ਮਨ ਕੀ ਬਾਤ ਦਸੰਬਰ 2023

Published By : Admin | December 31, 2023 | 11:30 IST
In 108 episodes of Mann Ki Baat, we have seen many examples of public participation and derived inspiration from them: PM Modi
Today every corner of India is brimming with self-confidence, imbued with the spirit of a developed India; the spirit of self-reliance: PM Modi
This year, our country has attained many special achievements, including the passage of Nari Shakti Vandan Adhiniyam, India becoming the 5th largest economy, and success at the G20 Summit: PM
Record business on Diwali proved that every Indian is giving importance to the mantra of ‘Vocal For Local’: PM Modi
India becoming an Innovation Hub is a symbol of the fact that we are not going to stop: PM Modi
Today there is a lot of discussion about physical health and well-being, but another important aspect related to it is that of mental health: PM Modi
Nowadays we see how much talk there is about Lifestyle related Diseases, it is a matter of great concern for all of us, especially the youth: PM Modi

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! ‘ਮਨ ਕੀ ਬਾਤ’ ਯਾਨੀ ਤੁਹਾਡੇ ਨਾਲ ਮਿਲਣ ਦਾ ਇਕ ਮੌਕਾ ਅਤੇ ਆਪਣੇ ਪਰਿਵਾਰਜਨਾਂ ਦੇ ਨਾਲ ਜਦੋਂ ਅਸੀਂ ਮਿਲਦੇ ਹਾਂ ਤਾਂ ਉਹ ਕਿੰਨਾ ਸੁਖਦਾਈ ਹੁੰਦਾ ਹੈ, ਕਿੰਨਾ ਸੰਤੋਖਜਨਕ ਹੁੰਦਾ ਹੈ। ‘ਮਨ ਕੀ ਬਾਤ’ ਦੇ ਜ਼ਰੀਏ ਤੁਹਾਨੂੰ ਮਿਲ ਕੇ ਮੈਂ ਇਹੀ ਮਹਿਸੂਸ ਕਰਦਾ ਹਾਂ ਤੇ ਅੱਜ ਤਾਂ ਸਾਡੀ ਸਾਂਝੀ ਯਾਤਰਾ ਦਾ ਇਹ 108ਵਾਂ ਐਪੀਸੋਡ ਹੈ। ਸਾਡੇ ਇੱਥੇ 108 ਅੰਕ ਦਾ ਮਹੱਤਵ, ਉਸ ਦੀ ਪਵਿੱਤਰਤਾ ਇਕ ਡੂੰਘੇ ਅਧਿਐਨ ਦਾ ਵਿਸ਼ਾ ਹੈ। ਮਾਲਾ ਵਿੱਚ 108 ਮਣਕੇ, 108 ਵਾਰ ਜਾਪ, 108 ਦਿਵਯ ਖੇਤਰ, ਮੰਦਿਰਾਂ ਵਿੱਚ 108 ਪੌੜੀਆਂ, 108 ਘੰਟੀਆਂ, 108 ਦਾ ਇਹ ਅੰਕ ਅਸੀਮ ਆਸਥਾ ਦੇ ਨਾਲ ਜੁੜਿਆ ਹੋਇਆ ਹੈ। ਇਸ ਲਈ ‘ਮਨ ਕੀ ਬਾਤ’ ਦਾ 108ਵਾਂ ਐਪੀਸੋਡ ਮੇਰੇ ਲਈ ਹੋਰ ਖਾਸ ਹੋ ਗਿਆ ਹੈ। ਇਨ੍ਹਾਂ 108 ਐਪੀਸੋਡ ਵਿੱਚ ਅਸੀਂ ਜਨਭਾਗੀਦਾਰੀ ਦੇ ਕਿੰਨੇ ਹੀ ਉਦਾਹਰਣ ਵੇਖੇ ਹਨ, ਉਨ੍ਹਾਂ ਤੋਂ ਪ੍ਰੇਰਣਾ ਹਾਸਲ ਕੀਤੀ ਹੈ। ਹੁਣ ਇਸ ਪੜਾਅ ’ਤੇ ਪਹੁੰਚਣ ਤੋਂ ਬਾਅਦ ਅਸੀਂ ਨਵੇਂ ਸਿਰੇ ਤੋਂ, ਨਵੀਂ ਊਰਜਾ ਦੇ ਨਾਲ ਹੋਰ ਤੇਜ਼ ਗਤੀ ਨਾਲ ਵਧਣ ਦਾ ਸੰਕਲਪ ਲੈਣਾ ਹੈ ਅਤੇ ਇਹ ਕਿੰਨਾ ਸੁਖਦ ਸੰਜੋਗ ਹੈ ਕਿ ਕੱਲ੍ਹ ਦਾ ਸੂਰਜ, 2024 ਦਾ ਪਹਿਲਾ ਸੂਰਜ ਹੋਵੇਗਾ - ਅਸੀਂ ਸਾਲ 2024 ਵਿੱਚ ਦਾਖਲ ਹੋ ਚੁੱਕੇ ਹੋਵਾਂਗੇ। ਆਪ ਸਭ ਨੂੰ 2024 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।


ਸਾਥੀਓ, ‘ਮਨ ਕੀ ਬਾਤ’ ਸੁਣਨ ਵਾਲੇ ਕਈ ਲੋਕਾਂ ਨੇ ਮੈਨੂੰ ਖ਼ਤ ਲਿਖ ਕੇ ਆਪਣੇ ਯਾਦਗਾਰ ਪਲ ਸਾਂਝੇ ਕੀਤੇ ਹਨ। ਇਹ 140 ਕਰੋੜ ਭਾਰਤੀਆਂ ਦੀ ਤਾਕਤ ਹੈ ਕਿ ਇਸ ਸਾਲ, ਸਾਡੇ ਦੇਸ਼ ਨੇ, ਕਈ ਵਿਸ਼ੇਸ਼ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸੇ ਸਾਲ ਨਾਰੀ ਸ਼ਕਤੀ ਵੰਦਨ ਅਧੀਨਿਯਮ ਪਾਸ ਹੋਇਆ, ਜਿਸ ਦੀ ਉਡੀਕ ਵਰ੍ਹਿਆਂ ਤੋਂ ਸੀ। ਬਹੁਤ ਸਾਰੇ ਲੋਕਾਂ ਨੇ ਖ਼ਤ ਲਿਖ ਕੇ ਭਾਰਤ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਅਨੇਕਾਂ ਲੋਕਾਂ ਨੇ ਮੈਨੂੰ ਜੀ-20 ਸਮਿਟ ਦੀ ਸਫਲਤਾ ਯਾਦ ਦਿਵਾਈ। ਸਾਥੀਓ, ਅੱਜ ਭਾਰਤ ਦਾ ਕੋਨਾ-ਕੋਨਾ, ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ, ਵਿਕਸਿਤ ਭਾਰਤ ਦੀ ਭਾਵਨਾ ਨਾਲ, ਆਤਮ-ਨਿਰਭਰਤਾ ਦੀ ਭਾਵਨਾ ਨਾਲ ਸਰਾਬੋਰ ਹੈ। 2024 ਵਿੱਚ ਵੀ ਅਸੀਂ ਇਸੇ ਭਾਵਨਾ ਅਤੇ ਮੋਮੈਂਟਮ ਨੂੰ ਬਣਾਈ ਰੱਖਣਾ ਹੈ। ਦੀਵਾਲੀ ’ਤੇ ਰਿਕਾਰਡ ਕਾਰੋਬਾਰ ਨੇ ਇਹ ਸਾਬਤ ਕੀਤਾ ਕਿ ਹਰ ਭਾਰਤੀ ‘ਵੋਕਲ ਫਾਰ ਲੋਕਲ’ ਦੇ ਮੰਤਰ ਨੂੰ ਮਹੱਤਵ ਦੇ ਰਿਹਾ ਹੈ।


ਸਾਥੀਓ, ਅੱਜ ਵੀ ਕਈ ਲੋਕ ਮੈਨੂੰ ਚੰਦਰਯਾਨ-3 ਦੀ ਸਫ਼ਲਤਾ ਨੂੰ ਲੈ ਕੇ ਸੁਨੇਹੇ ਭੇਜਦੇ ਰਹਿੰਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਵਾਂਗ ਤੁਸੀਂ ਵੀ ਸਾਡੇ ਵਿਗਿਆਨਕਾਂ ਅਤੇ ਖ਼ਾਸਕਰ ਮਹਿਲਾ ਵਿਗਿਆਨਕਾਂ ਨੂੰ ਲੈ ਕੇ ਮਾਣ ਮਹਿਸੂਸ ਕਰਦੇ ਹੋਵੋਗੇ।

 

