ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਇੱਕ ਐਕਸ (X) ਪੋਸਟ ਵਿੱਚ ਦੱਸਿਆ ਕਿ ਗ੍ਰਹਿ ਮੰਤਰਾਲੇ ਦੀ ‘ਸਰਬ ਭਾਰਤੀ ਰੁੱਖ ਲਗਾਓ ਮੁਹਿੰਮ’('All India Tree Plantation Campaign') ਦੇ ਤਹਿਤ 4 ਕਰੋੜ ਪੌਦੇ ਲਗਾਏ ਗਏ ਹਨ। ਸ਼੍ਰੀ ਸ਼ਾਹ ਨੇ ਵਾਤਾਵਰਣ ਦੀ ਸੰਭਾਲ਼ ਦੀ ਇਸ ਮੁਹਿੰਮ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੇ ਲਈ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (all the CAPFs) ਨੂੰ ਵਧਾਈਆਂ ਭੀ ਦਿੱਤੀਆਂ।
ਸ਼੍ਰੀ ਸ਼ਾਹ ਦੀ ਐਕਸ (X) ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਸ਼ਾਨਦਾਰ ਉਪਲਬਧੀ! ਵਾਤਾਵਰਣ ਅਤੇ ਪ੍ਰਕ੍ਰਿਤੀ ਦੀ ਸੰਭਾਲ਼ ਦੀ ਦਿਸ਼ਾ ਵਿੱਚ ਗ੍ਰਹਿ ਮੰਤਰਾਲੇ ਦੀ ਇਹ ਰੁੱਖ ਲਗਾਓ ਮੁਹਿੰਮ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲੀ ਹੈ।”
शानदार उपलब्धि! पर्यावरण और प्रकृति के संरक्षण की दिशा में गृह मंत्रालय का यह वृक्षारोपण अभियान हर किसी को प्रेरित करने वाला है। https://t.co/HLHX4g9l4e
— Narendra Modi (@narendramodi) August 19, 2023