇੱਕ Madam ਪ੍ਰੋ. ਏਡਾ. ਏਲਬ੍ਰੇਕਟ ਨੇ ਕੀਤੀ ਸੀ। ਅੱਜ ਉਹ ਪ੍ਰੋ. ਏਡਾ ਏਲਬ੍ਰੇਕਟ 90 ਸਾਲ ਦੀ ਹੋਣ ਵਾਲੀ ਹੈ। ਭਾਰਤ ਦੇ ਨਾਲ ਉਨ੍ਹਾਂ ਦਾ ਮੇਲ ਕਿਵੇਂ ਹੋਇਆ, ਇਹ ਵੀ ਬਹੁਤ ਦਿਲਚਸਪ ਹੈ। ਜਦੋਂ ਉਹ 18 ਸਾਲ ਦੀ ਸੀ ਤਾਂ ਪਹਿਲੀ ਵਾਰੀ ਭਾਰਤੀ ਸੰਸਕ੍ਰਿਤੀ ਦੀ ਸ਼ਕਤੀ ਤੋਂ ਉਹ ਜਾਣੂ ਹੋਈ। ਉਨ੍ਹਾਂ ਨੇ ਭਾਰਤ ਵਿੱਚ ਕਾਫੀ ਸਮਾਂ ਵੀ ਬਿਤਾਇਆ। ਭਗਵਦ ਗੀਤਾ ਅਤੇ ਉਪਨਿਸ਼ਦਾਂ ਦੇ ਬਾਰੇ ਗਹਿਰਾਈ ਨਾਲ ਜਾਣਿਆ। ਅੱਜ ਹਸਤਨਾਪੁਰ ਫਾਊਂਡੇਸ਼ਨ ਦੇ 40 ਹਜ਼ਾਰ ਤੋਂ ਜ਼ਿਆਦਾ ਮੈਂਬਰ ਹਨ ਅਤੇ Argentina ਤੇ ਹੋਰ ਲੈਟਿਨ ਅਮਰੀਕੀ ਦੇਸ਼ਾਂ ਵਿੱਚ ਇਸ ਦੀਆਂ ਲਗਭਗ 30 ਸ਼ਾਖਾਵਾਂ ਹਨ। ਹਸਤਨਾਪੁਰ ਫਾਊਂਡੇਸ਼ਨ ਨੇ ਸਪੈਨਿਸ਼ ਭਾਸ਼ਾ ਵਿੱਚ 100 ਤੋਂ ਜ਼ਿਆਦਾ ਵੈਦਿਕ ਅਤੇ ਦਾਰਸ਼ਨਿਕ ਗ੍ਰੰਥ ਵੀ ਪ੍ਰਕਾਸ਼ਿਤ ਕੀਤੇ ਹਨ। ਇਨ੍ਹਾਂ ਦਾ ਆਸ਼ਰਮ ਵੀ ਬਹੁਤ ਮਨਮੋਹਕ ਹੈ। ਆਸ਼ਰਮ ਵਿੱਚ 12 ਮੰਦਿਰਾਂ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ਅਨੇਕਾਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ। ਇਨ੍ਹਾਂ ਸਾਰਿਆਂ ਦੇ ਕੇਂਦਰ ਵਿੱਚ ਇੱਕ ਅਜਿਹਾ ਮੰਦਿਰ ਵੀ ਹੈ ਜੋ ਅਦਵੈਤਵਾਦੀ ਧਿਆਨ ਦੇ ਲਈ ਬਣਾਇਆ ਗਿਆ ਹੈ।