ਸਾਥੀਓ, ਜਦੋਂ ਨਾਟੂ-ਨਾਟੂ ਨੂੰ ਔਸਕਰ ਮਿਲਿਆ ਤਾਂ ਪੂਰਾ ਦੇਸ਼ ਖੁਸ਼ੀ ਨਾਲ ਝੂਮ ਉੱਠਿਆ। “the elephent Whisperers ਨੂੰ ਸਨਮਾਨ ਦੀ ਗੱਲ ਜਦੋਂ ਸੁਣੀ ਤਾਂ ਕੌਣ ਖੁਸ਼ ਨਹੀਂ ਹੋਇਆ। ਇਨ੍ਹਾਂ ਦੇ ਜ਼ਰੀਏ ਦੁਨੀਆ ਨੇ ਭਾਰਤ ਦੀ ਰਚਨਾਤਮਕਤਾ ਨੂੰ ਵੇਖਿਆ ਅਤੇ ਵਾਤਾਵਰਣ ਦੇ ਨਾਲ ਸਾਡੇ ਜੁੜਾਵ ਨੂੰ ਸਮਝਿਆ। ਇਸ ਸਾਲ ਸਪੋਰਟਸ ਵਿੱਚ ਵੀ ਸਾਡੇ ਐਥਲੀਟਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਏਸ਼ੀਅਨ ਗੇਮਸ ਵਿੱਚ ਸਾਡੇ ਖਿਡਾਰੀਆਂ ਨੇ 107 ਅਤੇ ਏਸ਼ੀਅਨ ਪੈਰਾ-ਗੇਮਸ ਵਿੱਚ 111 ਮੈਡਲ ਜਿੱਤੇ। ਕ੍ਰਿਕਟ ਵਰਲਡ ਕੱਪ ਵਿੱਚ ਭਾਰਤੀ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ। ਅੰਡਰ-19 ਟੀ-20 ਵਰਲਡ ਕੱਪ ਵਿੱਚ ਸਾਡੀ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਬਹੁਤ ਪ੍ਰੇਰਿਤ ਕਰਨ ਵਾਲੀ ਹੈ। ਕਈ ਖੇਡਾਂ ਵਿੱਚ ਖਿਡਾਰੀਆਂ ਦੀਆਂ ਉਪਲਬਧੀਆਂ ਨੇ ਦੇਸ਼ ਦਾ ਨਾਮ ਚਮਕਾਇਆ। ਹੁਣ 2024 ਵਿੱਚ ਪੈਰਿਸ ਓਲੰਪਿਕਸ ਦਾ ਆਯੋਜਨ ਹੋਵੇਗਾ, ਜਿਸ ਲਈ ਪੂਰਾ ਦੇਸ਼ ਆਪਣੇ ਖਿਡਾਰੀਆਂ ਦਾ ਹੌਂਸਲਾ ਵਧਾ ਰਿਹਾ ਹੈ।


ਸਾਥੀਓ, ਜਦੋਂ ਵੀ ਅਸੀਂ ਮਿਲ ਕੇ ਕੋਸ਼ਿਸ਼ ਕੀਤੀ, ਸਾਡੇ ਦੇਸ਼ ਦੀ ਵਿਕਾਸ ਯਾਤਰਾ ’ਤੇ ਬਹੁਤ ਸਕਾਰਾਤਮਕ ਪ੍ਰਭਾਵ ਪਿਆ। ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ‘ਮੇਰੀ ਮਾਟੀ ਮੇਰਾ ਦੇਸ਼’ ਅਜਿਹੀਆਂ ਸਫਲ ਮੁਹਿੰਮਾਂ ਦਾ ਅਨੁਭਵ ਕੀਤਾ। ਇਸ ਵਿੱਚ ਕਰੋੜਾਂ ਲੋਕਾਂ ਦੀ ਭਾਗੀਦਾਰੀ ਦੇ ਅਸੀਂ ਸਭ ਗਵਾਹ ਹਾਂ। 70 ਹਜ਼ਾਰ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਵੀ ਸਾਡੀ ਸਮੁੱਚੀ ਉਪਲਬਧੀ ਹੈ।
 

ਸਾਥੀਓ, ਮੇਰਾ ਇਹ ਵਿਸ਼ਵਾਸ ਰਿਹਾ ਹੈ ਕਿ ਜੋ ਦੇਸ਼ ਇਨੋਵੇਸ਼ਨ ਨੂੰ ਮਹੱਤਵ ਨਹੀਂ ਦਿੰਦਾ, ਉਸ ਦਾ ਵਿਕਾਸ ਰੁਕ ਜਾਂਦਾ ਹੈ। ਭਾਰਤ ਦਾ ਇਨੋਵੇਸ਼ਨ ਹੱਬ ਬਣਨਾ, ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਰੁਕਣ ਵਾਲੇ ਨਹੀਂ ਹਾਂ। 2015 ਵਿੱਚ ਅਸੀਂ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 81ਵੇਂ ਰੈਂਕ ’ਤੇ ਸੀ - ਅੱਜ ਸਾਡਾ ਰੈਂਕ 40 ਹੈ। ਇਸ ਵਰ੍ਹੇ ਭਾਰਤ ਵਿੱਚ ਫਾਈਲ ਹੋਣ ਵਾਲੇ ਪੇਟੈਂਟਸ ਦੀ ਗਿਣਤੀ ਜ਼ਿਆਦਾ ਰਹੀ ਹੈ, ਜਿਸ ਵਿੱਚ ਕਰੀਬ 60 ਫੀਸਦੀ ਡੋਮੈਸਟਿਕ ਫੰਡ ਦੇ ਸੀ। ਕਿਊ. ਐੱਸ. ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿੱਚ ਇਸ ਵਾਰ ਸਭ ਤੋਂ ਵੱਧ ਗਿਣਤੀ ਵਿੱਚ ਭਾਰਤੀ ਯੂਨੀਵਰਸਿਟੀਆਂ ਸ਼ਾਮਲ ਹੋਈਆਂ ਹਨ। ਜੇ ਇਨ੍ਹਾਂ ਉਪਲਬਧੀਆਂ ਦੀ ਲਿਸਟ ਬਣਾਉਣਾ ਸ਼ੁਰੂ ਕਰੀਏ ਤਾਂ ਇਹ ਕਦੇ ਪੂਰੀ ਹੀ ਨਹੀਂ ਹੋਵੇਗੀ। ਇਹ ਤਾਂ ਸਿਰਫ ਝਲਕ ਹੈ, ਭਾਰਤ ਦੀ ਸਮਰੱਥਾ ਕਿੰਨੀ ਅਸਰ ਕਾਰਕ ਹੈ, ਸਾਨੂੰ ਦੇਸ਼ ਦੀਆਂ ਇਨ੍ਹਾਂ ਸਫਲਤਾਵਾਂ ਤੋਂ, ਦੇਸ਼ ਦੇ ਲੋਕਾਂ ਦੀਆਂ ਇਨ੍ਹਾਂ ਉਪਲਬਧੀਆਂ ਤੋਂ ਪ੍ਰੇਰਣਾ ਲੈਣੀ ਹੈ, ਫਖ਼ਰ ਕਰਨਾ ਹੈ, ਨਵੇਂ ਸੰਕਲਪ ਲੈਣੇ ਹਨ। ਮੈਂ ਇਕ ਵਾਰ ਫਿਰ ਆਪ ਸਭ ਨੂੰ 2024 ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।


ਮੇਰੇ ਪਰਿਵਾਰਜਨੋਂ, ਅਸੀਂ ਹੁਣੇ ਭਾਰਤ ਨੂੰ ਲੈ ਕੇ ਹਰ ਪਾਸੇ ਜੋ ਉਮੀਦ ਅਤੇ ਉਤਸ਼ਾਹ ਹੈ, ਉਸ ਦੀ ਚਰਚਾ ਕੀਤੀ - ਇਹ ਉਮੀਦ ਅਤੇ ਉਤਸ਼ਾਹ ਬਹੁਤ ਚੰਗਾ ਹੈ। ਜਦੋਂ ਭਾਰਤ ਵਿਕਸਿਤ ਹੋਵੇਗਾ ਤਾਂ ਇਸ ਦਾ ਸਭ ਤੋਂ ਜ਼ਿਆਦਾ ਲਾਭ ਨੌਜਵਾਨਾਂ ਨੂੰ ਹੀ ਹੋਵੇਗਾ ਪਰ ਨੌਜਵਾਨਾਂ ਨੂੰ ਇਸ ਦਾ ਲਾਭ ਹੋਰ ਜ਼ਿਆਦਾ ਉਦੋਂ ਮਿਲੇਗਾ, ਜਦੋਂ ਉਹ ਫਿਟ ਹੋਣਗੇ। ਅੱਜ-ਕੱਲ੍ਹ ਅਸੀਂ ਵੇਖਦੇ ਹਾਂ ਕਿ ਲਾਈਫ ਸਟਾਈਲ ਰਿਲੇਟਿਡ Diseases ਬਾਰੇ ਕਿੰਨੀਆਂ ਗੱਲਾਂ ਹੁੰਦੀਆਂ ਹਨ, ਇਹ ਸਾਡੇ ਸਾਰਿਆਂ ਲਈ ਖਾਸਕਰ ਨੌਜਵਾਨਾਂ ਲਈ ਜ਼ਿਆਦਾ ਚਿੰਤਾ ਦੀ ਗੱਲ ਹੈ। ਇਸ ‘ਮਨ ਕੀ ਬਾਤ’ ਲਈ ਮੈਂ ਆਪ ਸਭ ਨੂੰ ਫਿੱਟ ਇੰਡੀਆ ਨਾਲ ਜੁੜੇ ਇਨਪੁਟਸ ਭੇਜਣ ਦੀ ਬੇਨਤੀ ਕੀਤੀ ਸੀ। ਤੁਸੀਂ ਲੋਕਾਂ ਨੇ ਜੋ ਰਿਸਪਾਂਸ ਦਿੱਤਾ, ਉਸ ਨੇ ਮੈਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ। ‘ਨਮੋ ਐਪ’ ’ਤੇ ਵੱਡੀ ਤਾਦਾਦ ਵਿੱਚ ਮੈਨੂੰ ਸਟਾਰਟਅੱਪਸ ਨੇ ਵੀ ਆਪਣੇ ਸੁਝਾਅ ਭੇਜੇ ਹਨ, ਉਨ੍ਹਾਂ ਨੇ ਆਪਣੇ ਕਈ ਤਰ੍ਹਾਂ ਦੇ ਅਨੋਖੇ ਯਤਨਾਂ ਦੀ ਚਰਚਾ ਕੀਤੀ ਹੈ।


