ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਦੇ ਸੱਦੇ ‘ਤੇ, ਮੈਂ 14 ਜੂਨ, 2024 ਨੂੰ ਜੀ7 ਆਊਟਰੀਚ ਸਮਿਟ ਵਿੱਚ ਹਿੱਸਾ ਲੈਣ ਲਈ ਇਟਲੀ ਦੇ ਅਪੁਲੀਯਾ ਸੈਕਟਰ ਦੀ ਯਾਤਰਾ ‘ਤੇ ਜਾ ਰਿਹਾ ਹੈ।
ਮੈਨੂੰ ਖੁਸ਼ੀ ਹੈ ਕਿ ਲਗਾਤਾਰ ਤੀਸਰੇ ਕਾਰਜਕਾਲ ਵਿੱਚ ਮੇਰੀ ਪਹਿਲੀ ਯਾਤਰਾ ਜੀ-7 ਸਮਿਟ ਲਈ ਇਟਲੀ ਦੀ ਹੈ। ਮੈਂ 2021 ਵਿੱਚ ਜੀ20 ਸਮਿਟ ਲਈ ਆਪਣੀ ਇਟਲੀ ਯਾਤਰਾ ਨੂੰ ਗਰਮਜੋਸ਼ੀ ਨਾਲ ਯਾਦ ਕਰਦਾ ਹਾਂ। ਪਿਛਲੇ ਵਰ੍ਹੇ ਪ੍ਰਧਾਨ ਮੰਤਰੀ ਮੈਲੋਨੀ ਦੀਆਂ ਭਾਰਤ ਦੀਆਂ ਦੋ ਯਾਤਰਾਵਾਂ ਸਾਡੇ ਦੁਵੱਲੇ ਏਜੰਡੇ ਵਿੱਚ ਗਤੀ ਅਤੇ ਡੂੰਘਾਈ ਲਿਆਉਣ ਵਿੱਚ ਸਹਾਇਕ ਰਹੀਆਂ। ਅਸੀਂ ਭਾਰਤ-ਇਟਲੀ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ ਅਤੇ ਭੂ-ਮੱਧਸਾਗਰੀ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਪ੍ਰਤੀਬੱਧ
ਹਾਂ।
ਆਊਟਰੀਚ ਸੈਸ਼ਨ ਵਿੱਚ ਚਰਚਾ ਦੇ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ, ਐਨਰਜੀ, ਅਫਰੀਕਾ ਅਤੇ ਭੂ-ਮੱਧਸਾਗਰ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਹ ਭਾਰਤ ਦੀ ਪ੍ਰੈਜ਼ੀਡੈਂਸੀ ਵਿੱਚ ਆਯੋਜਿਤ ਜੀ20 ਸਮਿਟ ਅਤੇ ਆਗਾਮੀ ਜੀ7 ਸਮਿਟ ਦੇ ਨਤੀਜਿਆਂ ਦਰਮਿਆਨ ਤਾਲਮੇਲ ਲਿਆਉਣ ਅਤੇ ਉਨ੍ਹਾਂ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਅਵਸਰ ਹੋਵੇਗਾ, ਜੋ ਗਲੋਬਲ ਸਾਊਥ ਲਈ ਮਹੱਤਵਪੂਰਨ ਹਨ।
ਮੈਂ ਇਸ ਸਮਿਟ ਵਿੱਚ ਹਿੱਸਾ ਲੈਣ ਵਾਲੇ ਹੋਰ ਨੇਤਾਵਾਂ ਨੂੰ ਮਿਲਣ ਲਈ ਵੀ ਉਤਸੁਕ ਹਾਂ।