ਸਾਥੀਓ, ਅਜਿਹੇ ਹੀ ਸੈਂਕੜੇ ਉਦਾਹਰਣ ਇਹ ਦੱਸਦੇ ਹਨ ਕਿ ਸਾਡੀ ਸੰਸਕ੍ਰਿਤੀ ਸਾਡੇ ਲਈ ਹੀ ਨਹੀਂ, ਬਲਕਿ ਪੂਰੀ ਦੁਨੀਆ ਦੇ ਲਈ ਇੱਕ ਅਨਮੋਲ ਅਮਾਨਤ ਹੈ। ਦੁਨੀਆ ਭਰ ਦੇ ਲੋਕ ਉਸ ਨੂੰ ਜਾਨਣਾ ਚਾਹੁੰਦੇ ਹਨ, ਸਮਝਣਾ ਚਾਹੁੰਦੇ ਹਨ, ਜੀਣਾ ਚਾਹੁੰਦੇ ਹਨ। ਸਾਨੂੰ ਵੀ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣੀ ਸੰਸਕ੍ਰਿਤਿਕ ਵਿਰਾਸਤ ਨੂੰ ਖ਼ੁਦ ਆਪਣੇ ਜੀਵਨ ਦਾ ਹਿੱਸਾ ਬਣਾਉਂਦਿਆਂ ਹੋਇਆਂ ਸਭ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਹੁਣ ਤੁਹਾਨੂੰ ਅਤੇ ਖਾਸ ਕਰਕੇ ਆਪਣੇ ਨੌਜਵਾਨਾਂ ਨੂੰ ਇੱਕ ਪ੍ਰਸ਼ਨ ਕਰਨਾ ਚਾਹੁੰਦਾ ਹਾਂ। ਹੁਣ ਸੋਚੋ! ਤੁਸੀਂ ਇੱਕ ਵਾਰ ਵਿੱਚ ਕਿੰਨੇ push-ups ਕਰ ਸਕਦੇ ਹੋ, ਮੈਂ ਜੋ ਤੁਹਾਨੂੰ ਦੱਸਣ ਵਾਲਾ ਹਾਂ, ਉਹ ਨਿਸ਼ਚਿਤ ਰੂਪ ਵਿੱਚ ਤੁਹਾਨੂੰ ਹੈਰਾਨੀ ਨਾਲ ਭਰ ਦੇਵੇਗਾ, ਮਣੀਪੁਰ ਵਿੱਚ 24 ਸਾਲ ਦੇ ਨੌਜਵਾਨ ਥੋਨਾਓਜਮ ਨਿਰੰਜੋਏ ਸਿੰਘ ਨੇ ਇੱਕ ਮਿਨਟ ਵਿੱਚ 109 push–ups ਦਾ ਰਿਕਾਰਡ ਬਣਾਇਆ ਹੈ। ਨਿਰੰਜੋਏ ਸਿੰਘ ਦੇ ਲਈ ਰਿਕਾਰਡ ਤੋੜਨਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇੱਕ ਮਿਨਟ ਵਿੱਚ ਇੱਕ ਹੱਥ ਨਾਲ ਸਭ ਤੋਂ ਜ਼ਿਆਦਾ Knuckle push-ups ਦਾ ਰਿਕਾਰਡ ਬਣਾਇਆ ਸੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਿਰੰਜਾਏ ਸਿੰਘ ਤੋਂ ਤੁਸੀਂ ਪ੍ਰੇਰਿਤ ਹੋਵੋਗੇ ਅਤੇ physical fitness ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓਗੇ।