ਸਾਥੀਓ, ਭਾਰਤ ਦੇ ਯਤਨ ਨਾਲ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਰੂਪ ਵਿੱਚ ਮਨਾਇਆ ਗਿਆ। ਇਸ ਨਾਲ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਸਟਾਰਟਅੱਪਸ ਨੂੰ ਬਹੁਤ ਸਾਰੇ ਮੌਕੇ ਮਿਲੇ ਹਨ, ਇਨ੍ਹਾਂ ਵਿੱਚ ਲਖਨਊ ਤੋਂ ਸ਼ੁਰੂ ਹੋਏ ‘ਕੀਰੋਜ਼ ਫੂਡਸ’ ਪ੍ਰਯਾਗਰਾਜ ਤੇ ‘ਗ੍ਰੈਂਡ ਮਾ ਮਿਲਟਸ’ ਅਤੇ ‘ਨਿਊਟਰਾਸੂਟੀਕਲ ਰਿਚ ਆਰਗੈਨਿਕ ਇੰਡੀਆ’ ਵਰਗੇ ਕਈ ਸਟਾਰਟਅੱਪਸ ਸ਼ਾਮਲ ਹਨ। ‘ਐਲਪੀਨੋ ਹੈਲਥ ਫੂਡਸ’ ‘ਅਰਬੋਰੀਅਲ’ ਅਤੇ ‘ਕੀਰੋਜ਼ ਫੂਡ’ ਨਾਲ ਜੁੜੇ ਨੌਜਵਾਨ ਹੈਲਦੀ ਫੂਡ ਦੇ ਆਪਸ਼ਨਜ਼ ਨੂੰ ਲੈ ਕੇ ਨਵੇਂ-ਨਵੇਂ ਇਨੋਵੇਸ਼ਨ ਵੀ ਕਰ ਰਹੇ ਹਨ। ਬੈਂਗਲੁਰੂ ਦੇ ਅਨਬੋਕਸ ਹੈਲਥ ਨਾਲ ਜੁੜੇ ਨੌਜਵਾਨਾਂ ਨੇ ਇਹ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਲੋਕਾਂ ਨੂੰ ਉਨ੍ਹਾਂ ਦੀ ਪਸੰਦੀਦਾ ਡਾਈਟ ਚੁਣਨ ਵਿੱਚ ਮਦਦ ਕਰ ਰਹੇ ਹਨ। ਫਿਜ਼ੀਕਲ ਹੈਲਥ ਨੂੰ ਲੈ ਕੇ ਦਿਲਚਸਪੀ ਜਿਸ ਤਰ੍ਹਾਂ ਵਧ ਰਹੀ ਹੈ, ਉਹ ਉਸ ਨਾਲ ਇਸ ਖੇਤਰ ਨਾਲ ਜੁੜੇ ਕੋਚਿਸ ਅਤੇ ਟਰੇਨਰਸ ਦੀ ਡਿਮਾਂਡ ਵੀ ਵਧ ਰਹੀ ਹੈ। ‘ਜੋਗੋ ਟੈਕਨਾਲੋਜੀਸ’ ਵਰਗੇ ਸਟਾਰਟਅੱਪਸ ਇਸ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੇ ਹਨ।


ਸਾਥੀਓ, ਅੱਜ ਫਿਜ਼ੀਕਲ ਹੈਲਥ ਅਤੇ ਵੈਲਬੀਈਂਗ ਦੀ ਚਰਚਾ ਤਾਂ ਖੂਬ ਹੁੰਦੀ ਹੈ ਪਰ ਇਸ ਨਾਲ ਜੁੜਿਆ ਇੱਕ ਹੋਰ ਵੱਡਾ ਪਹਿਲੂ ਹੈ ਮੈਂਟਲ ਹੈਲਥ ਦਾ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਮੁੰਬਈ ਦੇ ‘ਇਨਫੀਹੀਲ’ ਅਤੇ ‘ਯੂਅਰ ਦੋਸਤ’ ਵਰਗੇ ਸਟਾਰਟਅੱਪਸ, ਮੈਂਟਲ ਹੈਲਥ ਅਤੇ ਵੈਲ ਬੀਂਗ ਨੂੰ ਇੰਪਰੂਵ ਕਰਨ ਲਈ ਕੰਮ ਕਰ ਰਹੇ ਹਨ। ਇੰਨਾ ਹੀ ਨਹੀਂ ਅੱਜ ਇਸ ਲਈ ਆਰਟੀਫੀਸ਼ਲ ਇੰਟੈਲੀਜੈਂਸ ਵਰਗੀ ਟੈਕਨੋਲੋਜੀ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਸਾਥੀਓ, ਮੈਂ ਇੱਥੇ ਕੁਝ ਹੀ ਸਟਾਰਟਅੱਪਸ ਦਾ ਨਾਂ ਲੈ ਸਕਦਾ ਹਾਂ, ਕਿਉਂਕਿ ਲਿਸਟ ਬਹੁਤ ਲੰਬੀ ਹੈ। ਮੈਂ ਆਪ ਸਭ ਨੂੰ ਬੇਨਤੀ ਕਰਾਂਗਾ ਕਿ ਫਿਟ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ‘ਚ ਇਨੋਵੇਟਿਵ ਹੈਲਥ ਕੇਅਰ ਸਟਾਰਟਅੱਪਸ ਦੇ ਬਾਰੇ ‘ਚ ਮੈਨੂੰ ਜ਼ਰੂਰ ਲਿਖਦੇ ਰਹੋ। ਮੈਂ ਤੁਹਾਡੇ ਨਾਲ ਫਿਜ਼ੀਕਲ ਅਤੇ ਮੈਂਟਲ ਹੈਲਥ ਦੇ ਬਾਰੇ ‘ਚ ਗੱਲ ਕਰਨ ਵਾਲੇ ਮੰਨੇ-ਪ੍ਰਮੰਨੇ ਲੋਕਾਂ ਦੇ ਤਜ਼ਰਬੇ ਵੀ ਸਾਂਝੇ ਕਰਨਾ ਚਾਹੁੰਦਾ ਹਾਂ।


ਇਹ ਪਹਿਲਾ ਮੈਸੇਜ ਸਦਗੁਰੂ ਜੱਗੀ ਵਾਸੂਦੇਵ ਜੀ ਦਾ ਹੈ।

 

 ਇਹ ਫਿਟਨੈੱਸ, ਖਾਸਕਰ ਫਿਟਨੈੱਸ ਆਵ੍ ਦਾ ਮਾਇੰਡ, ਯਾਨੀ ਮਾਨਸਿਕ ਸਿਹਤ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਨਗੇ।
*****ਆਡੀਓ*****
इस मन की बात में मन के स्वास्थ्य पर बात करना हमारा सौभाग्य है। Mental illnesses and how we keep our neurological system are very directly related. How alert static free and disturbance free we keep neurological system will decide how pleasant we feel within ourselves? What we call as peace, love, joy, blissfulness, agony, depression, ecstasies all have a chemical and neurological basis. Pharmacology is essentially trying to fix the chemical imbalance within the body by adding chemicals from outside.   Mental illnesses are being managed this way but we must realise that taking chemicals from outside in the form of medications is necessary when one is in extreme situation. Working for an internal mental health situation or working for an equanimous chemistry within ourselves, a chemistry of peacefulness, joyfulness, blissfulness is something that has to be brought into every individual’s life into the cultural life of a society and the Nations around the world and the entire humanity. It’s very important we understand our mental health, our sanity is a fragile privilege- we must protect it, we must nurture it. For this, there are many levels of practices in the Yogik system completely internalize  processes that people can do as simple practices with  which they can bring certain equanimity to their chemistry and certain calmness to their neurological system. The technologies of inner wellbeing are what we call as the Yogik sciences.   Let’s make it happen.

ਆਮ ਤੌਰ ’ਤੇ ਸਦਗੁਰੂ ਜੀ ਇਸੇ ਤਰ੍ਹਾਂ ਦੇ ਹੀ ਬਿਹਤਰੀਨ ਤਰੀਕੇ ਨਾਲ ਆਪਣੀਆਂ ਗੱਲਾਂ ਨੂੰ ਸਾਹਮਣੇ ਰੱਖਣ ਲਈ ਜਾਣੇ ਜਾਂਦੇ ਹਨ। ਆਓ, ਹੁਣ ਅਸੀਂ ਮੰਨੇ-ਪ੍ਰਮੰਨੇ ਕ੍ਰਿਕੇਟ ਖਿਡਾਰਨ ਹਰਮਨਪ੍ਰੀਤ ਕੌਰ ਜੀ ਨੂੰ ਸੁਣਦੇ ਹਾਂ।
*****ਆਡੀਓ*****
नमस्कार। मैं अपने देशवासियों को ‘मन की बात’ के माध्यम से कुछ कहना चाहती हूं। माननीय प्रधानमंत्री श्री नरेंद्र मोदी जी के fit India की पहल मुझे अपने fitness मंत्र आप सभी के साथ share करने के लिए प्रोत्साहित किया है। आप सभी को मेरा पहला suggestion यही है ‘one cannot out-train a bad diet’. इसका अर्थ ये है कि आप कब खाते हो और क्या खाते हो इसके बारे  में आपको बहुत सावधान रहना होगा। हाल ही में माननीय प्रधानमंत्री मोदी जी ने सभी को बाजरा खाने के लिए encourage किया है। जो की immunity बढ़ाता है और टिकाऊ खेती करने में सहायता करता है और पचाने में भी आसान है। regular exercise और 7 घंटे की पूरी नींद body के लिए बहुत जरूरी है और fit रहने के लिए मदद करती है। इसके लिए बहुत discipline and consistency की जरुरत होगी। जब आपको इसका result मिलने लग जाएगा तो आप daily खुद ही exercise करना start कर दोगे। मुझे आप सबसे बात करने और अपना fitness मंत्र share करने का अवसर देने के लिए माननीय प्रधानमंत्री जी का बहुत धन्यवाद।

ਹਰਮਨਪ੍ਰੀਤ ਜੀ ਵਰਗੇ ਪ੍ਰਤਿਭਾਸ਼ਾਲੀ ਖਿਡਾਰੀ ਦੀਆਂ ਗੱਲਾਂ ਯਕੀਨੀ ਤੌਰ ’ਤੇ ਆਪ ਸਭ ਨੂੰ ਪ੍ਰੇਰਿਤ ਕਰਨਗੀਆਂ। ਆਓ, ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਜੀ ਨੂੰ ਸੁਣੀਏ। ਅਸੀਂ ਸਭ ਜਾਣਦੇ ਹਾਂ ਕਿ ਉਨ੍ਹਾਂ ਦੀ ਖੇਡ ਸ਼ਤਰੰਜ ਲਈ ਮੈਂਟਲ ਫਿਟਨੈੱਸ ਦਾ ਕਿੰਨਾ ਮਹੱਤਵ ਹੈ।
*****ਆਡੀਓ*****
Namaste, I am Vishwanathan Anand you have seen me play Chess and very often I am asked, what is your fitness routine? Now Chess requires a lot of focus and patience, so I do the following which keeps me fit and agile. I do yoga two times a week, I do cardio two times a week and two times a week, I focus on flexibility, stretching, weight training and I tend to take one day off per week. All of these are very important for chess. You need to have the stamina to last 6 or 7 hours of intense mental effort, but you also need to be flexible to able to sit comfortably and the ability to regulate your breath to calm down is helpful when you want to focus on some problem, which is usually a Chess game. My fitness tip to all ‘Mann Ki Baat’ listeners would be to keep calm and focus on the task ahead. The best fitness tip for me absolutely the most important fitness tip is to get a good night sleep. Do not start sleeping for four and five hours a night, I think seven or eight is a absolute minimum so we should try as hard as possible to get good night sleep, because that is when the next day you are able to get through the day in calm fashion. You don’t make impulsive decisions; you are in control of your emotions. For me sleep is the most important fitness tip.

 

ਆਓ, ਹੁਣ ਅਕਸ਼ੇ ਕੁਮਾਰ ਜੀ ਨੂੰ ਸੁਣਦੇ ਹਾਂ।
*****ਆਡੀਓ*****
नमस्कार, मैं हूं अक्षय कुमार सबसे पहले तो मैं हमारे आदरणीय प्रधानमंत्री जी का बहुत शुक्रिया करता हूं कि उनके ‘मन की बात’ में मुझे भी अपने ‘मन की बात’ आपको कह पाने का एक छोटा सा मौका मिला। आप लोग जानते हैं कि मैं fitness के लिए जितना passionate हूं उससे भी कई ज्यादा passionate हूं natural तरीके से fit रहने के लिए। मुझे ना ये fancy gym से ज्यादा पसंद है बाहर swimming करना, badminton खेलना, सीढ़ियाँ चढ़ना, मुद्गर से कसरत करना, अच्छा हेल्दी खाना, जैसे मेरा यह मानना है कि शुद्ध घी अगर सही मात्रा में खाया जाए तो हमें फायदा करता है। लेकिन मैं देखता हूं कि बहुत से young लड़के लड़कियां इस वजह से घी नहीं खाते कि कही वो मोटे ना हो जाए। बहुत जरूरी है कि हम यह समझे कि क्या हमारी fitness के लिए अच्छा है और क्या बुरा है। Doctors की सलाह से आप अपना lifestyle बदलो ना कि किसी फिल्म स्टार की body देखकर।  Actor screen पर जैसे दिखते हैं वैसे तो कई बार होते भी नहीं हैं। कई तरह के filter और special effects use होते हैं और हम उसे देखकर अपने शरीर को बदलने के लिए गलत तरीके shortcut का इस्तेमाल करना शुरू कर देते हैं। आजकल इतने सारे लोग steroid लेकर यह six pack eight pack इसके लिए चल पड़ते हैं। यार ऐसे shortcut से body ऊपर से फूल जाती है लेकिन अंदर से खोखली रह जाती है। आप लोग याद रखिएगा की shortcut can cut your life short। आपको shortcut नहीं long lasting fitness चाहिए। दोस्तों fitness एक तरह की तपस्या हैं। Instant coffee या दो मिनट का noodles नहीं हैं। इस नए साल में अपने आप से वादा करो no chemicals, no shortcut कसरत, योग, अच्छा खाना, वक्त पर सोना, थोड़ा meditation और सबसे जरूरी, जैसे आप दिखते हो ना, उसे खुशी से except करो। आज के बाद filter वाली life नहीं, fitter वाली life जियो| take care. जय महाकाल।

ਇਸ ਸੈਕਟਰ ‘ਚ ਕਈ ਹੋਰ ਸਟਾਰਟਅੱਪਸ ਹਨ, ਇਸ ਲਈ ਮੈਂ ਸੋਚਿਆ ਕਿ ਇੱਕ ਯੁਵਾ ਸਟਾਰਟਅੱਪ ਫਾਊਂਡਰ ਨਾਲ ਵੀ ਚਰਚਾ ਕੀਤੀ ਜਾਵੇ ਜੋ ਇਸ ਖੇਤਰ ‘ਚ ਬਿਹਤਰੀਨ ਕੰਮ ਕਰ ਰਹੇ ਹਨ।
*****ਆਡੀਓ*****
नमस्कार, मेरा नाम ऋषभ मल्होत्रा है और मैं बेंगलुरु का रहने वाला हूं। मुझे यह जानकर बेहद खुशी हुई कि ‘मन की बात’ में fitness पर चर्चा हो रही है। मैं खुद fitness की दुनिया से belong करता हूं  और बेंगलुरु में हमारा एक start-up है जिसका नाम है ‘तगड़ा रहो’। हमारा start-up भारत के पारंपरिक व्यायाम को आगे लाने के लिए बनाया गया है। भारत के पारंपरिक व्यायाम में एक बहुत ही अद्भुत व्यायाम है जो है ‘गदा व्यायाम’ और हमारा पूरा focus गदा और मुग्दर व्यायाम पर ही है। लोगों को जानकर आश्चर्य होता है कि आप गदा से सारी training कैसे कर लेते हैं। मैं यह बताना चाहूंगा कि गदा व्यायाम हजारों साल पुराना व्यायाम है और ये हजारों सालों से भारत में चलता आ रहा है। आपने इसे छोटे बड़े अखाड़ों  में देखा होगा और हमारे start-up के माध्यम से हम इसे एक आधुनिक form में वापस लेकर आए हैं। हमें पूरे देश से बहुत प्यार मिला है बहुत अच्छा response मिला है। ‘मन की बात’ के माध्यम से मैं यह बताना चाहूंगा कि इसके अलावा भी भारत में बहुत से ऐसे प्राचीन व्यायाम है health और fitness से related विधि है, जो हमें अपनानी चाहिए और दुनिया में आगे भी सिखानी चाहिए। मैं fitness की दुनिया से हूँ तो आपको एक personal tip देना चाहूँगा। गदा व्यायाम से आप अपना बल, अपनी ताकत, अपना posture और अपनी breathing को भी ठीक कर सकते हैं, तो, गदा व्यायाम को अपनाए और इसे आगे बढ़ाएं। जय हिंद।

 

ਸਾਥੀਓ, ਹਰ ਕਿਸੇ ਨੇ ਆਪਣੇ ਵਿਚਾਰ ਰੱਖੇ ਹਨ ਪਰ ਸਭ ਦਾ ਇੱਕ ਹੀ ਮੰਤਰ ਹੈ - ਹੈਲਦੀ ਰਹੋ, ਫਿਟ ਰਹੋ। 2024 ਦੀ ਸ਼ੁਰੂਆਤ ਕਰਨ ਲਈ ਤੁਹਾਡੇ ਕੋਲ ਆਪਣੀ ਫਿਟਨੈੱਸ ਤੋਂ ਵੱਡਾ ਸੰਕਲਪ ਹੋਰ ਕੀ ਹੋਵੇਗਾ।
 

ਮੇਰੇ ਪਰਿਵਾਰਜਨੋਂ, ਕੁਝ ਦਿਨ ਪਹਿਲਾਂ ਕਾਸ਼ੀ ‘ਚ ਇੱਕ ਐਕਸਪੈਰੀਮੈਂਟ ਹੋਇਆ ਸੀ ਜੋ ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ। ਤੁਸੀਂ ਜਾਣਦੇ ਹੋ ਕਿ ਕਾਸ਼ੀ ਤਮਿਲ ਸੰਗਮਮ ‘ਚ ਹਿੱਸਾ ਲੈਣ ਲਈ ਹਜ਼ਾਰਾਂ ਲੋਕ ਤਮਿਲ ਨਾਡੂ ਤੋਂ ਕਾਸ਼ੀ ਪਹੁੰਚੇ ਸਨ, ਉੱਥੇ ਮੈਂ ਉਨ੍ਹਾਂ ਲੋਕਾਂ ਨਾਲ ਸੰਵਾਦ ਲਈ ਆਰਟੀਫੀਸ਼ਲ ਇੰਟੈਲੀਜੈਂਸ ਏ.ਆਈ. ਟੂਲ ਸਪੀਕਰ ਦਾ ਜਨਤਕ ਤੌਰ ’ਤੇ ਪਹਿਲੀ ਵਾਰ ਇਸਤੇਮਾਲ ਕੀਤਾ। ਮੈਂ ਮੰਚ ਤੋਂ ਹਿੰਦੀ ‘ਚ ਸੰਬੋਧਨ ਕਰ ਰਿਹਾ ਸੀ ਪਰ ਏ. ਆਈ. ਟੂਲ ਸਪੀਕਰ ਦੀ ਵਜ੍ਹਾ ਕਰਕੇ ਉੱਥੇ ਮੌਜੂਦ ਤਮਿਲ ਨਾਡੂ ਦੇ ਲੋਕਾਂ ਨੂੰ ਮੇਰਾ ਉਹੀ ਸੰਬੋਧਨ ਉਸੇ ਸਮੇਂ ਤਮਿਲ ਭਾਸ਼ਾ ‘ਚ ਸੁਣਾਈ ਦੇ ਰਿਹਾ ਸੀ। ਕਾਸ਼ੀ ਤਮਿਲ ਸੰਗਮਮ ‘ਚ ਆਏ ਲੋਕ ਇਸ ਪ੍ਰਯੋਗ ਨਾਲ ਬਹੁਤ ਉਤਸ਼ਾਹਿਤ ਦਿਖੇ। ਉਹ ਦਿਨ ਦੂਰ ਨਹੀਂ, ਜਦੋਂ ਕਿਸੇ ਇੱਕ ਭਾਸ਼ਾ ‘ਚ ਸੰਬੋਧਨ ਹੋਇਆ ਕਰੇਗਾ ਅਤੇ ਜਨਤਾ ਰੀਅਲ ਟਾਈਮ ‘ਚ ਉਸੇ ਭਾਸ਼ਣ ਨੂੰ ਆਪਣੀ ਭਾਸ਼ਾ ‘ਚ ਸੁਣਿਆ ਕਰੇਗੀ। ਇਸੇ ਤਰ੍ਹਾਂ ਹੀ ਫਿਲਮਾਂ ਦੇ ਨਾਲ ਵੀ ਹੋਵੇਗਾ, ਜਦੋਂ ਜਨਤਾ ਸਿਨੇਮਾ ਹਾਲ ‘ਚ ਏ. ਆਈ. ਦੀ ਮਦਦ ਨਾਲ ਰੀਅਲ ਟਾਈਮ ਟਰਾਂਸਲੇਸ਼ਨ ਸੁਣਿਆ ਕਰੇਗੀ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਇਹ ਟੈਕਨੋਲੋਜੀ ਸਾਡੇ ਸਕੂਲਾਂ, ਸਾਡੇ ਹਸਪਤਾਲਾਂ, ਸਾਡੀਆਂ ਅਦਾਲਤਾਂ ‘ਚ ਵਿਆਪਕ ਰੂਪ ਵਿੱਚ ਇਸਤੇਮਾਲ ਹੋਣ ਲੱਗੇਗੀ ਤਾਂ ਕਿੰਨੀ ਵੱਡੀ ਤਬਦੀਲੀ ਆਵੇਗੀ। ਮੈਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਾਂਗਾ ਕਿ ਰੀਅਲ ਟਾਈਮ ਟਰਾਂਸਲੇਸ਼ਨ ਨਾਲ ਜੁੜੇ ਏ. ਆਈ. ਟੂਲਸ ਨੂੰ ਹੋਰ ਐਕਸਪਲੋਰ ਕਰੇ, ਉਨ੍ਹਾਂ ਨੂੰ ਸੌ ਫੀਸਦੀ ਫੂਲ ਪਰੂਫ ਬਣਾਏ।


ਸਾਥੀਓ, ਬਦਲਦੇ ਸਮੇਂ ‘ਚ ਅਸੀਂ ਆਪਣੀਆਂ ਭਾਸ਼ਾਵਾਂ ਬਚਾਉਣੀਆਂ ਵੀ ਹਨ ਅਤੇ ਉਨ੍ਹਾਂ ਦਾ ਵਿਕਾਸ ਵੀ ਕਰਨਾ ਹੈ। ਹੁਣ ਮੈਂ ਤੁਹਾਨੂੰ ਝਾਰਖੰਡ ਦੇ ਇੱਕ ਆਦਿਵਾਸੀ ਪਿੰਡ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਇਸ ਪਿੰਡ ਨੇ ਆਪਣੇ ਬੱਚਿਆਂ ਨੂੰ ਮਾਂ ਬੋਲੀ ‘ਚ ਸਿੱਖਿਆ ਦੇਣ ਲਈ ਇੱਕ ਅਨੋਖੀ ਪਹਿਲ ਕੀਤੀ ਹੈ। ਗੜ੍ਹਵਾ ਜ਼ਿਲ੍ਹੇ ਦੇ ਮੰਗਲੋ ਪਿੰਡ ‘ਚ ਬੱਚਿਆਂ ਨੂੰ ਕੁਡੁਖ ਭਾਸ਼ਾ ‘ਚ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਸਕੂਲ ਦਾ ਨਾਮ ਹੈ ‘ਕਾਰਤਿਕ ਉਰਾਂਵ ਆਦਿਵਾਸੀ ਕੁਡੁਖ ਸਕੂਲ’। ਇਸ ਸਕੂਲ ‘ਚ 300 ਆਦਿਵਾਸੀ ਬੱਚੇ ਪੜ੍ਹਦੇ ਹਨ। ਕੁਡੁਖ ਭਾਸ਼ਾ, ਉਰਾਂਵ ਆਦਿਵਾਸੀ ਕਬੀਲੇ ਦੀ ਮਾਂ ਬੋਲੀ ਹੈ। ਕੁਡੁਖ ਭਾਸ਼ਾ ਦੀ ਆਪਣੀ ਲਿਪੀ ਵੀ ਹੈ, ਜਿਸ ਨੂੰ ‘ਤੋਲੰਗ ਸਿਕੀ’ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਭਾਸ਼ਾ ਹੌਲੀ-ਹੌਲੀ ਅਲੋਪ ਹੁੰਦੀ ਜਾ ਰਹੀ ਸੀ, ਜਿਸ ਨੂੰ ਬਚਾਉਣ ਲਈ ਇਸ ਕਬੀਲੇ ਨੇ ਆਪਣੀ ਭਾਸ਼ਾ ‘ਚ ਬੱਚਿਆਂ ਨੂੰ ਸਿੱਖਿਆ ਦੇਣ ਦਾ ਫੈਸਲਾ ਕੀਤਾ ਹੈ। ਇਸ ਸਕੂਲ ਨੂੰ ਸ਼ੁਰੂ ਕਰਨ ਵਾਲੇ ਅਰਵਿੰਦ ਉਰਾਂਵ ਕਹਿੰਦੇ ਹਨ ਕਿ ਆਦਿਵਾਸੀ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ‘ਚ ਦਿੱਕਤ ਆਉਂਦੀ ਸੀ, ਇਸ ਲਈ ਉਨ੍ਹਾਂ ਨੇ ਪਿੰਡ ਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ‘ਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਇਸ ਕੋਸ਼ਿਸ਼ ਨਾਲ ਬਿਹਤਰ ਨਤੀਜੇ ਮਿਲਣ ਲੱਗੇ ਤਾਂ ਪਿੰਡ ਵਾਲੇ ਵੀ ਉਨ੍ਹਾਂ ਨਾਲ ਜੁੜ ਗਏ। ਆਪਣੀ ਭਾਸ਼ਾ ‘ਚ ਪੜ੍ਹਾਈ ਦੀ ਵਜ੍ਹਾ ਨਾਲ ਬੱਚਿਆਂ ਦੇ ਸਿੱਖਣ ਦੀ ਗਤੀ ਵੀ ਤੇਜ਼ ਹੋ ਗਈ। ਸਾਡੇ ਦੇਸ਼ ‘ਚ ਕਈ ਬੱਚੇ ਭਾਸ਼ਾ ਦੀਆਂ ਮੁਸ਼ਕਿਲਾਂ ਦੀ ਵਜ੍ਹਾ ਕਰਕੇ ਪੜ੍ਹਾਈ ਵਿਚਕਾਰ ਹੀ ਛੱਡ ਦਿੰਦੇ ਸਨ। ਅਜਿਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ‘ਚ ਸਾਡੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤੋਂ ਵੀ ਮਦਦ ਮਿਲ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਭਾਸ਼ਾ, ਕਿਸੇ ਵੀ ਬੱਚੇ ਦੀ ਸਿੱਖਿਆ ਅਤੇ ਤਰੱਕੀ ‘ਚ ਰੁਕਾਵਟ ਨਹੀਂ ਬਣਨੀ ਚਾਹੀਦੀ।