ਸਾਥੀਓ, ਅੱਜ ਮੈਂ ਤੁਹਾਡੇ ਨਾਲ Ladakh ਦੀ ਇੱਕ ਅਜਿਹੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ, ਜਿਸ ਦੇ ਬਾਰੇ ਜਾਣ ਕੇ ਤੁਹਾਨੂੰ ਜ਼ਰੂਰ ਮਾਣ ਹੋਵੇਗਾ। Ladakh ਨੂੰ ਜਲਦੀ ਹੀ ਇੱਕ ਸ਼ਾਨਦਾਰ Open Synthetic Track ਅਤੇ Astro Turf Football Stadium ਦੀ ਸੌਗਾਤ ਮਿਲਣ ਵਾਲੀ ਹੈ। ਇਹ stadium 10 ਹਜ਼ਾਰ ਫੁੱਟ ਤੋਂ ਜ਼ਿਆਦਾ ਦੀ ਉਚਾਈ ’ਤੇ ਬਣ ਰਿਹਾ ਹੈ ਅਤੇ ਇਸ ਦਾ ਨਿਰਮਾਣ ਜਲਦੀ ਪੂਰਾ ਹੋਣ ਵਾਲਾ ਹੈ। Ladakh ਦਾ ਇਹ ਸਭ ਤੋਂ ਵੱਡਾ open stadium ਹੋਵੇਗਾ, ਜਿੱਥੇ 30 ਹਜ਼ਾਰ ਦਰਸ਼ਕ ਇਕੱਠੇ ਬੈਠ ਸਕਣਗੇ। Ladakh ਦੇ ਇਸ ਆਧੁਨਿਕ Football Stadium ਵਿੱਚ 8 Lane ਵਾਲਾ ਇੱਕ Synthetic Track ਵੀ ਹੋਵੇਗਾ। ਇਸ ਤੋਂ ਇਲਾਵਾ ਇੱਥੇ ਇੱਕ ਹਜ਼ਾਰ ਬੈੱਡ ਵਾਲੇ ਇੱਕ ਹੋਸਟਲ ਦੀ ਸੁਵਿਧਾ ਵੀ ਹੋਵੇਗੀ। ਤੁਹਾਨੂੰ ਇਹ ਜਾਣ ਕੇ ਵੀ ਚੰਗਾ ਲਗੇਗਾ ਕਿ ਇਸ stadium ਨੂੰ football ਦੀ ਸਭ ਤੋਂ ਵੱਡੀ ਸੰਸਥਾ ਫੀਫਾ ਨੇ ਵੀ Certify ਕੀਤਾ ਹੈ। ਜਦੋਂ ਵੀ Sports ਦਾ ਅਜਿਹਾ ਕੋਈ ਵੱਡਾ infrastructure ਤਿਆਰ ਹੁੰਦਾ ਹੈ ਤਾਂ ਉਹ ਦੇਸ਼ ਦੇ ਨੌਜਵਾਨਾਂ ਦੇ ਲਈ ਬਿਹਤਰੀਨ ਮੌਕਾ ਲੈ ਕੇ ਆਉਂਦਾ ਹੈ। ਨਾਲ-ਨਾਲ ਜਿੱਥੇ ਇਹ ਵਿਵਸਥਾ ਹੁੰਦੀ ਹੈ, ਉੱਥੇ ਵੀ ਦੇਸ਼ ਭਰ ਦੇ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ। Tourism ਨੂੰ ਹੁਲਾਰਾ ਮਿਲਦਾ ਹੈ ਅਤੇ ਰੋਜ਼ਗਾਰ ਦੇ ਅਨੇਕਾਂ ਮੌਕੇ ਪੈਦਾ ਹੁੰਦੇ ਹਨ। Stadium ਦਾ ਲਾਭ Ladakh ਦੇ ਸਾਡੇ ਅਨੇਕਾਂ ਨੌਜਵਾਨਾਂ ਨੂੰ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਇਸ ਵਾਰ ਵੀ ਅਸੀਂ ਅਨੇਕਾਂ ਵਿਸ਼ਿਆਂ ’ਤੇ ਗੱਲ ਕੀਤੀ। ਇੱਕ ਵਿਸ਼ਾ ਹੋਰ ਹੈ ਜੋ ਇਸ ਸਮੇਂ ਸਾਰਿਆਂ ਦੇ ਮਨ ਵਿੱਚ ਹੈ ਅਤੇ ਉਹ ਹੈ ਕੋਰੋਨਾ ਦਾ। ਕੋਰੋਨਾ ਦੀ ਨਵੀਂ wave ਨਾਲ ਭਾਰਤ ਬਹੁਤ ਸਫਲਤਾ ਨਾਲ ਲੜ ਰਿਹਾ ਹੈ, ਇਹ ਵੀ ਫ਼ਖ਼ਰ ਦੀ ਗੱਲ ਹੈ ਕਿ ਹੁਣ ਤੱਕ ਲਗਭਗ ਸਾਢੇ ਚਾਰ ਕਰੋੜ ਬੱਚਿਆਂ ਨੇ ਕੋਰੋਨਾ Vaccine ਦੀ dose ਲੈ ਲਈ ਹੈ। ਇਸ ਦਾ ਮਤਲਬ ਇਹ ਹੋਇਆ ਕਿ 15 ਤੋਂ 18 ਸਾਲ ਦੀ ਉਮਰ ਦੇ ਲਗਭਗ 60 ਪ੍ਰਤੀਸ਼ਤ youth ਨੇ 3 ਤੋਂ 4 ਹਫ਼ਤਿਆਂ ਵਿੱਚ ਹੀ ਟੀਕੇ ਲਗਵਾ ਲਏ ਹਨ। ਇਸ ਨਾਲ ਨਾ ਸਿਰਫ਼ ਸਾਡੇ ਨੌਜਵਾਨਾਂ ਦੀ ਰੱਖਿਆ ਹੋਵੇਗੀ, ਬਲਕਿ ਉਨ੍ਹਾਂ ਨੂੰ ਪੜ੍ਹਾਈ ਜਾਰੀ ਰੱਖਣ ਵਿੱਚ ਵੀ ਮਦਦ ਮਿਲੇਗੀ। ਇੱਕ ਹੋਰ ਚੰਗੀ ਗੱਲ ਇਹ ਵੀ ਹੈ ਕਿ 20 ਦਿਨਾਂ ਦੇ ਅੰਦਰ ਹੀ ਇੱਕ ਕਰੋੜ ਲੋਕਾਂ ਨੇ precaution dose ਵੀ ਲੈ ਲਈ ਹੈ। ਆਪਣੇ ਦੇਸ਼ ਦੀ vaccine ’ਤੇ ਦੇਸ਼ਵਾਸੀਆਂ ਦਾ ਭਰੋਸਾ ਸਾਡੀ ਬਹੁਤ ਵੱਡੀ ਤਾਕਤ ਹੈ। ਹੁਣ ਤਾਂ Corona ਸੰਕ੍ਰਮਣ ਦੇ ਕੇਸ ਵੀ ਘੱਟ ਹੋਣੇ ਸ਼ੁਰੂ ਹੋਏ ਹਨ। ਇਹ ਬਹੁਤ ਭਾਵਨਾਤਮਕ ਸੰਕੇਤ ਹੈ। ਲੋਕ ਸੁਰੱਖਿਅਤ ਰਹਿਣ, ਦੇਸ਼ ਦੀਆਂ ਆਰਥਿਕ ਗਤੀਵਿਧੀਆਂ ਦੀ ਰਫ਼ਤਾਰ ਬਣੀ ਰਹੇ, ਹਰ ਦੇਸ਼ਵਾਸੀ ਦੀ ਇਹੀ ਕਾਮਨਾ ਹੈ ਅਤੇ ਤੁਸੀਂ ਤਾਂ ਜਾਣਦੇ ਹੀ ਹੋ ‘ਮਨ ਕੀ ਬਾਤ’ ਵਿੱਚ ਮੈਂ ਕੁਝ ਗੱਲਾਂ, ਮੈਂ ਕਹੇ ਬਿਨਾ ਰਹਿ ਹੀ ਨਹੀਂ ਸਕਦਾ ਹਾਂ। ਜਿਵੇਂ ‘ਸਵੱਛਤਾ ਅਭਿਯਾਨ’ ਨੂੰ ਅਸੀਂ ਭੁੱਲਣਾ ਨਹੀਂ ਹੈ, Single use plastic ਖ਼ਿਲਾਫ਼ ਮੁਹਿੰਮ ਵਿਚ ਸਾਡੀ ਹੋਰ ਤੇਜ਼ੀ ਲਿਆਉਣੀ ਜ਼ਰੂਰੀ ਹੈ, Vocal for Local ਦਾ ਇਹ ਮੰਤਰ ਸਾਡੀ ਜ਼ਿੰਮੇਵਾਰੀ ਹੈ। ਅਸੀਂ ਆਤਮਨਿਰਭਰ ਭਾਰਤ ਮੁਹਿੰਮ ਦੇ ਲਈ ਜੀਅ-ਜਾਨ ਨਾਲ ਜੁਟੇ ਰਹਿਣਾ ਹੈ। ਸਾਡੇ ਸਾਰਿਆਂ ਦੇ ਯਤਨ ਨਾਲ ਹੀ ਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਪਹੁੰਚੇਗਾ। ਇਸੇ ਕਾਮਨਾ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ।

ਬਹੁਤ-ਬਹੁਤ ਧੰਨਵਾਦ।

 

 

 

 

 

 

 

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Annual malaria cases at 2 mn in 2023, down 97% since 1947: Health ministry

Media Coverage

Annual malaria cases at 2 mn in 2023, down 97% since 1947: Health ministry
NM on the go

Nm on the go

Always be the first to hear from the PM. Get the App Now!
...
Prime Minister condoles passing away of Shri MT Vasudevan Nair
December 26, 2024

The Prime Minister, Shri Narendra Modi has condoled the passing away of Shri MT Vasudevan Nair Ji, one of the most respected figures in Malayalam cinema and literature. Prime Minister Shri Modi remarked that Shri MT Vasudevan Nair Ji's works, with their profound exploration of human emotions, have shaped generations and will continue to inspire many more.

The Prime Minister posted on X:

“Saddened by the passing away of Shri MT Vasudevan Nair Ji, one of the most respected figures in Malayalam cinema and literature. His works, with their profound exploration of human emotions, have shaped generations and will continue to inspire many more. He also gave voice to the silent and marginalised. My thoughts are with his family and admirers. Om Shanti."