ਸਾਥੀਓ, ਸਾਡੀ ਭਾਰਤ ਭੂਮੀ ਨੂੰ ਹਰ ਦੌਰ ‘ਚ ਦੇਸ਼ ਦੀਆਂ ਵਿਲੱਖਣ ਬੇਟੀਆਂ ਨੇ ਗੌਰਵ ਨਾਲ ਭਰ ਦਿੱਤਾ ਹੈ। ਸਾਵਿਤਰੀ ਬਾਈ ਫੂਲੇ ਜੀ, ਅਤੇ ਰਾਣੀ ਵੇਲੂ ਨਾਚਿਆਰ ਜੀ, ਦੇਸ਼ ਦੀਆਂ ਅਜਿਹੀਆਂ ਹੀ ਦੋ ਸ਼ਖਸੀਅਤਾਂ ਹਨ, ਉਨ੍ਹਾਂ ਦਾ ਵਿਅਕਤੀਤਵ ਅਜਿਹੇ ਚਾਨਣ ਮੁਨਾਰੇ ਵਾਂਗ ਹੈ ਜੋ ਹਰ ਯੁਗ ‘ਚ ਨਾਰੀ ਸ਼ਕਤੀ ਨੂੰ ਅੱਗੇ ਵਧਾਉਣ ਦਾ ਮਾਰਗ ਦਿਖਾਉਂਦਾ ਰਹੇਗਾ। ਅੱਜ ਤੋਂ ਕੁਝ ਹੀ ਦਿਨਾਂ ਬਾਅਦ 3 ਜਨਵਰੀ ਨੂੰ ਅਸੀਂ ਸਭ ਇਨ੍ਹਾਂ ਦੋਹਾਂ ਦੀ ਜਨਮ ਜਯੰਤੀ ਮਨਾਵਾਂਗੇ। ਸਾਵਿਤਰੀ ਬਾਈ ਫੂਲੇ ਜੀ ਦਾ ਨਾਮ ਆਉਂਦਿਆਂ ਹੀ ਸਭ ਤੋਂ ਪਹਿਲਾਂ ਸਿੱਖਿਆ ਅਤੇ ਸਮਾਜ ਸੁਧਾਰ ਦੇ ਖੇਤਰ ‘ਚ ਉਨ੍ਹਾਂ ਦਾ ਯੋਗਦਾਨ ਸਾਡੇ ਸਾਹਮਣੇ ਆਉਂਦਾ ਹੈ। ਉਹ ਹਮੇਸ਼ਾ ਮਹਿਲਾਵਾਂ ਅਤੇ ਵਾਂਝਿਆਂ ਦੀ ਸਿੱਖਿਆ ਲਈ ਜ਼ੋਰਦਾਰ ਤਰੀਕੇ ਨਾਲ ਆਵਾਜ਼ ਚੁੱਕਦੇ ਰਹੇ। ਉਹ ਆਪਣੇ ਸਮੇਂ ਤੋਂ ਬਹੁਤ ਅੱਗੇ ਸਨ ਅਤੇ ਉਨ੍ਹਾਂ ਗਲਤ ਪ੍ਰਥਾਵਾਂ ਦੇ ਵਿਰੋਧ ‘ਚ ਹਮੇਸ਼ਾ ਮੋਹਰੀ ਰਹੇ। ਸਿੱਖਿਆ ਨਾਲ ਸਮਾਜ ਦੇ ਸਸ਼ਕਤੀਕਰਣ ’ਤੇ ਉਨ੍ਹਾਂ ਦਾ ਡੂੰਘਾ ਵਿਸ਼ਵਾਸ ਸੀ। ਮਹਾਤਮਾ ਫੂਲੇ ਜੀ ਦੇ ਨਾਲ ਮਿਲ ਕੇ ਉਨ੍ਹਾਂ ਨੇ ਬੇਟੀਆਂ ਲਈ ਕਈ ਸਕੂਲ ਸ਼ੁਰੂ ਕੀਤੇ, ਉਨ੍ਹਾਂ ਦੀਆਂ ਕਵਿਤਾਵਾਂ ਲੋਕਾਂ ‘ਚ ਜਾਗਰੂਕਤਾ ਵਧਾਉਣ ਅਤੇ ਆਤਮ-ਵਿਸ਼ਵਾਸ ਭਰਨ ਵਾਲੀਆਂ ਹੁੰਦੀਆਂ ਸਨ। ਲੋਕਾਂ ਨੂੰ ਹਮੇਸ਼ਾ ਉਨ੍ਹਾਂ ਦੀ ਇਹ ਅਪੀਲ ਰਹੀ ਕਿ ਉਹ ਜ਼ਰੂਰਤ ਸਮੇਂ ਇੱਕ-ਦੂਸਰੇ ਦੀ ਮਦਦ ਕਰਨ ਅਤੇ ਕੁਦਰਤ ਦੇ ਨਾਲ ਵੀ ਸਮਰਸਤਾ ਦੇ ਨਾਲ ਰਹਿਣ। ਉਹ ਕਿੰਨੇ ਦਿਆਲੂ ਸਨ, ਇਸ ਨੂੰ ਸ਼ਬਦਾਂ ‘ਚ ਨਹੀਂ ਸਮੇਟਿਆ ਜਾ ਸਕਦਾ, ਜਦੋਂ ਮਹਾਰਾਸ਼ਟਰ ‘ਚ ਅਕਾਲ ਪਿਆ ਤਾਂ ਸਾਵਿਤਰੀ ਬਾਈ ਅਤੇ ਮਹਾਤਮਾ ਫੂਲੇ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਸਮਾਜਿਕ ਨਿਆਂ ਦਾ ਅਜਿਹਾ ਉਦਾਹਰਣ ਵਿਰਲਾ ਹੀ ਵੇਖਣ ਨੂੰ ਮਿਲਦਾ ਹੈ। ਜਦੋਂ ਉੱਥੇ ਪਲੇਗ ਦਾ ਡਰ ਫੈਲਿਆ ਸੀ ਤਾਂ ਉਨ੍ਹਾਂ ਨੇ ਖੁਦ ਨੂੰ ਲੋਕਾਂ ਦੀ ਸੇਵਾ ‘ਚ ਸਮਰਪਿਤ ਕਰ ਦਿੱਤਾ। ਇਸ ਦੌਰਾਨ ਉਹ ਆਪ ਇਸ ਬਿਮਾਰੀ ਦੀ ਚਪੇਟ ‘ਚ ਆ ਗਏ। ਮਾਨਵਤਾ ਨੂੰ ਸਮਰਪਿਤ ਉਨ੍ਹਾਂ ਦਾ ਜੀਵਨ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ।


ਸਾਥੀਓ, ਵਿਦੇਸ਼ੀ ਸ਼ਾਸਨ ਦੇ ਖਿਲਾਫ ਸੰਘਰਸ਼ ਕਰਨ ਵਾਲੀਆਂ ਦੇਸ਼ ਦੀਆਂ ਕਈ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਨਾਮ ਰਾਣੀ ਵੇਲੂ ਨਾਚਿਆਰ ਦਾ ਵੀ ਹੈ। ਤਮਿਲ ਨਾਡੂ ਦੇ ਮੇਰੇ ਭੈਣ-ਭਰਾ ਅੱਜ ਵੀ ਉਨ੍ਹਾਂ ਨੂੰ ਵੀਰਾ ਮੰਗਈ ਯਾਨੀ ਵੀਰ ਨਾਰੀ ਦੇ ਨਾਮ ਨਾਲ ਯਾਦ ਕਰਦੇ ਹਨ। ਅੰਗਰੇਜ਼ਾਂ ਦੇ ਖਿਲਾਫ ਰਾਣੀ ਵੇਲੂ ਨਾਚਿਆਰ ਜਿਸ ਬਹਾਦਰੀ ਨਾਲ ਲੜੀ ਅਤੇ ਜੋ ਸਾਹਸ ਦਿਖਾਇਆ, ਉਹ ਬਹੁਤ ਹੀ ਪ੍ਰੇਰਿਤ ਕਰਨ ਵਾਲਾ ਹੈ। ਅੰਗਰੇਜ਼ਾਂ ਨੇ ਸ਼ਿਵ ਗੰਗਾ ਸਾਮਰਾਜ ’ਤੇ ਹਮਲੇ ਦੇ ਦੌਰਾਨ ਉਨ੍ਹਾਂ ਦੇ ਪਤੀ ਦੀ ਹੱਤਿਆ ਕਰ ਦਿੱਤੀ ਸੀ ਜੋ ਉੱਥੋਂ ਦੇ ਰਾਜਾ ਸਨ। ਰਾਣੀ ਵੇਲੂ ਨਾਚਿਆਰ ਅਤੇ ਉਨ੍ਹਾਂ ਦੀ ਬੇਟੀ ਕਿਸੇ ਤਰ੍ਹਾਂ ਦੁਸ਼ਮਣਾਂ ਤੋਂ ਬਚ ਨਿਕਲੀ ਸੀ। ਉਹ ਸੰਗਠਨ ਬਣਾਉਣ ਅਤੇ ਮਰੁਦੁ ਬ੍ਰਦਰਜ਼ ਯਾਨੀ ਆਪਣੇ ਕਮਾਂਡਰਾਂ ਨਾਲ ਫੌਜ ਤਿਆਰ ਕਰਨ ‘ਚ ਕਈ ਸਾਲਾਂ ਤੱਕ ਜੁਟੀ ਰਹੀ। ਉਨ੍ਹਾਂ ਨੇ ਪੂਰੀ ਤਿਆਰੀ ਨਾਲ ਅੰਗਰੇਜ਼ਾਂ ਦੇ ਖਿਲਾਫ ਯੁਧ ਸ਼ੁਰੂ ਕੀਤਾ ਅਤੇ ਬਹੁਤ ਹੀ ਹਿੰਮਤ ਅਤੇ ਸੰਕਲਪ ਸ਼ਕਤੀ ਦੇ ਨਾਲ ਲੜਾਈ ਲੜੀ। ਰਾਣੀ ਵੇਲੂ ਨਾਚਿਆਰ ਦਾ ਨਾਮ ਉਨ੍ਹਾਂ ਲੋਕਾਂ ‘ਚ ਸ਼ਾਮਿਲ ਹੈ, ਜਿਨ੍ਹਾਂ ਨੇ ਆਪਣੀ ਸੈਨਾ ‘ਚ ਪਹਿਲੀ ਵਾਰ 1ll Women 7roup ਬਣਾਇਆ ਸੀ। ਮੈਂ ਇਨ੍ਹਾਂ ਦੋਵਾਂ ਵਿਰਾਂਗਣਾਵਾਂ ਨੂੰ ਸ਼ਰਧਾਸੁਮਨ ਅਰਪਿਤ ਕਰਦਾ ਹਾਂ।


ਮੇਰੇ ਪਰਿਵਾਰਜਨੋਂ ਗੁਜਰਾਤ ‘ਚ ਡਾਇਰਾ ਦੀ ਪ੍ਰੰਪਰਾ ਹੈ, ਰਾਤ ਭਰ ਹਜ਼ਾਰਾਂ ਲੋਕ ਡਾਇਰਾ ‘ਚ ਸ਼ਾਮਿਲ ਹੋ ਕੇ ਮਨੋਰੰਜਨ ਦੇ ਨਾਲ ਗਿਆਨ ਪ੍ਰਾਪਤ ਕਰਦੇ ਹਨ। ਇਸ ਡਾਇਰਾ ‘ਚ ਲੋਕ ਸੰਗੀਤ, ਲੋਕ ਸਾਹਿਤ ਅਤੇ ਹਾਸ ਦੀ ਤ੍ਰਿਵੇਣੀ, ਹਰ ਕਿਸੇ ਦੇ ਮਨ ਨੂੰ ਆਨੰਦ ਨਾਲ ਭਰ ਦਿੰਦੀ ਹੈ। ਇਸ ਡਾਇਰਾ ਦੇ ਇੱਕ ਪ੍ਰਸਿੱਧ ਕਲਾਕਾਰ ਨੇ ਭਾਈ ਜਗਦੀਸ਼ ਤ੍ਰਿਵੇਦੀ ਜੀ। ਹਾਸ ਕਲਾਕਾਰ ਦੇ ਰੂਪ ‘ਚ ਭਾਈ ਜਗਦੀਸ਼ ਤ੍ਰਿਵੇਦੀ ਜੀ ਨੇ 30 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣਾ ਪ੍ਰਭਾਵ ਬਣਾ ਕੇ ਰੱਖਿਆ ਹੈ। ਹਾਲ ਹੀ ‘ਚ ਭਾਈ ਜਗਦੀਸ਼ ਤ੍ਰਿਵੇਦੀ ਜੀ ਦਾ ਮੈਨੂੰ ਇੱਕ ਪੱਤਰ ਮਿਲਿਆ ਅਤੇ ਨਾਲ ਹੀ ਉਨ੍ਹਾਂ ਨੇ ਆਪਣੀ ਇੱਕ ਕਿਤਾਬ ਵੀ ਭੇਜੀ ਹੈ। ਕਿਤਾਬ ਦਾ ਨਾਮ ਹੈ - Social 1udit of Social Service। ਇਹ ਕਿਤਾਬ ਬਹੁਤ ਨਿਵੇਕਲੀ ਹੈ। ਇਸ ‘ਚ ਹਿਸਾਬ-ਕਿਤਾਬ ਹੈ, ਇਹ ਕਿਤਾਬ ਇੱਕ ਤਰ੍ਹਾਂ ਦੀ ਬੈਲੰਸ ਸ਼ੀਟ ਹੈ। ਪਿਛਲੇ 6 ਸਾਲਾਂ ‘ਚ ਭਾਈ ਜਗਦੀਸ਼ ਤ੍ਰਿਵੇਦੀ ਜੀ ਨੂੰ ਕਿਸ-ਕਿਸ ਪ੍ਰੋਗਰਾਮ ਤੋਂ ਕਿੰਨੀ ਆਮਦਨ ਹੋਈ ਅਤੇ ਉਹ ਕਿੱਥੇ-ਕਿੱਥੇ ਖਰਚ ਹੋਈ, ਇਸ ਦਾ ਪੂਰਾ ਲੇਖਾ-ਜੋਖਾ ਇਸ ਕਿਤਾਬ ‘ਚ ਹੈ। ਇਹ ਬੈਲੰਸ ਸ਼ੀਟ ਇਸ ਲਈ ਅਨੋਖੀ ਹੈ, ਕਿਉਂਕਿ ਉਨ੍ਹਾਂ ਨੇ ਆਪਣੀ ਪੂਰੀ ਆਮਦਨ, ਇੱਕ-ਇੱਕ ਰੁਪਿਆ ਸਮਾਜ ਲਈ - ਸਕੂਲ, ਹਸਪਤਾਲ, ਲਾਇਬ੍ਰੇਰੀ, ਦਿਵਿਯਾਂਗਜਨਾਂ ਨਾਲ ਜੁੜੀਆਂ ਸੰਸਥਾਵਾਂ, ਸਮਾਜ ਸੇਵਾ ‘ਚ ਖਰਚ ਕਰ ਦਿੱਤਾ - ਪੂਰੇ 6 ਸਾਲ ਦਾ ਹਿਸਾਬ ਹੈ। ਜਿਵੇਂ ਕਿਤਾਬ ‘ਚ ਇੱਕ ਥਾਂ ’ਤੇ ਲਿਖਿਆ ਹੈ, 2022 ‘ਚ ਉਨ੍ਹਾਂ ਨੂੰ ਆਪਣੇ ਪ੍ਰੋਗਰਾਮਾਂ ਤੋਂ ਆਮਦਨ ਹੋਈ 2 ਕਰੋੜ, 35 ਲੱਖ, 79 ਹਜ਼ਾਰ, 674 ਰੁਪਏ ਅਤੇ ਉਨ੍ਹਾਂ ਨੇ ਸਕੂਲ, ਹਸਪਤਾਲ, ਲਾਇਬ੍ਰੇਰੀ ’ਤੇ ਖਰਚ ਕੀਤੇ, 2 ਕਰੋੜ, 35 ਲੱਖ, 79 ਹਜ਼ਾਰ 674 ਰੁਪਏ। ਉਨ੍ਹਾਂ ਨੇ ਇੱਕ ਰੁਪਿਆ ਵੀ ਆਪਣੇ ਕੋਲ ਨਹੀਂ ਰੱਖਿਆ। ਦਰਅਸਲ ਇਸ ਦੇ ਪਿੱਛੇ ਵੀ ਇੱਕ ਦਿਲਚਸਪ ਵਾਕਿਆ ਹੈ। ਹੋਇਆ ਇਸ ਤਰ੍ਹਾਂ ਕਿ ਇੱਕ ਵਾਰ ਭਾਈ ਜਗਦੀਸ਼ ਤ੍ਰਿਵੇਦੀ ਜੀ ਨੇ ਕਿਹਾ ਕਿ ਜਦੋਂ 2017 ‘ਚ ਉਹ 50 ਸਾਲ ਦੇ ਹੋ ਜਾਣਗੇ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਪ੍ਰੋਗਰਾਮਾਂ ਤੋਂ ਹੋਣ ਵਾਲੀ ਆਮਦਨ ਨੂੰ ਉਹ ਘਰ ਨਹੀਂ ਲੈ ਕੇ ਜਾਣਗੇ, ਸਗੋਂ ਸਮਾਜ ਉੱਪਰ ਖਰਚ ਕਰਨਗੇ। 2017 ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉਹ ਤਕਰੀਬਨ ਪੌਣੇ 9 ਕਰੋੜ ਰੁਪਏ ਵੱਖ-ਵੱਖ ਸਮਾਜਿਕ ਕੰਮਾਂ ’ਤੇ ਖਰਚ ਕਰ ਚੁੱਕੇ ਹਨ। ਇੱਕ ਹਾਸ ਕਲਾਕਾਰ ਆਪਣੀਆਂ ਗੱਲਾਂ ਤੋਂ ਹਰ ਕਿਸੇ ਨੂੰ ਹੱਸਣ ਲਈ ਮਜਬੂਰ ਕਰ ਦਿੰਦਾ ਹੈ ਪਰ ਉਹ ਆਪਣੇ ਅੰਦਰ ਕਿੰਨੀਆਂ ਸੰਵੇਦਨਾਵਾਂ ਨੂੰ ਜਿਊਂਦਾ ਹੈ, ਇਹ ਭਾਈ ਜਗਦੀਸ਼ ਤ੍ਰਿਵੇਦੀ ਜੀ ਦੇ ਜੀਵਨ ਤੋਂ ਪਤਾ ਲੱਗਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਕੋਲ ਪੀ. ਐੱਚ. ਡੀ. ਦੀਆਂ 3 ਡਿਗਰੀਆਂ ਵੀ ਹਨ, ਉਹ 75 ਕਿਤਾਬਾਂ ਲਿਖ ਚੁੱਕੇ ਹਨ, ਜਿਨ੍ਹਾਂ ‘ਚ ਕਈ ਪੁਸਤਕਾਂ ਨੂੰ ਸਨਮਾਨ ਵੀ ਮਿਲਿਆ ਹੈ। ਉਨ੍ਹਾਂ ਨੂੰ ਸਮਾਜਿਕ ਕੰਮਾਂ ਲਈ ਵੀ ਕਈ ਪੁਰਸਕਾਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਮੈਂ ਭਾਈ ਜਗਦੀਸ਼ ਤ੍ਰਿਵੇਦੀ ਜੀ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।


ਮੇਰੇ ਪਰਿਵਾਰਜਨੋਂ, ਅਯੁੱਧਿਆ ‘ਚ ਰਾਮ ਮੰਦਿਰ ਨੂੰ ਲੈ ਕੇ ਪੂਰੇ ਦੇਸ਼ ‘ਚ ਉਤਸ਼ਾਹ ਹੈ, ਉਮੰਗ ਹੈ। ਲੋਕ ਆਪਣੀਆਂ ਭਾਵਨਾਵਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਪ੍ਰਗਟ ਕਰ ਰਹੇ ਹਨ, ਤੁਸੀਂ ਵੇਖਿਆ ਹੋਣੈ ਬੀਤੇ ਕੁਝ ਦਿਨਾਂ ‘ਚ ਸ਼੍ਰੀ ਰਾਮ ਤੇ ਅਯੁੱਧਿਆ ਨੂੰ ਲੈ ਕੇ ਕਈ ਸਾਰੇ ਨਵੇਂ ਗੀਤ, ਨਵੇਂ ਭਜਨ ਬਣਾਏ ਗਏ ਹਨ। ਬਹੁਤ ਸਾਰੇ ਲੋਕ ਨਵੀਆਂ ਕਵਿਤਾਵਾਂ ਵੀ ਲਿਖ ਰਹੇ ਹਨ, ਇਸ ‘ਚ ਵੱਡੇ-ਵੱਡੇ ਅਨੁਭਵੀ ਕਲਾਕਾਰ ਵੀ ਹਨ ਤੇ ਨਵੇਂ ਉੱਭਰਦੇ ਯੁਵਾ ਸਾਥੀਆਂ ਨੇ ਵੀ ਮਨ ਨੂੰ ਮੋਹ ਲੈਣ ਵਾਲੇ ਭਜਨਾਂ ਦੀ ਰਚਨਾ ਕੀਤੀ ਹੈ। ਕੁਝ ਗੀਤਾਂ ਅਤੇ ਭਜਨਾਂ ਨੂੰ ਤਾਂ ਮੈਂ ਵੀ ਆਪਣੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਕਲਾ ਜਗਤ ਆਪਣੀ ਅਨੂਠੀ ਸ਼ੈਲੀ ‘ਚ ਇਸ ਇਤਿਹਾਸਕ ਪਲ ਦਾ ਸਹਿਭਾਗੀ ਬਣ ਰਿਹਾ ਹੈ। 

 

ਮੇਰੇ ਮਨ ‘ਚ ਇੱਕ ਗੱਲ ਆਈ ਹੈ ਕਿ ਕੀ ਅਸੀਂ ਸਾਰੇ ਲੋਕ ਅਜਿਹੀਆਂ ਸਾਰੀਆਂ ਰਚਨਾਵਾਂ ਨੂੰ ਇੱਕ common hash tag ਦੇ ਨਾਲ ਸ਼ੇਅਰ ਕਰੋ। ਮੇਰੀ ਤੁਹਾਨੂੰ ਬੇਨਤੀ ਹੈ ਕਿ ਹੈਸ਼ ਟੈਗ ਸ਼੍ਰੀ ਰਾਮ ਭਜਨ (#shri ram bhajan) ਦੇ ਨਾਲ ਤੁਸੀਂ ਆਪਣੀਆਂ ਰਚਨਾਵਾਂ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰੋ। ਇਹ ਸੰਗ੍ਰਹਿ ਭਾਵਾਂ ਦਾ, ਭਗਤੀ ਦਾ ਅਜਿਹਾ ਪ੍ਰਵਾਹ ਬਣੇਗਾ, ਜਿਸ ‘ਚ ਹਰ ਕੋਈ ਰਾਮ ਮਯ ਹੋ ਜਾਵੇਗਾ।


ਮੇਰੇ ਪਿਆਰੇ ਦੇਸ਼ਵਾਸੀਓ, ਅੱਜ ‘ਮਨ ਕੀ ਬਾਤ’ ‘ਚ ਮੇਰੇ ਨਾਲ ਬਸ ਇੰਨਾ ਹੀ। 2024 ਹੁਣ ਕੁਝ ਹੀ ਘੰਟੇ ਦੂਰ ਹੈ। ਭਾਰਤ ਦੀਆਂ ਉਪਲੱਬਧੀਆਂ ਹਰ ਭਾਰਤ ਵਾਸੀ ਦੀ ਉਪਲੱਬਧੀ ਹੈ। ਸਾਨੂੰ ਪੰਚ ਪ੍ਰਾਣਾਂ ਦਾ ਧਿਆਨ ਰੱਖਦੇ ਹੋਏ ਭਾਰਤ ਦੇ ਵਿਕਾਸ ਲਈ ਲਗਾਤਾਰ ਜੁਟੇ ਰਹਿਣਾ ਹੈ। ਅਸੀਂ ਕੋਈ ਵੀ ਕੰਮ ਕਰੀਏ, ਕੋਈ ਵੀ ਫੈਸਲਾ ਲਈਏ ਸਾਡੀ ਸਭ ਤੋਂ ਪਹਿਲੀ ਕਸੌਟੀ ਇਹੀ ਹੋਣੀ ਚਾਹੀਦੀ ਹੈ ਕਿ ਇਸ ਨਾਲ ਦੇਸ਼ ਨੂੰ ਕੀ ਮਿਲੇਗਾ, ਇਸ ਨਾਲ ਦੇਸ਼ ਦਾ ਕੀ ਲਾਭ ਹੋਵੇਗਾ। ਰਾਸ਼ਟਰ ਪਹਿਲਾਂ - Nation First ਇਸ ਤੋਂ ਵੱਡਾ ਕੋਈ ਮੰਤਰ ਨਹੀਂ। ਇਸੇ ਮੰਤਰ ’ਤੇ ਚੱਲਦੇ ਹੋਏ ਅਸੀਂ ਭਾਰਤੀ ਆਪਣੇ ਦੇਸ਼ ਨੂੰ ਵਿਕਸਿਤ ਬਣਾਵਾਂਗੇ, ਆਤਮ-ਨਿਰਭਰ ਬਣਾਵਾਂਗੇ। ਤੁਸੀਂ ਸਾਰੇ 2024 ‘ਚ ਸਫ਼ਲਤਾਵਾਂ ਦੀਆਂ ਨਵੀਆਂ ਉਚਾਈਆਂ ’ਤੇ ਪਹੁੰਚੋ, ਤੁਸੀਂ ਸਾਰੇ ਸਿਹਤਮੰਦ ਰਹੋ, ਫਿਟ ਰਹੋ, ਖੂਬ ਆਨੰਦ ਨਾਲ ਰਹੋ - ਮੇਰੀ ਇਹੀ ਪ੍ਰਾਰਥਨਾ ਹੈ। 2024 ‘ਚ ਅਸੀਂ ਫਿਰ ਇੱਕ ਵਾਰ ਦੇਸ਼ ਦੇ ਲੋਕਾਂ ਦੀਆਂ ਨਵੀਆਂ ਉਪਲੱਬਧੀਆਂ ’ਤੇ ਚਰਚਾ ਕਰਾਂਗੇ। ਬਹੁਤ-ਬਹੁਤ ਧੰਨਵਾਦ।

 

 

 

 

 

 

 

 

 

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Space Sector: A Transformational Year Ahead in 2025

Media Coverage

India’s Space Sector: A Transformational Year Ahead in 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India